ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਬਚਨ ਲਈ ਵੈਕਸੀਨ ਤਿਆਰ ਕੀਤੀਆਂ ਜਾ ਰਹੀਆਂ ਹੈ। ਇਸ ਵਿਚਾਲੇ ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਵੱਲੋਂ ਵਿਕਸਤ ਐਂਟੀ ਕੋਵਿਡ ਦਵਾਈ ਲਾਂਚ ਕੀਤੀ ਗਈ ਹੈ। ਡੀਆਰਡੀਓ ਵੱਲੋਂ ਤਿਆਰ ਕੀਤੀ ਕੋਰੋਨਾ ਵਾਇਰਸ ਦੀ ਦਵਾਈ 2ਡੀਜੀ ਰਾਜਨਾਥ ਸਿੰਘ ਨੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਸੌਂਪੀ। ਇਸ ਤੋਂ ਬਾਅਦ ਸਿਹਤ ਮੰਤਰੀ ਨੇ ਇਹ ਦਵਾਈ ਏਮਜ਼ ਡਾਇਰੈਕਟਰ ਡਾ. ਰਣਦੀਪ ਗੁਲੇਰੀਆਂ ਨੂੰ ਸੌਂਪ ਦਿੱਤੀ।
Delhi: Defence Minister Rajnath Singh and Union Health Minister Dr Harsh Vardhan release first batch of Anti-COVID drug 2DG developed by DRDO pic.twitter.com/gUu6IuYlrT
— ANI (@ANI) May 17, 2021
2-ਡਿਆਕਸੀ-ਡੀ ਗੁਲੂਕੋਜ਼ (2-ਡੀਜੀ) ਡੀਆਰਡੀਓ ਇੰਸਟੀਚਿਊਟ ਆਫ ਨਿਊਕਲੀਅਰ ਮੈਡੀਸਿਨ ਤੇ ਅਲਾਇਡ ਸਾਇੰਸਿਜ਼ ਵੱਲੋਂ ਡਾ. ਰੈਡੀ ਲੈਬ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਹੈ। ਇਸ ਨੂੰ 30 ਹਸਪਤਾਲਾਂ ਤੇ ਮਰੀਜ਼ਾਂ ਵਿਚ ਟਰਾਇਲ ਮੁਕੰਮਲ ਕਰਨ ਤੋਂ ਬਾਅਦ ਲਾਂਚ ਕੀਤਾ ਗਿਆ ਹੈ। ਡੀਆਰਡੀਓ ਦੇ ਅਧਿਕਾਰੀਆਂ ਅਨੁਸਾਰ ਇਸ ਗੁਲੂਕੋਜ਼ ਦਵਾਈ ਦੀਆਂ 10 ਹਜ਼ਾਰ ਡੋਜ਼ ਅਗਲੇ ਹਫਤੇ ਆਉਣਗੀਆਂ।
ਜਾਣੋ ਕੀ ਹੈ 2 ਡੀਜੀ ਐਂਟੀ ਕੋਰੋਨਾ ਦਵਾਈ
2 ਡੀਜੀ ਐਂਟੀ ਕੋਰੋਨਾ ਦਵਾਈ ਭਾਰਤ ‘ਚ ਬਣਾਈ ਗਈ ਪਹਿਲੀ ਅਜਿਹੀ ਦਵਾਈ ਹੈ ਜੋ ਕਿ ਕੋਰੋਨਾ ਵਾਇਰਸ ਨੂੰ ਮਾਤ ਦੇ ਸਕਦੀ ਹੈ। ਇਸ ਦਾ ਪੂਰਾ ਨਾਮ 2 ਡੀਆਕਸੀ-ਡੀ-ਗੁਲੂਕੋਜ਼ ਹੈ। ਇਹ ਦਵਾਈ ਇਕ ਪਾਊਡਰ ਦੇ ਰੂਪ ਵਿਚ ਹੈ ।



