End of an era, 30 ਸਾਲਾਂ ਬਾਅਦ ਟੀਵੀ ਸਕ੍ਰੀਨਾਂ ਤੋਂ ਗਾਇਬ ਹੋਇਆ ‘Doraemon’

ਮੁੰਬਈ : ‘ਡੋਰੇਮੋਨ’  (Doraemon) ਇਹ ਨਾਮ ਲੱਖਾ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ। Doraemon ਸਿਰਫ ਇੱਕ ਕਾਰਟੂਨ ਹੀ ਨਹੀਂ ਸਗੋਂ ਇਹ ਇੱਕ ਭਾਵਨਾ ਹੈ,…

DORAEMON

ਮੁੰਬਈ : ‘ਡੋਰੇਮੋਨ’  (Doraemon) ਇਹ ਨਾਮ ਲੱਖਾ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ। Doraemon ਸਿਰਫ ਇੱਕ ਕਾਰਟੂਨ ਹੀ ਨਹੀਂ ਸਗੋਂ ਇਹ ਇੱਕ ਭਾਵਨਾ ਹੈ, ਜੋ ਕਰੋੜਾਂ ਲੋਕਾਂ ਨਾਲ ਜੁੜੀ ਹੋਈ ਹੈ। Doraemon ਕਾਰਟੂਨ ਨੇ ਕਰੋੜਾ ਬੱਚਿਆ ਦੇ ਬਚਪਨ ਨੂੰ ਖੂਬਸੂਰਤ ਅਤੇ ਯਾਦਗਾਰ ਬਣਾਇਆ ਹੈ। ਇੰਨੀਆਂ ਸਾਰਿਆਂ ਭਾਵਨਾਵਾਂ ਜੇਕਰ ਕਿਸੇ ਕਾਰਟੂਨ ਨਾਲ ਜੁੜੀਆਂ ਹੋਣ ਅਤੇ ਉਸ ਦੌਰਾਨ ਇੱਕ ਖਬਰ ਸਾਹਮਣੇ ਆਏ ਕਿ ਲੋਕਪ੍ਰਿਯ ਅਤੇ ਬੱਚਿਆ ਦਾ ਪਸੰਦੀਦਾ ਸ਼ੋਅ Doraemon ਬੰਦ ਹੋਣ ਜਾ ਰਿਹਾ ਹੈ। ਤਾਂ ਪ੍ਰਸ਼ੰਸਕਾਂ ਉੱਤੇ ਕੀ ਬਿਤੇਗੀ। ਜੀ ਹਾਂ , ਇਹ ਸੱਚ ਹੈ ਜੋ Doraemon ਸ਼ੋਅ 1988 ਤੋਂ ਚੱਲਦਾ ਆ ਰਿਹਾ ਸੀ ਉਹ ਯੁੱਗ 2026 ਵਿੱਚ ਖਤਮ ਹੋ ਗਿਆ।

ਇੰਡੋਨੇਸ਼ੀਆ ‘ਚ ਹੋਇਆ ਸ਼ੋਅ ਬੰਦ 

ਇੰਡੋਨੇਸ਼ੀਆ ਦੇ ਲੱਖਾਂ ਬੱਚਿਆਂ ਅਤੇ ਨੌਜਵਾਨਾਂ ਦੇ ਮਨਪਸੰਦ ਜਾਪਾਨੀ ਐਨੀਮੇ ਕਿਰਦਾਰ ‘ਡੋਰੇਮੋਨ’ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਇੰਡੋਨੇਸ਼ੀਆਈ ਘਰਾਂ ਵਿੱਚ ਐਤਵਾਰ ਦੀ ਸਵੇਰ ਨੂੰ ਖਾਸ ਬਣਾਉਣ ਵਾਲਾ ਨੀਲਾ ਰੋਬੋਟਿਕ Doraemon ਹੁਣ ਰਾਜਾਵਲੀ ਚਿੱਤਰਾ ਟੈਲੀਵਿਜ਼ਨ ਇੰਡੋਨੇਸ਼ੀਆ (RCTI) ‘ਤੇ ਨਜ਼ਰ ਨਹੀਂ ਆਵੇਗਾ। ਸਾਲ 2025 ਦੇ ਅੰਤ ਤੋਂ ਹੀ ਇਸ ਸ਼ੋਅ ਨੂੰ ਚੈਨਲ ਦੇ ਪ੍ਰੋਗਰਾਮਿੰਗ ਸ਼ਡਿਊਲ ਤੋਂ ਹਟਾ ਦਿੱਤਾ ਗਿਆ ਹੈ, ਜਿਸ ਨਾਲ ਇੱਕ ਲੰਬੇ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ ਹੈ।

ਬਿਨਾਂ ਕਿਸੇ ਅਧਿਕਾਰਤ ਐਲਾਨ ਦੇ ਸ਼ੋਅ ਹੋਇਆ ਬੰਦ

ਜਨਵਰੀ 2026 ਤੱਕ ਚੈਨਲ RCTI ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਰਿਪੋਰਟਾਂ ਅਨੁਸਾਰ 29 ਦਸੰਬਰ 2025 ਤੋਂ ਬਾਅਦ ‘ਡੋਰੇਮੋਨ’ ਦਾ ਕੋਈ ਵੀ ਐਪੀਸੋਡ ਟੈਲੀਕਾਸਟ ਨਹੀਂ ਹੋਇਆ। ਇਸ ਅਚਾਨਕ ਫੈਸਲੇ ਨੇ ਪ੍ਰਸ਼ੰਸਕਾਂ ਵਿੱਚ ਨਿਰਾਸ਼ਾ ਅਤੇ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ  ‘ਡੋਰੇਮੋਨ’ ਨੂੰ ਵਾਪਸ ਲਿਆਉਣ ਲਈ ਮੁਹਿੰਮ ਛਿੜ ਗਈ ਹੈ ਅਤੇ ਲੋਕ ਚੈਨਲ ਤੋਂ ਇਸ ਦਾ ਕਾਰਨ ਪੁੱਛ ਰਹੇ ਹਨ।

ਸੋਸ਼ਲ ਮੀਡੀਆ ਤੇ ਉੱਠੀ Doraemon’ ਨੂੰ ਵਾਪਸ ਲਿਆਉਣ ਦੀ ਮੰਗ

ਇੰਸਟਾਗ੍ਰਾਮ ਅਤੇ ਐਕਸ (ਟਵਿੱਟਰ) ਵਰਗੇ ਪਲੇਟਫਾਰਮਾਂ ‘ਤੇ ਪ੍ਰਸ਼ੰਸਕ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਚੈਨਲ ‘ਤੇ ਡੋਰੇਮੋਨ ਦੀਆਂ ਫਿਲਮਾਂ ਵੀ ਘੱਟ ਦਿਖਾਈਆਂ ਜਾ ਰਹੀਆਂ ਸਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ੋਅ ਜਲਦੀ ਹੀ ਬੰਦ ਹੋ ਸਕਦਾ ਹੈ।

ਇੱਕ ਸੱਭਿਆਚਾਰਕ ਪਛਾਣ ਬਣ ਚੁੱਕਿਆ ਸੀ ਇਹ ਐਨੀਮੇ

1990 ਦੇ ਦਹਾਕੇ ਵਿੱਚ ਇੰਡੋਨੇਸ਼ੀਆ ਵਿੱਚ ਸ਼ੁਰੂ ਹੋਇਆ ‘ਡੋਰੇਮੋਨ’ Doraemon ਸਿਰਫ਼  ਇੱਕ ਕਾਰਟੂਨ ਨਹੀਂ ਸੀ, ਸਗੋਂ ਇਹ ਕਈ ਪੀੜ੍ਹੀਆਂ ਦੇ ਬਚਪਨ ਦਾ ਅਹਿਮ ਹਿੱਸਾ ਸੀ। ਨੋਬਿਤਾ ਦੀਆਂ ਗਲਤੀਆਂ ਅਤੇ ਡੋਰੇਮੋਨ ਦੇ ਅਜੀਬੋ-ਗਰੀਬ ਗੈਜੇਟਸ ਰਾਹੀਂ ਬੱਚਿਆਂ ਨੂੰ ਦੋਸਤੀ, ਜ਼ਿੰਮੇਵਾਰੀ ਅਤੇ ਹਮਦਰਦੀ ਵਰਗੇ ਸਬਕ ਸਿੱਖਣ ਨੂੰ ਮਿਲਦੇ ਸਨ। ਜਾਪਾਨ ਵਿੱਚ 1979 ਵਿੱਚ ਸ਼ੁਰੂ ਹੋਈ ਇਹ ਸੀਰੀਜ਼ ਦੁਨੀਆ ਭਰ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਚੁੱਕੀ ਹੈ, ਪਰ ਇੰਡੋਨੇਸ਼ੀਆ ਵਿੱਚ ਇਸ ਦਾ ਸਫਰ ਖਤਮ ਹੋਣ ਨਾਲ ਕਰੋੜਾਂ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/big-bang-at-the-box-office-there-will-be-a-fierce-clash-between-yashs-toxic-and-ranveers-dhurandhar-2/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *