LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਕਰਮ ਮਜੀਠੀਆ ਵੱਲੋਂ ਦਾਇਰ ਪਟੀਸ਼ਨ ’ਤੇ ਹੁਣ 6 ਦਸੰਬਰ ਨੂੰ ਹੋਵੇਗੀ ਹਾਈਕੋਰਟ ’ਚ ਸੁਣਵਾਈ

18 nov 29

ਚੰਡੀਗੜ੍ਹ : ਪੰਜਾਬ ਡਰੱਗਜ਼ ਕੇਸ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਹਾਈਕੋਰਟ (High Court) ਵਿੱਚ ਪਟੀਸ਼ਨ (petition) ਦਾਇਰ ਕੀਤੀ ਗਈ ਸੀ ਜਿਸ ਮਾਮਲੇ 'ਚ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਵਕੀਲ ਦੁਸ਼ਯੰਤ ਚੌਟਾਲਾ ਨੇ ਦਲੀਲਾਂ ਪੇਸ਼ ਕੀਤੀਆਂ। ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਕਾਂਗਰਸ ’ਤੇ ਹੱਲਾ ਬੋਲਦਿਆਂ ਕਿਹਾ ਕਿ ਕਾਂਗਰਸ ਸਿਆਸੀ ਲਾਹਾ ਲੈਣ ਲਈ ਉਨ੍ਹਾਂ ਦਾ ਨਾਂ ਡਰੱਗ ਰੈਕੇਟ (Drug Racket) ’ਚ ਘਸੀਟ ਰਹੀ ਹੈ। ਉਨ੍ਹਾਂ ਇਸ ਡਰੱਗਜ਼ ਮਾਮਲੇ ’ਚ ਖ਼ੁਦ ਨੂੰ ਧਿਰ ਬਣਾਉਣ ਦੀ ਹਾਈਕੋਰਟ ਤੋਂ ਮੰਗ ਕੀਤੀ। ਮਜੀਠੀਆ ਵੱਲੋਂ 100 ਪੰਨਿਆਂ ਦੀ ਪਟੀਸ਼ਨ ਹਾਈਕੋਰਟ ’ਚ ਦਾਇਰ ਕੀਤੀ ਗਈ ਹੈ ਤੇ ਫ਼ੈਸਲਾ ਦੇਣ ਤੋਂ ਪਹਿਲਾਂ ਉਸ ’ਤੇ ਸੁਣਵਾਈ ਕਰਨ ਦੀ ਮੰਗ ਕੀਤੀ। ਹਾਈਕੋਰਟ ਨੇ ਬਿਕਰਮ ਮਜੀਠੀਆ ਵੱਲੋਂ ਦਾਇਰ ਪਟੀਸ਼ਨ ’ਤੇ 6 ਦਸੰਬਰ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ।

Also Read : ਪੰਜਾਬੀਆਂ ਨੇ ਪੇਸ਼ ਕੀਤੀ ਭਾਈਚਾਰੇ ਦੀ ਮਿਸਾਲ, ਮੁਸਲਿਮ ਭਰਾਵਾਂ ਨੂੰ ਗੁਰੂ ਘਰ 'ਚ ਨਮਾਜ਼ ਅਦਾ ਕਰਨ ਦੀ ਕੀਤੀ ਅਪੀਲ

ਦੱਸ ਦਈਏ ਕੀ ਬੀਤੇ ਦਿਨੀਂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਹਾਈਕੋਰਟ (High Court) ਵਿੱਚ ਪਟੀਸ਼ਨ (petition) ਦਾਇਰ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਕਾਂਗਰਸ ਪਾਰਟੀ (Congress Party) ਵਲੋਂ ਸਿਆਸੀ ਲਾਹਾ ਲੈਣ ਲਈ ਉਨ੍ਹਾਂ ਦਾ ਨਾਂ ਡਰੱਗ ਰੈਕੇਟ (Drugs Racket) ਵਿਚ ਘਸੀਟਿਆ ਜਾ ਰਿਹਾ ਹੈ।  

Also Read : ਅਕਾਲੀ ਦਲ 'ਚ ਸ਼ਾਮਲ ਹੋਏ ਕਾਂਗਰਸ Intellectual ਸੈੱਲ ਦੇ ਚੇਅਰਮੈਨ

ਉਨ੍ਹਾਂ ਇਸ ਮਾਮਲੇ 'ਚ ਖੁਦ ਨੂੰ ਧਿਰ ਬਣਾਉਣ ਦੀ ਮੰਗ ਕੀਤੀ ਹੈ। ਸ. ਮਜੀਠਿਆ ਨੇ ਆਪਣੀ 100 ਪੰਨਿਆਂ ਦੀ ਪਟੀਸ਼ਨ 'ਚ ਕਿਹਾ ਹੈ ਕਿ ਕੋਈ ਵੀ ਫੈਸਲਾ ਦੇਣ ਤੋਂ ਪਹਿਲਾਂ ਉਸ ਦੀ ਸੁਣਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਸਿਆਸੀ ਸਾਜ਼ਿਸ਼ ਤਹਿਤ ਇਸ ਕੇਸ ਵਿੱਚ ਘਸੀਟਿਆ ਜਾ ਰਿਹਾ ਹੈ। ਉਨ੍ਹਾਂ ਆਪਣੀ ਪਟੀਸ਼ਨ ਵਿੱਚ ਵਕੀਲ ਐਡਵੋਕੇਟ ਨਵਕਿਰਨ ਸਿੰਘ ਦਾ ਵੀ ਜ਼ਿਕਰ ਕੀਤਾ ਗਿਆ। ਮਜੀਠਿਆ ਨੇ ਕਿਹਾ ਕਿ ਐਡਵੋਕੇਟ ਨਵਕਿਰਨ ਸਿੰਘ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਮਜੀਠਿਆ ਨੇ ਆਪਣੀ ਪਟੀਸ਼ਨ ਵਿੱਚ ਗ੍ਰਹਿ ਮੰਤਰੀ ਰੰਧਾਵਾ ਦਾ ਵੀ ਜ਼ਿਕਰ ਕੀਤਾ ਗਿਆ।ਪਟੀਸ਼ਨ ਵਿੱਚ ਕਿਹਾ ਹੈ ਕਿ 2019 ਵਿੱਚ ਰੰਧਾਵਾ ਨੇ ਕਿਹਾ ਸੀ ਕਿ ਜੇਕਰ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਮੈਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ। ਇਹ ਪਟੀਸ਼ਨ ਵਕੀਲ ਦਮਬੀਰ ਸੋਬਤੀ ਨੇ ਪਟੀਸ਼ਨ ਦਾਇਰ ਕੀਤੀ ਹੈ। ਭਲਕੇ ਡਰੱਗਜ਼ ਮਾਮਲੇ ਦੀ ਸੁਣਵਾਈ ਕਰ ਰਹੇ ਬੈਂਚ ਦੇ ਸਾਹਮਣੇ ਹੋਵੇਗੀ।

In The Market