ਮੁੰਬਈ : ਓਟੀਟੀ (OTT) ਦਿੱਗਜ ਨੈੱਟਫਲਿਕਸ ਨੇ ਮੰਗਲਵਾਰ ਨੂੰ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੀ ਸੂਚੀ ਜਾਰੀ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ ਸਭ ਤੋਂ ਵੱਧ ਚਰਚਾ ਏਕਤਾ ਕਪੂਰ ਦੇ ਮਸ਼ਹੂਰ ਰਿਐਲਿਟੀ ਸ਼ੋਅ ‘ਲਾਕ ਅੱਪ’ (Lock Upp) ਦੇ ਦੂਜੇ ਸੀਜ਼ਨ ਦੀ ਹੋ ਰਹੀ ਹੈ। ਲਗਭਗ 4 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਸ਼ੋਅ ਇੱਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।
ਨੈੱਟਫਲਿਕਸ ‘ਤੇ ਹੋਵੇਗਾ ਸਟ੍ਰੀਮ, ਪਰ ਕੌਣ ਹੋਵੇਗਾ ਹੋਸਟ?
View this post on Instagram
3 ਫਰਵਰੀ ਨੂੰ ਨੈੱਟਫਲਿਕਸ ਵੱਲੋਂ ਕੀਤੇ ਗਏ ਅਧਿਕਾਰਤ ਐਲਾਨ ਨੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਭਰ ਦਿੱਤਾ ਹੈ। ਸਾਲ 2022 ਵਿੱਚ ਜਦੋਂ ਇਸ ਦਾ ਪਹਿਲਾ ਸੀਜ਼ਨ ਆਇਆ ਸੀ, ਤਾਂ ਅਦਾਕਾਰਾ ਅਤੇ ਮੌਜੂਦਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਬਤੌਰ ਹੋਸਟ ਆਪਣੀ ਸਖ਼ਤ ਸ਼ਖ਼ਸੀਅਤ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਕੰਗਨਾ ਰਣੌਤ ਆਪਣੀ ਸਿਆਸੀ ਅਤੇ ਫ਼ਿਲਮੀ ਰੁਝੇਵਿਆਂ ਦੇ ਬਾਵਜੂਦ ਸੀਜ਼ਨ-2 ਨੂੰ ਹੋਸਟ ਕਰੇਗੀ ਜਾਂ ਨਹੀਂ। ਫਿਲਹਾਲ ਨੈੱਟਫਲਿਕਸ ਅਤੇ ਏਕਤਾ ਕਪੂਰ ਵੱਲੋਂ ਹੋਸਟ ਦੇ ਨਾਮ ‘ਤੇ ਸਸਪੈਂਸ ਬਣਾਇਆ ਹੋਇਆ ਹੈ।
ਪਹਿਲੇ ਸੀਜ਼ਨ ਦੀ ਸਫ਼ਲਤਾ ਅਤੇ ਵਿਨਰ ਮੁਨੱਵਰ ਫਾਰੂਕੀ
‘ਲਾਕ ਅੱਪ’ ਦੇ ਪਹਿਲੇ ਸੀਜ਼ਨ ਨੇ ਓਟੀਟੀ ਪਲੇਟਫਾਰਮਾਂ ‘ਤੇ ਕਈ ਰਿਕਾਰਡ ਤੋੜੇ ਸਨ। ਇਸ ਵਿੱਚ 16 ਸੈਲੀਬ੍ਰਿਟੀ ਕੈਦੀਆਂ ਨੂੰ ਇੱਕ ਜੇਲ੍ਹ ਵਿੱਚ ਰੱਖਿਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਮੁਸ਼ਕਲ ਟਾਸਕ ਦਿੱਤੇ ਜਾਂਦੇ ਸਨ। ਪਹਿਲੇ ਸੀਜ਼ਨ ਦੇ ਵਿਜੇਤਾ ਸਟੈਂਡ-ਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਬਣੇ ਸਨ, ਜਿਨ੍ਹਾਂ ਨੇ ਪਾਇਲ ਰੋਹਤਗੀ ਨੂੰ ਹਰਾ ਕੇ ਟਰਾਫੀ ਆਪਣੇ ਨਾਮ ਕੀਤੀ ਸੀ। ਮੁਨੱਵਰ ਲਈ ਇਹ ਸ਼ੋਅ ਇੱਕ ਵੱਡਾ ਮੋੜ ਸਾਬਿਤ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ‘ਬਿੱਗ ਬੌਸ 17’ ਵਿੱਚ ਵੀ ਜਿੱਤ ਹਾਸਲ ਕੀਤੀ।
ਕਦੋਂ ਰਿਲੀਜ਼ ਹੋਵੇਗਾ ਸੀਜ਼ਨ 2?
ਹਾਲਾਂਕਿ ਨੈੱਟਫਲਿਕਸ ਨੇ ਸ਼ੋਅ ਦਾ ਐਲਾਨ ਕਰ ਦਿੱਤਾ ਹੈ, ਪਰ ਇਸ ਦੀ ਸਹੀ ਰਿਲੀਜ਼ ਡੇਟ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਸ਼ੋਅ ਸਾਲ 2026 ਦੇ ਅੱਧ ਤੱਕ ਆਨਲਾਈਨ ਸਟ੍ਰੀਮ ਕੀਤਾ ਜਾ ਸਕਦਾ ਹੈ। ਪ੍ਰਸ਼ੰਸਕ ਇਹ ਜਾਣਨ ਲਈ ਬੇਤਾਬ ਹਨ ਕਿ ਇਸ ਵਾਰ ਕਿਹੜੀਆਂ ਮਸ਼ਹੂਰ ਹਸਤੀਆਂ ਕੈਦੀ ਬਣ ਕੇ ਜੇਲ੍ਹ ਅੰਦਰ ਦਾਖ਼ਲ ਹੋਣਗੀਆਂ ਅਤੇ ਸ਼ੋਅ ਦਾ ਨਵਾਂ ਫਾਰਮੈਟ ਕੀ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Tarn taran Firing : ਮਜ਼ਦੂਰ ਨੌਜਵਾਨ ‘ਤੇ ਦਿਨ-ਦਿਹਾੜੇ ਫਾਇਰਿੰਗ, ਗਲੀ ਵਿੱਚ ਘੇਰ ਕੇ ਮਾਰੀ ਗੋਲੀ



