LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਦਾਕਾਰ Shiv Kumar Subramaniam ਦਾ ਦੇਹਾਂਤ, 2 ਮਹੀਨੇ ਪਹਿਲਾਂ ਹੀ ਬੇਟੇ ਦੀ ਹੋਈ ਸੀ ਮੌਤ

11a shiv kumar

ਨਵੀਂ ਦਿੱਲੀ- 11 ਅਪ੍ਰੈਲ ਦੇ ਦਿਨ ਦੀ ਸ਼ੁਰੂਆਤ ਬਹੁਤ ਹੀ ਦੁੱਖਭਰੀ ਹੋਈ ਹੈ। ਮਸ਼ਹੂਰ ਅਦਾਕਾਰ ਅਤੇ ਸਕ੍ਰੀਨਰਾਈਟਰ ਸ਼ਿਵ ਕੁਮਾਰ ਸੁਬਰਾਮਨੀਅਮ ਦਾ ਦੇਹਾਂਤ ਹੋ ਗਿਆ ਹੈ। ਸ਼ਿਵ ਕੁਮਾਰ ਦੀ ਬਾਲੀਵੁੱਡ 'ਚ ਖਾਸ ਪਛਾਣ ਸੀ। ਉਨ੍ਹਾਂ ਦੇ ਦੇਹਾਂਤ ਦੀ ਖਬਰ ਨੇ ਹਰ ਕਿਸੇ  ਨੂੰ ਉਦਾਸ ਕਰ ਦਿੱਤਾ। 

Also Read: ਗੁਜਰਾਤ ਦੇ ਭਰੂਚ ’ਚ ਕੈਮੀਕਲ ਕਾਰਖਾਨੇ ’ਚ ਧਮਾਕਾ, 6 ਕਰਮਚਾਰੀਆਂ ਦੀ ਮੌਤ

ਸ਼ਿਵ ਕੁਮਾਰ ਸੁਬਰਾਮਨੀਅਮ ਨੂੰ ਹਾਲ ਹੀ 'ਚ ਫਿਲਮ 'ਮੀਨਾਕਸ਼ੀ ਸੁੰਦਰੇਸ਼ਵਰ' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਅਤੇ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਸੀ। ਅਭਿਨੇਤਾ ਦੇ ਅਚਾਨਕ ਦੇਹਾਂਤ ਦਾ ਕਾਰਨ ਕੀ ਹੈ? ਇਹ ਅਜੇ ਸਪੱਸ਼ਟ ਨਹੀਂ ਹੈ ਪਰ ਅਚਾਨਕ ਉਨ੍ਹਾਂ ਦੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਨਾਲ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਹਨ।

2 ਮਹੀਨੇ ਪਹਿਲਾਂ ਬੇਟੇ ਦਾ ਹੋਇਆ ਸੀ ਦੇਹਾਂਤ
ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਅਭਿਨੇਤਾ ਸ਼ਿਵ ਕੁਮਾਰ ਸੁਬਰਾਮਨੀਅਮ 2 ਮਹੀਨੇ ਪਹਿਲਾਂ ਆਪਣੇ ਬੇਟੇ ਨੂੰ ਗੁਆ ਚੁੱਕੇ ਹਨ। ਉਨ੍ਹਾਂ ਦੇ ਬੇਟੇ ਨੂੰ ਬ੍ਰੇਨ ਟਿਊਮਰ ਸੀ, ਜਿਸ ਕਾਰਨ ਅਦਾਕਾਰ ਦੇ ਬੇਟੇ ਦੀ ਮੌਤ ਹੋ ਗਈ ਸੀ। ਬੇਟੇ ਦੀ ਮੌਤ ਦੇ 2 ਮਹੀਨੇ ਬਾਅਦ ਹੀ ਹੁਣ ਸ਼ਿਵ ਕੁਮਾਰ ਵੀ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਮੌਤ 'ਤੇ ਹਰ ਕੋਈ ਦੁੱਖ ਪ੍ਰਗਟ ਕਰ ਰਿਹਾ ਹੈ। ਫਿਲਮ ਨਿਰਮਾਤਾਵਾਂ ਹੰਸਲ ਮਹਿਤਾ ਅਤੇ ਅਸ਼ੋਕ ਪੰਡਿਤ ਨੇ ਵੀ ਸ਼ਿਵ ਕੁਮਾਰ ਸੁਬਰਾਮਨੀਅਮ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।

Also Read: JNU 'ਚ Non-veg ਵਿਵਾਦ: ਰਾਮਨੌਮੀ ਮੌਕੇ ਹੋਸਟਲਾਂ 'ਚ ਮਾਸਾਹਾਰੀ ਪਰੋਸਣ 'ਤੇ ABVP ਅਤੇ ਲੈਫਟ ਭਿੜੇ

ਆਲੀਆ ਭੱਟ ਦੀ ਫਿਲਮ 'ਚ ਕੀਤਾ ਕੰਮ
ਅਭਿਨੇਤਾ ਸ਼ਿਵ ਕੁਮਾਰ ਆਲੀਆ ਭੱਟ ਦੀ ਫਿਲਮ 2 ਸਟੇਟਸ ਵਿੱਚ ਵੀ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਰਾਖੀ ਮੁਖਰਜੀ ਦੀ ਫਿਲਮ 'ਹਿਚਕੀ' 'ਚ ਵੀ ਨਜ਼ਰ ਆ ਚੁੱਕੀ ਹੈ। ਉਨ੍ਹਾਂ ਨੇ ਸੀਰੀਅਲ ਮੁਕਤੀ ਬੰਧਨ ਵਿੱਚ ਵੀ ਕੰਮ ਕੀਤਾ ਹੈ। ਇੱਕ ਅਭਿਨੇਤਾ ਹੋਣ ਤੋਂ ਇਲਾਵਾ ਉਹ ਫਿਲਮ 'ਪਰਿੰਦਾ 1942 ਏ ਲਵ ਸਟੋਰੀ' ਅਤੇ 'ਹਜ਼ਾਰੋਂ ਖਵਾਹਿਸ਼ੇਂ ਐਸੀ' ਵਰਗੀਆਂ ਫਿਲਮਾਂ ਲਈ ਸਕ੍ਰੀਨਰਾਈਟਿੰਗ ਵੀ ਕੀਤੀ ਸੀ। ਸ਼ਿਵ ਕੁਮਾਰ ਦਾ ਅੰਤਿਮ ਸੰਸਕਾਰ ਮੋਕਸ਼ਧਾਮ ਹਿੰਦੂ ਸ਼ਮਸ਼ਾਨਘਾਟ, ਸੀਜ਼ਰ ਰੋਡ, ਅੰਬੋਲੀ, ਅੰਧੇਰੀ ਵੈਸਟ, ਮੁੰਬਈ ਵਿਖੇ ਕੀਤਾ ਜਾਵੇਗਾ।

In The Market