Cricket star Rinku Singh ਤੇ ਸਪਾ ਸਾਂਸਦ ਪ੍ਰਿਆ ਸਰੋਜ ਜੂਨ ‘ਚ ਰਚਾਉਣਗੇ ਵਿਆਹ, ਜਾਣੋ ਕਿਉਂ ਟਲਦੀ ਰਹੀ ਤਾਰੀਖ਼

ਮੋਹਾਲੀ :  ਭਾਰਤੀ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ਼ ਰਿੰਕੂ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ (ਜੌਨਪੁਰ) ਤੋਂ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਜਲਦ…

Cricket star Rinku Singh and finance

ਮੋਹਾਲੀ :  ਭਾਰਤੀ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ਼ ਰਿੰਕੂ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ (ਜੌਨਪੁਰ) ਤੋਂ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਰਿੰਕੂ ਸਿੰਘ ਦੇ ਪਰਿਵਾਰ ਵੱਲੋਂ ਕੀਤੀ ਗਈ ਪੁਸ਼ਟੀ ਅਨੁਸਾਰ, ਦੋਵਾਂ ਦਾ ਵਿਆਹ ਇਸੇ ਸਾਲ ਜੂਨ ਮਹੀਨੇ ਵਿੱਚ ਹੋਵੇਗਾ। ਦੱਸਣਯੋਗ ਹੈ ਕਿ ਇਸ ਹਾਈ-ਪ੍ਰੋਫਾਈਲ ਜੋੜੇ ਦੀ ਮੰਗਣੀ ਪਿਛਲੇ ਸਾਲ 8 ਜੂਨ 2025 ਨੂੰ ਲਖਨਊ ਵਿੱਚ ਹੋਈ ਸੀ।

ਕ੍ਰਿਕਟ ਦੇ ਰੁਝੇਵਿਆਂ ਕਾਰਨ ਕਈ ਵਾਰ ਟਲੀ ਵਿਆਹ ਦੀ ਤਾਰੀਖ਼

ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਦਾ ਵਿਆਹ ਪਹਿਲਾਂ 18 ਨਵੰਬਰ 2025 ਨੂੰ ਵਾਰਾਣਸੀ ਵਿੱਚ ਤੈਅ ਹੋਇਆ ਸੀ, ਪਰ ਰਿੰਕੂ ਦੇ ਕ੍ਰਿਕਟ ਮੈਚਾਂ ਕਾਰਨ ਇਸ ਨੂੰ ਅੱਗੇ ਵਧਾਉਣਾ ਪਿਆ। ਇਸ ਤੋਂ ਬਾਅਦ ਫਰਵਰੀ 2026 ਦੀ ਤਾਰੀਖ਼ ਵਿਚਾਰੀ ਗਈ, ਪਰ ਟੀ-20 ਵਿਸ਼ਵ ਕੱਪ (ਫਰਵਰੀ-ਮਾਰਚ) ਅਤੇ ਉਸ ਤੋਂ ਤੁਰੰਤ ਬਾਅਦ ਆਈ.ਪੀ.ਐੱਲ. (ਮਾਰਚ-ਮਈ) ਹੋਣ ਕਾਰਨ ਹੁਣ ਫੈਸਲਾ ਲਿਆ ਗਿਆ ਹੈ ਕਿ ਵਿਆਹ ਜੂਨ ਵਿੱਚ ਹੀ ਕੀਤਾ ਜਾਵੇਗਾ। ਰਿੰਕੂ ਸਿੰਘ ਦੇ ਵੱਡੇ ਭਰਾ ਸੋਨੂ ਸਿੰਘ ਨੇ ਦੱਸਿਆ ਕਿ ਖੇਡ ਪ੍ਰਤੀ ਰੁਝੇਵਿਆਂ ਕਾਰਨ ਹੀ ਇਹ ਫੈਸਲਾ ਲਿਆ ਗਿਆ ਹੈ।

ਲਖਨਊ ਜਾਂ ਵਾਰਾਣਸੀ ਜਾਵੇਗੀ ਬਰਾਤ, ਅਲੀਗੜ੍ਹ ਚ ਹੋਵੇਗੀ ਸ਼ਾਨਦਾਰ ਦਾਵਤ

ਵਿਆਹ ਦੇ ਸਥਾਨ ਨੂੰ ਲੈ ਕੇ ਅਜੇ ਅੰਤਿਮ ਫੈਸਲਾ ਹੋਣਾ ਬਾਕੀ ਹੈ ਕਿ ਬਰਾਤ ਲਖਨਊ ਜਾਵੇਗੀ ਜਾਂ ਵਾਰਾਣਸੀ, ਜਿਸ ‘ਤੇ ਜਲਦ ਹੀ ਮੋਹਰ ਲੱਗ ਜਾਵੇਗੀ। ਵਿਆਹ ਦੀਆਂ ਤਿਆਰੀਆਂ ਦੀ ਜ਼ਿੰਮੇਵਾਰੀ ਇੱਕ ਵੱਡੀ ਇਵੈਂਟ ਕੰਪਨੀ ਨੂੰ ਸੌਂਪੀ ਗਈ ਹੈ। ਵਿਆਹ ਤੋਂ ਬਾਅਦ ਰਿੰਕੂ ਸਿੰਘ ਦੇ ਜੱਦੀ ਸ਼ਹਿਰ ਅਲੀਗੜ੍ਹ ਵਿੱਚ ਇੱਕ ਵਿਸ਼ਾਲ ਰਿਸੈਪਸ਼ਨ (ਦਾਵਤ) ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਕ੍ਰਿਕਟ ਅਤੇ ਰਾਜਨੀਤੀ ਜਗਤ ਦੀਆਂ ਨਾਮੀ ਹਸਤੀਆਂ ਦੇ ਪਹੁੰਚਣ ਦੀ ਉਮੀਦ ਹੈ।

ਹਾਈ-ਪ੍ਰੋਫਾਈਲ ਸੀ ਮੰਗਣੀ ਦੀ ਰਸਮ

ਤੁਹਾਨੂੰ ਦੱਸ ਦੇਈਏ ਕਿ ਲਖਨਊ ਵਿੱਚ ਹੋਈ ਮੰਗਣੀ ਦੀ ਰਸਮ ਵਿੱਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਬੀ.ਸੀ.ਸੀ.ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਸਮੇਤ ਕਈ ਦਿੱਗਜ ਸਿਆਸਤਦਾਨ ਅਤੇ ਵਿਧਾਇਕ ਸ਼ਾਮਲ ਹੋਏ ਸਨ। ਫਿਲਹਾਲ ਰਿੰਕੂ ਸਿੰਘ ਭਾਰਤੀ ਟੀਮ ਨਾਲ ਵਿਸ਼ਵ ਕੱਪ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ ਅਤੇ ਉਸ ਤੋਂ ਬਾਅਦ ਉਹ ਕੋਲਕਾਤਾ ਨਾਈਟ ਰਾਈਡਰਜ਼ (KKR) ਲਈ ਆਈ.ਪੀ.ਐੱਲ. ਖੇਡਦੇ ਨਜ਼ਰ ਆਉਣਗੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 

Stock market ‘ਚ ਲਗਾਤਾਰ 3 ਦਿਨਾਂ ਦੀ ਤੇਜ਼ੀ ਨੂੰ ਲੱਗੀ ਬ੍ਰੇਕ: ਸੈਂਸੈਕਸ ਅਤੇ ਨਿਫਟੀ ‘ਚ ਗਿਰਾਵਟ, ਗਲੋਬਲ ਸੰਕੇਤਾਂ ਦਾ ਅਸਰ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *