Dr. Strick : ਆਈ.ਜੀ.ਐਮ.ਸੀ. ਮਾਮਲੇ ‘ਚ ਡਾਕਟਰਾਂ ਦਾ ਹੱਲਾਬੋਲ, ਡਾ. ਰਾਘਵ ਦੀ ਬਰਖ਼ਾਸਤਗੀ ਰੱਦ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਹੜਤਾਲ

ਕੁੱਲੂ : ਸ਼ਿਮਲਾ ਦੇ ਆਈ.ਜੀ.ਐਮ.ਸੀ (IGMC) ਹਸਪਤਾਲ ਵਿੱਚ ਡਾਕਟਰ ਰਾਘਵ ਅਤੇ ਮਰੀਜ਼ ਅਰਜੁਨ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਡਾਕਟਰਾਂ ਦਾ ਰੋਸ ਲਗਾਤਾਰ…

HP KULLU DOC STRIKE

ਕੁੱਲੂ : ਸ਼ਿਮਲਾ ਦੇ ਆਈ.ਜੀ.ਐਮ.ਸੀ (IGMC) ਹਸਪਤਾਲ ਵਿੱਚ ਡਾਕਟਰ ਰਾਘਵ ਅਤੇ ਮਰੀਜ਼ ਅਰਜੁਨ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਡਾਕਟਰਾਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਕੜੀ ਤਹਿਤ ਅੱਜ ਕੁੱਲੂ ਦੇ ਖੇਤਰੀ ਹਸਪਤਾਲ ਵਿੱਚ ਡਾਕਟਰਾਂ ਨੇ ਗੇਟ ਮੀਟਿੰਗ ਕਰਕੇ ਕੰਮਕਾਜ ਠੱਪ ਰੱਖਿਆ ਅਤੇ ਹੜਤਾਲ ਕੀਤੀ। ਹਿਮਾਚਲ ਪ੍ਰਦੇਸ਼ ਮੈਡੀਕਲ ਆਫਿਸਰ ਐਸੋਸੀਏਸ਼ਨ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਾ. ਰਾਘਵ ਨੂੰ ਨੌਕਰੀ ਤੋਂ ਕੱਢਣ ਅਤੇ ਸਸਪੈਂਡ ਕਰਨ ਦੇ ਫੈਸਲੇ ਨੂੰ ਤੁਰੰਤ ਰੱਦ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ।

“ਸਿਰਫ਼ ਇੱਕ ਪੱਖ ਦਿਖਾਇਆ ਗਿਆ, ਪੂਰੀ ਜਾਂਚ ਹੋਵੇ” – ਡਾ. ਰਾਜਿੰਦਰ ਕੋਹਲੀ

ਹਿਮਾਚਲ ਪ੍ਰਦੇਸ਼ ਮੈਡੀਕਲ ਆਫਿਸਰ ਐਸੋਸੀਏਸ਼ਨ ਜ਼ਿਲ੍ਹਾ ਕੁੱਲੂ ਦੇ ਪ੍ਰਧਾਨ ਡਾ. ਰਾਜਿੰਦਰ ਕੋਹਲੀ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਸਿਰਫ਼ ਇੱਕ ਪਾਸੜ ਤਸਵੀਰ ਪੇਸ਼ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਮਰੀਜ਼ ਵੱਲੋਂ ਡਾਕਟਰ ਨਾਲ ਗਾਲੀ-ਗਲੋਚ ਅਤੇ ਬਦਸਲੂਕੀ ਕੀਤੀ ਗਈ ਸੀ। ਡਾ. ਕੋਹਲੀ ਅਨੁਸਾਰ ਸਿਹਤ ਵਿਭਾਗ ਅਤੇ ਸਰਕਾਰ ਨੇ ਬਿਨਾਂ ਕਿਸੇ ਡੂੰਘੀ ਜਾਂਚ ਦੇ ਡਾਕਟਰ ਨੂੰ ਬਰਖ਼ਾਸਤ ਕਰਕੇ ਜਲਦਬਾਜ਼ੀ ਵਿੱਚ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਡਾ. ਰਾਘਵ ਦੀ ਬਹਾਲੀ ਨਹੀਂ ਹੁੰਦੀ, ਡਾਕਟਰਾਂ ਦਾ ਸੰਘਰਸ਼ ਜਾਰੀ ਰਹੇਗਾ। ਹਾਲਾਂਕਿ, ਮਰੀਜ਼ਾਂ ਦੀ ਸਹੂਲਤ ਲਈ ਐਮਰਜੈਂਸੀ ਸੇਵਾਵਾਂ ਨੂੰ ਹੜਤਾਲ ਤੋਂ ਬਾਹਰ ਰੱਖਿਆ ਗਿਆ ਹੈ।

ਡਾਕਟਰਾਂ ‘ਤੇ ਵਧਦਾ ਕੰਮ ਦਾ ਬੋਝ ਅਤੇ ਮਾਨਸਿਕ ਤਣਾਅ

ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਡਾ. ਸਤਿਆਵਰਤ ਵੈਦ ਨੇ ਇਸ ਮਾਮਲੇ ਦੇ ਦੂਜੇ ਪਹਿਲੂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਘਟਨਾ ਦੌਰਾਨ ਭੀੜ ਵੱਲੋਂ ਡਾਕਟਰ ਨੂੰ ਕਮਰੇ ਵਿੱਚ ਬੰਦ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ, ਜਿਸ ਦੀ ਜਾਂਚ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਡਾਕਟਰਾਂ ਅਤੇ ਮਰੀਜ਼ਾਂ ਦੇ ਅਨੁਪਾਤ ਵਿੱਚ ਵੱਡਾ ਅੰਤਰ ਹੈ, ਜਿਸ ਕਾਰਨ ਡਾਕਟਰਾਂ ‘ਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ। ਇਸ ਬੋਝ ਕਾਰਨ ਡਾਕਟਰ ਮਾਨਸਿਕ ਤਣਾਅ (Mentally Harassment) ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਡਾਕਟਰਾਂ ਲਈ ਮਾਨਸਿਕ ਸਿਹਤ ਨਾਲ ਸਬੰਧਤ ਵਰਕਸ਼ਾਪਾਂ ਅਤੇ ਇੰਡਕਸ਼ਨ ਟ੍ਰੇਨਿੰਗ ਸ਼ੁਰੂ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/shameful-incident-in-solan-ashes-of-deceased-stolen-from-crematorium-locker-family-in-shock/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ 

Leave a Reply

Your email address will not be published. Required fields are marked *