LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਤੋਂ ਨਾਰਾਜ਼ ਹੋਈ ਕੰਗਨਾ ਰਨੌਤ ! ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਦੱਸਿਆ ਸ਼ਰਮਨਾਕ ਕਦਮ

19 nov 7

ਮੁੰਬਈ : ਪ੍ਰਧਾਨ ਮੰਤਰੀ ਮੋਦੀ (PM Narinder Modi)ਨੇ ਸ਼ੁਕਰਵਾਰ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਇਸੇ ਵਿਚਕਾਰ ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਪ੍ਰਕ੍ਰਿਆ ਸੰਸਦ ਵਿਚ ਜਲਦ ਹੀ ਸ਼ੁਰੂ ਹੋਵੇਗੀ। PM ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤਕ ਪੀਐਮ ਦੇ ਰੂਪ ਵਿਚ ਜੋ ਕੁਝ ਕੀਤਾ ਹੈ ਉਹ ਲੋਕਾਂ ਦੇ ਹਿੱਤ ਵਿਚ ਹੀ ਕੀਤਾ ਹੈ। ਪੀਐਮ ਮੋਦੀ ਦੇ ਇਸ ਫੈਸਲੇ 'ਤੇ ਜਿਥੇ ਕਿਸਾਨਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ। ਉਥੇ ਹੀ ਪੀਐਮ ਮੋਦੀ ਦੇ ਇਸ ਫੈਸਲੇ ਤੋਂ ਅਦਾਕਾਰ ਕੰਗਨਾ ਰਨੌਤ (Kangna Ranaut) ਖੁਸ਼ ਨਜ਼ਰ ਨਹੀਂ ਆ ਰਹੀ। ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ ਪਾਕੇ ਕੇ ਇਸਦਾ ਵਿਰੋਧ ਕੀਤਾ ਹੈ।

Also Read : ਖੇਤੀ ਕਾਨੂੰਨ ਵਾਪਸ ਹੋਣ 'ਤੇ ਗੁਰਨਾਮ ਸਿੰਘ ਚਡੂਨੀ ਨੇ ਕੀਤਾ ਵੱਡਾ ਐਲਾਨ

ਉਸਨੇ ਕਿਹਾ ਕਿ ਖੇਤੀ ਕਾਨੂੰਨਾਂ (Farm Law) ਦੀ ਵਾਪਸੀ ਬੇਹੱਦ ਹੀ ਦੁੱਖਦ ਅਤੇ ਸ਼ਰਮਨਾਕ ਹੈ। ਕੰਗਨਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਫੈਸਲਾ ਬਿਲਕੁਲ ਵੀ ਠੀਕ ਨਹੀਂ ਹੈ।ਕੰਗਨਾ ਨੇ ਕਿਹਾ ਕਿ ਜੇਕਰ ਸੰਸਦ 'ਚ ਚੁਣੀ ਹੋਈ ਸਰਕਾਰ ਦੇ ਬਦਲੇ ਸੜਕਾਂ 'ਤੇ ਬੈਠੇ ਲੋਕਾਂ ਨੇ ਕਾਨੂੰਨ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਇਹ ਇਕ ਜਿਹਾਦੀ ਰਾਸ਼ਟਰ ਹੈ,ਅਤੇ ਉਨ੍ਹਾਂ ਸਾਰਿਆਂ ਨੂੰ ਵੀ ਵਧਾਈ ਜੋ ਅਜਿਹਾ ਚਾਹੁੰਦੇ ਹਨ।

ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਨੇ ਅੱਜ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਪਿਛਲੇ ਇੱਕ ਸਾਲ ਤੋਂ ਵਿਵਾਦਾਂ ਵਿੱਚ ਘਿਰੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਪੀਐਮ ਮੋਦੀ ਨੇ ਕਿਹਾ, ਦੋਸਤੋ, ਸਾਡੀ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ, ਦੇਸ਼ ਦੇ ਖੇਤੀਬਾੜੀ ਜਗਤ ਦੇ ਹਿੱਤ ਵਿੱਚ, ਗਰੀਬਾਂ ਅਤੇ ਪਿੰਡ ਦੇ ਹਿੱਤ ਵਿੱਚ, ਪੂਰੇ ਸਮਰਥਨ ਨਾਲ, ਨੇਕ ਇਰਾਦੇ ਨਾਲ ਇਹ ਕਾਨੂੰਨ ਲਿਆਂਦਾ ਸੀ। ਪਰ ਅਸੀਂ ਕਿਸਾਨਾਂ ਦੇ ਹਿੱਤਾਂ ਬਾਰੇ ਕੁਝ ਕਿਸਾਨਾਂ ਨੂੰ ਅਜਿਹੀ ਪਵਿੱਤਰ ਗੱਲ ਪੂਰੀ ਤਰ੍ਹਾਂ ਸਮਝਾ ਨਹੀਂ ਸਕੇ। ਸ਼ਾਇਦ ਸਾਡੀ ਤਪੱਸਿਆ ਦੀ ਕਮੀ ਸੀ। ਭਾਵੇਂ ਕਿਸਾਨਾਂ ਦਾ ਇੱਕ ਵਰਗ ਇਸ ਦਾ ਵਿਰੋਧ ਕਰ ਰਿਹਾ ਸੀ। ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਇਹ ਮਾਮਲਾ ਸੁਪਰੀਮ ਕੋਰਟ (Supreme Court) ਤੱਕ ਵੀ ਗਿਆ। ਪੀਐਮ ਮੋਦੀ ਨੇ ਕਿਹਾ, ਅਸੀਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। 

In The Market