ਮੁੰਬਈ- ਯੇ ਪਿਆਰ ਨਹੀਂ ਆਸਾਨ, ਬੱਸ ਇਤਨਾ ਸਮਝ ਲੀਜੀਏ…। ਲਲਿਤ ਮੋਦੀ ਤੇ ਸੁਸ਼ਮਿਤਾ ਸੇਨ ਦੇ ਰਿਸ਼ਤੇ ਨੂੰ ਦੇਖ ਕੇ ਹੁਣ ਫੈਨਸ ਨੂੰ ਇਹੀ ਕਹਾਵਤ ਯਾਦ ਆ ਰਹੀ ਹੈ। ਸੋਸ਼ਲ ਮੀਡੀਆ ਉੱਤੇ ਇਕ ਵਾਰ ਫਿਰ ਤੋਂ ਸੁਸ਼ਮਿਤਾ ਸੇਨ ਤੇ ਲਲਿਤ ਮੋਦੀ ਆਪਣੇ ਰਿਲੇਸ਼ਨਸ਼ਿਪ ਕਾਰਨ ਚਰਚਾ ਵਿਚ ਆ ਗਏ ਹਨ। ਦੋਵਾਂ ਦੇ ਬ੍ਰੇਕਅਪ ਦੀਆਂ ਖਬਰਾਂ ਸੁਰਖੀਆਂ ਵਿਚ ਹਨ।
Also Read: ਵੱਡੀ ਖਬਰ! ਸੁਰੇਸ਼ ਰੈਨਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਕੀਤਾ ਐਲਾਨ
ਕੀ ਲਲਿਤ ਮੋਦੀ-ਸੁਸ਼ਮਿਤਾ ਸੇਨ ਦਾ ਹੋਇਆ ਬ੍ਰੇਕਅਪ?
ਸੁਸ਼ਮਿਤਾ ਸੇਨ ਤੇ ਲਲਿਤ ਮੋਦੀ ਨੂੰ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕੀਤੇ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਹੁਣੇ ਹੀ ਦੋਵਾਂ ਦੇ ਬ੍ਰੇਕਅਪ ਦੀਆਂ ਖਬਰਾਂ ਆ ਰਹੀਆਂ ਹਨ। ਹਾਲਾਂਕਿ ਸੁਸ਼ਮਿਤਾ ਲਲਿਤ ਮੋਦੀ ਨੇ ਇਸ ਬਾਰੇ ਕੁਝ ਨਹੀਂ ਕਿਹਾ ਹੈ। ਪਰ ਲਲਿਤ ਮੋਦੀ ਦੇ ਸੋਸ਼ਲ ਮੀਡੀ ਪਲੇਟਫਾਰਮ ਉੱਤੇ ਕੁਝ ਬਦਲਾਅ ਦੇਖ ਕੇ ਕਈ ਯੂਜ਼ਰਸ ਨੂੰ ਅਜਿਹਾ ਲੱਗ ਰਿਹਾ ਹੈ ਕਿ ਦੋਵੇਂ ਸੈਲੇਬਸ ਦੇ ਵਿਚਾਲੇ ਕੁਝ ਤਾਂ ਗੜਬੜ ਹੈ।
ਵਾਇਰਲ ਹੋ ਰਹੇ ਫਨੀ ਮੀਮਸ
ਸੁਸ਼ਮਿਤਾ ਸੇਨ ਤੇ ਲਲਿਤ ਮੋਦੀ ਦੇ ਬ੍ਰੇਕਅਪ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਕਈ ਮੀਮਰਸ ਐਕਟਿਵ ਹੋ ਗਏ ਹਨ। ਉਹ ਸੋਸ਼ਲ ਮੀਡੀਆ ਉੱਤੇ ਸਟਾਰ ਕਪਲ ਦੇ ਬ੍ਰੇਕਅਪ ਨੂੰ ਲਈ ਕੇ ਕਈ ਫਨੀ ਮੀਮਸ ਸ਼ੇਅਰ ਕਰ ਰਹੇ ਹਨ। ਕਈ ਯੂਜ਼ਰਸ ਸੁਸ਼ਮਿਤਾ ਤੇ ਲਲਿਤ ਮੋਦੀ ਦੇ ਬ੍ਰੇਕਅਪ ਦੀਆਂ ਖਬਰਾਂ ਉੱਤੇ ਮਜ਼ੇ ਲੈ ਰਹੇ ਹਨ। ਇਕ ਯੂਜ਼ਰ ਨੇ ਹਮ ਸਾਥ ਸਾਥ ਹੈਂ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਦੱਸਿਆ ਕਿ ਸਟਾਰ ਕਪਲ ਦੇ ਬ੍ਰੇਕਅਪ ਦੇ ਬਾਅਦ ਸਿੰਗਲ ਬੁਆਏਜ਼-‘ਯੇ ਤੋ ਸੱਚ ਹੈ ਕੇ ਭਗਵਾਨ ਹੈ।’
ਉਥੇ ਹੀ ਇਕ ਹੋਰ ਯੂਜ਼ਰ ਨੇ ਇਕ ਮੀਮ ਵਿਚ ਦੱਸਿਆ ਕਿ ਲਲਿਤ ਮੋਦੀ ਦੇ ਸੁਸ਼ਮਿਤਾ ਸੇਨ ਦਾ ਨਾਂ ਉਨ੍ਹਾਂ ਬਾਇਓ ਵਿਚੋਂ ਡਿਲੀਟ ਕਰਨ ਤੋਂ ਬਾਅਦ ਨੈਟਿਜ਼ਨਸ ਕਹਿ ਰਹੇ ਹਨ ਕਿ ਸਮਝ ਨਹੀਂ ਆਇਆ ਪਰ ਸੁਣ ਕੇ ਚੰਗਾ ਲੱਗਿਆ।
Also Read: NIA ਵਲੋਂ ਲੁਧਿਆਣਾ ਬਲਾਸਟ ਮਾਮਲੇ ‘ਚ ਹੈਪੀ ਮਲੇਸ਼ੀਆ ਵਾਂਟੇਡ ਕਰਾਰ, ਸੂਚਨਾ ਦੇਣ ਵਾਲੇ ਨੂੰ 10 ਲੱਖ ਦਾ ਇਨਾਮ
ਵਾਇਰਲ ਹੋਏ ਮੀਮਸ
ਕਿਉਂ ਵਾਇਰਲ ਹੋਈ ਸੁਸ਼ਮਿਤਾ ਸੇਨ ਤੇ ਲਲਿਤ ਮੋਦੀ ਦੇ ਬ੍ਰੇਕਅਪ ਦੀਆਂ ਖਬਰਾਂ?
ਦਰਅਸਲ ਜਦੋਂ ਲਲਿਤ ਮੋਦੀ ਨੇ ਸੁਸ਼ਮਿਤਾ ਸੇਨ ਨਾਲ ਆਪਣੇ ਰਿਸ਼ਤੇ ਨੂੰ ਆਫੀਸ਼ਿਅਲ ਕੀਤਾ ਸੀ ਤਾਂ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਆਪਣੀ ਡਿਸਪਲੇਅ ਪਿਕਚਰ ਤੇ ਬਾਇਓ ਚੇਂਜ ਕਰ ਦਿੱਤੀ ਸੀ। ਲਲਿਤ ਮੋਦੀ ਨੇ ਸੁਸ਼ਮਿਤਾ ਸੇਨ ਨਾਲ ਆਪਣੀ ਪ੍ਰੋਫਾਇਲ ਫੋਟੋ ਲਾਈ ਸੀ। ਸੁਸ਼ਮਿਤਾ ਸੇਨ ਦੇ ਬਾਰੇ ਵਿਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਵਿਚ ਲਿਖਿਆ ਸੀ- ਆਪਣੀ ਪਾਰਟਨਰ ਦੇ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਿਹਾ ਹਾਂ। ਮਾਈ ਲਵ ਸੁਸ਼ਮਿਤਾ ਸੇਨ।
ਪਰ ਹੁਣ ਲਲਿਤ ਮੋਦੀ ਨੇ ਇੰਸਟਾਗ੍ਰਾਮ ਤੋਂ ਸੁਸ਼ਮਿਤਾ ਸੇਨ ਨਾਲ ਆਪਣੀ ਪ੍ਰੋਫਾਇਲ ਫੋਟੋ ਹਟਾ ਦਿੱਤੀ ਹੈ। ਇੰਨਾ ਹੀ ਨਹੀਂ ਬਲਕਿ ਲਲਿਤ ਮੋਦੀ ਨੇ ਬਾਇਓ ਤੋਂ ਸੁਸ਼ਮਿਤਾ ਸੇਨ ਦੇ ਲਈ ਲਿਖਿਆ ਹੋਇਆ ਲਵਿੰਗ ਮੈਸੇਜ ਵੀ ਹਟਾ ਦਿੱਤਾ ਹੈ। ਇਸੇ ਦੇ ਬਾਅਦ ਦੋਵਾਂ ਦੇ ਬ੍ਰੇਕਅਪ ਦੀਆਂ ਖਬਰਾਂ ਚਰਚਾ ਵਿਚ ਆਈਆਂ ਹਨ।













