ਸਰਕਾਰੀ ਐਂਬੂਲੈਂਸ ਵਿੱਚ ਚੱਲ ਰਿਹਾ ਸੀ ਨਸ਼ੇ ਦਾ ਕਾਰੋਬਾਰ, ਪੁਲਿਸ ਨੇ 3 ਨੌਜਵਾਨਾਂ ਨੂੰ ਹੈਰੋਇਨ ਸਮੇਤ ਦਬੋਚਿਆ

ਡੇਰਾ ਬਾਬਾ ਨਾਨਕ : ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਵਿੱਚ ਨਸ਼ਾ ਤਸਕਰਾਂ ਵੱਲੋਂ ਪੁਲਿਸ ਨੂੰ ਚਕਮਾ ਦੇਣ ਲਈ ਅਪਣਾਏ ਜਾ ਰਹੇ ਨਵੇਂ ਹੱਥਕੰਡਿਆਂ ਦਾ ਪਰਦਾਫਾਸ਼…

Drug business

ਡੇਰਾ ਬਾਬਾ ਨਾਨਕ : ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਵਿੱਚ ਨਸ਼ਾ ਤਸਕਰਾਂ ਵੱਲੋਂ ਪੁਲਿਸ ਨੂੰ ਚਕਮਾ ਦੇਣ ਲਈ ਅਪਣਾਏ ਜਾ ਰਹੇ ਨਵੇਂ ਹੱਥਕੰਡਿਆਂ ਦਾ ਪਰਦਾਫਾਸ਼ ਹੋਇਆ ਹੈ। ਥਾਣਾ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਪੁਲਿਸ ਨੇ ਇੱਕ ਸਰਕਾਰੀ ਐਂਬੂਲੈਂਸ ਵਿੱਚ ਨਸ਼ਾ ਤੋਲ ਰਹੇ ਤਿੰਨ ਨੌਜਵਾਨਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਐਂਬੂਲੈਂਸ ਵਿੱਚ ਕੰਪਿਊਟਰ ਕੰਡੇ ਨਾਲ ਤੋਲੀ ਜਾ ਰਹੀ ਸੀ ਹੈਰੋਇਨ   

ਜਾਣਕਾਰੀ ਮੁਤਾਬਕ, ਐਸ.ਐਚ.ਓ. ਗੁਰਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਪਿੰਡ ਕਾਹਲਾਂਵਾਲੀ ਨੇੜੇ ਸੂਏ ਦੇ ਪੁਲ ‘ਤੇ ਇੱਕ ਐਂਬੂਲੈਂਸ (PB 11 CV 7110) ਸ਼ੱਕੀ ਹਾਲਤ ਵਿੱਚ ਖੜ੍ਹੀ ਦਿਖਾਈ ਦਿੱਤੀ। ਜਦੋਂ ਪੁਲਿਸ ਨੇ ਨੇੜੇ ਜਾ ਕੇ ਚੈਕਿੰਗ ਕੀਤੀ ਤਾਂ ਹੈਰਾਨੀਜਨਕ ਨਜ਼ਾਰਾ ਸਾਹਮਣੇ ਆਇਆ। ਐਂਬੂਲੈਂਸ ਦੀ ਪਿਛਲੀ ਸੀਟ ‘ਤੇ ਬੈਠੇ ਤਿੰਨ ਨੌਜਵਾਨ ਕੰਪਿਊਟਰ ਕੰਡੇ ਦੀ ਮਦਦ ਨਾਲ ਨਸ਼ੀਲੇ ਪਦਾਰਥ ਨੂੰ ਤੋਲ ਰਹੇ ਸਨ।

ਰਾਮਦਗੀ ਅਤੇ ਕਾਨੂੰਨੀ ਕਾਰਵਾਈ

ਤਲਾਸ਼ੀ ਦੌਰਾਨ ਗੁਰਵਿੰਦਰ ਸਿੰਘ ਕੋਲੋਂ 4 ਗ੍ਰਾਮ ਹੈਰੋਇਨ, ਜਦੋਂ ਕਿ ਕੁਲਦੀਪ ਸਿੰਘ ਅਤੇ ਰੋਬਿਨ ਮਸੀਹ ਕੋਲੋਂ 3-3 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਨਸ਼ੀਲੇ ਪਦਾਰਥ ਅਤੇ ਕੰਪਿਊਟਰ ਕੰਡੇ ਸਮੇਤ ਐਂਬੂਲੈਂਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਐਸ.ਐਚ.ਓ. ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਸਰਕਾਰੀ ਐਂਬੂਲੈਂਸ ਉਹਨਾਂ ਕੋਲ ਕਿੱਥੋਂ ਆਈ ਅਤੇ ਉਹ ਇਸ ਦੀ ਵਰਤੋਂ ਕਦੋਂ ਤੋਂ ਨਸ਼ਾ ਸਪਲਾਈ ਲਈ ਕਰ ਰਹੇ ਸਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

Alert! ਬਸੰਤ ਪੰਚਮੀ ‘ਤੇ China Dor ਬਣ ਸਕਦੀ ਹੈ ਕਾਲ: ਇਨਸਾਨਾਂ ਦੇ ਨਾਲ ਹੁਣ ਜਾਨਵਰ ਵੀ ਖ਼ਤਰੇ ‘ਚ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *