China Dor : ਕੰਮ ਤੋਂ ਘਰ ਪਰਤ ਰਹੇ ਨੌਜਵਾਨ ਦਾ ਵੱਢਿਆ ਗਲਾ ਤੇ ਮੋਢਾ, ਹਾਲਤ ਗੰਭੀਰ

ਖੰਨਾ: ਬਸੰਤ ਦੇ ਤਿਉਹਾਰ ਤੋਂ ਪਹਿਲਾਂ ਹੀ ‘ਮੌਤ ਦੀ ਡੋਰ’ ਵਜੋਂ ਜਾਣੀ ਜਾਂਦੀ ਚਾਈਨਾ ਡੋਰ ਨੇ ਖੰਨਾ ਵਿੱਚ ਇੱਕ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਗ੍ਰਹਿਣ…

China Dor

ਖੰਨਾ: ਬਸੰਤ ਦੇ ਤਿਉਹਾਰ ਤੋਂ ਪਹਿਲਾਂ ਹੀ ‘ਮੌਤ ਦੀ ਡੋਰ’ ਵਜੋਂ ਜਾਣੀ ਜਾਂਦੀ ਚਾਈਨਾ ਡੋਰ ਨੇ ਖੰਨਾ ਵਿੱਚ ਇੱਕ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਗ੍ਰਹਿਣ ਲਗਾ ਦਿੱਤਾ ਹੈ। ਖੰਨਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਵਾਪਰੇ ਇੱਕ ਖ਼ੌਫ਼ਨਾਕ ਹਾਦਸੇ ਵਿੱਚ ਇੱਕ ਗਰੀਬ ਪਰਿਵਾਰ ਦਾ ਇਕਲੌਤਾ ਕਮਾਊ ਜੀਅ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਅਚਾਨਕ ਆਈ ਡੋਰ ਨੇ ਪਲਾਂ ਵਿੱਚ ਕੀਤਾ ਲਹੂ-ਲੁਹਾਣ

ਜਾਣਕਾਰੀ ਅਨੁਸਾਰ 40 ਸਾਲਾ ਰਵੀਕਾਂਤ, ਜੋ ਮੰਡੀ ਗੋਬਿੰਦਗੜ੍ਹ ਵਿਖੇ ਕੰਮ ਕਰਦਾ ਹੈ, ਸ਼ਾਮ ਵੇਲੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਘਰ ਖੰਨਾ ਪਰਤ ਰਿਹਾ ਸੀ। ਜਿਵੇਂ ਹੀ ਉਹ ਫੋਕਲ ਪੁਆਇੰਟ ਨੇੜੇ ਪੁਲ ਕੋਲ ਪਹੁੰਚਿਆ, ਤਾਂ ਅਸਮਾਨ ਵਿੱਚੋਂ ਆਈ ਤੇਜ਼ਧਾਰ ਚਾਈਨਾ ਡੋਰ ਉਸ ਦੇ ਗਲੇ ਅਤੇ ਮੋਢੇ ਵਿੱਚ ਫਸ ਗਈ। ਡੋਰ ਇੰਨੀ ਘਾਤਕ ਸੀ ਕਿ ਉਸ ਨੇ ਰਵੀਕਾਂਤ ਦੀ ਜੈਕਟ ਅਤੇ ਕਮੀਜ਼ ਨੂੰ ਚੀਰਦੇ ਹੋਏ ਬਾਂਹ ‘ਤੇ ਡੂੰਘਾ ਕੱਟ ਲਗਾ ਦਿੱਤਾ। ਰਵੀਕਾਂਤ ਸੜਕ ‘ਤੇ ਹੀ ਖੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ।

ਸਿਵਲ ਹਸਪਤਾਲ ਤੋਂ ਪਟਿਆਲਾ ਰੈਫਰ, ਹੋਈ ਮਹਿੰਗੀ ਪਲਾਸਟਿਕ ਸਰਜਰੀ

ਹਾਦਸੇ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਖੰਨਾ ਦੇ ਸਿਵਲ ਹਸਪਤਾਲ ਲੈ ਗਏ, ਪਰ ਜ਼ਖਮ ਦੀ ਗੰਭੀਰਤਾ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਬਾਂਹ ਦੀ ਹਾਲਤ ਬੇਹੱਦ ਖ਼ਰਾਬ ਹੋਣ ਕਾਰਨ ਮਾਹਰਾਂ ਨੇ ਪਲਾਸਟਿਕ ਸਰਜਰੀ ਦੀ ਸਲਾਹ ਦਿੱਤੀ। ਮਜਬੂਰੀ ਵੱਸ ਪਰਿਵਾਰ ਨੂੰ ਨਿੱਜੀ ਹਸਪਤਾਲ ਵਿੱਚ ਮਹਿੰਗਾ ਇਲਾਜ ਕਰਵਾਉਣਾ ਪਿਆ, ਜਿਸ ਨੇ ਗਰੀਬ ਪਰਿਵਾਰ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।

ਜੇ ਕੁਝ ਹੋਰ ਹੋ ਜਾਂਦਾ, ਤਾਂ ਸਾਡਾ ਕੀ ਬਣਦਾ?” – ਪਰਿਵਾਰ ਦਾ ਦਰਦ

ਰਵੀਕਾਂਤ ਦੀ ਸੱਸ ਮਨਜੀਤ ਕੌਰ ਅਤੇ ਮਾਤਾ ਕੈਲਾਸ਼ ਰਾਣੀ ਨੇ ਭਰੇ ਮਨ ਨਾਲ ਦੱਸਿਆ ਕਿ ਰਵੀਕਾਂਤ ਹੀ ਪੂਰੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਹਨਾਂ ਕਿਹਾ ਕਿ ਜੇਕਰ ਇਹ ਡੋਰ ਗਲੇ ਦੀ ਨਸ ਨੂੰ ਥੋੜ੍ਹਾ ਹੋਰ ਕੱਟ ਦਿੰਦੀ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਪਰਿਵਾਰ ਹੁਣ ਇਲਾਜ ਦੇ ਭਾਰੀ ਖਰਚੇ ਕਾਰਨ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : 

Overloaded e-rickshaw: ਹਾਦਸਿਆਂ ਨੂੰ ਸੱਦਾ ਦੇ ਰਹੇ ਓਵਰਲੋਡਿਡ ਈ-ਰਿਕਸ਼ਾ ਅਤੇ ‘ਜੁਗਾੜੂ’ ਰੇਹੜੇ, ਟ੍ਰੈਫਿਕ ਪੁਲਿਸ ਹੋਈ ਸਖ਼ਤ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *