LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਾਈਕਾਮਨ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਸਿੱਧੂ ਦਾ ਵੱਡਾ ਬਿਆਨ,ਕਿਹਾ-'ਸਮਝੌਤਿਆਂ ਨਾਲ ਅੱਗੇ ਨਹੀਂ ਵੱਧ ਸਕਦਾ'

13 oct sidhu 12

ਚੰਡੀਗੜ੍ਹ : ਪੰਜਾਬ ਵਿਚ ਬਹੁਚਰਚਿਤ ਨੇਤਾ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਚਰਚਾ ਵਿਚ ਆ ਗਏ ਹਨ। ਦੱਸ ਦਈਏ ਕੀ ਪੰਜਾਬ ਕਾਂਗਰਸ ਵਿਚ ਚਲ ਰਹੇ ਸਿਆਸੀ ਹੰਗਾਮੇ ਵਿਚਕਾਰ ਹਾਈਕਮਾਨ ਵੱਲੋਂ ਮੀਟਿੰਗ ਸੱਦੀ ਗਈ ਹੈ। ਜਿਸ ਵਿਚ ਨਵਜੋਤ ਸਿੱਧੂ,ਹਰੀਸ਼ ਰਾਵਤ ਅਤੇ ਕੇਸੀ ਵੇਣੂਗੋਪਾਲ ਵੀ ਸ਼ਾਮਲ ਹੋਣਗੇ।ਹਾਈਕਮਾਨ ਪੇਸ਼ੀ ਤੋਂ ਪਹਿਲਾਂ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਪੰਜਾਬ 'ਚ ਬਹੁ ਕਰੋੜੀ ਡਰੱਗ ਮਾਮਲੇ 'ਚ ਇਨਸਾਫ਼ ਹੋਣਾ ਚਾਹੀਦਾ ਹੈ, ਕਿਉਂਕਿ ਇਹ ਮਾਮਲਾ ਸਾਡੀ ਅਗਲੀ ਪੀੜ੍ਹੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸਲੀ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਅਸਲ ਸੰਘਰਸ਼ ਪੰਜਾਬ ਦੇ ਖਜ਼ਾਨੇ ਦੀ ਲੁੱਟ ਨੂੰ ਰੋਕ ਕੇ ਚੰਦ ਨਿੱਜੀ ਜੇਬਾਂ 'ਚੋਂ ਪੈਸਾ ਕੱਢ ਕੇ ਪੰਜਾਬ ਦੇ ਖਜ਼ਾਨੇ 'ਚ ਪਾਉਣਾ ਹੈ ਅਤੇ ਮੈਂ ਇਸ ਦੇ ਲਈ ਲੜ ਰਿਹਾ ਹਾਂ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪੰਜਾਬ ਮਾਡਲ ਦਾ ਮਕਸਦ ਪੰਜਾਬ ਦੇ ਖਜ਼ਾਨੇ ਨੂੰ ਭਰਨਾ ਹੈ। 

Aslo Read : ਹੁਣ ਭਲਕੇ ਹੋਵੇਗੀ ਪੰਜਾਬ ਦੇ ਮਸ਼ਹੂਰ ਡਰੱਗ ਮਾਮਲੇ ਦੀ ਸੁਣਵਾਈ

ਨਵਜੋਤ ਸਿੱਧੂ ਨੇ ਰੇਤ ਮਾਫਿਆ ਨੂੰ ਲੈ ਕੇ ਅਕਾਲੀ ਦਲ ਦੀ ਸਰਕਾਰ ’ਤੇ ਕਈ ਤਰ੍ਹਾਂ ਦੇ ਨਿਸ਼ਾਨੇ ਵਿੰਨ੍ਹੇ ਹਨ। ਕਿਹਾ ਕਿ ਜਦ ਸਭ ਚੀਜ਼ਾਂ ਦੇ ਰੇਟ ਤੈਅ ਹਨ ਤਾਂ ਫਿਰ ਰੇਤੇ ਦਾ ਰੇਟ ਤੈਅ ਕਿਉਂ ਨਹੀਂ ਕੀਤਾ? ਉਨ੍ਹਾਂ ਕਿਹਾ ਕਿ ਪੰਜਾਬ ਦੇ ਨਕਸ਼ੇ ’ਚੋਂ ਮਾਫ਼ੀਆ ਰਾਜ ਖ਼ਤਮ ਕਰਨਾ ਹੈ, ਜਿਸ ਨੂੰ ਨਿਅਤ ਅਤੇ ਨੀਤੀ ਨਾਲ ਖ਼ਤਮ ਕੀਤਾ ਜਾ ਸਕਦਾ ਹੈ। ਕੇਜਰੀਵਾਲ ਨੂੰ ਲਪੇਟੇ ’ਚ ਲੈਂਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਪੰਜਾਬ ’ਚ ਆਉਂਦੇ ਹਨ ਅਤੇ ਕਈ ਤਰ੍ਹਾਂ ਦੇ ਵਾਅਦੇ ਅਤੇ ਨਵੇਂ ਐਲਾਨ ਕਰਕੇ ਵਾਪਸ ਚਲੇ ਜਾਂਦੇ ਹਨ।

 Also Read : BSF ਦੇ ਅਧਿਕਾਰਾਂ 'ਚ ਵਾਧੇ ਕਾਰਨ ਪੰਜਾਬ 'ਚ ਭਖੀ ਸਿਆਸਤ, ਜਾਖੜ ਨੇ ਟਵੀਟ ਕਰ ਚੰਨੀ 'ਤੇ ਖੜ੍ਹੇ ਕੀਤੇ ਸਵਾਲ

ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਹਰ ਸਮੱਸਿਆ ਦਾ ਹੱਲ ਪੰਜਾਬ ਦੀ ਆਮਦਨ ਹੈ। ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਦੀ ਆਮਦਨ ਘੱਟ ਰਹੀ ਹੈ।ਪੰਜਾਬ ਦੀ ਹਰ ਸਮੱਸਿਆ ਦਾ ਹੱਲ ਆਮਦਨ ਹੈ, ਜਿਸ ਕਰਕੇ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮਸਲੇ ਸੁਲਝ ਨਹੀਂ ਰਹੇ। ਨਵਜੋਤ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਗਿਰਵੀਂ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਰਜ਼ਾ ਲੈ ਕੇ ਕਰਜ਼ਾ ਵਾਪਸ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਕਰਜ਼ਾ ਪੰਜਾਬ ਦੀ ਜਨਤਾ ਤੋਂ ਹੀ ਵਸੂਲਿਆ ਜਾ ਰਿਹਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਕੋਈ ਵੀ ਖ਼ਰਚ ਕਰਨ, ਉਨ੍ਹਾਂ ਨੂੰ ਉਸ ਦਾ ਟੈਕਸ ਦੇਣਾ ਪੈਂਦਾ ਹੈ।

In The Market