ਚੰਡੀਗੜ੍ਹ : ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਹਰਿਆਣਾ ਦੇ ਰੋਹਤਕ ਵਿੱਚ ਆਯੋਜਿਤ ਕਿਸਾਨ ਮਹਾਪੰਚਾਇਤ ਵਿੱਚ, ਭਾਰਤੀ ਕਿਸਾਨ ਯੂਨੀਅਨ, ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਸਹਿਣਸ਼ੀਲਤਾ ਦੀ ਇੱਕ ਹੱਦ ਹੁੰਦੀ ਹੈ, ਸਾਡੇ ਸਬਰ ਦਾ ਇਮਤਿਹਾਨ ਨਾ ਲਵੋ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਸਾਨੂੰ ਹਿੰਸਾ ਨਹੀਂ ਕਰਨੀ ਚਾਹੀਦੀ। ਸਰਕਾਰ ਕੋਲ ਅਜੇ ਵੀ ਇਸ ਮੁੱਦੇ ਨੂੰ ਸੁਲਝਾਉਣ ਦਾ ਸਮਾਂ ਹੈ।
Also Read : ਲਗਾਤਾਰ ਚੌਥੇ ਦਿਨ ਵੀ ਪੈਟਰੋਲ-ਡੀਜਲ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਅੱਜ ਦੀਆਂ ਕੀਮਤਾਂ
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਚਡੂਨੀ ਨੇ ਕਿਹਾ, ” ਸਰਕਾਰ ਨੂੰ ਇਹ ਨਾ ਸੋਚੇ ਕੀ ਇਹ ਡਰ ਕੇ ਬੈਠੇ ਹਨ ਅੱਗੇ ਨਹੀਂ ਵੱਧ ਸਕਦੇ, ਸਭ ਕੁਝ ਕਰਨਾ ਜਾਣਦੇ ਹਾਂ ਅਸੀ, 26 ਜਨਵਰੀ ਨੂੰ ਦੇਖ ਹੀ ਲਿਆ ਹੋਵੇਗਾ। ਅਸੀਂ ਸਿਰਫ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਹਾਂ।
ਇਸ ਦੇ ਨਾਲ ਹੀ ਚਡੂਨੀ ਨੇ ਹਰਿਆਣਾ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਕਈ ਲੋਕਾਂ ਦੇ ਸਿਰ ਫਾੜੇ ਹਨ ਅਤੇ ਕਈ ਲੋਕਾਂ ਦੀਆਂ ਹੱਡੀਆਂ ਤੋੜੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਕਈ ਸੌ ਲੋਕਾਂ ਵਿਰੁੱਧ ਕੇਸ ਵੀ ਦਰਜ ਕੀਤੇ ਹਨ।
Also Read : ਸਿੰਘੂ ਬਾਰਡਰ ਕਤਲਕਾਂਡ ਮਾਮਲੇ ‘ਚ ਦੋ ਹੋਰ ਨਿਹੰਗ ਸਿੱਖਾਂ ਨੇ ਕੀਤਾ ਸਰੇਂਡਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ, “ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਸੋਟੀ ਚੁੱਕੋ ਅਤੇ ਵੈਸੇ ਵੀ ਇਹ ਇਤਫ਼ਾਕ ਨਹੀਂ, ਅਚਾਨਕ ਨਹੀਂ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਸੋਟੀ ਚੁੱਕ ਲਵੋ ਅਤੇ ਉਸੇ ਦਿਨ ਹੀ ਯੂਪੀ ਵਿਚ ਕਿਸਾਨਾਂ ਨੂੰ ਕਾਰ ਦਰੜ ਦਿੱਤਾ ਜਾਂਦਾ ਹੈ।
ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, “ਸਾਡੇ ਸਬਰ ਦੀ ਪਰਖ ਨਾ ਕਰੋ, ਪਰ ਫਿਰ ਵੀ ਅਸੀਂ ਆਪਣੇ ਭਰਾਵਾਂ ਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਅਸੀ ਹੱਥ ਨਹੀਂ ਚੱਕਣਾ ਹੈ। ਸਰਕਾਰ ਸਾਡੇ ‘ਤੇ ਜ਼ੁਲਮ ਕਰੇਗੀ,ਜੇਲ੍ਹਾਂ ਵਿਚ ਲੈ ਜਾਏਗੀ ਪਰ ਫਿਰ ਵੀ ਸਾਨੂੰ ਹੱਥ ਨਹੀਂ ਚੱਕਣਾ ਹੈ, ਜੇ ਅਸੀ ਹੱਥ ਚੱਕ ਦਿੱਤਾ ਤਾਂ ਸਾਨੂੰ ਧਰਮ ਜਾਤੀ ਦੇ ਨਾਮ ‘ਤੇ ਫਸਾਏਗੀ ਅਤੇ ਫਿਰ ਸਾਰੇ ਲੋਕ ਸਾਡੇ ਵਿਰੁੱਧ ਹੋ ਜਾਣਗੇ।



