Chandigarh Smart City scam : CFO ਨਲਿਨੀ ਮਲਿਕ ਗ੍ਰਿਫ਼ਤਾਰ; 118 ਕਰੋੜ ਦੀ ਜਾਅਲੀ FD ਮਾਮਲੇ ‘ਚ 4 ਦਿਨ ਦਾ ਰਿਮਾਂਡ, 50 ਕਰੋੜ ਕੈਸ਼ ਲੈਣ ਦੇ ਇਲਜ਼ਾਮ

ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਸਮਾਰਟ ਸਿਟੀ ਪ੍ਰੋਜੈਕਟ ਵਿੱਚ 118 ਕਰੋੜ ਰੁਪਏ ਦੀ ਜਾਅਲੀ ਐਫ.ਡੀ. (FD) ਬਣਾਉਣ ਦੇ ਵੱਡੇ ਘਪਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ…

ਚੰਡੀਗੜ੍ਹ ਨਗਰ ਨਿਗਮ ਦੇ ਸਮਾਰਟ ਸਿਟੀ ਪ੍ਰੋਜੈਕਟ ਵਿੱਚ 118 ਕਰੋੜ ਰੁਪਏ ਦੀ ਜਾਅਲੀ ਐਫ.ਡੀ. (FD) ਬਣਾਉਣ ਦੇ ਵੱਡੇ ਘਪਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।

ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਸਮਾਰਟ ਸਿਟੀ ਪ੍ਰੋਜੈਕਟ ਵਿੱਚ 118 ਕਰੋੜ ਰੁਪਏ ਦੀ ਜਾਅਲੀ ਐਫ.ਡੀ. (FD) ਬਣਾਉਣ ਦੇ ਵੱਡੇ ਘਪਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਚੰਡੀਗੜ੍ਹ ਪੁਲਿਸ ਨੇ ਸਮਾਰਟ ਸਿਟੀ ਪ੍ਰੋਜੈਕਟ ਦੀ ਸੀ.ਐਫ.ਓ. (CFO) ਨਲਿਨੀ ਮਲਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲਿਸ ਨੇ ਖੁਲਾਸਾ ਕੀਤਾ ਕਿ ਨਲਿਨੀ ਨੇ ਇਸ ਘਪਲੇ ਵਿੱਚ ਮੋਟੀ ਰਕਮ ਹਾਸਲ ਕੀਤੀ ਹੈ।

ਰਿਸ਼ਵਤਖੋਰੀ ਦਾ ਵੱਡਾ ਖੁਲਾਸਾ

ਪੁਲਿਸ ਜਾਂਚ ਮੁਤਾਬਕ, ਨਲਿਨੀ ਮਲਿਕ ਨੇ ਆਈ.ਡੀ.ਐਫ.ਸੀ. (IDFC) ਬੈਂਕ ਦੇ ਸਾਬਕਾ ਮੈਨੇਜਰ ਰਿਭਵ ਰਿਸ਼ੀ ਰਾਹੀਂ 50 ਕਰੋੜ ਰੁਪਏ ਨਕਦ ਤੇ ਦੋ ਲੱਖ ਰੁਪਏ ਤੋਂ ਵੱਧ ਦੀ ਰਕਮ ਆਪਣੇ ਨਿੱਜੀ ਬੈਂਕ ਖਾਤੇ ਵਿੱਚ ਪ੍ਰਾਪਤ ਕੀਤੀ ਹੈ। ਅਦਾਲਤ ਨੇ ਪੁਲਿਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਨਲਿਨੀ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲਿਸ ਹੁਣ ਇਸ ਘਪਲੇ ਦੀ ਰਕਮ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਪੁਲਿਸ ਨਲਿਨੀ ਦੀ ਭੈਣ ਦੇ ਘਰੋਂ ਉਸ ਦੀ ਕਾਰ, ਲੈਪਟਾਪ, ਪੈੱਨ ਡਰਾਈਵ ਅਤੇ ਹੋਰ ਦਸਤਾਵੇਜ਼ ਜ਼ਬਤ ਕਰ ਚੁੱਕੀ ਹੈ।

ਕ੍ਰੈਸਟ (CREST) ਘਪਲਾ

ਦੂਜੇ ਪਾਸੇ, ‘ਕ੍ਰੈਸਟ’ ਵਿੱਚ ਹੋਏ 85 ਕਰੋੜ ਰੁਪਏ ਦੇ ਘਪਲੇ ਦੀ ਜਾਂਚ ਵੀ ਤੇਜ਼ ਹੋ ਗਈ ਹੈ। ਯੂ.ਟੀ. ਪੁਲਿਸ ਇਸ ਮਾਮਲੇ ਦੇ ਮੁੱਖ ਮੁਲਜ਼ਮ ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਨੂੰ ਲੈ ਕੇ ਨੋਇਡਾ ਪਹੁੰਚੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਪਲੇ ਦਾ ਪੈਸਾ ਸ਼ੈੱਲ ਕੰਪਨੀਆਂ ਰਾਹੀਂ ਨੋਇਡਾ ਦੇ ਰਹਿਣ ਵਾਲੇ ਦੀਪਕ ਨਾਮੀ ਵਿਅਕਤੀ ਦੇ ਖਾਤੇ ਵਿੱਚ ਭੇਜਿਆ ਗਿਆ ਸੀ। ਦੀਪਕ ਦੇ ਖਾਤੇ ਵਿੱਚ 2 ਕਰੋੜ ਤੋਂ ਵੱਧ ਦੀ ਰਕਮ ਸੁਖਵਿੰਦਰ ਦੇ ਇਸ਼ਾਰੇ ‘ਤੇ ਟ੍ਰਾਂਸਫਰ ਕੀਤੀ ਗਈ ਸੀ। ਪੁਲਿਸ ਨੇ ਸੁਖਵਿੰਦਰ ਦੀ ਕਾਰ ਅਤੇ ਲੈਪਟਾਪ ਵੀ ਬਰਾਮਦ ਕਰ ਲਿਆ ਹੈ।

ਸੰਸਦ ਵਿੱਚ ਗੂੰਜਿਆ ਚੰਡੀਗੜ੍ਹ ਗਬਨ ਦਾ ਮਾਮਲਾ

ਚੰਡੀਗੜ੍ਹ ਦੇ ਸਰਕਾਰੀ ਫੰਡਾਂ ਵਿੱਚ ਹੋਏ ਇਸ ਵੱਡੇ ਗਬਨ ਦਾ ਮਾਮਲਾ ਹੁਣ ਦੇਸ਼ ਦੀ ਸੰਸਦ ਵਿੱਚ ਵੀ ਗੂੰਜਿਆ ਹੈ। ਚੰਡੀਗੜ੍ਹ ਤੋਂ ਸਾਂਸਦ ਮਨੀਸ਼ ਤਿਵਾਰੀ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਇਹ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਇੰਨਾ ਵੱਡਾ ਘੁਟਾਲਾ ਹੋਣਾ ਪ੍ਰਸ਼ਾਸਨਿਕ ਨਾਕਾਮੀ ਹੈ। ਉਨ੍ਹਾਂ ਨੇ ਆਰ.ਬੀ.ਆਈ. (RBI) ਦੀ ਭੂਮਿਕਾ ‘ਤੇ ਸਵਾਲ ਚੁੱਕਦਿਆਂ ਮੰਗ ਕੀਤੀ ਕਿ ਇਸ ਵਿੱਚ ਸ਼ਾਮਲ ਉੱਚ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
‘ਆਪ’ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਨਿਕਲੀ ਫੂਕ: ਨਵਾਂਸ਼ਹਿਰ ਦੇ ਇਸ ਸਰਕਾਰੀ ਸਕੂਲ ਵਿੱਚ 60 ਬੱਚਿਆਂ ਦੇ ਭਵਿੱਖ ਦਾ ਰਖਵਾਲਾ ਸਿਰਫ਼ ਇੱਕ ਅਧਿਆਪਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *