Dollar vs Gold: ਪਿਛਲੇ 6 ਮਹੀਨਿਆਂ ਤੋਂ ਸੋਨੇ ਦੀ ਕੀਮਤ ਵਿੱਚ ਕਰੀਬ 20 ਪ੍ਰਤੀਸ਼ਤ ਵਾਧਾ ਹੋਇਆ ਹੈ ਉਥੇ ਹੀ ਡਾਲਰ ਲਗਾਤਾਰ ਕਮਜ਼ੋਰ ਹੋ ਰਿਹਾ ਹੈ। ਦੁਨੀਆਭਰ ਦੇ ਸੈਂਟਰਲ ਬੈਂਕ ਰਿਕਾਰਡ ਸੋਨਾ ਖਰੀਦ ਰਹੇ ਹਨ ਜਿਸ ਨਾਲ ਸੋਨੇ ਦੀ ਕੀਮਤ ਰਿਕਾਰਡ ਹਾਈ ਦੇ ਕਰੀਬ ਹੈ। ਦੂਜੇ ਪਾਸੇ ਦੁਨੀਆਂ ਦੇ ਕਈ ਦੇਸ਼ ਡਾਲਰ ਦੇ ਬਗੈਰ ਆਪਣੀ ਮੁਦਰਾ ਵਿੱਚ ਵਪਾਰ ਕਰਨ ਵਿੱਚ ਜੋ ਦੇ ਰਹੇ ਹਨ ਉਸ ਨਾਲ ਡਾਲਰ ਦੀ ਬਾਦਸ਼ਾਹਤ ਨੂੰ ਚੁਣੌਤੀ ਮਿਲ ਰਹੀ ਹੈ।
ਡਾਲਰ ਵਿੱਚ ਲਗਾਤਾਰ ਗਿਰਾਵਟ
ਰਿਪੋਰਟ ਮੁਤਾਬਿਕ ਦੋ ਦਹਾਕੇ ਪਹਿਲਾਂ ਕੇਂਦਰੀ ਬੈਕਾਂ ਨੂੰ ਰਿਜਰਬ ਵਿੱਚ ਡਾਲਰ ਦੀ ਹਿੱਸੇਦਾਰੀ 73 ਫੀਸਦੀ ਹੋਇਆ ਕਰਦੀ ਸੀ ਜੋ ਕਿ ਹੁਣ ਘੱਟ ਕੇ 47 ਫੀਸਦੀ ਰਹਿ ਗਈ ਹੈ। ਦੁਨੀਆਂ ਦੇ ਕਰੀਬ 110 ਦੇਸ਼ਾਂ ਦੇ ਕੇਂਦਰੀ ਬੈਂਕ ਆਪਣੀ ਡਿਜੀਟਲ ਮੁਦਰਾ ਉਤਾਰਨਾ ਚਾਹੁੰਦੇ ਹਨ ਅਤੇ ਕਈ ਦੇਸ਼ ਦੁਵੱਲੀ ਵਪਾਰ ਵਿੱਚ ਡਿਜੀਟਲ ਮੁਦਰਾ ਦੇ ਇਸਤੇਮਾਲ ਦੀ ਸੰਭਾਵਨਾ ਵੀ ਤਲਾਸ਼ ਰਹੇ ਹਨ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਡਾਲਰ ਦਾ ਰੁਤਬਾ ਹੋਰ ਵੀ ਘੱਟ ਹੋ ਸਕਦਾ ਹੈ।
ਸੋਨਾ ਵੱਲ ਰੁਝਾਨ-
ਵਿਸ਼ਵ ਵਿੱਚ ਕੰਪਨੀਆਂ ਦੀ ਰੁਚੀ ਸੋਨੇ ਵੱਲ ਵੱਧ ਰਹੀ ਹੈ। ਪੂੰਜੀ ਲਗਾਉਣ ਵਾਲਿਆ ਦਾ ਧਿਆਨ ਡਾਲਰ ਤੋਂ ਹੱਟ ਕੇ ਸੋਨੇ ਵੱਲ ਜਾ ਰਿਹਾ ਹੈ। ਵੱਡੀਆਂ ਬੈਂਕਾਂ ਵੀ ਪੈਸਾ ਸੋਨੇ ਉੱਤੇ ਲਗਾ ਰਹੀਆਂ ਹਨ।ਦੱਸ ਦਈਏ ਕਿ ਸੋਨਾ ਖਰੀਦਣ ਵਾਲੇ ਟਾਪ 10 ਸੈਂਟਰਲ ਬੈਂਕਾਂ ਵਿੱਚੋਂ 9 ਵਿਕਾਸਸ਼ੀਲ ਦੇਸ਼ਾਂ ਦੇ ਹਨ ਇਨ੍ਹਾਂ ਵਿੱਚ ਰੂਸ,ਚੀਨ ਅਤੇ ਭਾਰਤ ਵੀ ਸ਼ਾਮਲ ਹੈ।
ਡਾਲਰ ਦੇ ਖਿਲਾਫ ਲੜਾਈ ਵਿੱਚ ਸੋਨਾ ਦੁਨੀਆਂਭਰ ਦੇ ਸੈਂਟਰਲ ਬੈਕਾਂ ਦਾਸਭ ਤੋਂ ਮਜ਼ਬੂਤ ਹਥਿਆਰ ਹੈ ਉਥੇ ਹੀ ਪਹਿਲਾਂ ਗੋਲਡ ਅਤੇ ਡਾਲਰ ਵਿੱਚ ਨਿਵੇਸ਼ ਨੂੰ ਸੁਰੱਖਿਅਤ ਮੰਨਿਆ ਜਾਂਦਾ ਸੀ ਪਰ ਹੁਣ ਸਥਿਤੀ ਬਦਲ ਗਈ ਹੈ ਅਤੇ ਹੁਣ ਗੋਲਡ ਦੇ ਨਿਵੇਸ਼ ਨੂੰ ਜ਼ਿਆਦਾ ਸੁਰੱਖਿਅਤ ਮੰਨਿਆ ਜਾ ਰਿਹਾ ਹੈ। ਮਾਰਚ ਵਿੱਚ ਬੈਂਕਿੰਗ ਸੰਕਟ ਦੇ ਦੌਰਾਨ ਸੋਨੇ ਵਿੱਚ ਲਗਾਤਾਰ ਤੇਜ਼ੀ ਰਹੀ ਜਦਕਿ ਡਾਲਰ ਕਮਜ਼ੋਰ ਹੋ ਗਿਆ।



