Dense Fog: ਪੰਜਾਬ ‘ਚ ਸੰਘਣੀ ਧੁੰਦ ਨੇ ਮਚਾਇਆ ਕਹਿਰ, ਬਣੀ ਲੋਕਾਂ ਦੇ ਜਾਨ ਦੀ ਦੁਸ਼ਮਣ

ਗੁਰਦਾਸਪੁਰ : ਪੰਜਾਬ ‘ਚ ਸੰਘਣੀ ਧੁੰਦ ਪੈਣ ਕਾਰਨ ਲੋਕਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਸੰਘਣੀ ਧੁੰਦ ਦੇ ਪੈਣ ਕਾਰਨ ਪਿਛਲੇ ਕੁਝ ਦਿਨਾਂ ਤੋਂ…

Dense Fog

ਗੁਰਦਾਸਪੁਰ : ਪੰਜਾਬ ‘ਚ ਸੰਘਣੀ ਧੁੰਦ ਪੈਣ ਕਾਰਨ ਲੋਕਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਸੰਘਣੀ ਧੁੰਦ ਦੇ ਪੈਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਐਕਸੀਡੈਂਟਾ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅੱਜ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਤੋਂ ਸੰਘਣੀ ਧੁੰਦ ਦੇ ਕਾਰਨ ਇੱਕ ਹਾਦਸਾ ਵਾਪਰਿਆ ਹੈ। ਦੀਨਾਨਗਰ ‘ਚ ਟਿੱਪਰ ਵੱਲੋਂ ਗੰਨੇ ਵਾਲੀ ਟਰਾਲੀ ਨੂੰ ਟੱਕਰ ਮਾਰੀ ਗਈ, ਜਿਸ ਕਾਰਨ ਕਰਕੇ ਗੰਨਿਆਂ ਨਾਲ ਭਰੀ ਟਰਾਲੀ ਪਲਟ ਗਈ। ਇਸ ਦੌਰਾਨ ਰਾਹਤ ਦੀ ਗੱਲ ਇਹ ਰਹੀ ਕਿ ਚਾਲਕ ਵਾਲ ਵਾਲ ਬਚ ਗਿਆ ਪਰ ਇਸ ਦੁਰਘਟਨਾ ‘ਚ ਟਰੈਕਟਰ ਦਾ ਭਾਰੀ ਨੁਕਸਾਨ ਹੋਇਆ ਹੈ।

(Dense Fog

ਲਗਾਤਾਰ ਸੰਘਣੀ ਧੁੰਦ ਪੈਣ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਸੜਕੀ ਹਾਦਸੇ ਵੀ ਵੱਧ ਰਹੇ ਹਨ। ਇਸੇ ਤਰ੍ਹਾਂ ਹੀ ਦੀਨਾਨਗਰ ਦੇ ਬਾਈਪਾਸ ਰਾਵੀ ਪੈਲੇਸ ਦੇ ਸਾਹਮਣੇ ਟਿੱਪਰ ਵੱਲੋਂ ਗੰਨੇ ਵਾਲੀ ਟਰਾਲ਼ੀ ਨੂੰ ਟੱਕਰ ਮਾਰਨ ਕਾਰਨ ਗੰਨੇ ਨਾਲ ਭਰੀ ਟਰਾਲੀ ਪਲਟ ਗਈ। ਦੁਰਘਟਨਾ ਵਿੱਚ ਟਰੈਕਟਰ ਦਾ ਭਾਰੀ ਨੁਕਸਾਨ ਹੋਇਆ ਹੈ।

ਜਾਣੋ ਕਿਵੇਂ ਵਾਪਰਿਆ ਹਾਦਸਾ

ਇਸ ਸਬੰਧੀ ਗੱਲਬਾਤ ਕਰਦੇ ਹੋਏ ਟਰੈਕਟਰ ਚਾਲਕ ਨੇ ਦੱਸਿਆ ਕਿ ਉਹ ਗੰਨਾ ਲੈ ਕੇ ਪਨਿਆੜ ਮਿੱਲ ਤੇ ਜਾ ਰਿਹਾ ਸੀ ਜਦ ਬਾਈਪਾਸ ਤੇ ਪਹੁੰਚਾ ਤਾਂ ਪਿੱਛੋ ਆ ਰਹੇ ਕਰੈਸਰ ਨਾਲ ਭਰੇ ਇੱਕ ਟਰੱਕ ਨੇ ਅਚਾਨਕ ਸਾਈਡ ਮਾਰ ਦਿੱਤੀ। ਜਿਸ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ ਸੜਕ ਤੋਂ ਹੇਠਾਂ ਡੂੰਘੀ ਥਾਂ ‘ਤੇ ਡਿੱਗ ਗਿਆ। ਉਸ ਨੇ ਖੁਦ ਟਰੈਕਟਰ ਤੋ ਛਾਲ ਮਾਰ ਕੇ ਆਪਣੀ ਜਾਨ ਬਚਾਈ ਪਰ ਟਰੈਕਟਰ ਦਾ ਭਾਰੀ ਨੁਕਸਾਨ ਹੋਇਆ। ਗੰਨੇ ਨਾਲ ਲੱਦੀ ਟਰਾਲੀ ਵਿੱਚੋਂ ਸਾਰਾ ਗੰਨਾ ਵੀ ਖਿਲਰ ਗਿਆ ਹੈ। ਪਰ ਉਧਰ ਟੱਕਰ ਮਾਰਨ ਵਾਲਾ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ  

Leave a Reply

Your email address will not be published. Required fields are marked *