LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Entertainment
nora fatehi new one

ਨੋਰਾ ਫਤੇਹੀ ਆਪਣੀ ਖੂਬਸੂਰਤੀ ਤੇ ਡਾਂਸ ਸਦਕਾ ਲਾਈਮ ਲਾਈਟ ਵਿਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਵੀ ਸੋਸ਼ਲ ਮੀਡੀਆ ਉਤੇ ਸ਼ੇਅਰ ਕਰਦੀ ਰਹਿੰਦੀ ਹੈ। ਉਹ ਪਾਪਰਾਜ਼ੀ 'ਚ ਕਾਫੀ ਮਸ਼ਹੂਰ ਸੈਲੀਬ੍ਰਿਟੀ ਹੈ ਪਰ ਉਹ ਹਾਲ ਹੀ ਵਿਚ ਪਾਪਰਾਜ਼ੀ ਕਲਚਰ ਵਿਰੁੱਧ ਭੜਾਸ ਕੱਢਦੀ ਨਜ਼ਰ ਆਈ ਹੈ। ਉਸ ਨੂੰ ਪਾਪਰਾਜ਼ੀ ਦਾ ਰਵੱਈਆ ਪਸੰਦ ਨਹੀਂ ਹੈ। ਨੋਰਾ ਫਤੇਹੀ ਨੇ ਆਪਣੇ ਹਾਲੀਆ ਇੰਟਰਵਿਊ 'ਚ ਪਾਪਰਾਜ਼ੀ ਕਲਚਰ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਪਾਪਰਾਜ਼ੀ ਉਸ ਦੇ ਪ੍ਰਾਈਵੇਟ ਅੰਗਾਂ 'ਤੇ ਕੈਮਰਾ ਜ਼ੂਮ ਕਰਦੇ ਹਨ। ਅਜਿਹਾ ਸਿਰਫ ਉਸ ਨਾਲ ਹੀ ਨਹੀਂ, ਸਗੋਂ ਹਰ ਦੂਸਰੀ ਅਦਾਕਾਰਾ ਨਾਲ ਕੀਤਾ ਜਾਂਦਾ ਹੈ। ਅਦਾਕਾਰਾ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਕਦੇ ਅਜਿਹੀ ਹਿੱਪ ਨਹੀਂ ਦੇਖੀ। ਜੋ ਹੈ ਸੋ ਹੈ। ਮੀਡੀਆ ਸਿਰਫ ਮੇਰੇ ਨਾਲ ਹੀ ਨਹੀਂ, ਸਗੋਂ ਹੋਰ ਅਦਾਕਾਰਾਂ ਨਾਲ ਵੀ ਅਜਿਹਾ ਕਰਦਾ ਹੈ। ਹੋ ਸਕਦਾ ਹੈ ਕਿ ਉਹ ਤੁਹਾਡੀ ਹਿੱਪ 'ਤੇ ਜ਼ੂਮ ਨਾ ਕਰਨ, ਕਿਉਂਕਿ ਇਹ ਐਕਸਾਈਟਿੰਗ ਨਹੀਂ ਲੱਗਦਾ ਹੈ ਪਰ ਉਹ ਐਵੇਂ ਹੀ ਤੁਹਾਡੇ ਸਰੀਰ ਦੇ ਦੂਜੇ ਹਿੱਸਿਆਂ 'ਤੇ ਜ਼ੂਮ ਇਨ ਕਰਦੇ ਹਨ। ਕਦੀ-ਕਦਾਈਂ, ਮੈਨੂੰ ਲਗਦਾ ਹੈ ਕਿ ਜ਼ੂਮ ਕਰਨ ਲਈ ਕੁਝ ਵੀ ਨਹੀਂ ਹੈ ਤਾਂ ਉਹ ਫਿਰ ਕਿਹੜੀ ਚੀਜ਼ 'ਤੇ ਫੋਕਸ ਕਰ ਰਹੇ ਹਨ? ਨੋਰਾ ਫਤੇਹੀ ਨੇ ਦੱਸਿਆ ਕਿ ਉਹ ਪਾਪਰਾਜ਼ੀ ਦੀ ਇਸ ਹਰਕਤ ਤੋਂ ਖੁਦ ਨੂੰ ਪਰੇਸ਼ਾਨ ਨਹੀਂ ਹੋਣ ਦਿੰਦੀ। ਇਸ ਦੇ ਨਾਲ ਹੀ ਉਸ ਨੂੰ ਆਪਣੇ ਸਰੀਰ 'ਤੇ ਮਾਣ ਹੈ। ਅਦਾਕਾਰਾ ਨੇ ਕਿਹਾ, "ਬਦਕਿਸਮਤੀ ਨਾਲ ਇਹ ਉਹ ਚੀਜ਼ਾਂ ਹਨ, ਜੋ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਦੀਆਂ ਹਨ। ਇਹ ਸਿਰਫ਼ ਸੋਸ਼ਲ ਮੀਡੀਆ ਐਲਗੋਰਿਦਮ ਗੇਮ ਖੇਡ ਰਹੀਆਂ ਹਨ। ਖੁਸ਼ਕਿਸਮਤੀ ਨਾਲ ਮੈਨੂੰ ਚੰਗੀ ਬਾਡੀ ਮਿਲੀ ਹੈ ਤੇ ਮੈਨੂੰ ਇਸ 'ਤੇ ਮਾਣ ਹੈ। ਮੈਂ ਇਸ ਨਾਲ ਸ਼ਰਮਿੰਦਾ ਨਹੀਂ ਹਾਂ।"ਦੱਸ ਦੇਈਏ ਕਿ ਨੋਰਾ ਫਤੇਹੀ ਪਹਿਲੀ ਅਦਾਕਾਰਾ ਨਹੀਂ ਹੈ ਜਿਸ ਨੇ ਪਾਪਰਾਜ਼ੀ ਕਲਚਰ ਵਿਰੁੱਧ ਭੜਾਸ ਕੱਢੀ ਹੈ। ਕਈ ਅਦਾਕਾਰਾਂ ਨੇ ਪਾਪਰਾਜ਼ੀ ਕਲਚਰ 'ਤੇ ਇਤਰਾਜ਼ ਪ੍ਰਗਟਾਇਆ ਹੈ। ਮ੍ਰਿਣਾਲ ਠਾਕੁਰ ਤੋਂ ਲੈ ਕੇ ਪਲਕ ਤਿਵਾਰੀ ਤਕ ਕਈ ਅਦਾਕਾਰਾਂ ਉਨ੍ਹਾਂ ਦੇ ਬਾਡੀ ਪਾਰਟਸ 'ਤੇ ਕੈਮਰੇ ਨੂੰ ਜ਼ੂਮ ਕਰਨ ਲਈ ਪਾਪਰਾਜ਼ੀ ਨੂੰ ਝਾੜ ਚੁੱਕੀਆਂ ਹਨ। ...

nora fatehi new

ਨੋਰਾ ਫਤੇਹੀ ਆਪਣੀ ਖੂਬਸੂਰਤੀ ਤੇ ਡਾਂਸ ਸਦਕਾ ਲਾਈਮ ਲਾਈਟ ਵਿਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਵੀ ਸੋਸ਼ਲ ਮੀਡੀਆ ਉਤੇ ਸ਼ੇਅਰ ਕਰਦੀ ਰਹਿੰਦੀ ਹੈ। ਉਹ ਪਾਪਰਾਜ਼ੀ 'ਚ ਕਾਫੀ ਮਸ਼ਹੂਰ ਸੈਲੀਬ੍ਰਿਟੀ ਹੈ ਪਰ ਉਹ ਹਾਲ ਹੀ ਵਿਚ ਪਾਪਰਾਜ਼ੀ ਕਲਚਰ ਵਿਰੁੱਧ ਭੜਾਸ ਕੱਢਦੀ ਨਜ਼ਰ ਆਈ ਹੈ। ਉਸ ਨੂੰ ਪਾਪਰਾਜ਼ੀ ਦਾ ਰਵੱਈਆ ਪਸੰਦ ਨਹੀਂ ਹੈ। ਨੋਰਾ ਫਤੇਹੀ ਨੇ ਆਪਣੇ ਹਾਲੀਆ ਇੰਟਰਵਿਊ 'ਚ ਪਾਪਰਾਜ਼ੀ ਕਲਚਰ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਪਾਪਰਾਜ਼ੀ ਉਸ ਦੇ ਪ੍ਰਾਈਵੇਟ ਅੰਗਾਂ 'ਤੇ ਕੈਮਰਾ ਜ਼ੂਮ ਕਰਦੇ ਹਨ। ਅਜਿਹਾ ਸਿਰਫ ਉਸ ਨਾਲ ਹੀ ਨਹੀਂ, ਸਗੋਂ ਹਰ ਦੂਸਰੀ ਅਦਾਕਾਰਾ ਨਾਲ ਕੀਤਾ ਜਾਂਦਾ ਹੈ। ਅਦਾਕਾਰਾ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਕਦੇ ਅਜਿਹੀ ਹਿੱਪ ਨਹੀਂ ਦੇਖੀ। ਜੋ ਹੈ ਸੋ ਹੈ। ਮੀਡੀਆ ਸਿਰਫ ਮੇਰੇ ਨਾਲ ਹੀ ਨਹੀਂ, ਸਗੋਂ ਹੋਰ ਅਦਾਕਾਰਾਂ ਨਾਲ ਵੀ ਅਜਿਹਾ ਕਰਦਾ ਹੈ। ਹੋ ਸਕਦਾ ਹੈ ਕਿ ਉਹ ਤੁਹਾਡੀ ਹਿੱਪ 'ਤੇ ਜ਼ੂਮ ਨਾ ਕਰਨ, ਕਿਉਂਕਿ ਇਹ ਐਕਸਾਈਟਿੰਗ ਨਹੀਂ ਲੱਗਦਾ ਹੈ ਪਰ ਉਹ ਐਵੇਂ ਹੀ ਤੁਹਾਡੇ ਸਰੀਰ ਦੇ ਦੂਜੇ ਹਿੱਸਿਆਂ 'ਤੇ ਜ਼ੂਮ ਇਨ ਕਰਦੇ ਹਨ। ਕਦੀ-ਕਦਾਈਂ, ਮੈਨੂੰ ਲਗਦਾ ਹੈ ਕਿ ਜ਼ੂਮ ਕਰਨ ਲਈ ਕੁਝ ਵੀ ਨਹੀਂ ਹੈ ਤਾਂ ਉਹ ਫਿਰ ਕਿਹੜੀ ਚੀਜ਼ 'ਤੇ ਫੋਕਸ ਕਰ ਰਹੇ ਹਨ? ਨੋਰਾ ਫਤੇਹੀ ਨੇ ਦੱਸਿਆ ਕਿ ਉਹ ਪਾਪਰਾਜ਼ੀ ਦੀ ਇਸ ਹਰਕਤ ਤੋਂ ਖੁਦ ਨੂੰ ਪਰੇਸ਼ਾਨ ਨਹੀਂ ਹੋਣ ਦਿੰਦੀ। ਇਸ ਦੇ ਨਾਲ ਹੀ ਉਸ ਨੂੰ ਆਪਣੇ ਸਰੀਰ 'ਤੇ ਮਾਣ ਹੈ। ਅਦਾਕਾਰਾ ਨੇ ਕਿਹਾ, "ਬਦਕਿਸਮਤੀ ਨਾਲ ਇਹ ਉਹ ਚੀਜ਼ਾਂ ਹਨ, ਜੋ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਦੀਆਂ ਹਨ। ਇਹ ਸਿਰਫ਼ ਸੋਸ਼ਲ ਮੀਡੀਆ ਐਲਗੋਰਿਦਮ ਗੇਮ ਖੇਡ ਰਹੀਆਂ ਹਨ। ਖੁਸ਼ਕਿਸਮਤੀ ਨਾਲ ਮੈਨੂੰ ਚੰਗੀ ਬਾਡੀ ਮਿਲੀ ਹੈ ਤੇ ਮੈਨੂੰ ਇਸ 'ਤੇ ਮਾਣ ਹੈ। ਮੈਂ ਇਸ ਨਾਲ ਸ਼ਰਮਿੰਦਾ ਨਹੀਂ ਹਾਂ।"ਦੱਸ ਦੇਈਏ ਕਿ ਨੋਰਾ ਫਤੇਹੀ ਪਹਿਲੀ ਅਦਾਕਾਰਾ ਨਹੀਂ ਹੈ ਜਿਸ ਨੇ ਪਾਪਰਾਜ਼ੀ ਕਲਚਰ ਵਿਰੁੱਧ ਭੜਾਸ ਕੱਢੀ ਹੈ। ਕਈ ਅਦਾਕਾਰਾਂ ਨੇ ਪਾਪਰਾਜ਼ੀ ਕਲਚਰ 'ਤੇ ਇਤਰਾਜ਼ ਪ੍ਰਗਟਾਇਆ ਹੈ। ਮ੍ਰਿਣਾਲ ਠਾਕੁਰ ਤੋਂ ਲੈ ਕੇ ਪਲਕ ਤਿਵਾਰੀ ਤਕ ਕਈ ਅਦਾਕਾਰਾਂ ਉਨ੍ਹਾਂ ਦੇ ਬਾਡੀ ਪਾਰਟਸ 'ਤੇ ਕੈਮਰੇ ਨੂੰ ਜ਼ੂਮ ਕਰਨ ਲਈ ਪਾਪਰਾਜ਼ੀ ਨੂੰ ਝਾੜ ਚੁੱਕੀਆਂ ਹਨ। ...

ranjit bawa new

ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਇਸ ਵੇਲੇ ਸੋਸ਼ਲ ਮੀਡੀਆ ਉਤੇ ਪ੍ਰਸ਼ੰਸਕਾਂ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਵੇਖ ਕੇ ਪ੍ਰਸ਼ੰਸਕ ਹੈਰਾਨ ਹੋ ਗਏ ਤੇ ਟਰੋਲ ਕਰਨ ਲੱਗੇ।ਦਰਅਸਲ, ਰਣਜੀਤ ਬਾਵਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਉਤੇ ਲਗਾਤਾਰ ਕੁਮੈਂਟ ਕੀਤੇ ਜਾ ਰਹੇ ਹਨ। ਇਨ੍ਹਾਂ ਕੁਮੈਂਟਾਂ ਵਿਚ ਗਾਇਕ ਦੇ ਪਤਲੇ ਅਤੇ ਕਮਜ਼ੋਰ ਨਜ਼ਰ ਆਉਣ ਬਾਰੇ ਕਿਹਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਰਣਜੀਤ ਬਾਵਾ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਦਿਆਂ ਲਿਖਿਆ, ''ਗਾਣਾ ਵੀ ਤੇ ਖਾਣਾ ਵੀ ਦੋਵੇਂ ਬਹੁਤ ਜ਼ਰੂਰੀ ਹੈ।'' ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ, ''ਵੀਰੇ ਦਿਨੋਂ ਦਿਨ ਮਾਸ਼ੂਕ ਦਾ ਗਮ ਖਾਈ ਜਾ ਰਿਹਾ ਤੁਹਾਨੂੰ ਤਾਂ।'' ਇੱਕ ਹੋਰ ਯੂਜ਼ਰਸ ਨੇ ਕੁਮੈਟ 'ਚ ਲਿਖਿਆ, ''ਵੀਰੇ ਬਾਕੀ ਓਕੇ ਰਿਪੋਟਾਂ ਨੇ, ਬੱਸ ਥੋੜ੍ਹਾ ਖਾ ਪੀ ਲਿਆ ਕਰੋ।'' ਦੱਸ ਦੇਈਏ ਕਿ ਰਣਜੀਤ ਬਾਵਾ ਦੇ ਸਲਿਮ ਦਿਸਣ ਉਤੇ ਹਰ ਕੋਈ ਹੈਰਾਨ ਹੈ। ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਰਣਜੀਤ ਬਾਵਾ ਨੇ ਆਪਣੇ ਕਿਸੇ ਆਉਣ ਵਾਲੇ ਪ੍ਰਾਜੈਕਟ ਲਈ ਆਪਣਾ ਭਾਰ ਘਟਾਇਆ ਹੋਵੇ। ਫ਼ਿਲਹਾਲ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਂ ਰਣਜੀਤ ਬਾਵਾ ਆਪ ਦੱਸ ਸਕਦੇ ਨੇ। ਹਾਲ ਹੀ 'ਚ ਰਣਜੀਤ ਬਾਵਾ ਗੀਤ #SMUG ਰਿਲੀਜ਼ ਹੋਇਆ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।  ...

rakhi sawant new

ਡਰਾਮਾ ਕੁਈਨ ਰਾਖੀ ਸਾਵੰਤ ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ। ਸਾਬਕਾ ਪਤੀ ਆਦਿਲ ਖਾਨ ਦੁਰਾਨੀ ਨੇ ਉਸ ਖਿਲਾਫ ਅਸ਼ਲੀਲ ਵੀਡੀਓ ਲੀਕ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਹੁਣ ਰਾਖੀ ਇਸ ਮਾਮਲੇ ਨੂੰ ਸੁਪਰੀਮ ਕੋਰਟ ਲੈ ਗਈ ਹੈ। ਉਸ ਨੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ। ਰਾਖੀ ਨੇ ਬੰਬਈ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਰਾਖੀ ਸਾਵੰਤ ਦੀ ਪਟੀਸ਼ਨ 'ਤੇ ਸੋਮਵਾਰ 22 ਅਪ੍ਰੈਲ ਨੂੰ ਸੁਣਵਾਈ ਹੋਵੇਗੀ। ਆਦਿਲ ਦੁਰਾਨੀ ਨੇ ਦੋਸ਼ ਲਾਇਆ ਹੈ ਕਿ ਰਾਖੀ ਸਾਵੰਤ ਨੇ ਉਸ ਦੀਆਂ ਕੁਝ ਨਿੱਜੀ ਵੀਡੀਓਜ਼ ਲੀਕ ਕੀਤੀਆਂ ਹਨ। ਉਸ ਨੇ ਇਸ ਸਬੰਧੀ ਐਫਆਈਆਰ ਦਰਜ ਕਰਵਾਈ ਸੀ। ਇਸ ਮਾਮਲੇ 'ਚ ਆਪਣੀ ਗ੍ਰਿਫ.ਤਾਰੀ ਤੋਂ ਬਚਣ ਲਈ ਰਾਖੀ ਨੇ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਬੰਬੇ ਹਾਈ ਕੋਰਟ ਨੇ ਰਾਖੀ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਹੁਣ ਸੁਪਰੀਮ ਕੋਰਟ ਉਸ ਦੇ ਹੱਕ ਵਿਚ ਫੈਸਲਾ ਦਿੰਦੀ ਹੈ ਜਾਂ ਨਹੀਂ, ਇਹ ਤਾਂ 22 ਅਪ੍ਰੈਲ ਨੂੰ ਪਤਾ ਲੱਗੇਗਾ। ਰਾਖੀ 'ਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 67ਏ (ਇਲੈਕਟ੍ਰਾਨਿਕ ਰੂਪ ਵਿਚ ਅਸ਼ਲੀਲ ਸਮੱਗਰੀ ਪ੍ਰਕਾਸ਼ਿਤ ਕਰਨ) ਤੋਂ ਇਲਾਵਾ ਅਪਰਾਧ ਕਰਨ ਦੇ ਇਰਾਦੇ ਨਾਲ ਸਾਥੀ ਹੋਣ ਲਈ ਭਾਰਤੀ ਦੰਡਾਵਲੀ ਦੀ ਧਾਰਾ 500 ਅਤੇ ਭਾਰਤੀ ਦੰਡਾਵਲੀ ਦੀ ਧਾਰਾ 34 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਸੀ ਕਿ ਰਾਖੀ ਨੇ ਇੱਕ ਟੀਵੀ ਟਾਕ ਸ਼ੋਅ ਵਿੱਚ ਆਦਿਲ ਦੁਰਾਨੀ ਦਾ ਵੀਡੀਓ ਚਲਾਇਆ ਸੀ। ਇੰਨਾ ਹੀ ਨਹੀਂ ਰਾਖੀ ਨੇ ਉਸ ਸ਼ੋਅ ਦਾ ਵੀਡੀਓ ਵੀ ਵਟਸਐਪ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਸ਼ੋਅ ਦਾ ਲਿੰਕ ਸਾਂਝਾ ਕਰਕੇ ਵੀਡੀਓ ਵੀ ਪ੍ਰਸਾਰਿਤ ਕੀਤਾ ਗਿਆ।

salu rakhi new

ਬੀਤੇ ਦਿਨੀਂ ਸਲਮਾਨ ਖਾਨ ਦੇ ਘਰ ਦੇ ਬਾਹਰ ਗੋ.ਲੀਬਾਰੀ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਗੈਂ.ਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਵੱਲੋਂ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਗਈ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਇੰਡਸਟਰੀ ਦੇ ਲੋਕ ਉਨ੍ਹਾਂ ਲਈ ਦੁਆਵਾਂ ਕਰ ਰਹੇ ਹਨ। ਭਾਰਤੀ ਸਿੰਘ ਨੇ ਅਦਾਕਾਰਾ ਦੀ ਸੁਰੱਖਿਆ ਲਈ ਦੁਆ ਕੀਤੀ ਸੀ ਪਰ ਹੁਣ ਰਾਖੀ ਸਾਵੰਤ ਨੇ ਵੀ ਸਲਮਾਨ ਖਾਨ ਦੀ ਜਾਨ ਦੀ ਭੀਖ ਮੰਗੀ ਹੈ। ਸਭ ਜਾਣਦੇ ਹਨ ਕਿ ਰਾਖੀ ਸਾਵੰਤ ਸਲਮਾਨ ਖਾਨ ਨੂੰ ਆਪਣਾ ਭਰਾ ਮੰਨਦੀ ਹੈ। ਇਸ ਦੌਰਾਨ ਰਾਖੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਲਾਰੇਂਸ ਬਿਸ਼ਨੋਈ ਤੋਂ ਸਲਮਾਨ ਖਾਨ ਦੀ ਜਾਨ ਦੀ ਭੀਖ ਮੰਗਦੀ ਨਜ਼ਰ ਆ ਰਹੀ ਹੈ। ਰਾਖੀ ਸਾਵੰਤ ਨੇ ਸਲਮਾਨ ਖਾਨ ਦੇ ਘਰ ਗੋ.ਲੀਬਾਰੀ ਕਰਨ ਵਾਲੇ ਕਥਿਤ ਦੋਸ਼ ਤੇ ਗੈਂ.ਗਸਟਰ ਲਾਰੇਂਸ ਬਿਸ਼ਨੋਈ ਤੋਂ ਅਦਾਕਾਰ ਲਈ ਭੀਖ ਮੰਗੀ ਹੈ। ਵੀਡੀਓ 'ਚ ਅਦਾਕਾਰਾ ਰੋਂਦੀ ਹੋਈ ਕਹਿੰਦੀ ਹੈ, ਮੇਰੇ ਭਰਾ ਨਾਲ ਅਜਿਹਾ ਨਾ ਕਰੋ। ਮੈਂ ਬਿਸ਼ਨੋਈ ਗਰੁੱਪ ਅੱਗੇ ਹੱਥ ਜੋੜਦੀ ਹਾਂ। ਕਿਰਪਾ ਕਰ ਕੇ ਮੇਰੇ ਭਰਾ ਨਾਲ ਅਜਿਹਾ ਨਾ ਕਰੋ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਅਜਿਹਾ ਨਾ ਕਰੋ। ਉਹ ਇੱਕ Legend ਹੈ, ਉਸ ਨੇ ਬਹੁਤ ਸਾਰੇ ਲੋਕਾਂ ਦਾ ਘਰ ਵਸਾਇਆ ਹੈ। ਗਰੀਬ ਲੋਕਾਂ ਦਾ ਭਲਾ ਕੀਤਾ ਹੈ।             View this post on Instagram                       A post shared by Viral Bhayani (@viralbhayani) ...

ap dhillon guit

AP Dhillon Coachella Guitar Smash Controversy: ਪੰਜਾਬੀ ਗਾਇਕ ਏਪੀ ਢਿੱਲੋਂ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਉਹ ਅਜਿਹੇ ਕਲਾਕਾਰਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਥੋੜੇ ਸਮੇਂ ਵਿਚ ਵੱਡਾ ਮੁਕਾਮ ਹਾਸਲ ਕਰ ਲਿਆ। ਦਿਲਜੀਤ ਤੋਂ ਬਾਅਦ ਉਹ ਹੀ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੂੰ ਕੋਚੇਲਾ ਵਿਚ ਪਰਫਾਰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਏਪੀ ਹਮੇਸ਼ਾ ਆਪਣੇ ਗੀਤਾਂ ਨੂੰ ਲੈ ਸੁਰਖੀਆਂ ਵਿੱਚ ਰਹਿੰਦਾ ਹੈ ਪਰ ਇਸ ਵਾਰ ਚਰਚਾ ਉਨ੍ਹਾਂ ਦੇ ਗੀਤਾਂ ਕਾਰਨ ਨਹੀਂ ਬਲਕਿ ਸ਼ੋਅ ਦੌਰਾਨ ਕੀਤੀ ਇਕ ਹਰਕਤ ਕਰ ਕੇ ਹੋ ਰਹੀ ਹੈ। ਦਰਅਸਲ, ਏਪੀ ਢਿੱਲੋਂ ਹਾਲ ਹੀ ਵਿੱਚ ਕੋਚੇਲਾ 'ਚ ਪਰਫਾਰਮ ਕਰਦਾ ਨਜ਼ਰ ਆਏ ਪਰ ਇਸ ਦੌਰਾਨ ਉਨ੍ਹਾਂ ਦੀ ਇੱਕ ਹਰਕਤ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਲਾਸ ਲਾਈ ਜਾ ਰਹੀ ਹੈ। ਦਰਅਸਲ, ਸੋਸ਼ਲ ਮੀਡੀਆ ਉੱਪਰ ਏਪੀ ਢਿੱਲੋਂ ਦੇ ਕਈ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ। ਜਿਨ੍ਹਾਂ ਵਿੱਚ ਫੈਨਜ਼ ਏਪੀ ਦੇ ਸ਼ੋਅ ਵਿੱਚ ਦਿਲਜੀਤ ਦੋਸਾਂਝ ਦੇ ਨਾਂਅ ਉੱਪਰ ਨਾਅਰੇ ਲਗਾ ਰਹੇ ਹਨ। ਇਸ ਤੋਂ ਇਲਾਵਾ, ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਏਪੀ ਲਾਈਵ ਪਰਫਾਰਮਸ ਦੌਰਾਨ ਆਪਣਾ ਗਿਟਾਰ ਭੰਨਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਵੀਡੀਓ ਨੂੰ ਵੇਖ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਵੱਲ਼ੋਂ ਏਪੀ ਦੀ ਇਸ ਹਰਕਤ ਉੱਪਰ ਕਈ ਕੁਮੈਂਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਏਪੀ ਢਿੱਲੋਂ ਦੇ ਗਿਟਾਰ ਭੰਨਦੇ ਹੋਏ ਤਸਵੀਰਾਂ ਵਾਇਰਲ ਹੋ ਰਹੀਆਂ ਹਨ।            View this post on Instagram                       A post shared by AP DHILLON (@ap.dhillxn) ਇਨ੍ਹਾਂ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕੁਮੈਂਟ ਕਰ ਲਿਖਿਆ, ਸੰਗੀਤ ਵਿੱਚ ਸਾਜ਼ ਬਾਈ ਰੱਬ ਦੇ ਵਾਂਗ ਰੱਖੀ ਦਾ, ਤਾਹੀਂ ਤਾਂ ਸਾਲਿਓ ਆਟੋਟਿਊਨ ਸਿੰਗਰ ਹੋ ਤੁਸੀ...!, ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਹਨੂੰ ਤਾ ਆਪਣੇ ਸਾਜ਼ ਦੀ ਹੀ ਕਦਰ ਹੈਨੀ ਜਿਸ ਨਾਲ ਇਹਨੂੰ ਰੋਟੀ ਮਿਲਦੀ ਆ ...

parineeti new

ਮੁੰਬਈ : ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਫਿਲਮ ਅਮਰ ਸਿੰਘ ਚਮਕੀਲਾ ਨੈਟਫਲਿਕਸ ਰਿਲੀਜ਼ ਹੋ ਚੁੱਕੀ ਹੈ। ਦਰਸ਼ਕਾਂ ਵੱਲੋਂ ਫਿਲਮ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਫਿਲਮ 'ਅਮਰ ਸਿੰਘ ਚਮਕੀਲਾ' ਵਿਚ ਅਮਰਜੋਤ ਦਾ ਕਿਰਦਾਰ ਬਾਖੂਬੀ ਨਿਭਾਉਣ ਵਾਲੀ ਪਰਿਨੀਤੀ ਚੋਪੜਾ ਦੀ ਰੱਜਵੀਂ ਸ਼ਲਾਘਾ ਹੋ ਰਹੀ ਹੈ ਜਿਸ ਕਾਰਨ ਪਰਿਨੀਤੀ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਹੋ ਕੇ ਇਕ ਨੋਟ ਲਿਖਿਆ ਹੈ।           View this post on Instagram                       A post shared by @parineetichopra ਉਸ ਨੇ ਇੰਸਟਾਗ੍ਰਾਮ 'ਤੇ ਧੰਨਵਾਦ ਨੋਟ ਲਿਖਦਿਆਂ ਸੈੱਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਸ ਨੇ ਲਿਖਿਆ, 'ਮੈਂ ਇਸ ਫਿਲਮ ਦੀ ਸਫਲਤਾ ਤੇ ਆਪਣੇ ਪ੍ਰਸ਼ੰਸਕਾਂ ਤੋਂ ਮਿਲੀਆਂ ਦੁਆਵਾਂ ਨਾਲ ਉਤਸ਼ਾਹਿਤ ਹਾਂ। ਖੁਸ਼ੀ ਵਿਚ ਮੇਰੇ ਹੰਝੂ ਨਹੀਂ ਰੁਕ ਰਹੇ। ਇਸ ਫਿਲਮ ਲਈ ਮੈਨੂੰ ਇੰਨਾ ਪਿਆਰ ਮਿਲੇਗਾ, ਇਸ ਬਾਰੇ ਮੈਂ ਸੋਚਿਆ ਨਹੀਂ ਸੀ।' ਪਰਿਣੀਤੀ ਨੇ ਜਿਵੇਂ ਹੀ ਇਹ ਪੋਸਟ ਸਾਂਝੀ ਕੀਤੀ ਤਾਂ ਉਸ ਦੇ ਪ੍ਰਸ਼ੰਸਕਾਂ...

diljeet new

ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੈਟਫਲਿਕਸ ਉਤੇ ਨਵੀਂ ਰਿਲੀਜ਼ ਹੋਈ ਫਿਲਮ 'ਚਮਕੀਲਾ' ਨੂੰ ਲੈ ਕੇ ਚਰਚਾ ਵਿਚ ਹਨ। ਨਿਰਦੇਸ਼ਕ ਇਮਤਿਆਜ਼ ਅਲੀ ਦੀ ਇਸ ਫ਼ਿਲਮ ਵਿੱਚ ਦਿਲਜੀਤ ਨੇ ਪੰਜਾਬ ਦੇ ਇੱਕ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਈ ਹੈ, ਜੋ ਪੰਜਾਬ ਦੀ ਸੱਭਿਆਚਾਰਕ ਪਛਾਣ ਦਾ ਵੱਡਾ ਹਿੱਸਾ ਹੈ। ਇਸ ਫਿਲਮ ਵਿਚ ਬਾਲੀਵੁੱਡ ਦੀ ਅਦਾਕਾਰਾ ਪਰੀਣਿਤੀ ਚੋਪੜਾ ਵੀ ਨਜ਼ਰ ਆ ਰਹੇ ਹਨ।ਦਿਲਜੀਤ ਦੋਸਾਂਝ ਦੀ ਗੱਲ ਕਰੀਏ ਤਾਂ ਉਹ ਖੁਦ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਵੱਡੀ ਪਛਾਣ ਹਨ। ਗਾਇਕ ਤੇ ਅਭਿਨੇਤਾ ਹੋਣ ਤੋਂ ਇਲਾਵਾ, ਦਿਲਜੀਤ ਦੀ ਸ਼ਖਸੀਅਤ ਦਾ ਇੱਕ ਹੋਰ ਪਹਿਲੂ ਹੈ ਜੋ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ, ਉਹ ਹੈ ਉਨ੍ਹਾਂ ਦਾ ਫੈਸ਼ਨ। ਹੁਣ ਉਨ੍ਹਾਂ ਨੇ ਇਹ ਰਾਜ਼ ਖੋਲ੍ਹ ਦਿੱਤਾ ਹੈ ਕਿ ਉਹ ਇੰਨੇ ਫੈਸ਼ਨੇਬਲ ਕਿਉਂ ਹਨ ਅਤੇ ਕਿਉਂ ਇੰਨੇ ਸਵੈਗ ਨਾਲ ਰਹਿੰਦੇ ਹਨ। ਹਾਲਾਂਕਿ ਦਿਲਜੀਤ ਨੇ ਇਹ ਵੀ ਕਿਹਾ ਕਿ ਹੁਣ ਉਨ੍ਹਾਂ ਦਾ ਮਕਸਦ ਪੂਰਾ ਹੋ ਗਿਆ ਹੈ ਅਤੇ ਉਹ ਇਹ ਸਭ ਫੈਸ਼ਨ ਛੱਡ ਦੇਣਗੇ। ਸਟੈਂਡ ਅੱਪ ਕਾਮੇਡੀਅਨ ਅਨੁਭਵ ਸਿੰਘ ਬੱਸੀ ਨੇ ਨੈੱਟਫਲਿਕਸ ਲਈ ਦਿਲਜੀਤ ਅਤੇ ਇਮਤਿਆਜ਼ ਦੀ ਇੰਟਰਵਿਊ ਕੀਤੀ। ਜਦੋਂ ਬਾਸੀ ਨੇ ਦਿਲਜੀਤ ਦੇ ਫੈਸ਼ਨ ਦਾ ਰਾਜ਼ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, 'ਸੱਚ ਦੱਸਾਂ ਤਾਂ ਮੈਨੂੰ ਕੱਪੜਿਆਂ, ਸਵੈਗ ਆਦਿ 'ਚ ਕੋਈ ਦਿਲਚਸਪੀ ਨਹੀਂ ਸੀ। ਮੈਨੂੰ ਤਾਂ ਬਸ ਇੰਨਾ ਹੀ ਲੱਗਾ ਕਿ ਜਦੋਂ ਅਸੀਂ ਪੰਜਾਬ 'ਚ ਸਾਂ, ਉਦੋਂ ਬਾਲੀਵੁੱਡ ਫਿਲਮਾਂ ਬਣੀਆਂ, ਜਿਨ੍ਹਾਂ 'ਚ ਸਰਦਾਰ ਹੁੰਦੇ ਸਨ। ਇਨ੍ਹਾਂ ਵਿੱਚ, ਉਨ੍ਹਾਂ ਨੂੰ ਸਹੀ ਢੰਗ ਨਾਲ ਨਹੀਂ ਦਿਖਾਇਆ ਗਿਆ। ਉਹ ਬਹੁਤ ਮਾੜੇ ਕੱਪੜੇ ਪਾਉਂਦੇ ਸਨ। ਦਿਲਜੀਤ ਨੇ ਅੱਗੇ ਕਿਹਾ, 'ਇਸ ਲਈ ਮੈਂ ਸੋਚਿਆ ਕਿ ਜਦੋਂ ਮੈਂ ਗਿਆ ਨਾ ਉਥੇ, ਜੋ ਬਾਲੀਵੁੱਡ ਦੇ ਸਭ ਤੋਂ ਸਟਾਈਲਿਸ਼ ਲੋਕ ਨੇ, ਸਭ ਤੋਂ ਵਧੀਆ ਪਹਿਨਾਂਗਾ। ਪੰਜਾਬ ਦਾ ਸਿੱਧਾ ਸਬੰਧ ਮੇਨ ਸਟ੍ਰੀਮ ਨਾਲ ਹੈ। ਨਿਊਯਾਰਕ ਵਿੱਚ ਜੋ ਫੈਸ਼ਨ ਚੱਲ ਰਿਹਾ ਹੈ, ਉਹ ਸਿੱਧਾ ਪੰਜਾਬ ਆਵੇਗਾ, ਇਹ ਕਿਤੇ ਵੀ ਵਿਚਕਾਰ ਨਹੀਂ ਰੁਕਦਾ। ਮੈਂ ਸੋਚਿਆ ਕਿ ਜਦੋਂ ਮੈਂ ਉੱਥੇ ਜਾਵਾਂਗਾ, ਮੈਂ ਉਨ੍ਹਾਂ ਨੂੰ ਦਿਖਾਵਾਂਗਾ ਕਿ ਤੁਸੀਂ ਗਲਤ ਵਿਅਕਤੀ ਦਾ ਚਿੱਤਰਣ ਕਰ ਰਹੇ ਹੋ, ਅਸੀਂ ਅਜਿਹੇ ਨਹੀਂ ਹਾਂ। ਦਿਲਜੀਤ ਨੇ ਇਹ ਵੀ ਕਿਹਾ ਕਿ ਕੱਪੜਿਆਂ 'ਤੇ ਪੈਸਾ ਖਰਚ ਕਰਨ ਨਾਲ ਕੋਈ ਫੈਸ਼ਨ ਨਹੀਂ ਬਣ ਜਾਂਦਾ, 'ਫੈਸ਼ਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਲੁਈਸ ਵਿਟਨ ਅਤੇ ਬਲੇਨਸਿਯਾਗਾ ਜਾਓ ਅਤੇ ਕੁਝ ਵੀ ਚੁੱਕੋ, ਇਹ ਫੈਸ਼ਨ ਨਹੀਂ ਹੈ। ਮਹਿੰਗੇ ਕੱਪੜੇ ਪਾਉਣੇ ਇੱਕ ਗੱਲ ਹੈ, ਫੈਸ਼ਨ ਕਰਨਾ ਹੋਰ ਗੱਲ ਹੈ।...

ammy kacha new

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਸ ਵੇਲੇ ਚਰਚਾ ਦਾ ਵਿਸ਼ਾ ਬਣ ਗਏ ਹਨ। ਉਨ੍ਹਾਂ ਦਾ ਹਾਲ ਹੀ ਵਿਚ ਦਾ ਗੀਤ 'ਸੋਡਾ ਵਾਟਰ' ਰਿਲੀਜ਼ ਹੋਇਆ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਵਿਚ ਕੱਚਾ ਬਦਾਮ ਗੀਤ ਨਾਲ ਫੇਮਸ ਹੋਈ ਅੰਜਲੀ ਅਰੋੜਾ ਨਜ਼ਰ ਆ ਰਹੀ ਹੈ। ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇਸ ਗਾਣੇ ਦੀ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿਚ ਐਮੀ ਵਿਰਕ ਨਾਲ ਅੰਜਲੀ ਅਰੋੜਾ ਨਾਲ ਨਜ਼ਰ ਆ ਰਹੇ ਹਨ। ਦੋਵੇਂ ਦੇ ਇਸ ਹੌਟ ਅੰਦਾਜ਼ ਨੂੰ ਵੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਐਮੀ ਨੇ ਕੈਪਸ਼ਨ ਵਿੱਚ ਲਿਖਿਆ ਫੋਟੋ ਇਕੱਠਿਆਂ ਦੀ ਖਿੱਚਵਾਂਗੇ, ਅੱਖੀਆਂ ਤੇ ਲਾ ਕੇ ਫੈਂਡੀ। ਪਰ ਇਨ੍ਹਾਂ ਵੀਡੀਓਜ਼ ਤੇ ਤਸਵੀਰਾਂ ਕਾਰਨ ਐਮੀ ਵਿਰਕ ਬੁਰੀ ਤਰ੍ਹਾਂ ਟਰੋਲ ਹੋ ਗਏ। ਉਨ੍ਹ੍ਵਾਂ ਦੇ ਟਰੋਲ ਹੋਣ ਦੀ ਵਜ੍ਹਾ ਬਣੀ ਇਸ ਗਾਣੇ ਦੀ ਅਦਾਕਾਰਾ। ਕੱਚਾ ਬਾਦਾਮ ਗਰਲ ਵਜੋਂ ਜਾਣੀ ਜਾਂਦੀ ਅੰਜਲੀ ਅਰੋੜਾ ਇਸ ਗਾਣੇ ਵਿਚ ਪ੍ਰਸ਼ੰਸਕਾਂ ਨੂੰ ਜਚੀ ਨਹੀਂ। ਇਹੀ ਕਾਰਨ ਹੈ ਕਿ ਲਗਾਤਾਰ ਇਕ ਤੋਂ ਬਾਅਦ ਇਕ ਕੁਮੈਂਟ ਡਿਗਣ ਲੱਗੇ। ਕਈ ਯੂਜ਼ਰਜ਼ ਨੇ ਤਾਂ ਇਹ ਵੀ ਪੁੱਛ ਲਿਆ, 'ਐਮੀ ਭਾਜੀ ਤੁਹਾਡੀ ਅਜਿਹੀ ਕੀ ਮਜਬੂਰੀ ਸੀ। 'ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਭਾਈ ਮੈਂ ਅਨਫਾਲੋ ਕਰ ਦੇਵਾਂਗਾ, ਜੇਕਰ ਇਹ ਸਭ ਵੇਖਣਾ ਪਿਆ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਐਮੀ ਭਾਈ ਅਜਿਹੀ ਵੀ ਕੀ ਮਜ਼ਬੂਰੀ ਸੀ…।    

sidhu moosewala sunny mat

ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ '410' ਅੱਜ ਰਿਲੀਜ਼ ਹੋ ਗਿਆ ਹੈ। ਉਨ੍ਹਾਂ ਦੇ ਜਿਗਰੀ ਯਾਰ ਰੈਪਰ ਸੰਨੀ ਮਾਲਟਨ ਵੱਲੋਂ ਇਹ ਗਾਣਾ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੰਨੀ ਨੇ ਹੀ ਇਸ ਦਾ ਪੋਸਟਰ ਤੇ ਟੀਜ਼ਰ ਲਾਂਚ ਕੀਤਾ ਸੀ। ਸੰਨੀ ਮਾਲਟਨ ਅਤੇ ਸਿੱਧੂ ਮੂਸੇਵਾਲਾ ਦਾ ਇਹ ਗੀਤ ਸੰਨੀ ਮਾਲਟਨ ਦੇ ਯੂ-ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ 410 ਦਾ ਨਾਂ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਾਰੀਖ਼ ਨੂੰ ਰਿਲੀਜ਼ ਹੋਇਆ। ਉਧਰ, ਸਿੱਧੂ ਦੇ ਗਾਣੇ ਸੁਣਨ ਲਈ ਉਨ੍ਹਾਂ ਦੇ ਪ੍ਰਸ਼ੰਸਕ ਹਾਲੇ ਵੀ ਕ੍ਰੇਜ਼ੀ ਹਨ। ਸਵੇਰ ਤੋਂ ਹੀ ਉਡੀਕ ਲਾਈ ਬੈਠੇ ਪ੍ਰਸ਼ੰਸਕਾਂ ਵੱਲੋਂ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦੇ ਗੀਤ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹ। ਇਸ ਦਾ ਪ੍ਰਮਾਣ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਜ ਮਿੰਟਾਂ ਵਿਚ ਹੀ ਇਸ ਗੀਤ ਦੇ ਲਾਈਕ ਤੇ ਵਿਊ ਇਕ ਲੱਖ ਤੋਂ ਉਪਰ ਨਿਕਲ ਗਏ। ਸੰਨੀ ਮਾਲਟਨ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿਚ ਕੰਮ ਕਰ ਚੁੱਕੇ ਹਨ। ਇਸ ਵਿਚ 'ਲੈਵਲਸ', 'ਨੈਵਰ ਫੋਲਡ', 'ਜਸਟ ਲਿਸਨ' ਜਿਹੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗਾਣਿਆਂ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਮਗਰੋਂ ਅੱਜ ਇਹ ਉਸ ਦਾ ਛੇਵਾਂ ਗੀਤ ਰਿਲੀਜ਼ ਹੋਇਆ ਹੈ। ਸਿੱਧੂ ਦੀ ਮੌਤ ਮਗਰੋਂ ਹੁਣ ਤੱਕ ਉਸ ਦੇ ਕੁੱਲ ਛੇ ਗੀਤ ਰਿਲੀਜ਼ ਹੋ ਚੁੱਕੇ ਹਨ।  ...

binnu dhilon

ਪੰਜਾਬੀ ਅਦਾਕਾਰਾ ਤੇ ਕਾਮੇਡੀਅਨ ਬੀਨੂ ਢਿੱਲੋਂ ਅੱਜ ਕੱਲ੍ਹ ਭੂਤਾਂ ਲਈ ਦੀਵਾਨੇ ਹੋਏ ਨਜ਼ਰ ਆ ਰਹੇ ਹਨ। ਉਹ ਭੂਤਾਂ ਦੇ ਜਿਊਂਦੇ ਰਹਿਣ ਲਈ ਦੁਆਵਾਂ ਮੰਗ ਰਹੇ ਹਨ। ਅਜਿਹਾ ਅਸੀਂ ਇਸ ਕਰ ਕੇ ਕਹਿ ਰਹੇ ਹਾਂ ਕਿਉਂਕਿ ਜਲਦ ਹੀ ਬੀਨੂ ਢਿੱਲੋਂ ਤੇ ਅਦਾਕਾਰਾ ਭਾਵਨਾ ਸ਼ਰਮਾ ਦੀ ਫਿਲਮ 'ਜਿਊੰਦੇ ਰਹੋ ਭੂਤ ਜੀ' ਲੈ ਕੇ ਦਰਸ਼ਕਾਂ ਦੇ ਰੂ ਬਰੂ ਹੋ ਰਹੇ ਹਨ। ਇਹ ਫਿਲਮ ਦਰਸ਼ਕਾਂ ਨੂੰ ਹਸਾਉਣ ਦੇ ਨਾਲ ਨਾਲ ਡਰਾਏਗੀ ਵੀ।  ਜੋ 12 ਅ੍ਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸੇ ਸਬੰਧ ਵਿਚ ਇਸ ਫ਼ਿਲਮ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਅਤੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਨਵੀਂ ਫਿਲਮ ਆ ਰਹੀ ਹੈ 'ਜਿਊਂਦੇ ਰਹੋ ਭੂਤ ਜੀ' ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਪੁੱਜੇ ਹਾਂ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਲਈ ਪੁੱਜੇ ਹਨ।ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਫ਼ਿਲਮ ਲੋਕਾਂ ਨੂੰ ਹਸਾਊਗੀ ਵੀ ਅਤੇ ਡਰਾਉਗੀ ਵੀ 12 ਤਾਰੀਖ ਨੂੰ ਇਹ ਫ਼ਿਲਮ ਆ ਰਹੀ ਹੈ। ਓਹਨਾ ਨੇ ਕਿਹਾ ਕਿ ਅੱਜ ਉਹ ਵੋਟਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਵੀ ਕਰਨਗੇ ਵੋਟ ਪਾਣਾ ਸਬ ਦਾ ਅਧਿਕਾਰ ਹੈ ਇਸ ਮੌਕੇ ਫ਼ਿਲਮ ਦੀ ਅਦਾਕਾਰਾ ਭਾਵਨਾ ਸ਼ਰਮਾ ਨੇ ਕਿਹਾ ਕਿ ਮੇਰਾ ਟੀਚਰ ਦਾ ਕਿਰਦਾਰ ਕਾਫੀ ਖੂਬਸੂਰਤ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਫਿਲਮ ਕਰਨ ਦਾ ਮੌਕਾ ਮਿਲਿਆ। ਸਟਾਰਜ਼ ਨੇ ਕਿਹਾ ਕਿ ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ 12 ਤਰੀਕ ਨੂੰ ਇਹ ਫਿਲਮ ਸਿਨੇਮਾ ਘਰਾਂ ਵਿੱਚ ਵੇਖਣ ਜਰੂਰ ਜਾਓ ਤੁਹਾਨੂੰ ਬਹੁਤ ਮਜ਼ਾ ਆਵੇਗਾ ,  

sidhu poster new

ਆਉਣ ਵਾਲੇ ਕੱਲ੍ਹ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ '410' ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗਾਣਾ ਸਿੱਧੂ ਮੂਸੇਵਾਲਾ ਦੇ ਪੁਰਾਣੇ ਸਾਥੀ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ। ਬੀਤੇ ਦਿਨੀਂ ਸੰਨੀ ਮਾਲਟਨ ਨੇ ਗੀਤ ਦਾ ਪੋਸਟਰ ਜਾਰੀ ਕੀਤਾ ਸੀ ਤੇ ਅੱਜ ਇਸ ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ। ਗੀਤ ਦੇ ਟੀਜ਼ਰ ਨੂੰ ਸੰਨੀ ਮਾਲਟਨ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ 'ਚ ਰਿਲੀਜ਼ ਕੀਤਾ ਹੈ। ਇਸ ਟੀਜ਼ਰ 'ਚ ਸਿੱਧੂ ਆਖਦੇ ਨਜ਼ਰ ਆ ਰਹੇ ਹਨ ਕਿ ਸੰਨੀ ਮਾਲਟਨ ਸਾਡਾ ਭਰਾ ਹੈ, ਸਾਡਾ ਭਰਾ ਸੀ ਤੇ ਹਮੇਸ਼ਾ ਰਹੇਗਾ। ਇਸ ਤੋਂ ਇਲਾਵਾ ਹੋਰ ਕੀ-ਕੀ ਆਖ ਰਹੇ ਹਨ, ਇਹ ਜਾਣਨ ਲਈ ਇਸ ਵੀਡੀਓ ਨੂੰ ਵੇਖੋ:- ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਇਹ ਗੀਤ 10 ਅਪ੍ਰੈਲ ਨੂੰ ਰਿਲੀਜ਼ ਹੋਵੇਗਾ।    

pushpa release

ਫਿਲਮ ਪੁਸ਼ਪਾ ਦੇ ਲੀਡ ਸਟਾਰ ਅੱਲੂ ਅਰਜੁਨ ਦਾ ਅੱਜ 42ਵਾਂ ਜਨਮ ਦਿਨ ਹੈ। ਆਲੂ ਅਰਜੁਨ ਦੀ ਪੁਸ਼ਪਾ 2 'ਤੇ ਸਾਰਿਆਂ ਦੀ ਨਜ਼ਰ ਸੀ। ਜਨਮ ਦਿਨ ਦੇ ਇਸ ਸ਼ੁਭ ਮੌਕੇ 'ਤੇ 'ਪੁਸ਼ਪਾ 2 ਦਿ ਰੂਲ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਆਈਕਨ ਸਟਾਰ ਅੱਲੂ ਅਰਜੁਨ ਦੇ ਜਨਮਦਿਨ ਦੇ ਮੌਕੇ 'ਤੇ ਸਾਲ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ 'ਪੁਸ਼ਪਾ 2 ਦ ਰੂਲ' (Pushpa 2 The Rule) ਦੀ ਦੂਜੀ ਝਲਕ ਅੱਜ ਰਿਲੀਜ਼ ਹੋ ਗਈ ਹੈ।(Pushpa 2 The Rule) ਦਾ ਟੀਜ਼ਰ ਰਿਲੀਜ਼ ਹੋਣ ਉਤੇ ਇੰਟਰਨੈੱਟ 'ਤੇ ਉਤਸ਼ਾਹ ਹੈ। ਟੀਜ਼ਰ ਰਿਲੀਜ਼ ਹੁੰਦੇ ਹੀ ਇਸ ਨੇ ਹਲਚਲ ਮਚਾ ਦਿੱਤੀ ਹੈ ਅਤੇ ਹਰ ਕੋਨੇ ਤੋਂ ਇਸ ਦੀ ਤਾਰੀਫ ਹੋ ਰਹੀ ਹੈ। ਟੀਜ਼ਰ ਦੇ ਸ਼ਾਨਦਾਰ ਵਿਜ਼ੂਅਲ, ਜੀਵੰਤ ਰੰਗ ਅਤੇ ਜ਼ਬਰਦਸਤ ਪੈਮਾਨੇ ਸਾਨੂੰ ਆਕਰਸ਼ਿਤ ਕਰ ਰਹੇ ਹਨ। ਦਰਸ਼ਕਾਂ ਦੇ ਪਸੰਦੀਦਾ ਪੁਸ਼ਪਰਾਜ ਨੂੰ ਅਸਾਧਾਰਨ ਅਤੇ ਸ਼ਕਤੀਸ਼ਾਲੀ ਅਵਤਾਰ ਵਿੱਚ ਦੇਖਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਟੀਜ਼ਰ ਦੇ ਹਰ ਫ੍ਰੇਮ ਵਿੱਚ ...

shaerry maan

ਸ਼ੈਰੀ ਮਾਨ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਘਰ ਦੇ ਖ਼ਾਸ ਮੈਂਬਰ ਦੇ ਰੂ-ਬ-ਰੂ ਕਰਵਾਇਆ ਹੈ। ਦਰਅਸਲ, ਸ਼ੈਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇੱਕ ਛੋਟੀ ਬੱਚੀ ਨਾਲ ਨਜ਼ਰ ਆ ਰਹੇ ਹਨ। ਸ਼ੈਰੀ ਮਾਨ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ''ਭਾਗਾਂ ਵਾਲਾ ਮਹਿਸੂਸ ਕਰ ਰਿਹਾ ਹਾਂ...ਚਿੜੀਆਂ ਮੁੜ੍ਹ ਆਈਆਂ ❤️...।'' ਸ਼ੈਰੀ ਮਾਨ ਦੀ ਪੋਸਟ ਤੋਂ ਇਹ ਸਾਫ ਹੋ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਘਰ ਨੰਨ੍ਹੀ ਪਰੀ ਦਾ ਸਵਾਗਤ ਕੀਤਾ ਹੈ। ਇਸ ਉਤੇ ਪ੍ਰਸ਼ੰਸਕ ਕੁਮੈਂਟ ਕਰ ਕੇ ਵਧਾਈ ਦੇ ਰਹੇ ਹਨ। ਇਸ ਵੀਡੀਓ 'ਤੇ ਫੈਨਜ਼ ਲਗਾਤਾਰ ਕੁਮੈਂਟ ਕਰ ਕੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਵੀ ਸ਼ੈਰੀ ਮਾਨ ਨੂੰ ਕੁਮੈਂਟ ਵਿਚ ਵਧਾਈ ਦਿੱਤੀ।ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, 'ਧੀ ਦੇ ਰੂਪ 'ਚ ਮਾਂ ਵਾਪਸ ਆਈ', ਜਦਕਿ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ- ਤੁਹਾਡੀ ਮਾਂ ਵਾਪਸ ਆ ਗਈ। ਸ਼ੈਰੀ ਮਾਨ ਵੱਲੋਂ ਆਪਣੀ ਧੀ ਦੀ ਝਲਕ ਹੀ ਦਿਖਾਈ ਗਈ ਹੈ, ਹਾਲਾਂਕਿ ਉਸ ਦਾ ਚਿਹਰਾ ਰਿਵੀਲ ਨਹੀਂ ਕੀਤਾ ਹੈ। ਕਲਾਕਾਰ ਦੀ ਇਸ ਖੁਸ਼ੀ 'ਚ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਸ਼ਾਮਲ ਹੋ ਰਹੇ ਹਨ।ਵਰਕਫਰੰਟ ਦੀ ਗੱਲ ਕਰਿਏ ਤਾਂ ਸ਼ੈਰੀ ਮਾਨ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਦੇ ਸ਼ੁਰੂਆਤੀ ਦੌਰ 'ਚ ਕਈ ਸੁਪਰਹਿੱਟ ਗੀਤ ਪੇਸ਼ ਕੀਤੇ। ਉਨ੍ਹਾਂ 2 ਦਹਾਕਿਆਂ ਤੱਕ ਪੰਜਾਬੀ ਇੰਡਸਟਰੀ 'ਤੇ ਰਾਜ ਕੀਤਾ ਹੈ। ਆਪਣੇ ਪਹਿਲੇ ਗੀਤ 'ਯਾਰ ਅਣਮੁੱਲੇ' ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਧਮਾਕੇਦਾਰ ਸ਼ੁਰੂਆਤ ਕਰਨ ਵਾਲੇ ਗਾਇਕ ਸ਼ੈਰੀ ਮਾਨ ਸ਼ੁਰੂਆਤ ਤੋਂ ਹੀ ਲਗਾਤਾਰ ਇਕ ਤੋਂ ਬਾਅਦ ਇਕ ਹਿੱਟ ਗਾਣੇ ਦਿੰਦੇ ਆ ਰਹੇ ਹਨ। ...

sunny malton new en

ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਮਰਹੂਮ ਗਾਇਕ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਬਾਰੇ ਸਿੱਧੂ ਦੇ ਪੁਰਾਣੇ ਸਾਥੀ ਸੰਨੀ ਮਾਲਟਨ ਨੇ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ, ਸੰਨੀ ਮਾਲਟਨ ਦੀ ਇਕ ਇੰਸਟਾਗ੍ਰਾਮ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਉਸ ਨੇ ਇਸ ਪੋਸਟ ਵਿਚ ਉਸ ਨੇ ਇਕ ਰੀਲ ਸਾਂਝੀ ਕੀਤੀ ਹੈ ਜਿਸ ਵਿਚ ਬ੍ਰੈਂਪਟਨ ਅਤੇ ਮਾਨਸਾ ਵਿਚ ਤੂਫ਼ਾਨ ਆਉਣ ਦਾ ਇਸ਼ਾਰਾ ਕਰਦਿਆਂ ਦੋਹਾਂ ਥਾਵਾਂ ਦਾ ਤਾਪਮਾਨ ਦਰਸਾਇਆ ਗਿਆ ਹੈ। ਇਸ ਉੱਪਰ ਲਿਖਿਆ ਹੈ 'Scary Hours Alert, Nowhere is safe!' ਇਸ ਨਾਲ ਸੰਨੀ ਮਾਲਟਨ ਨੇ ਲਿਖਿਆ ਹੈ ਕਿ, "ਜੇਕਰ ਤੁਸੀਂ ਮੇਰੇ ਵੀਰ ਸਿੱਧੂ ਮੂਸੇਵਾਲਾ ਨਾਲ ਨਵੇਂ ਗਾਣੇ ਲਈ ਤਿਆਰ ਹੋ ਤਾਂ ਇਸ ਪੋਸਟ 'ਤੇ 1 ਲੱਖ ਕੁਮੈਂਟ ਕਰੋ, ਪੋਸਟ 'ਤੇ 1 ਲੱਖ ਕੁਮੈਂਟ ਪੂਰੇ ਹੁੰਦਿਆਂ ਹੀ ਇਸ ਦਾ ਪੋਸਟਰ ਜਾਰੀ ਕਰ ਦਿੱਤਾ ਜਾਵੇਗਾ।"           View this post on Instagram                       A post shared by SUNNY MALTON (@sunnymalton)     ਇੱਥੇ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਕਈ ਗਾਣਿਆਂ ਵਿਚ ਇਕੱਠੇ ਕੰਮ ਕਰ ਚੁੱਕੇ ਹਨ। ਸੰਨੀ ਮਾਲਟਨ ਅਤੇ ਬਿੱਗ ਬਰਡ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿਚ ਕੰਮ ਕਰ ਚੁੱਕੇ ਹਨ। ਇਸ ਵਿਚ 'ਲੈਵਲਸ', 'ਨੈਵਰ ਫੋਲਡ', 'ਜਸਟ ਲਿਸਨ' ਜਿਹੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗਾਣਿਆਂ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ। ...

resham anmol

Resham Singh Anmol on Dancer Simar Sandhu: ਬੀਤੇ ਕੁਝ ਦਿਨਾਂ ਤੋਂ ਡਾਂਸਰ ਸਿਮਰ ਸਿੱਧੂ ਦਾ ਮਾਮਲਾ ਬਹੁਤ ਭੱਖਿਆ ਹੋਇਆ ਹੈ। ਕਈ ਪੰਜਾਬੀ ਹਸਤੀਆਂ ਡਾਂਸਰ ਦੀ ਹਮਾਇਤ ਵਿਚ ਆ ਰਹੀਆਂ ਹਨ। ਹੁਣ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਡਾਂਸਰ ਸਿਮਰ ਸੰਧੂ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ। ਕਲਾਕਾਰ ਨੇ ਉਨ੍ਹਾਂ ਲੋਕਾਂ ਨੂੰ ਲੰਮੇ ਹੱਥੀਂ ਲਿਆ ਹੈ, ਜੋ ਸਿਮਰ ਨੂੰ ਗਾਲ੍ਹਾਂ ਕੱਢ ਰਹੇ ਸੀ। ਦਰਅਸਲ, ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਡਾਂਸਰ ਸਿਮਰ ਸੰਧੂ ਦੇ ਹੱਕ ਵਿੱਚ ਇੱਕ ਵੀਡੀਓ ਪੋਸਟ ਕੀਤੀ ਗਈ। ਇਸ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਕੁਮੈਂਟ ਕਰ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਗਾਇਕ ਨੇ ਸਿਮਰ ਸਿੱਧੂ ਦੇ ਹੱਕ ਵਿੱਚ ਕਿਹਾ ਕਿ, ਕੁਝ ਲੋਕਾਂ ਲਈ ਉਹ ਕੰਜਰੀ ਹੈ ਤੇ ਕੁਝ ਲੋਕਾਂ ਲਈ ਨਾਚਾਰ ਹੈ। ਕੁਝ ਲੋਕਾਂ ਲਈ ਉਹ ਇੱਕ ਡਾਂਸਰ ਹੈ, ਇਸ ਤਰ੍ਹਾਂ ਦੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਨੂੰ ਮੈਂ ਇੱਕ ਗੱਲ ਕਹਿਣ ਜਾ ਰਿਹਾ ਆ ਡਾਂਸਰ ਸਿਮਰ ਸਿੱਧੂ ਬਾਰੇ ਜਿਵੇਂ ਵੱਡੇ ਪਰਦੇ ਤੇ ਸਰਗੁਣ ਮਹਿਤਾ, ਸੋਨਮ ਬਾਜਵਾ, ਕਰੀਨਾ ਕਪੂਰ ਹੋਰ ਵੀ ਫੀਮੇਲ ਆਰਟਿਸਟ ਸਾਨੂੰ ਖੁਸ਼ੀਆਂ ਵੰਡਦੀਆਂ ਨੇ ਸਾਡਾ ਮਨੋਰੰਜਨ ਕਰਦੀਆਂ ਨੇ ਇਸੇ ਤਰੀਕੇ ਨਾਲ ਸਿਮਰ ਸਿੱਧੂ ਜਾਂ ਕੋਈ ਵੀ ਹੋਰ ਜੋ ਸਾਡੇ ਖੁਸ਼ੀਆਂ ਦੇ ਮੌਕੀਆਂ ਨੂੰ ਚਾਰ ਚੰਨ ਲਗਾਉਂਦੇ ਹਨ, ਇਨ੍ਹਾਂ ਦੀ ਵੀ ਉਨ੍ਹੀਂ ਹੀ ਇੱਜ਼ਤ ਹੈ ਆਪਣੀ ਮਾਨਸਿਕਤਾ ਬਦਲੋ, ਫਿਰ ਤੁਸੀ ਇਨ੍ਹਾਂ ਨੂੰ ਵਿਆਹਾਂ ਉੱਪਰ ਸੱਦਦੇ ਕਿਉਂ ਹੋ, ਜੇਕਰ ਤੁਸੀ ਵੀ ਇਨ੍ਹਾਂ ਨੂੰ ਸੱਦਦੇ ਹੋ ਤਾਂ ਤੁਸੀ ਵੀ ਗਲਤ ਹੋ...।ਦੱਸ ਦੇਈਏ ਕਿ ਰੇਸ਼ਮ ਸਿੰਘ ਅਨਮੋਲ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ, ਜੋ ਹਰ ਸਮਾਜਿਕ ਮੁੱਦੇ ਉੱਪਰ ਖੁੱਲ੍ਹ ਕੇ ਆਪਣੇ ਵਿਚਾਰ ਸਾਹਮਣੇ ਰੱਖਦੇ ਹਨ। ਉਨ੍ਹਾਂ ਨੂੰ ਕਿਸਾਨ ਅੰਦੋਲਨ ਦੌਰਾਨ ਵੀ ਲੋਕਾਂ ਦੀ ਮਦਦ ਕਰਦੇ ਹੋਏ ਵੇਖਿਆ ਗਿਆ। ਗਾਇਕਾ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੂੰ ਕਿਸਾਨ ਅੰਦੋਲਨ ਦੌਰਾਨ ਵੀ ਲੋਕਾਂ ਦੀ ਮਦਦ ਕਰਦੇ ਹੋਏ ਵੇਖਿਆ ਗਿਆ। ਗਾਇਕਾ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਏ।     

parineeti chopra 1

ਨਵੀਂ ਦਿੱਲੀ : ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਆਉਣ ਵਾਲੀ ਫਿਲਮ ਚਮਕੀਲਾ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਵਿਚਾਲੇ ਅਦਾਕਾਰਾ ਨੇ ਤੈਅ ਕਰ ਲਿਆ ਕਿ ਹੁਣ ਉਹ ਫਿੱਟ ਡਰੈਸਿਜ਼ ਹੀ ਪਾਇਆ ਕਰੇਗੀ। ਇਸ ਦਾ ਕਾਰਨ ਪਰਿਣੀਤੀ ਚੋਪੜਾ ਨੇ ਸੋਸ਼ਲ ਮੀਡੀਆ ਅਕਾਉਂਟ ਉਤੇ ਇਕ ਮਜ਼ਾਕੀਆ ਪੋਸਟ ਸਾਂਝੀ ਕਰ ਕੇ ਦੱਸਿਆ। ਦਰਅਸਲ ਮਾਮਲਾ ਇਹ ਹੈ ਕਿ ਅਭਿਨੇਤਰੀ ਦੇ ਪ੍ਰੈਗਨੈਂਸੀ ਦੀਆਂ ਅਫਵਾਹਾਂ ਕਾਫੀ ਚਰਚਾ 'ਚ ਹਨ। ਢਿੱਲੇ ਕੱਪੜੇ ਪਾਉਣ ਕਾਰਨ ਯੂਜ਼ਰਸ ਨੇ ਅੰਦਾਜ਼ਾ ਲਗਾਇਆ ਕਿ ਸ਼ਾਇਦ ਅਭਿਨੇਤਰੀ ਮਾਂ ਬਣਨ ਵਾਲੀ ਹੈ। ਹੁਣ ਪਰਿਣੀਤੀ ਨੇ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਫਿਰ ਤੋਂ ਚੁੱਪੀ ਤੋੜੀ ਹੈ।ਇਨ੍ਹਾਂ ਅਫਵਾਹਾਂ ਤੋਂ ਪਰੇਸ਼ਾਨ ਹੋ ਕੇ ਪਰਿਣੀਤੀ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਸਾਫ ਤੌਰ 'ਤੇ ਸਪੱਸ਼ਟ ਕੀਤਾ ਕਿ ਉਹ ਗਰਭਵਤੀ ਨਹੀਂ ਹੈ। ਅਦਾਕਾਰਾ ਨੇ ਲਿਖਿਆ ਸੀ, "ਕਫ਼ਤਾਨ ਡਰੈੱਸ = ਗਰਭ ਅਵਸਥਾ, ਵੱਡੀ ਕਮੀਜ਼ = ਗਰਭ ਅਵਸਥਾ ਅਤੇ ਆਰਾਮਦਾਇਕ ਭਾਰਤੀ ਕੁੜਤਾ = ਗਰਭ ਅਵਸਥਾ।"           View this post on Instagram                       A post shared by @parineetichopra ਪਰਿਣੀਤੀ ਨੇ ਮਾਂ ਬਣਨ ਦੀ ਖਬਰ ਨੂੰ ਖਾਰਿਜ ਕਰਦੇ ਹੋਏ ਇਕ ਮਜ਼ਾਕੀਆ ਪੋਸਟ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਲਿਖਿਆ ਹੈ, ''ਅੱਜ ਮੈਂ ਪੂਰੀ ਫਿੱਟ ਡਰੈੱਸ ਪਹਿਨੀ ਹੋਈ ਹੈ, ਕਿਉਂਕਿ ਜਦੋਂ ਮੈਂ ਕਫਤਾਨ ਡਰੈੱਸ ਨੂੰ ਟਰਾਈ ਕੀਤਾ ਸੀ...''। ਇਸ ਤੋਂ ਬਾਅਦ ਕਫਤਾਨ ਡਰੈੱਸ ਨਾਲ ਜੁੜੀ ਪਰਿਣੀਤੀ ਦੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ ਆਉਣ ਲੱਗੀਆਂ।ਪਰਿਣੀਤੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਫਿੱਟ ਡਰੈੱਸ ਦੇ ਦੌਰ 'ਚ ਐਂਟਰੀ ਕਰ ਰਹੀ ਹਾਂ। ਅਦਾਕਾਰਾ ਦੇ ਇਸ ਵੀਡੀਓ 'ਤੇ ਲੋਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, "ਦੱਸੋ, ਹੁਣ ਮੈਨੂੰ ਲੋਕਾਂ ਦੀ ਰਾਏ ਮੁਤਾਬਕ ਕੱਪੜੇ ਪਾਉਣੇ ਪੈਣਗੇ।" ਇਕ ਨੇ ਅਭਿਨੇਤਰੀ ਨੂੰ ਸੁਝਾਅ ਦਿੱਤਾ ਕਿ ਉਸ ਨੂੰ ਲੋਕਾਂ 'ਤੇ ਇੰਨਾ ਧਿਆਨ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਲੋਕਾਂ ਨੇ ਪਰਿਣੀਤੀ ਦਾ ਸਮਰਥਨ ਕੀਤਾ ਹੈ।...

honey singh dk

ਮਸ਼ਹੂਰ ਰੈਪਰ ਹਨੀ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਉਹ ਆਪਣੇ ਫੈਨਜ਼ ਨੂੰ ਸਲਾਹ ਦਿੰਦੇ ਨਜ਼ਰ ਆ ਰਹੇ ਹਨ। ਇਹ ਸਲਾਹ ਸੁਣ ਇਕ ਤੋਂ ਬਾਅਦ ਇਕ ਫੈਨਜ਼ ਦੇ ਕੁਮੈਂਟ ਡਿਗਣ ਲੱਗੇ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਰੈਪਰ ਨੇ ਨਸ਼ੇ ਦੀ ਆਦਤ ਕਾਰਨ ਆਪਣਾ ਕਰੀਅਰ ਖਤਮ ਕਰ ਲਿਆ। ਹੁਣ ਹਨੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਨਸ਼ਾ ਨਾ ਕਰਨ ਦੀ ਸਲਾਹ ਦੇ ਰਹੇ ਹਨ।ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਰੈਪਰ ਕਹਿੰਦੇ ਹਨ ਕਿ ਭਰਾਵੋ ਅਤੇ ਭੈਣੋ, ਤੁਸੀਂ ਸਾਰੇ ਮੇਰੇ ਛੋਟੇ ਭੈਣ-ਭਰਾ ਹੋ। ਇਹ ਗਾਂਜਾ ਨਾ ਪੀਓ, ਭਰਾ। ਮੇਰੀ ਜ਼ਿੰਦਗੀ ਦੇ ਪੰਜ ਸਾਲ ਬਰਬਾਦ ਹੋ ਗਏ। ਸ਼ਰਾਬ ਪੀਓ, ਜਿੰਨੀ ਮਰਜ਼ੀ ਪੀਓ। ਬਸ ਚਰਸ ਅਤੇ ਗਾਂਜਾ ਨਾ ਫੂਕੋ...ਆਓ ਆਨੰਦ ਲਈ ਇੱਕ ਗੀਤ ਚਲਾਈਏ। ਹਰ ਹਰ ਮਹਾਦੇਵ...'  ਲੋਕਾਂ ਨੇ ਅਜਿਹੀਆਂ ਟਿੱਪਣੀਆਂ ਕੀਤੀਆਂਸੋਸ਼ਲ ਮੀਡੀਆ 'ਤੇ ਇਸ ਵੀਡੀਓ ਦੀ ਕਾਫੀ ਚਰਚਾ ਹੋ ਰਹੀ ਹੈ। ਵੀਡੀਓ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਇੱਕ ਯੂਜ਼ਰ ਨੇ ਕਿਹਾ, 'ਭਾਜੀ ਹਮੇਸ਼ਾ ਅਗਲੇ ਪੱਧਰ 'ਤੇ ਹੁੰਦੇ ਹਨ...' ਜਦਕਿ ਦੂਜੇ ਯੂਜ਼ਰ ਨੇ ਕਿਹਾ, 'ਫਾਦਰ ਆਫ ਮਿਊਜ਼ਿਕ'। ਇੱਕ ਹੋਰ ਯੂਜ਼ਰ ਲਿਖਦਾ ਹੈ ਕਿ 'ਇਹ ਗੱਲ ਵੀ ਭਾਜੀ ਨੇ ਗਾਂਜਾ ਫੂਕ ਕੇ ਬੋਲੀ ਹੈ...'             View this post on Instagram                       A post shared by Instant Bollywood (@instantbollywood) ਨਸ਼ੇ ਤੇ ਸ਼ਰਾਬ ਦਾ ਆਦੀ ਹੋ ਗਿਆ ਸੀ ਰੈਪਰਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਦੇ ਸ਼ੋਅ 'ਚ ਹਨੀ ਸਿੰਘ ਨੇ ਆਪਣੇ ਨਸ਼ੇ ਦੇ ਬਾਰੇ 'ਚ ਖੁੱਲ੍ਹ ਕੇ ਗੱਲ ਕੀਤੀ ਸੀ। ਰੈਪਰ ਨੇ ਦੱਸਿਆ ਸੀ ਕਿ ਉਸ ਨੇ ਵੱਡੇ ਪੱਧਰ 'ਤੇ ਨਸ਼ੇ ਅਤੇ ਸ਼ਰਾਬ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਵਿਚਕਾਰ ਉਹ ਕਈ ਸਾਲਾਂ ਤੋਂ ਇੰਡਸਟਰੀ ਤੋਂ ਗਾਇਬ ਸੀ। ਰੈਪਰ ਨੇ ਕਿਹਾ ਸੀ ਕਿ 'ਕੁਝ ਸਮੇਂ ਬਾਅਦ ਮੈਨੂੰ ਪਤਾ ਲੱਗਾ ਕਿ ਮੈਂ ਮਨੋਵਿਗਿਆਨਕ ਲੱਛਣਾਂ ਅਤੇ ਬਾਈਪੋਲਰ ਡਿਸਆਰਡਰ ਤੋਂ ਪੀੜਤ ਹਾਂ। ਇਹ ਕਿਸੇ ਵੀ ਵਿਅਕਤੀ ਨਾਲ ਉਦੋਂ ਵਾਪਰਦਾ ਹੈ ਜਦੋਂ ਉਹ ਬਹੁਤ ਖਤਰਨਾਕ ਪੜਾਅ ਉਤੇ ਪਹੁੰਚ ਜਾਂਦਾ ਹੈ। ਫਿਰ ਇਸ ਦਾ ਇਲਾਜ ਕੀਤਾ ਗਿਆ ਅਤੇ ਮੈਨੂੰ ਠੀਕ ਹੋਣ ਵਿੱਚ 6-7 ਸਾਲ ਲੱਗ ਗਏ। ਹੁਣ ਮੈਂ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਗਿਆ ਹਾਂ। ਦੱਸ ਦੇਈਏ ਕਿ ਹੁਣ ਕੁਝ ਸਮਾਂ ਪਹਿਲਾਂ ਹੀ ਹਨੀ ਸਿੰਘ ਨੇ ਇੰਡਸਟਰੀ ਵਿਚ ਵਾਪਸੀ ਕਰ ਲਈ ਹੈ। ਉਹ ਇੰਡਸਟਰੀ 'ਚ ਆਪਣੀ ਪੁਰਾਣੀ ਪਛਾਣ ਨੂੰ ਮੁੜ ਹਾਸਲ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।...

actor hh

ਮਸ਼ਹੂਰ ਹਾਲੀਵੁੱਡ ਅਦਾਕਾਰ ਚਾਂਸ ਪਰਡੋਮੋ Chance Perdomo ਦੀ 27 ਸਾਲਾ ਉਮਰ ਵਿਚ ਹੀ ਸੜਕ ਹਾਦਸੇ ਵਿਚ ਮੌਤ ਹੋ ਗਈ। ਬ੍ਰਿਟਿਸ਼ ਅਮਰੀਕੀ ਅਭਿਨੇਤਾ ਨੇ ਟੈਲੀਵਿਜ਼ਨ ਸ਼ੋਅ ਚਿਲਿੰਗ ਐਡਵੈਂਚਰਜ਼ ਆਫ ਸਬਰੀਨਾ ਅਤੇ ਜਨਰਲ ਵੀ ਵਿੱਚ ਸ਼ਾਨਦਾਰ ਅਭਿਨੈ ਕੀਤਾ ਸੀ। ਉਨ੍ਹਾਂ ਦੇ ਦਿਹਾਂਤ ਨਾਲ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਪ੍ਰਸ਼ੰਸਕ ਵੀ ਆਪਣੇ ਚਹੇਤੇ ਸਟਾਰ ਦੇ ਅਚਾਨਕ ਦਿਹਾਂਤ ਤੋਂ ਦੁਖੀ ਹਨ। ਉਸ ਨੇ Gen V, Moominvalley ਤੇ After We Fell ਵਰਗੀਆਂ ਫਿਲਮਾਂ ਅਤੇ ਸੀਰੀਜ਼ ਵਿੱਚ ਆਪਣੀਆਂ ਭੂਮਿਕਾਵਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਸੀ।ਚਾਂਸ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰ ਕੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬੁਲਾਰੇ ਨੇ ਕਿਹਾ, “ਇਹ ਭਾਰੀ ਦਿਲਾਂ ਨਾਲ ਹੈ ਕਿ ਅਸੀਂ Chance Perdomo ਦੇ ਇੱਕ ਬਾਈਕ ਹਾਦਸੇ ਵਿੱਚ ਅਚਾਨਕ ਦੇਹਾਂਤ ਦੀ ਖਬਰ ਸਾਂਝੀ ਕਰ ਰਹੇ ਹਾਂ।” ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਕੋਈ ਹੋਰ ਵਿਅਕਤੀ ਸ਼ਾਮਲ ਨਹੀਂ ਸੀ। ਦੁਰਘਟਨਾ ਦੇ ਸਥਾਨ ਜਾਂ ਮਿਤੀ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ।” ਉਸ ਨੇ ਕਿਹਾ ਕਿ ਜੋ ਵੀ ਉਸ ਨੂੰ ਜਾਣਦਾ ਸੀ ਉਸ ਨੂੰ ਪਤਾ ਹੈ ਕਿ ਕਲਾ ਲਈ Chance Perdomo ਦਾ ਜਨੂੰਨ ਅਤੇ ਜੀਵਨ ਪ੍ਰਤੀ ਉਸ ਦਾ ਕਿੰਨਾ ਪਿਆਰ ਸੀ।ਬਿਆਨ ਵਿੱਚ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਵੀ ਬੇਨਤੀ ਕੀਤੀ ਗਈ ਹੈ। ਫਿਲਹਾਲ ਇਹ ਹਾਦਸਾ ਕਿੱਥੇ ਅਤੇ ਕਦੋਂ ਵਾਪਰਿਆ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਦਾਕਾਰ ਦੇ ਦੇਹਾਂਤ ਨਾਲ ਪ੍ਰਸ਼ੰਸਕ ਸਦਮੇ ਵਿੱਚ ਹਨ। ਐਮਾਜ਼ਾਨ ਐਮਜੀਐਮ ਸਟੂਡੀਓਜ਼ ਅਤੇ ਸੋਨੀ ਪਿਕਚਰਜ਼ ਟੈਲੀਵਿਜ਼ਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।...

karan aujla news1

ਪੰਜਾਬੀ ਗਾਇਕ ਤੇ ਮਸ਼ਹੂਰ ਸਟਾਰ ਕਰਨ ਔਜਲਾ ਹਾਲ ਹੀ ਵਿਚ ਇਕ ਟਿਕ ਟਾਕ ਯੂਜ਼ਰ ਉਤੇ ਭੜਕ ਗਏ। ਉਨ੍ਹਾਂ ਨੇ ਉਸ ਯੂਜ਼ਰ ਨੂੰ ਜੰਮ ਕੇ ਖਰੀਆਂ ਖਰੀਆਂ ਸੁਣਾ ਦਿੱਤੀਆਂ। ਜਾਣਕਾਰੀ ਅਨੁਸਾਰ ਉਕਤ ਟਿਕ ਟਾਕ ਯੂਜ਼ਰ ਨੇ ਕਰਨ ਔਜਲਾ ਬਾਰੇ ਇਕ ਮਾੜਾ ਕੁਮੈਂਟ ਕੀਤਾ ਸੀ। ਜਿਸ ਤੋਂ ਬਾਅਦ ਕਰਨ ਔਜਲਾ ਨੇ ਉਕਤ ਯੂਜ਼ਰ ਨੂੰ ਇਕ ਤੋਂ ਬਾਅਦ ਇਕ ਚਾਰ ਕੁਮੈਂਟ ਕਰ ਕੇ ਚੰਗੀ ਕਲਾਸ ਲਗਾਈ। ਦਰਅਸਲ, ਸੋਸ਼ਲ ਮੀਡੀਆ ਉਤੇ ਇਹ ਵੀਡੀਓ ਵਾਇਰਲ ਹੋਣ ਲੱਗੀ, ਜਿਸ ਵਿਚ ਉਕਤ ਯੂਜ਼ਰ ਨੇ ਕਰਨ ਔਜਲਾ ਦੀ ਇਕ ਫੋਟੋ ਵੇਖ ਉਨ੍ਹਾਂ ਨੂੰ 'Fukra' ਆਖ ਦਿੱਤਾ। ਇਸ ਵੇਖ ਕੇ ਗਾਇਕ ਕਰਨ ਔਜਲਾ ਭੜਕ ਗਏ ਤੇ ਜਵਾਬ ਦਿੱਤੇ ਬਗੈਰ ਰਹਿ ਨਾ ਸਕੇ।ਕਰਨ ਔਜਲਾ ਨੇ ਪਹਿਲੇ ਕੁਮੈਂਟ ਵਿਚ ਲਿਖਿਆ, ' ਓਹ ਜਾ ਭਰਾਵਾ. ਕਿਉਂ ਨਾ ਦਿਖਾਈਏ ? .... ਛੋਟੇ ਛੋਟੇ ਹੁੰਦੇ ਸੀ ਜਦੋਂ ਸਾਡੇ ਸੁਪਨੇ ਸੀ। ਤੇ ਅੱਜ ਵਾਹਿਗੁਰੂ ਨੇ ਪੂਰੇ ਕਰਤੇ। ਤੇਰੇ ਕਾਹਦੀ ਮੱਖ ਲੜਦੀ ਆ। ਆਹ ਸੀਟ ਤੇ ਬੈਠ  ਕੇ ਕਿਸੇ ਨੂੰ ਫੂਕਰਾ ਕਹਿਣਾ ਬਹੁਤ ਸੌਖਾ। ਦੂਜੇ ਕੁਮੈਂਟ ਵਿਚ ਗਾਇਕ ਨੇ ਲਿਖਿਆ, 'ਤੂੰ ....ਲੈਣਾ ਕੀ ਆ? ਮੇਰੀ ਜ਼ਿੰਦਗੀ ਮੈਂ ਕਮਾਇਆ। ਮੈਂ ਉਡਾਉਨਾ। ਇਥੇ ਤਕ ਆਉਣ ਨੂੰ ਟਾਈਮ ਪਤਾ ਕਿੰਨਾ ਲੱਗਾ? ..... ਕਦੇ ਬੇਬੇ ਬਾਪੂ ਤੋਂ ਬਿਨਾਂ ਇਕ ਰਾਤ ਕਰ ਕੇ ਦੇਖੀ ਤੇਨੂੰ ਨੀਂਦ ਨੀ ਆਉਣੀ।ਤੀਜੇ ਕੁਮੈਂਟ ਵਿਚ ਕਰਨ ਔਜਲਾ ਨੇ ਲਿਖਿਆ , 'ਸਾਲਾ, ਜੀਹਦਾ ਦਿਲ ਕਰਦਾ ਆ ਕੇ ਕੁਝ ਵੀ ਲਿਖ ਦਿੰਦਾ, ਥੋਡੇ ਵਰਗਿਆਂ ਕਰ ਕੇ ਆਪਣੇ ਬੰਦੇ ਆਪਣਿਆਂ ਨਾਲ ਲੱਗੀ ਜਾਂਦੇ ਆ। ਸਵਾਦ ਲਓ, ਖਾਰ ਨਾ ਖਾਓ।ਚੌਥੇ ਵਿਚ ਤਾਂ ਸਿਰਾ ਕਰਵਾਉਂਦਿਆਂ ਗਾਇਕ ਨੇ ਲਿਖਿਆ , 'ਨਾਲੇ ਆਪਦੇ ਚਾਚੇ ਨੂੰ ਫਾਲੋ ਕਰਦਾਂ, ਨਾਲੇ ਫੂਕਰਾ ਦੱਸੀ ਜਾਨਾ।