Disha Patani ਨੇ ਪਾਈ ਅਜਿਹੀ ਡ੍ਰੈੱਸ, ਯੂਜ਼ਰਸ ਬੋਲੇ- ਦੂਜੀ ਉਰਫੀ ਜਾਵੇਦ

ਮੁੰਬਈ- ਬੋਲਡ ਅਤੇ ਖੂਬਸੂਰਤ ਦਿਸ਼ਾ ਪਟਾਨੀ ਅਕਸਰ ਆਪਣੇ ਕਿਲਰ ਲੁੱਕ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਦਿਸ਼ਾ ਦੇ ਸਿਜ਼ਲਿੰਗ ਸਟਾਈਲ ਸਟੇਟਮੈਂਟ ਅਤੇ ਬਿਕਨੀ ਲੁੱਕ…

ਮੁੰਬਈ- ਬੋਲਡ ਅਤੇ ਖੂਬਸੂਰਤ ਦਿਸ਼ਾ ਪਟਾਨੀ ਅਕਸਰ ਆਪਣੇ ਕਿਲਰ ਲੁੱਕ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਦਿਸ਼ਾ ਦੇ ਸਿਜ਼ਲਿੰਗ ਸਟਾਈਲ ਸਟੇਟਮੈਂਟ ਅਤੇ ਬਿਕਨੀ ਲੁੱਕ ਦੇ ਫੈਨਜ਼ ਦੀਵਾਨੇ ਹਨ। ਪਰ ਦਿਸ਼ਾ ਨੇ ਹੁਣ ਅਜਿਹਾ ਕੀ ਪਹਿਨਿਆ ਹੈ ਕਿ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

 

 
 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਦਿਸ਼ਾ ਦਾ ਬੋਲਡ ਲੁੱਕ ਚਰਚਾ ‘ਚ
ਦਿਸ਼ਾ ਪਟਾਨੀ ਨੂੰ ਹਾਲ ਹੀ ‘ਚ ਆਪਣੇ ਦੋਸਤਾਂ ਨਾਲ ਦੇਖਿਆ ਗਿਆ। ਇਸ ਦੌਰਾਨ ਦਿਸ਼ਾ ਕੈਜ਼ੂਅਲ ਪਹਿਰਾਵੇ ‘ਚ ਨਜ਼ਰ ਆਈ। ਉਸ ਨੇ ਚਿੱਟੇ ਰੰਗ ਦਾ ਕ੍ਰੌਪ ਟਾਪ ਪਾਇਆ ਹੋਇਆ ਸੀ, ਜਿਸ ਦੇ ਅਗਲੇ ਪਾਸੇ ਕੁਝ ਬਟਨ ਖੁੱਲ੍ਹੇ ਹੋਏ ਸਨ। ਤੇਜ਼ ਹਵਾ ਕਾਰਨ ਉਸ ਦਾ ਕਰੌਪ ਟਾਪ ਸਾਹਮਣੇ ਤੋਂ ਉੱਡ ਰਿਹਾ ਸੀ, ਜਿਸ ਨੂੰ ਵਾਰ ਵਾਰ ਦਿਸ਼ਾ ਠੀਕ ਕਰਦੀ ਨਜ਼ਰ ਆ ਰਹੀ ਸੀ।

ਦਿਸ਼ਾ ਦੀ ਅਨ-ਬਟਨ ਕ੍ਰੌਪ ਸ਼ਰਟ ਪਹਿਨਣ ‘ਤੇ ਕਈ ਯੂਜ਼ਰਸ ਉਸ ਉੱਤੇ ਭੜਕ ਰਹੇ ਹਨ ਤੇ ਟ੍ਰੋਲ ਕਰ ਰਹੇ ਹਨ। ਯੂਜ਼ਰਸ ਦਿਸ਼ਾ ਪਟਾਨੀ ਦੇ ਇਸ ਖੂਬਸੂਰਤ ਲੁੱਕ ਦੀ ਤੁਲਨਾ ਉਰਫੀ ਜਾਵੇਦ ਅਤੇ ਪੂਨਮ ਪਾਂਡੇ ਨਾਲ ਵੀ ਕਰ ਰਹੇ ਹਨ।

ਟ੍ਰੋਲ ਹੋਈ ਦਿਸ਼ਾ
ਦਿਸ਼ਾ ਨੂੰ ਟ੍ਰੋਲ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ – ਕੋਈ ਉਸਨੂੰ ਦੱਸੇ ਕਿ ਉਸਨੇ ਜੋ ਟਾਪ ਪਾਇਆ ਹੋਇਆ ਹੈ ਉਹ ਉਸਦੇ ਸਾਈਜ਼ ਦਾ ਨਹੀਂ ਹੈ।
ਇਕ ਹੋਰ ਯੂਜ਼ਰ ਨੇ ਲਿਖਿਆ- ਅੱਲ੍ਹਾ ਹਿਦਾਇਤ ਦੇਵੇ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਦੂਜੀ ਉਰਫੀ ਜਾਵੇਦ।

ਦਿਸ਼ਾ ਪਟਾਨੀ ਇਨ੍ਹੀਂ ਦਿਨੀਂ ਕਈ ਕਾਰਨਾਂ ਕਰਕੇ ਸੁਰਖੀਆਂ ‘ਚ ਹੈ। ਹਾਲ ਹੀ ‘ਚ ਉਨ੍ਹਾਂ ਦੀ ਫਿਲਮ ‘ਏਕ ਵਿਲੇਨ ਰਿਟਰਨਸ’ ਰਿਲੀਜ਼ ਹੋਈ ਸੀ। ਦੂਜੇ ਪਾਸੇ ਦਿਸ਼ਾ ਅਤੇ ਟਾਈਗਰ ਦੇ ਬ੍ਰੇਕਅੱਪ ਦੀ ਵੀ ਚਰਚਾ ਹੈ। ਖਬਰਾਂ ਹਨ ਕਿ 6 ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਹ ਜੋੜਾ ਅਲੱਗ ਹੋ ਗਿਆ।

Leave a Reply

Your email address will not be published. Required fields are marked *