CM ਕੇਜਰੀਵਾਲ ਨੇ ਕਿਹਾ ਪੂਰੀ ਦਿੱਲੀ ਨੂੰ 3 ਮਹੀਨੇ ਵਿਚ ਲਗਾ ਸਕਦੇ ਹਾਂ ਵੈਕਸੀਨ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਤੋਂ ਵੈਕਸੀਨ ਦੀ ਮੰਗ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਕੋਲ ਵੈਕਸੀਨ ਦੀ ਬਹੁਤ ਘਾਟ…

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਤੋਂ ਵੈਕਸੀਨ ਦੀ ਮੰਗ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਕੋਲ ਵੈਕਸੀਨ ਦੀ ਬਹੁਤ ਘਾਟ ਹੈ। ਡਿਜੀਟਲ ਪ੍ਰੈੱਸ ਕਾਨਫਰੰਸ ਕਰ ਕੇ ਸੀ.ਐੱਮ. ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿਚ ਰੋਜ਼ਾਨਾ ਇਕ ਲੱਖ ਵੈਕਸੀਨ ਡੋਜ਼ ਲੱਗ ਰਹੀਆਂ ਹਨ। ਲਗਭਗ 100 ਸਕੂਲਾਂ ਵਿਚ 18-44 ਸਾਲ ਦੇ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ। ਇਸ ਨੂੰ 300 ਤੱਕ ਲੈ ਕੇ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਦਿੱਲੀ ਤੋਂ ਬਾਹਰੋਂ ਆ ਕੇ ਫਰੀਦਾਬਾਦ ਸੋਨੀਪਤ ਗਾਜ਼ੀਆਬਾਦ ਤੋਂ ਆ ਕੇ ਵੈਕਸੀਨ ਲਗਵਾ ਰਹੇ ਹਨ। ਉਨ੍ਹਾਂ ਨੂੰ ਦਿੱਲੀ ਦੀ ਵਿਵਸਥਾ ਪਸੰਦ ਆ ਰਹੀ ਹੈ। ਅੱਜ ਸਾਡੇ ਇਥੇ ਵੈਕਸੀਨ ਦੀ ਬਹੁਤ ਘਾਟ ਹੈ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਜੇਕਰ ਸਾਨੂੰ ਜ਼ਰੂਰਤ ਮੁਤਾਬਕ ਵੈਕਸੀਨ ਮਿਲ ਜਾਵੇ ਤਾਂ ਅਸੀਂ 3 ਮਹੀਨੇ ਵਿਚ ਪੂਰੇ ਦਿੱਲੀ ਵਾਸੀਆਂ ਨੂੰ ਵੈਕਸੀਨ ਲਗਾ ਸਕਦੇ ਹਾਂ। 3 ਮਹੀਨੇ ਵਿਚ ਸਭ ਨੂੰ ਵੈਕਸੀਨ ਲਗਾਉਣ ਲਈ 1 ਕਰੋੜ ਲੋਕ 18-44 ਦੇ ਹਨ। 


ਸੀ.ਐੱਮ ਕੇਜਰੀਵਾਲ ਮੁਤਾਬਕ ਕੁੱਲ ਮਿਲਾ ਕੇ ਡੇਢ ਕਰੋੜ ਲੋਕਾਂ ਨੂੰ ਵੈਕਸੀਨ ਲਗਾਉਣੀ ਹੈ ਤਾਂ ਤਿੰਨ ਕਰੋੜ ਡੋਜ਼ ਚਾਹੀਦੇ ਹਨ। ਹੁਣ ਤੱਕ ਸਾਨੂੰ ਕੁੱਲ ਮਿਲਾ ਕੇ 40 ਲੱਖ ਵੈਕਸੀਨ ਮਿਲੀਆਂ ਹਨ ਅਤੇ ਅਗਲੇ ਤਿੰਨ ਮਹੀਨਿਆਂ ਵਿਚ 2.6 ਕਰੋੜ ਵੈਕਸੀਨ ਹੋਰ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ 80-85 ਲੱਖ ਵੈਕਸੀਨ ਹਰ ਮਹੀਨੇ ਦਿੱਲੀ ਨੂੰ ਚਾਹੀਦੀਆਂ ਹਨ, ਜਿਸ ਨਾਲ 3 ਮਹੀਨੇ ਵਿਚ ਸਭ ਤੋਂ ਜ਼ਿਆਦਾ ਵੈਕਸੀਨ ਲੱਗ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਦਿੱਲੀ 1.5 ਕਰੋੜ ਲੋਕ 18 ਸਾਲ ਤੋਂ ਉਪਰ ਹਨ।

ਬਕੌਲ ਕੇਜਰੀਵਾਲ ਅੱਜ ਅਸੀਂ ਇਕ ਲੱਖ ਵੈਕਸੀਨ ਰੋਜ਼ਾਨਾ ਲਗਾ ਰਹੇ ਹਾਂ ਇਸ ਨੂੰ ਵਧਾ ਕੇ ਅਸੀਂ 3 ਲੱਖ ਵੈਕਸੀਨ ਰੋਜ਼ਾਨਾ ਲਗਾ ਸਕਦੇ ਹਾਂ। ਗੁੜਗਾਓਂ ਨੋਇਡਾ ਫਰੀਦਾਬਾਦ ਜਿਵੇਂ ਐੱਨ.ਸੀ.ਆਰ. ਦੇ ਇਲਾਕੇ ਤੋਂ ਵੀ ਲੋਕ ਦਿੱਲੀ ਆ ਰਹੇ ਹਨ। ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਸਾਨੂੰ ਵੱਡੀ ਗਿਣਤੀ ਵਿਚ ਵੈਕਸੀਨ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੇ ਪ੍ਰਿੰਸੀਪਲ ਸਾਈਂਟਿਫਿਕ ਐਡਵਾਈਜ਼ਰ ਨੇ ਵੀ ਤੀਜੀ ਲਹਿਰ ਬਾਰੇ ਜਾਣੂੰ ਕਰਵਾਇਆ ਹੈ ਤਾਂ ਅਜਿਹੇ ਵਿਚ ਸਾਨੂੰ ਵੈਕਸੀਨ ਮੁਹਿੰਮ ਤੇਜ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬੱਚਿਆਂ ਦੀ ਚਿੰਤਾ ਹੈ ਕਿਉਂਕਿ 18 ਤੋਂ ਹੇਠਾਂ ਦੇ ਬੱਚਿਆਂ ਨੂੰ ਇਹ ਵੈਕਸੀਨ ਨਹੀਂ ਲੱਗ ਸਕਦੀ। ਕੇਂਦਰ ਨੂੰ ਅਪੀਲ ਹੈ ਕਿ ਉਨ੍ਹਾਂ ਲਈ ਵੀ ਕੋਈ ਇੰਤਜ਼ਾਮ ਕੀਤਾ ਜਾਵੇ।

Leave a Reply

Your email address will not be published. Required fields are marked *