LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
chandigarh news
bjp chan

ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਲੋਕ ਸਭਾ ਚੋਣਾਂ 2024 ਲਈ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਜ਼ੋਰਾਂ ਉਤੇ ਹਨ। ਹਰੇਕ ਪਾਰਟੀ ਆਪਣੇ ਉਮੀਦਵਾਰ ਐਲਾਨਣ ਵਿਚ ਲੱਗੀ ਹੈ। ਭਾਜਪਾ ਨੇ ਲੋਕ ਸਭਾ ਚੋਣਾਂ-2024 ਲਈ ਚੰਡੀਗੜ੍ਹ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਸਾਬਕਾ ਚੰਡੀਗੜ੍ਹ ਪ੍ਰਧਾਨ ਸੰਜੇ ਟੰਡਨ ਨੂੰ ਇੱਥੋਂ ਉਮੀਦਵਾਰ ਐਲਾਨਿਆ ਹੈ। ਭਾਜਪਾ ਨੇ ਕਿਰਨ ਖੇਰ ਦੀ ਟਿਕਟ ਕੱਟ ਕੇ ਸੰਜੇ ਟੰਡਨ ਨੂੰ ਉਮੀਦਵਾਰ ਐਲਾਨਿਆ ਹੈ। ਕਿਰਨ ਖੇਰ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਹਨ।ਦੱਸਣਯੋਗ ਹੈ ਕਿ ਚੰਡੀਗੜ੍ਹ ਤੋਂ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਦਾ ਨਾਂ ਵੀ ਸਾਹਮਣੇ ਆਇਆ ਸੀ ਪਰ ਪਾਰਟੀ ਨੇ ਹੁਣ ਸੰਜੇ ਟੰਡਨ ਦਾ ਨਾਂ ਫਾਈਨਲ ਕਰ ਲਿਆ ਹੈ। ਸੰਜੇ ਟੰਡਨ ਚੰਡੀਗੜ੍ਹ ਭਾਜਪਾ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਉਹ ਭਾਜਪਾ ਆਗੂ ਬਲਰਾਮਜੀ ਦਾਸ ਟੰਡਨ ਦੇ ਬੇਟੇ ਹਨ। ਬਲਰਾਮਜੀ ਦਾਸ ਟੰਡਨ ਪੰਜਾਬ 'ਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਅਤੇ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਗਵਰਨਰ ਵੀ ਰਹਿ ਚੁੱਕੇ ਹਨ।

sector 35

ਬਲਜਿੰਦਰ ਸਿੰਘ ਮਹੰਤ ਚੰਡੀਗੜ੍ਹ-ਚੰਡੀਗੜ੍ਹ ਦੇ ਸੈਕਟਰ-35 ਤੋਂ ਵੱਡੀ ਘਟਨਾ ਸਾਹਮਣੇ ਆਈ ਹੈ। ਪ੍ਰੇਮ ਸਬੰਧਾਂ ਕਾਰਨ ਇੱਥੇ ਇਕ ਕੁੜੀ ਨੇ ਪਾਰਕ ਦੇ ਵਿਚ ਖੁਦ ਨੂੰ ਅੱ.ਗ ਲਾ ਲਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੇਮੀ ਵੱਲੋਂ ਵਿਆਹ ਨਾ ਕਰਵਾਉਣ ਨੂੰ ਲੈ ਕੇ ਪ੍ਰੇਮਿਕਾ ਨੇ ਆਪਣੇ ਆਪ ਉਤੇ ਕੈਮੀਕਲ ਫ਼ਿੜਕ ਕੇ ਖੁ.ਦਕੁ.ਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। 90 ਫੀਸਦੀ ਤਕ ਝੁਲਸੀ ਲੜਕੀ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ। ਲੜਕੀ ਦੀ ਪਛਾਣ ਰਾਣੀ ਦੇ ਰੂਪ ਵਿਚ ਹੋਈ ਹੈ ਜੋ ਖਰੜ ਦੀ ਰਹਿਣ ਵਾਲੀ ਹੈ ਤੇ ਹਾਊਸ ਕੀਪਿੰਗ ਦਾ ਕੰਮ ਕਰਦੀ ਹੈ ਤੇ ਲੜਕੇ ਦੀ ਪਛਾਣ ਵਿਸ਼ਾਲ ਦੇ ਰੂਪ ਵਿੱਚ ਹੋਈ ਹੈ। ਜੋ ਹਾਲੇ ਫਰਾਰ ਹੈ।ਪੁਲਿਸ ਸੂਤਰਾ ਮੁਤਾਬਿਕ ਲੜਕੀ ਨੇ ਲੜਕੇ ਨੂੰ ਸੈਕਟਰ-35 ਪੈਟਰੋਲ ਪੰਪ ਦੇ ਨਜ਼ਦੀਕ ਇਕ ਪਾਰਕ ਮਿਲਣ ਲਈ ਬੁਲਾਇਆ ਸੀ, ਜਿੱਥੇ ਲੜਕੀ ਉਸ ਨੂੰ ਵਿਆਹ ਕਰਵਾਉਣ ਲੈ ਕਹਿ ਰਹੀ ਸੀ, ਇਸ ਦੌਰਾਨ ਲੜਕੇ ਦੇ ਨਾ ਕਰਨ ਉਤੇ ਉਸ ਨੇ ਇਹ ਕਦਮ ਚੁੱਕਿਆ। ਦੋਵਾਂ ਦਾ ਛੇ ਸਾਲ ਤੋਂ ਲਵ ਅਫ਼ੇਅਰ ਚੱਲ ਰਿਹਾ ਸੀ, ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰ ਜਾਂਚ ਜਾਰੀ ਹੈ।  ਮੌਕੇ 'ਤੇ ਪਹੁੰਚੀ ਪੁਲਿਸ ਨੇ ਲੜਕੀ ਨੂੰ ਸੈਕਟਰ 16 ਦੇ ਹਸਪਤਾਲ ਵਿਚ ਭਰਤੀ ਕਰਵਾਇਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਮੌਕੇ 'ਤੇ CFSL ਦੀ ਟੀਮ ਵੀ ਪਹੁੰਚੀ, ਜਿਨ੍ਹਾਂ ਵੱਲੋਂ ਇੱਕ ਬੋਤਲ, ਲੜਕੀ ਦੇ ਸੈਂਡਲ, ਲੜਕੀ ਦੇ ਸੜੇ ਹੋਏ ਕੱਪੜੇ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ।

water nigam new

ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਗਰਮੀਆਂ ਸ਼ੁਰੂ ਹੁੰਦਿਆਂ ਹੀ ਚੰਡੀਗੜ੍ਹ ’ਚ ਪਾਣੀ ਦੀ ਮੰਗ ਵੱਧਣ ਲੱਗੀ ਹੈ। ਉਧਰ, ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਨਗਰ ਨਿਗਮ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਪਾਣੀ ਬਰਬਾਦ ਕਰਦੇ ਜੇ ਕੋਈ ਫੜਿਆ ਗਿਆ ਤਾਂ ਉਸ ਨੂੰ ਪੰਜ ਹਜ਼ਾਰ ਰੁਪਏ ਚਲਾਨ ਕੱਟਿਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਇਸ ਨੂੰ ਲੈ ਕੇ 18 ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਸਵੇਰੇ-ਸ਼ਾਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਘੁੰਮਣਗੀਆਂ। ਉਨ੍ਹਾਂ ਚੰਡੀਗੜ੍ਹ ਵਾਸੀਆਂ ਨੂੰ ਪਾਣੀ ਦੀ ਬਰਬਾਦੀ ਨਾ ਕਰਨ ਦੀ ਅਪੀਲ ਕੀਤੀ। ਨਗਰ ਨਿਗਮ ਦੀਆਂ ਇਨ੍ਹਾਂ 18 ਟੀਮਾਂ ਵਿਚ ਐੱਸ. ਡੀ. ਈ. ਸਮੇਤ ਜੇ. ਈ. ਅਤੇ ਹੋਰ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ’ਚ ਸਵੇਰੇ ਸਾਢੇ ਪੰਜ ਵਜੇ ਪਾਣੀ ਆਉਂਦਾ ਹੈ। ਇਸ ਲਈ ਟੀਮਾਂ ਵੀ ਸਵੇਰੇ ਤਿੰਨ ਘੰਟੇ ਵੱਖ-ਵੱਖ ਹਿੱਸਿਆਂ ’ਚ ਜਾਣਗੀਆਂ। ਨਿਗਮ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਤਾਜ਼ੇ ਪਾਣੀ ਨਾਲ ਵਾਹਨਾਂ ਤੇ ਵਿਹੜਿਆਂ ਨੂੰ ਧੋਂਦਾ ਜਾਂ ਬਗੀਚੀਆਂ ਨੂੰ ਪਾਣੀ ਦਿੰਦਾ ਪਾਇਆ ਗਿਆ ਤਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਵੇਗਾ, ਸਗੋਂ ਸਿੱਧੇ ਤੌਰ ’ਤੇ 5 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ।ਚਲਾਨ ਦੀ ਰਕਮ ਪਾਣੀ ਦੇ ਬਿੱਲ ਨਾਲ ਜੋੜ ਕੇ ਭੇਜ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਦੇ ਵਾਟਰ ਮੀਟਰ ਚੈਂਬਰ ਵਿਚ ਲੀਕੇਜ ਹੁੰਦੀ ਹੈ ਜਾਂ ਟੈਂਕੀ ਓਵਰਫਲੋਅ ਹੋ ਰਹੀ ਹੈ ਤਾਂ ਅਜਿਹੀ ਸਥਿਤੀ ’ਚ ਸਬੰਧਿਤ ਵਿਅਕਤੀ ਨੂੰ 2 ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ। ਦੋ ਦਿਨਾਂ ਦੇ ਅੰਦਰ ਲੀਕੇਜ ਨੂੰ ਨਾ ਰੋਕਿਆ ਗਿਆ ਤਾਂ 5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ।ਨਿਗਮ ਵੱਲੋਂ ਕਿਹਾ ਗਿਆ ਹੈ ਕਿ ਟੀਮ ਨੂੰ ਜਾਂਚ ਦੌਰਾਨ ਜੇਕਰ ਕਿਸੇ ਵਿਅਕਤੀ ਦੇ ਘਰ ਪਾਣੀ ਦੀ ਪਾਈਪ ਲਾਈਨ ’ਚ ਬੂਸਟਰ ਪੰਪ ਲੱਗਾ ਮਿਲਿਆ ਤਾਂ ਉਸ ਨੂੰ ਤੁਰੰਤ ਜ਼ਬਤ ਕਰ ਕੇ ਚਲਾਨ ਕੀਤਾ ਜਾਵੇਗਾ। ਕੋਈ ਜੁਰਮਾਨਾ ਲਗਾਉਣ ਤੋਂ ਬਾਅਦ ਵੀ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਬੰਧਿਤ ਵਿਅਕਤੀ ਦਾ ਪਾਣੀ ਦਾ ਕੁਨੈਕਸ਼ਨ ਬਿਨਾਂ ਕਿਸੇ ਨੋਟਿਸ ਦੇ ਕੱਟ ਦਿੱਤਾ ਜਾਵੇਗਾ। ...

crime kharar news

ਬਲਜਿੰਦਰ ਸਿੰਘ ਮਹੰਤ, ਖਰੜ  : ਖਰੜ ਦੇ ਸੰਨੀ ਐਨਕਲੇਵ ’ਚ ਕੁੜੀ ਦਾ ਬੇਰਹਿਮੀ ਨਾਲ ਕ.ਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਕਾਰ ਵੀ ਚੋਰੀ ਕਰ ਕੇ ਫਰਾਰ ਹੋ ਗਏ। ਮ੍ਰਿਤਕਾ ਕੁੜੀ ਦਾ ਨਾਂ ਏਕਤਾ ਦੱਸਿਆ ਜਾ ਰਿਹਾ ਹੈ। ਉਹ ਮਲਟੀਨੈਸ਼ਨਲ ਕੰਪਨੀ ਵਿਚ ਮੈਨੇਜਰ ਸੀ। ਫਾਰੈਂਸਿਕ ਟੀਮ ਮ੍ਰਿਤਕ ਲੜਕੀ ਦੇ ਘਰ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਪਰਿਵਾਰ 5 ਮਹੀਨੇ ਪਹਿਲਾਂ ਹੀ ਇੱਥੇ ਸ਼ਿਫਟ ਹੋਈਆ ਸੀ। ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।ਦੂਜੇ ਪਾਸੇ ਮਾਮਲੇ ਸਬੰਧੀ ਮ੍ਰਿਤਕ ਕੁੜੀ ਦੇ ਭਰਾ ਦਾ ਦਾਅਵਾ ਹੈ ਕਿ ਉਸ ਨੂੰ ਫੋਨ ਆਇਆ ਸੀ ਕਿ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਫੋਨ ਉਸ ਨੂੰ ਸ਼ਾਹਬਾਦ ਤੋਂ ਆਇਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਰੈਂਸਿਕ ਟੀਮ ਵੀ ਮੌਕੇ ਉਤੇ ਪਹੁੰਚੀ।  ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਜਾਂਚ ਕਰਨ ਤੋਂ ਬਾਅਦ ਹੀ ਕ.ਤ.ਲ ਦੇ ਇਰਾਦੇ ਦਾ ਪਤਾ ਲਗ ਸਕੇਗਾ। ਪੁਲਿਸ ਵੱਲੋਂ ਨੇੜੇ ਦੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਅਤੇ ਪਰਿਵਾਰ ਇਸ ਮਾਮਲੇ ’ਚ ਬਾਰੇ ਜ਼ਿਆਦਾ ਕੁਝ ਨਹੀਂ ਦੱਸ ਰਹੇ ਹਨ।

chandigarh water 11

ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ-ਚੰਡੀਗੜ੍ਹ 'ਚ ਅੱਜ ਤੋਂ ਪਾਣੀ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। 5 ਫ਼ੀਸਦੀ ਦਾ ਇਹ ਵਾਧਾ ਪਾਣੀ ਦੀਆਂ ਦਰਾਂ ਦੇ ਹਰ ਸਲੈਬ ਵਿਚ ਹੋਇਆ ਹੈ। ਹੁਣ ਇਸ ਮਹੀਨੇ ਤੋਂ ਪਾਣੀ ਦੀ ਦਰ ਵਧ ਜਾਵੇਗੀ। ਫਿਲਹਾਲ ਜ਼ੀਰੋ ਤੋਂ 15 ਲੀਟਰ ਪਾਣੀ ਦਾ ਬਿੱਲ 3.15 ਰੁਪਏ ਹੈ। ਉਧਰ, ਸਾਲਾਨਾ ਵਾਧੇ ਦੇ ਨਿਯਮ ਕਾਰਨ 1 ਅਪ੍ਰੈਲ ਤੋਂ ਸਾਰੀਆਂ ਸ਼੍ਰੇਣੀਆਂ ਵਿਚ ਕੂੜਾ ਇਕੱਠਾ ਕਰਨ ਦੇ ਖਰਚੇ ਵੀ 5% ਵਧ ਜਾਣਗੇ। ਦੋ ਮਰਲੇ ਤੱਕ ਦੇ ਘਰਾਂ ਲਈ ਕੂੜਾ ਇਕੱਠਾ ਕਰਨ ਦਾ ਖਰਚਾ 52.5 ਰੁਪਏ ਤੋਂ ਵਧਾ ਕੇ 55.12 ਰੁਪਏ ਹੋ ਜਾਵੇਗਾ। 2 ਮਰਲੇ ਤੋਂ 10 ਮਰਲੇ ਤੱਕ ਦੇ ਮਕਾਨਾਂ ਦਾ ਖਰਚਾ 105 ਰੁਪਏ ਤੋਂ ਵਧ ਕੇ 110.25 ਰੁਪਏ ਹੋ ਜਾਵੇਗਾ, 10 ਮਰਲੇ ਤੋਂ ਇੱਕ ਕਨਾਲ ਤੱਕ ਦੇ ਮਕਾਨਾਂ ਲਈ ਤੁਹਾਨੂੰ 210 ਰੁਪਏ ਦੀ ਬਜਾਏ 220.5 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ ਇੱਕ ਕਨਾਲ ਤੋਂ ਦੋ ਕਨਾਲ ਤੱਕ ਦੇ ਮਕਾਨਾਂ ਦੀ ਕੀਮਤ ਹੁਣ 262.5 ਰੁਪਏ ਦੀ ਬਜਾਏ 275.6 ਰੁਪਏ ਹੋਵੇਗੀ ਅਤੇ ਦੋ ਕਨਾਲਾਂ ਤੋਂ ਵੱਡੇ ਮਕਾਨਾਂ ਦਾ ਬਿੱਲ 367.5 ਰੁਪਏ ਦੀ ਬਜਾਏ 385.8 ਰੁਪਏ ਹੋਵੇਗਾ। ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਨੂੰ ਪੱਤਰ ਲਿਖ ਕੇ ਇਸ ਬਿੱਲ ਨੂੰ ਨਾ ਵਧਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਦਨ ਵਿਚ 20,000 ਲੀਟਰ ਮੁਫ਼ਤ ਪਾਣੀ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਇਸ ਲਈ 1 ਅਪ੍ਰੈਲ ਤੋਂ ਵਾਟਰ ਚਾਰਜਿਜ਼ ਨਾ ਵਧਾਏ ਜਾਣ। ਕਿਉਂਕਿ ਲੋਕਾਂ ਨੂੰ 20000 ਲੀਟਰ ਪਾਣੀ ਮੁਫ਼ਤ ਦਿੱਤਾ ਜਾਣਾ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਅੱਜ ਤੋਂ ਪਾਣੀ ਦੇ ਭਾਅ ਵਧਾ ਦਿੱਤੇ ਹਨ। ਸਦਨ 'ਚ ਪਾਸ ਪ੍ਰਸਤਾਵ 'ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ।  

bjp2222

ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ-ਪੰਜਾਬ ਦੀ ਸਿਆਸਤ ਵਿਚ ਮੁੜ ਅਦਲਾ ਬਦਲੀ ਦੀ ਖਬਰ ਸਾਹਮਣੇ ਆਈ ਹੈ। ਇੱਕ ਦਰਜਨ ਤੋਂ ਵੱਧ ਕੌਂਸਲਰਾਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ। ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਬੀਤੇ ਦਿਨੀਂ ਭਾਜਪਾ ਵਿਚ ਸ਼ਾਮਲ ਹੋਏ ਸਨ। ਇਸ ਮਗਰੋਂ ਰਿੰਕੂ ਨੇ ਚੰਡੀਗੜ੍ਹ ਜਾ ਕੇ ਕੌਂਸਲਰਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ ਹੈ। ਦੱਸ ਦਈਏ ਕਿ ਸ਼ਹਿਰ ਤੋਂ ਬਾਹਰ ਇਕ ਨਿੱਜੀ ਥਾਂ 'ਤੇ ਸਾਰਿਆਂ ਦੀ ਮੀਟਿੰਗ ਹੋਈ ਸੀ। ਇਸ ਤੋਂ ਬਾਅਦ ਅੱਜ ਐਤਵਾਰ ਨੂੰ ਚੰਡੀਗੜ੍ਹ 'ਚ ਸਭ ਨੂੰ ਭਾਜਪਾ ਵਿਚ ਸ਼ਾਮਲ ਕਰਵਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿਚ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਸਭ ਤੋਂ ਵੱਧ ਚਰਚਿਤ ਨਾਂ ਕਮਲਜੀਤ ਸਿੰਘ ਭਾਟੀਆ ਦਾ ਹੈ। ਉਨ੍ਹਾਂ ਦੇ ਨਾਲ ਸੌਰਭ ਸੇਠ, ਕਵਿਤਾ ਸੇਠ, ਵਿਪਨ ਕੁਮਾਰ ਉਰਫ਼ ਬੱਬੀ ਚੱਢਾ, ਅਮਿਤ ਸਿੰਘ ਸੰਧਾ, ਮਨਜੀਤ ਸਿੰਘ ਟੀਟ, ਰਾਧਿਕਾ ਪਾਠਕ, ਕਰਨ ਪਾਠਕ, ਵਰੇਸ਼ ਮਿੰਟੂ, ਹਰਵਿੰਦਰ ਲਾਡਾ ਸਮੇਤ ਹੋਰ ਆਗੂ ਮੌਜੂਦ ਹਨ। ਰਿੰਕੂ ਅਤੇ ਅੰਗੁਰਾਲ ਨੇ ਭਾਜਪਾ ਵਿਚ ਸ਼ਾਮਲ ਹੁੰਦੇ ਹੀ ਸ਼ਹਿਰ ਭਰ ਵਿਚ ਆਪਣੇ ਸਾਥੀ ਆਗੂਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਕੱਲ੍ਹ ਯਾਨੀ ਸ਼ਨੀਵਾਰ ਨੂੰ ਹੋਈ ਬੈਠਕ ਤੋਂ ਬਾਅਦ ਅੱਜ ਕਈ ਕੌਂਸਲਰਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ ਗਿਆ। ਭਾਜਪਾ 'ਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਕੌਂਸਲਰ 'ਆਪ'-ਕਾਂਗਰਸੀ ਕੌਂਸਲਰ ਹਨ, ਜਿਨ੍ਹਾਂ ਦਾ ਆਪਣੇ ਇਲਾਕਿਆਂ 'ਚ ਕਾਫ਼ੀ ਪ੍ਰਭਾਵ ਹੈ। ਇਸ ਨਾਲ ਭਾਜਪਾ ਨੂੰ ਲੋਕ ਸਭਾ ਚੋਣਾਂ 'ਚ ਕਾਫੀ ਫਾਇਦਾ ਹੋ ਸਕਦਾ ਹੈ।...

weather update 31032024

ਪੰਜਾਬ ਵਿਚ ਮਾਰਚ ਮਹੀਨੇ ਦੇ ਆਖਰੀ ਦਿਨ ਵੀ ਮੌਸਮ ਨੇ ਰੰਗ ਵਿਖਾਏ। ਪੰਜਾਬ ਵਿੱਚ ਕਈ ਇਲਾਕਿਆਂ ਵਿਚ ਦਿਨ ਦੀ ਸ਼ੁਰੂਆਤ ਮੀਂਹ, ਗੜ੍ਹੇਮਾਰੀ ਨਾਲ ਹੋਈ। ਇਸ ਵਿਚਾਲੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਅਨੁਸਾਰ ਮੀਂਹ ਕਾਰਨ ਦਿਨ ਦਾ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਤਕ ਹੇਠਾਂ ਆ ਸਕਦਾ ਹੈ ਪਰ ਸੋਮਵਾਰ ਤੋਂ ਵੱਧ ਤੋਂ ਵੱਧ ਤਾਪਮਾਨ ਫਿਰ ਵਧ ਜਾਵੇਗਾ।ਮੌਸਮ ਵਿਭਾਗ ਨੇ ਹਰਿਆਣਾ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰਹਿੰਦੇ ਦਿਨ ਵਿਚ ਗੜ੍ਹੇ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ। ਜੇਕਰ ਮੀਂਹ ਦੇ ਨਾਲ-ਨਾਲ ਗੜ੍ਹੇ ਵੀ ਪੈਂਦੇ ਹਨ ਤਾਂ ਅੱਜ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਹੇਠਾਂ ਆ ਸਕਦਾ ਹੈ। ਇਸ ਤੋਂ ਬਾਅਦ ਕੱਲ੍ਹ ਯਾਨੀ ਸੋਮਵਾਰ ਤੋਂ ਤਾਪਮਾਨ ਫਿਰ ਵਧਣ ਜਾ ਰਿਹਾ ਹੈ।ਉੱਧਰ, ਮੀਂਹ, ਹਨੇਰੀ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਦਾ ਖਦਸ਼ਾ ਹੈ । ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਦੋਂ ਇਹ ਮੌਸਮ ਕਰਵਟ ਲੈ ਰਿਹਾ ਹੈ ਤਾਂ ਕਿਸਾਨਾਂ ਦੇ ਥੋੜੇ ਸੁਚੇਤ ਰਹਿਣ ਦੀ ਲੋੜ ਹੈ। ਵੱਖ-ਵੱਖ ਸ਼ਹਿਰਾਂ ਦਾ ਇਸ ਵੇਲੇ ਦਾ ਤਾਪਮਾਨ• ਪਟਿਆਲਾ ਵਿੱਚ ਤਾਪਮਾਨ 18 ਡਿਗਰੀ ਸੈਲਸੀਅਸ ਹੈ।• ਲੁਧਿਆਣਾ ਵਿੱਚ ਮੌਜੂਦਾ ਤਾਪਮਾਨ 28.4 ਡਿਗਰੀ ਸੈਲਸੀਅਸ ਹੈ।• ਅੰਬਾਲਾ ਵਿੱਚ ਤਾਪਮਾਨ 19.8 ਡਿਗਰੀ ਸੈਲਸੀਅਸ ਹੈ।• ਚੰਡੀਗੜ੍ਹ ਵਿਚ ਤਾਪਮਾਨ 21 ਡਿਗਰੀ ਸੈਲਸੀਅਸ ਹੈ।• ਅੰਮ੍ਰਿਤਸਰ ਵਿੱਚ ਤਾਪਮਾਨ 17 ਡਿਗਰੀ ਸੈਲਸੀਅਸ ਹੈ।• ਗੁਰੂਗ੍ਰਾਮ ਵਿੱਚ ਤਾਪਮਾਨ 21 ਡਿਗਰੀ ਸੈਲਸੀਅਸ ਹੈ।• ਹਿਸਾਰ ਵਿੱਚ ਮੌਜੂਦਾ ਤਾਪਮਾਨ 19.2 ਡਿਗਰੀ ਸੈਲਸੀਅਸ ਹੈ।• ਕਰਨਾਲ ਵਿੱਚ ਮੌਜੂਦਾ ਤਾਪਮਾਨ 22.6 ਡਿਗਰੀ ਸੈਲਸੀਅਸ ਹੈ।• ਰੇਵਾੜੀ ਵਿੱਚ ਤਾਪਮਾਨ 21 ਡਿਗਰੀ ਸੈਲਸੀਅਸ ਹੈ।  ...

chandigarh police

ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਹੈ। ਚੋਣਾਂ ਦੌਰਾਨ ਅਪਰਾਧੀ ਇਸ ’ਚ ਕੋਈ ਗੜਬੜੀ ਨਾ ਕਰਨ ਇਸ ਕਾਰਨ ਚੰਡੀਗੜ੍ਹ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਜਾਣਕਾਰੀ ਅਨੁਸਾਰ ਸੈਕਟਰ 36 ਦੀ ਪੁਲਿਸ ਨੇ ਪੁਲਿਸ ਪਾਰਟੀ ਸਮੇਤ ਸੈਕਟਰ 35/36 ਛੋਟਾ ਚੌਕ ਨੇੜੇ ਖੁਸ਼ਬੂ ਗਾਰਡਨ ਸੈਕਟਰ 36 ਵੱਲ ਨਾਕਾ ਲਾਇਆ ਹੋਇਆ ਸੀ। ਚੌਕੀ ’ਤੇ ਇਕ ਕਾਰ ਨੰ. HR91ਸੀ0433 ਸਵਿਫ਼ਟ ਡਿਜ਼ਾਇਰ ਨੂੰ ਰੋਕ ਕੇ ਉਸ ਵਿਚ ਸਵਾਰ ਡਰਾਈਵਰ ਰਾਜ ਕੁਮਾਰ ਅਤੇ ਸਵਾਰ ਦੇਸ ਰਾਜ ਵਾਸੀ ਕਰਨਾਲ ਹਰਿਆਣਾ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਕੁੱਲ 35 ਲੱਖ 21 ਹਜ਼ਾਰ 71 ਰੁਪਏ ਦੀ ਨਕਦੀ ਬਰਾਮਦ ਹੋਈ। ਇਨ੍ਹਾਂ ਵਿਚੋਂ 12 ਲੱਖ 8 ਹਜ਼ਾਰ ਰੁਪਏ ਦੇ ਜਿਸ ਵਿਚ ਨੋਟ 2000/- ਰੁਪਏ, USD-15000,ASD-6000, ਪੌਂਡ-7000 ਯਾਤਰੀ ਦੇ ਕਬਜ਼ੇ ਤੋਂ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਪੁੱਛਣ ’ਤੇ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਅਤੇ ਨਾ ਹੀ ਆਦਰਸ਼ ਚੋਣ ਜ਼ਾਬਤੇ ਦੌਰਾਨ ਉਕਤ ਨਕਦੀ ਆਪਣੇ ਨਾਲ ਲਿਜਾਣ ਲਈ ਕੋਈ ਦਸਤਾਵੇਜ਼ ਜਾਂ ਇਜਾਜ਼ਤ ਦੇ ਸਕਿਆ। ਇਸ ਨਕਦੀ ਦੀ ਸੂਚਨਾ ਆਮਦਨ ਕਰ ਵਿਭਾਗ ਅਤੇ ਚੋਣ ਕਮਿਸ਼ਨ ਨੂੰ ਦੇ ਦਿੱਤੀ ਗਈ ਹੈ। ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਪੁਲਿਸ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਚੋਣਾਂ ’ਚ ਰੁਕਾਵਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲਿਸ ਵੱਲੋਂ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬਿਨਾਂ ਚੈਕਿੰਗ ਦੇ ਕਿਸੇ ਵੀ ਵਾਹਨ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਹੈ।  ਚੰਡੀਗੜ੍ਹ ਪੁਲਿਸ ਨੇ ਸਰਹੱਦੀ ਖੇਤਰ ਨੇੜੇ ਸਰਚ ਮੁਹਿੰਮ ਚਲਾਈ । ਇਸ ਦੌਰਾਨ IT ਪਾਰਕ ਮਨਸਾ ਦੇਵੀ, ਇੰਦਰਾ ਕਲੋਨੀ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਰਸਤੇ ਵਿਚ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ IT ਪਾਰਕ ਥਾਣੇ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।...

holi celebration

ਚੰਡੀਗੜ੍ਹ : ਹੋਲੀ ਦੇ ਤਿਓਹਾਰ ਦਾ ਚਾਅ ਕਿਸ ਨੂੰ ਨਹੀਂ ਹੈ ਪਰ ਕਿਤੇ ਇਹ ਤਿਉਹਾਰ ਪਰੇਸ਼ਾਨੀ ਦਾ ਸਬਬ ਨਾ ਬਣ ਜਾਵੇ। ਕਿਉਂਕਿ ਤਿਉਹਾਰ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਪੂਰੀ ਤਰ੍ਹਾਂ ਸਖ਼ਤ ਨਜ਼ਰ ਆ ਰਹੀ ਹੈ। ਜੇਕਰ ਕਿਸੇ ਨੇ ਆਂਡੇ ਮਾਰੇ ਤਾਂ ਚੰਡੀਗੜ੍ਹ ਪੁਲਿਸ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਜ਼ਿਆਦਾਤਰ ਵਿਦਿਆਰਥੀ ਗੇੜੀ ਰੂਟ, ਸੁਖਨਾ ਝੀਲ, ਕਾਲਜ ਅਤੇ ਪੀ. ਯੂ. ਵਿਚ ਆਂਡੇ ਮਾਰ ਕੇ ਹੋਲੀ ਖੇਡਦੇ ਹਨ। ਇਸ ਕਾਰਨ ਚੰਡੀਗੜ੍ਹ ਪੁਲਸ ਵੱਲੋਂ ਸ਼ਹਿਰ ਭਰ ਵਿਚ 102 ਵਿਸ਼ੇਸ਼ ਨਾਕੇ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਨੇ ਹੋਲੀ ਦੇ ਤਿਉਹਾਰ ਮੌਕੇ ਸੁਰੱਖਿਆ ਲਈ ਸ਼ਹਿਰ ਭਰ ਵਿਚ ਇੱਕ ਹਜ਼ਾਰ ਪੁਲਿਸ ਮੁਲਾਜ਼ਮ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤੇ ਹਨ।ਇਸ ਤੋਂ ਇਲਾਵਾ ਗਲਤ ਤਰੀਕੇ ਨਾਲ ਗੱਡੀ ਚਲਾਉਣ ਵਾਲੇ ਅਤੇ ਛੇੜਛਾੜ ਕਰਨ ਵਾਲਿਆਂ ’ਤੇ ਵੀ ਪੁਲਿਸ ਤਿੱਖੀ ਨਜ਼ਰ ਰੱਖੇਗੀ। ਸਿਵਲ ਡਰੈੱਸ ਵਿਚ ਮਹਿਲਾ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੀਆਂ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਅਤੇ ਹੰਗਾਮਾ ਕਰਨ ਵਾਲੇ ਲੋਕਾਂ ਨੂੰ ਫੜਨ ਲਈ ਟਰੈਫਿਕ ਪੁਲਸ ਸੈਕਟਰਾਂ ਵਿਚ ਨਾਕੇ ਲਾਏਗੀ। ਐੱਸਐੱਸਪੀ ਕੰਵਰਦੀਪ ਕੌਰ ਅਤੇ ਐੱਸਪੀ ਸਿਟੀ ਮ੍ਰਿਦੁਲ ਦੀ ਹੁੱਲੜਬਾਜ਼ੀ ਅਤੇ ਗੇੜੀ ਰੂਟ ’ਤੇ ਵਿਸ਼ੇਸ਼ ਨਜ਼ਰ ਰਹੇਗੀ।ਲੀਜ਼ਰ ਵੈਲੀ, ਸੁਖਨਾ ਝੀਲ, ਰੋਜ਼ ਗਾਰਡਨ, ਮਾਰਕੀਟ, ਸੈਕਟਰ, ਕਾਲੋਨੀਆਂ ਅਤੇ ਲੜਕੀਆਂ ਦੇ ਹੋਸਟਲ ਦੇ ਬਾਹਰ ਪੀਸੀਆਰ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕਾਲੋਨੀਆਂ ਵਿਚ ਚੀਤਾ ਮੋਟਰਸਾਈਕਲਾਂ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ। ਗੇੜੀ ਰੂਟ ’ਤੇ 11/12 ਟੀ-ਪੁਆਇੰਟ ਤੋਂ ਛੋਟਾ ਚੌਂਕ ਸੈਕਟਰ-9/10 ਵਨ-ਵੇਅ ਰਹੇਗਾ। ਸੁਖਨਾ ਝੀਲ, ਏਲਾਂਟੇ ਮਾਲ, ਸੈਕਟਰ-15, 11, 17, 22, 20 ਦੇ ਰੁਝੇਵਿਆਂ ਭਰੇ ਬਾਜ਼ਾਰਾਂ, ਹੋਸਟਲਾਂ ਅਤੇ ਹੋਰ ਅਦਾਰਿਆਂ ਵਿਚ ਵਿਸ਼ੇਸ਼ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸਲੱਮ ਏਰੀਆ ’ਤੇ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨਸ਼ਹਿਰ ਦੀਆਂ ਸਾਰੀਆਂ ਮਹੱਤਵਪੂਰਨ ਸੜਕਾਂ, ਸਥਾਨਾਂ ਅਤੇ ਲਾਈਟ ਪੁਆਇੰਟਾਂ ਦੇ ਨੇੜੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਲਈ ਨਾਕੇ ਲਗਾਏ ਜਾਣਗੇ। ਕਾਲੋਨੀਆਂ ਅਤੇ ਸਲੱਮ ਏਰੀਆ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਜਨਤਕ ਥਾਵਾਂ ’ਤੇ ਛੇੜਛਾੜ, ਗੁੰਡਾਗਰਦੀ ਅਤੇ ਸ਼ਰਾਬ ਪੀਣ ’ਤੇ ਰੋਕ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।...

zirakpur

ਜ਼ੀਰਕਪੁਰ ਦੇ ਢਕੌਲੀ ਤੋਂ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਇਸ ਕਾਰਨ 39 ਸਾਲਾ ਔਰਤ ਦੀ ਮੌਤ ਹੋ ਗਈ ਹੈ ਜਦਕਿ ਪਿਓ ਅਤੇ 19 ਸਾਲਾ ਪੁੱਤ ਪੀਜੀਆਈ 'ਚ ਇਲਾਜ ਅਧੀਨ ਹਨ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪਰਿਵਾਰ ਵੱਲੋਂ ਘਰ ਦੀ ਆਰਥਿਕ ਤੰਗੀ ਕਾਰਨ ਇਹ ਕਦਮ ਉਠਾਇਆ ਗਿਆ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਵਰਿੰਦਾਵਨ ਗਾਰਡਨ ਦੇ ਫਲੈਟ ਨੰਬਰ 504 ਦੇ ਵਸਨੀਕ ਸੰਜੇ ਗੋਇਲ (50), ਅੰਜੂ ਗੋਇਲ (39) ਤੇ ਅਕਸ਼ਿਤ ਗੋਇਲ (19) ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ।ਇਹ ਵੀ ਜਾਣਕਾਰੀ ਮਿਲੀ ਹੈ ਕਿ ਅਕਸ਼ਿਤ ਗੋਇਲ ਵੱਲੋਂ ਜ਼ਹਿਰ ਖਾਣ ਤੋਂ ਬਾਅਦ ਅੱਜ ਸਵੇਰੇ 10 ਵਜੇ ਇਸ ਸਬੰਧੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਰਾਹੀਂ ਜਾਣਕਾਰੀ ਵੀ ਦਿੱਤੀ ਗਈ ਸੀ, ਜਿਸ ਵੱਲੋਂ ਮੌਕੇ ’ਤੇ ਐਂਬੂਲੈਂਸ ਬੁਲਾ ਕੇ ਗੰਭੀਰ ਹਾਲਤ ’ਚ ਉਨ੍ਹਾਂ ਨੂੰ ਢਕੌਲੀ ਦੇ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮੁੱਢਲੀ ਸਿਹਤ ਸਹੂਲਤ ਦੇਣ ਤੋਂ ਬਾਅਦ ਮੁਹਾਲੀ ਫੇਜ਼-6 ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।ਫੇਜ਼-6 ਦੇ ਸਰਕਾਰੀ ਹਸਪਤਾਲ ਵਿਖੇ ਵੀ ਸੰਜੇ ਗੋਇਲ ਤੇ ਅਕਸ਼ਿਤ ਗੋਇਲ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ ਜਦਕਿ ਡਾਕਟਰਾਂ ਨੇ ਅੰਜੂ ਗੋਇਲ (39) ਨੂੰ ਮ੍ਰਿਤਕ ਕਰਾਰ ਦੇ ਦਿਤਾ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਮੁਹਾਲੀ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿੱਤੀ ਗਈ ਹੈ।

weather update 24

ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕੀਤਾ ਹੀ ਸੀ ਕਿ ਮੌਸਮ ਨੇ ਮੁੜ ਕਰਵਟ ਲੈ ਲਈ ਹੈ। ਪੰਜਾਬ ਸੂਬੇ ਸਮੇਤ ਦੇਸ਼ ਭਰ ਵਿਚ ਬੱਦਲ ਛਾ ਗਏ ਹਨ। ਕਈ ਇਲਾਕਿਆਂ ਵਿਚ ਕਿਣਮਿਣ ਨੇ ਮੌਸਮ ਸੁਹਾਣਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਭਾਰਤੀ ਮੌਸਮ ਵਿਭਾਗ (IMD) ਨੇ 29 ਮਾਰਚ ਤੱਕ ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਜ ਅਤੇ ਬਿਜਲੀ ਲਿਸ਼ਕਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਪੰਜਾਬ ਤੇ ਚੰਡੀਗੜ੍ਹ ਵਿਚ ਬੀਤੀ ਰਾਤ ਤੋਂ ਹੀ ਮੌਸਮ ਨੇ ਕਰਵਟ ਲੈ ਲਈ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਸੰਘਣੇ ਬੱਦਲ ਛਾਏ ਹੋਏ ਹਨ। ਕਿਤੇ ਕਿਤੇ ਕਿਣਮਿਣ ਨੇ ਵੀ ਮੌਸਮ ਨੂੰ ਥੋੜਾ ਠੰਢਾ ਜ਼ਰੂਰ ਕੀਤਾ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿਚ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ।IMD ਅਨੁਸਾਰ 24 ਤੋਂ 29 ਮਾਰਚ ਦੌਰਾਨ ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਵੱਖ-ਵੱਖ ਸਥਾਨਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।25 ਅਤੇ 26 ਮਾਰਚ ਦੌਰਾਨ ਅਰੁਣਾਚਲ ਪ੍ਰਦੇਸ਼ ਵਿਚ ਵੱਖ-ਵੱਖ ਥਾਵਾਂ ਉਤੇ ਭਾਰੀ ਮੀਂਹ ਜਾਂ ਬਰਫ਼ਬਾਰੀ ਦੀ ਸੰਭਾਵਨਾ ਹੈ। ਪੱਛਮੀ ਬੰਗਾਲ ਅਤੇ ਸਿੱਕਮ ਵਿਚ 25 ਮਾਰਚ ਨੂੰ ਭਾਰੀ ਮੀਂਹ ਪੈ ਸਕਦਾ ਹੈ। ਆਸਾਮ ਅਤੇ ਮੇਘਾਲਿਆ ਵਿਚ 25 ਅਤੇ 26 ਮਾਰਚ ਨੂੰ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ 24 ਅਤੇ 26 ਮਾਰਚ ਦੌਰਾਨ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿਚ ਵੱਖ-ਵੱਖ ਥਾਵਾਂ ਉਤੇ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 25 ਤੇ 26 ਮਾਰਚ ਦੌਰਾਨ ਗੰਗਾ ਪੱਛਮੀ ਬੰਗਾਲ, ਬਿਹਾਰ ਤੇ ਝਾਰਖੰਡ ਵਿਚ 25 ਮਾਰਚ ਨੂੰ ਅਜਿਹਾ ਹੀ ਮੌਸਮ ਦੇਖਿਆ ਜਾ ਸਕਦਾ ਹੈ।ਉਧਰ, ਦਿੱਲੀ-ਐੱਨਸੀਆਰ ਵਿਚ ਹੋਲੀ ‘ਤੇ ਮੌਸਮ ਖੁਸ਼ਕ ਅਤੇ ਗਰਮ ਰਹਿਣ ਦੀ ਸੰਭਾਵਨਾ ਹੈ। ਇਸ ਹੋਲੀ ਉਤੇ ਦਿੱਲੀ-ਐੱਨਸੀਆਰ ‘ਚ ਆਮ ਨਾਲੋਂ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਪਰ ਇਸ ਨਾਲ ਗਰਮੀ ਵਧੇਗੀ।  ...

protest new

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੀਤੀ ਰਾਤ ਈਡੀ ਨੇ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਲੰਟੀਅਰ ਰਾਜਧਾਨੀ ਸਮੇਤ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਚੰਡੀਗੜ੍ਹ ਵਿਚ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਾਜਪਾ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਚਾਲੇ ਪਾਏ। ਇਨ੍ਹਾਂ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਉਧਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੇ ਪਰਿਵਾਰ ਨੂੰ ਮਿਲਣ ਦਿੱਲੀ ਪਹੁੰਚ ਗਏ ਹਨ, ਉਥੇ ਹੀ ਪੰਜਾਬ ਦੇ ਕਈ ਮੰਤਰੀਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਵਲੰਟੀਅਰਾਂ ਵੱਲੋਂ ਪੰਜਾਬ ਭਰ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਰਾਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਆਬਕਾਰੀ ਨੀਤੀ ਕੇਸ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ, ਜਿਸ ਵਿੱਚ 'ਆਪ' ਦੇ ਦੋ ਸੀਨੀਅਰ ਆਗੂ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਹਨ।

kuldeep kumar2

Chandigarh Mayor Election 2024 ਸੁਪਰੀਮ ਕੋਰਟ ਨੇ ਅੱਜ ਮੰਗਲਵਾਰ ਨੂੰ ਚੰਡੀਗੜ੍ਹ ਮੇਅਰ ਚੋਣਾਂ 2024 ਦੇ ਵਿਵਾਦਾ ਨੂੰ ਖ਼ਤਮ ਕਰਦਿਆ ਆਮ ਆਦਮੀ ਪਾਰਟੀ ਦੇ ਕੌਂਸਲਰ ਕੁਲਦੀਪ ਕੁਮਾਰ ਟੀਟਾ ਨੂੰ ਚੰਡੀਗੜ੍ਹ ਦਾ ਮੇਅਰ ਐਲਾਨ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਸੁਪਰੀਮ ਕੋਰਟ ਨੇ ਰਿਟਰਨਿੰਗ ਅਫਸਰ ਅਨਿਲ ਮਸੀਹ ਨੂੰ ਸਖ਼ਤ ਫਟਕਾਰ ਲਗਾਈ ਹੈ ਮੇਅਰ ਚੋਣ ਲਈ ਪਈਆਂ ਵੋਟਾਂ ਦੀ ਮੁੜ ਹੋਈ ਗਿਣਤੀ :-  ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਮੰਗਲਵਾਰ ਨੂੰ ਉਨ੍ਹਾਂ ਬੈਲਟ ਪੇਪਰਾਂ ਨੂੰ ਦਿਖਾਉਣ ਲਈ ਕਿਹਾ ਜੋ ਚੋਣਾਂ ਦੌਰਾਨ ਰੱਦ ਕਰ ਦਿੱਤੇ ਗਏ ਸਨ। ਬੈਲਟ ਪੇਪਰਾਂ ਦੀ ਜਾਂਚ ਕਰਨ ਤੋਂ ਬਾਅਦ ਚੀਫ ਜਸਟਿਸ ਨੇ ਕਿਹਾ ਕਿ ਕੁਲਦੀਪ ਕੁਮਾਰ ਦਾ ਨਾਂ 8 ਬੈਲਟ ਪੇਪਰਾਂ 'ਤੇ ਸੀ, ਜਿਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਸੁਣਵਾਈ ਦੇ ਅੰਤ ਵਿੱਚ ਅਦਾਲਤ ਨੇ ਹੁਕਮ ਦਿੱਤਾ ਕਿ ਮੇਅਰ ਦੀ ਚੋਣ ਲਈ ਪਈਆਂ ਵੋਟਾਂ ਦੀ ਮੁੜ ਗਿਣਤੀ ਕੀਤੀ ਅਤੇ 8 ਵੋਟਾਂ ਨੂੰ ਜਾਇਜ਼ ਮੰਨ ਕੇ ਗਿਣਤੀ ਵਿੱਚ ਸ਼ਾਮਲ ਕੀਤਾ ਅਤੇ ਨਤੀਜੇ ਐਲਾਨਿਆ। ਚੋਣ ਅਧਿਕਾਰੀ ਵਿਰੁੱਧ ਕੇਸ ਦਰਜ:- ਸੁਪਰੀਮ ਕੋਰਟ ਨੇ ਚੋਣ ਅਧਿਕਾਰੀ ਅਨਿਲ ਮਸੀਹ ਨੂੰ ਸਖ਼ਤ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ ਕਿ ਅਨਿਲ ਮਸੀਹ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਦਾ ਕੰਮ ਕੀਤਾ ਹੈ, ਜਿਸ ਲਈ ਉਸ ਵਿਰੁੱਧ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਚੋਣ ਅਧਿਕਾਰੀ ਅਨਿਲ ਮਸੀਹ ਨੂੰ ਨੋਟਿਸ ਜਾਰੀ ਕਰਕੇ ਕਾਰਨ ਦਿਖਾਉਣ ਲਈ ਕਿਹਾ ਹੈ ਕਿ ਕਿਉਂ ਨਾ ਉਸ ਵਿਰੁੱਧ ਸੀਆਰਪੀਸੀ ਦੀ ਧਾਰਾ 340 ਤਹਿਤ ਕਾਰਵਾਈ ਕੀਤੀ ਜਾਵੇ। ਭਾਰਤ ਦੇ ਸੰਵਿਧਾਨ ਦੀ ਬਦੌਲਤ ਹੋਈ ਜਿੱਤ:-  ਇਸ ਮੌਕੇ ਕੁਲਦੀਪ ਟੀਟਾ ਨੇ ਕਿਹਾ ਕਿ ਇਹ ਜਿੱਤ ਭਾਰਤ ਦੇ ਸੰਵਿਧਾਨ ਦੀ ਬਦੌਲਤ ਹੋਈ ਹੈ, ਸੁਪਰੀਮ ਕੋਰਟ ਨੇ ਭਾਜਪਾ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਹੈ। ਉਹਨਾਂ ਕਿਹਾ ਕਿ ਸਾਨੂੰ ਦੇਸ਼ ਦੀ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਸੀ, ਉਹਨਾਂ ਕਿਹਾ  2 ਸਾਲ ਪਹਿਲਾਂ ਵੀ ਅਸੀਂ ਮੇਅਰ ਬਣਾਉਣ ਵਿਚ ਕਾਮਯਾਬ ਹੋਏ ਸੀ, ਪਰ ਭਾਜਪਾ ਕਈ ਸਾਲਾਂ ਤੋਂ ਆਪਣਾ ਮੇਅਰ ਬਣਾਉਣ ਲਈ ਜ਼ੋਰ ਪਾਉਂਦੀ ਰਹੀ। ਸਾਨੂੰ ਅੱਗੇ ਵੱਧਣ ਦਾ ਮੌਕਾ ਦੇਣ ਲਈ ਮੈਂ ਅਦਾਲਤ ਦਾ ਧੰਨਵਾਦ ਕਰਦਾ ਹਾਂ। ਇਹ ਵੀ ਪੜੋ:- Farmer Protest 2024 ਕਿਸਾਨਾਂ ਵੱਲੋਂ ਦਿੱਲੀ ਕੂਚ ਤੋਂ ਪਹਿਲਾ ਹਾਈਕੋਰਟ ਦਾ ਵੱਡਾ ਫੈਸਲਾ, ਸਰਕਾਰ ਨੂੰ ਦਿੱਤੇ ਵੱਡੇ ਹੁਕਮ ? ਆਪ ਸੁਪਰੀਮੋ ਕੇਜਰੀਵਾਲ ਤੇ ਭਗੰਵਤ ਮਾਨ ਨੇ ਦਿੱਤੀ ਵਧਾਈ :- ਉੱਥੇ ਹੀ ਦੂਜੇ ਪਾਸੇ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੁਲਦੀਪ ਟੀਟਾ ਦਾ ਮੇਅਰ ਬਣਨ ਉੱਤੇ ਭਰਵਾ ਸਵਾਗਤ ਕੀਤਾ ਹੈ। ਉਹਨਾਂ ਨੇ ਆਪਣੇ ਸ਼ੋਸ਼ਲ ਮੀਡੀਆਂ ਖਾਤੇ 'ਤੇ ਲਿਖਿਆ.. ਕੁਲਦੀਪ ਕੁਮਾਰ ਗਰੀਬ ਪਰਿਵਾਰ ਦਾ ਲੜਕਾ ਹੈ। ਭਾਰਤ ਗਠਜੋੜ ਦੀ ਤਰਫੋਂ ਚੰਡੀਗੜ੍ਹ ਦਾ ਮੇਅਰ ਬਣਨ 'ਤੇ ਵਧਾਈ। ਇਹ ਭਾਰਤੀ ਲੋਕਤੰਤਰ ਅਤੇ ਮਾਣਯੋਗ ਸੁਪਰੀਮ ਕੋਰਟ ਦੀ ਬਦੌਲਤ ਹੀ ਸੰਭਵ ਹੋਇਆ ਹੈ। ਅਸੀਂ ਕਿਸੇ ਵੀ ਕੀਮਤ 'ਤੇ ਆਪਣੇ ਲੋਕਤੰਤਰ ਅਤੇ ਖੁਦਮੁਖਤਿਆਰ ਸੰਸਥਾਵਾਂ ਦੀ ਅਖੰਡਤਾ ਨੂੰ ਕਾਇਮ ਰੱਖਣਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੁਲਦੀਪ ਕੁਮਾਰ ਟੀਟਾ ਨੂੰ ਚੰਡੀਗੜ੍ਹ ਦਾ ਮੇਅਰ ਬਣਨ 'ਤੇ ਵਧਾਈ ਦਿੱਤੀ ਹੈ।...

high2

Farmer Protest 2024 ਕਿਸਾਨ ਜਥੇਬੰਦੀਆਂ ਦੇ ਦਿੱਲੀ ਚੱਲੋ ਅੰਦੋਲਨ ਨੂੰ ਲੈ ਕੇ ਅੱਜ ਮੰਗਲਵਾਰ ਨੂੰ ਕੇਂਦਰ ਸਰਕਾਰ ਵੱਲੋਂ 5 ਫ਼ਸਲਾਂ ਉੱਤੇ ਐੱਮ.ਐੱਸ.ਪੀ ਦੀ ਗਾਰੰਟੀ ਨੂੰ ਲੈ ਕੇ ਪੰਜਾਬ -ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਸਾਨ ਅੰਦੋਲਨ ਮਾਮਲੇ 'ਚ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਪੰਜਾਬ -ਹਰਿਆਣਾ ਹਾਈਕੋਰਟ ਦਾ ਕਹਿਣਾ ਹੈ ਕਿ ਪਟੀਸ਼ਨਕਰਤਾ ਕਿਸਾਨਾਂ ਦੇ ਨੁਮਾਇੰਦੇ ਨਹੀਂ ਹਨ, ਜਿਸ ਕਰਕੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਹੁਣ ਇਸ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਹੋਵੇਗੀ।  ਕਿਸਾਨ 21 ਫਰਵਰੀ ਦਿੱਲੀ ਵੱਲ ਕਰਨਗੇ ਕੂਚ :- ਉੱਥੇ ਹੀ ਮੀਡੀਆ ਨੂੰ ਜਾਣਕਾਰੀ ਦਿੰਦਿਆ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ‘ਹੁਣ ਜੋ ਵੀ ਹੋਵੇਗਾ, ਉਸ ਲਈ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਹੈ ਕਿ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ 21 ਫਰਵਰੀ ਦਿੱਲੀ ਵੱਲ ਕੂਚ ਕਰਨਗੇ।  ਪੰਜਾਬ ਸਰਕਾਰ ਨੂੰ ਸਖ਼ਤ ਆਦੇਸ਼ :-  ਇਸੇ ਦੌਰਾਨ ਹੀ ਪੰਜਾਬ ਦੀਆਂ ਸੜਕਾਂ ਨੂੰ ਜਾਮ ਕਰਨ ਨੂੰ ਲੈ ਕੇ ਵੀ ਹਾਈਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਕੀਤੇ ਕਿ ਪੰਜਾਬ ਸਰਕਾਰ ਖਨੌਰੀ ਅਤੇ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦੀ ਭੀੜ ਇਕੱਠੀ ਨਾ ਹੋਣ ਦੇਵੇ।  ਟਰੈਕਟਰ-ਟਰਾਲੀਆਂ ਨਾਲ ਪ੍ਰਦਰਸ਼ਨ ਕਰਨ 'ਤੇ ਸਵਾਲ :- ਹਾਈਕੋਰਟ ਨੇ ਸੁਣਵਾਈ ਦੌਰਾਨ ਕਿਸਾਨਾਂ ਵੱਲੋਂ ਟਰੈਕਟਰ ਟਰਾਲੀਆਂ ਨਾਲ ਪ੍ਰਦਰਸ਼ਨ ਕਰਨ ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ। ਹਾਈਕੋਰਟ ਨੇ ਕਿਹਾ ਕਿ ਟਰੈਕਟਰ-ਟਰਾਲੀ ਨਾਲ ਪ੍ਰਦਰਸ਼ਨ ਕਰਨ ਦਾ ਕੋਈ ਮਤਲਬ ਨਹੀਂ ਹੈ। ਹਾਈਕੋਰਟ ਨੇ ਕਿਹਾ ਕਿ ਕਿਸਾਨ ਮੋਟਰ ਵਹੀਕਲ ਐਕਟ ਦੇ ਤਹਿਤ ਹਾਈਵੇਅ ਉੱਤੇ ਟਰੈਕਟਰ ਟਰਾਲੀ ਰਾਹੀ ਦਿੱਲੀ ਨਹੀਂ ਜਾ ਸਕਦੇ। ਹਾਈਕੋਰਟ ਨੇ ਕਿਹਾ ਕਿ ਟਰੈਕਟਰ ਟਰਾਲੀਆਂ ਤੋਂ ਬਿਨ੍ਹਾਂ ਹੋਰ ਸਾਧਨਾਂ ਰਾਹੀ ਵੀ ਦਿੱਲੀ ਜਾਇਆ ਜਾ ਸਕਦਾ ਹੈ। ਆਖਿਰ ਵਿੱਚ ਹਾਈਕੋਰਟ ਨੇ ਕਿਸਾਨਾਂ ਅਤੇ ਕੇਂਦਰ ਵਿਚਕਾਰ ਮੀਟਿੰਗ ਦਾ ਪੂਰਾ ਵੇਰਵਾ ਮੰਗਿਆ ਹੈ।  ਇਹ ਵੀ ਪੜੋ:- SAD-BJP Alliance ਮਹਾਰਾਣੀ ਪ੍ਰਨੀਤ ਕੌਰ ਪਟਿਆਲਾ ਤੋਂ ਲੜਨਗੇ ਲੋਕ ਸਭਾ ਚੋਣ, ਸਾਬਕਾ ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ...

captain amarinder singh

  SAD-BJP Alliance ਸੰਭੂ ਬਾਰਡਰ ਉੱਤੇ ਕਿਸਾਨ ਅੰਦੋਲਨ ਵਿਚਕਾਰ ਵੱਖ-ਵੱਖ ਪਾਰਟੀਆਂ ਦੇ ਵੱਖੋ - ਵੱਖਰੇ ਬਿਆਨ ਨਿਕਲ ਕੇ ਸਾਹਮਣੇ ਆ ਰਹੇ ਹਨ। ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਐਲਾਨ ਦੌਰਾਨ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀ.ਐੱਮ ਨਰਿੰਦਰ ਮੋਦੀ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਆਪਣੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੂੰ ਲੋਕ ਸਭਾ ਚੋਣਾਂ ਦੌਰਾਨ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਵਜੋਂ ਐਲਾਨ ਕਰ ਦਿੱਤਾ ਹੈ।   ਬੀਬਾ ਜੈ ਇੰਦਰ ਕੌਰ ਲੋਕ ਸਭਾ ਚੋਣ ਨਹੀਂ ਲੜਨਗੇ:- ਇਸ ਮੌਕੇ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਕਿਸਾਨਾਂ ਤੇ ਪੰਜਾਬ ਨਾਲ ਸਬੰਧਤ ਹੋਰਨਾਂ ਮੁੱਦਿਆਂ ’ਤੇ ਵਿਸਥਾਰਪੂਰਵਕ ਚਰਚਾ ਹੋਈ। ਇਸ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਨੀਤ ਕੌਰ ਜਲਦੀ ਹੀ ਭਾਜਪਾ ਵਿਚ ਸ਼ਾਮਲ ਹੋਣਗੇ। ਪਰ ਧੀ ਬੀਬਾ ਜੈ ਇੰਦਰ ਕੌਰ ਲੋਕ ਸਭਾ ਚੋਣ ਨਹੀਂ ਲੜਨਗੇ, ਉਹ ਅਗਲੀ ਵਾਰ ਵਿਧਾਨ ਸਭਾ ਚੋਣ ਲੜਨਗੇ। ਇਹ ਵੀ ਪੜੋ:- ਪੰਜਾਬ ਦੀ ਕਿਸੇ ਵੀ ਸਿੰਥੈਟਿਕ ਟਰੈਕ ਗਰਾਊਂਡ 'ਚ ਨਹੀਂ ਮਨਾਇਆ ਜਾਵੇਗਾ ਗਣਤੰਤਰ ਦਿਵਸ ਸਮਾਰੋਹ, ਹੁਕਮ ਜਾਰੀ ਅਕਾਲੀ-ਭਾਜਪਾ ਗਠਜੋੜ:- ਇਸ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਅਕਾਲੀ-ਭਾਜਪਾ ਗਠਜੋੜ ਬਾਰੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਇਸ ਗਠਜੋੜ ਦੇ ਹੱਕ ਵਿਚ ਹਨ। ਉਹਨਾਂ ਕਿਹਾ ਕਿ ਅਸੀਂ ਖੁੱਲ੍ਹੇ ਹੱਥਾਂ ਨਾਲ ਇਸ ਗੱਠਜੋੜ ਨੂੰ ਸਿਰੇ ਚਾੜ੍ਹਨ ਦੀਆਂ ਕੋਸ਼ਿਸ਼ਾਂ ਕਰਾਂਗੇ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੋਕਾ ਸਭਾ ਚੋਣਾਂ ਦੀ ਬਾਕੀ ਰਣਨੀਤੀ ਹਾਈਕਮਾਨ ਨੇ ਕਰਨੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਆਸ ਜਤਾਉਦਿਆਂ ਕਿਹਾ ਕਿ ਇਹ ਗਠਜੋੜ ਜਰੂਰ ਹੋਵੇਗਾ। ਜਿਸ ਤੋਂ ਬਾਅਦ ਸਾਨੂੰ ਕੋਈ ਵੀ ਹਰਾ ਨਹੀਂ ਸਕਦਾ। ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਪੀ.ਐਮ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਸਪੁੱਤਰੀ ਬਾਬਾ ਜੈ ਇੰਦਰ ਕੌਰ ਵੀ ਮੌਜੂਦ ਸਨ।  ਕਿਸਾਨ ਸ਼ਾਂਤਮਈ ਤਰੀਕੇ ਨਾਲ ਪੱਖ ਰੱਖਣ :-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿਸਾਨਾਂ ਨੂੰ ਪੂਰਾ ਹੱਕ ਹੈ ਕਿ ਉਹ ਦਿੱਲੀ ਵਿਚ ਜਾ ਕੇ ਸ਼ਾਂਤਮਈ ਤਰੀਕੇ ਨਾਲ ਆਪਣਾ ਪੱਖ ਜਰੂਰ ਰੱਖਣ। ਉਹਨਾਂ ਕਿਹਾ ਕਿ ਮੀਟਿੰਗਾਂ ਰਾਹੀ ਇਸ ਮਸਲੇ ਦਾ ਹੱਲ ਜਲਦ ਕੱਢ ਲਿਆ ਜਾਵੇਗਾ। ਉਹਨਾਂ ਕਿਹਾ ਫਿਲਹਾਲ ਕਿਸਾਨਾਂ ਤੇ ਕੇਂਦਰ ਵਿਚਕਾਰ ਮੀਟਿੰਗਾ ਦਾ ਦੌਰ ਲਗਾਤਾਰ ਜਾਰੀ ਹੈ। ...

school562369

ਚੰਡੀਗੜ੍ਹ : ਕੜਾਕੇ ਦੀ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। 9 ਤੋਂ 13 ਜਨਵਰੀ ਤਕ ਸਕੂਲ ਸਵੇਰੇ 9.30 ਵਜੇ ਸਵੇਰੇ ਲੱਗਣਗੇ ਤੇ ਛੁੱਟੀ ਬਾਅਦ ਦੁਪਹਿਰ 3.00 ਵਜੇ ਹੋਵੇਗੀ।

chndigarh5236987

ਚੰਡੀਗੜ੍ਹ: ਚੰਡੀਗੜ੍ਹ ਸਿੱਖਿਆ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਸੈਕਟਰ-38 ਸਥਿਤ ਵਿਵੇਕ ਹਾਈ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਹੈ। ਦਰਅਸਲ, ਸਿੱਖਿਆ ਦਾ ਅਧਿਕਾਰ ਕਾਨੂੰਨ 2009 ਤਹਿਤ ਸੈਕਟਰ-38 ਸਥਿਤ ਵਿਵੇਕ ਹਾਈ ਸਕੂਲ ਦੀ ਮਾਨਤਾ ਆਰਥਿਕ ਤੌਰ 'ਤੇ ਕਮਜ਼ੋਰ ਵਰਗ (ਈਡਬਲਿਊਐਸ) ਦੇ ਬੱਚਿਆਂ ਨੂੰ ਦਾਖ਼ਲਾ ਨਾ ਦੇਣ ਕਾਰਨ ਰੱਦ ਕਰ ਦਿੱਤੀ ਗਈ ਹੈ। ਨਵੇਂ ਦਾਖਲਿਆ ਉੱਤੇ ਲਗਾਈ ਸੀ ਪਾਬੰਦੀ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਸਕੂਲ ਵਿੱਚ ਨਵੇਂ ਦਾਖ਼ਲਿਆਂ ’ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ  ਦਾ ਕਹਿਣਾ ਹੈ ਕਿ ਜਿਹੜੇ ਬੱਚੇ ਪੜ੍ਹ ਰਹੇ ਹਨ, ਉਹ ਇਸ ਸਾਲ ਵਿੱਚ ਹੀ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ, ਪਰ ਪ੍ਰੀਖਿਆ ਦੇਣ ਤੋਂ ਬਾਅਦ ਨੇੜੇ ਦੇ ਸਰਕਾਰੀ ਸਕੂਲ ਵਿੱਚ ਸ਼ਿਫਟ ਹੋ ਸਕਦੇ ਹਨ।   

suprea52369

ਚੰਡੀਗੜ੍ਹ: ਪੰਚਕੂਲਾ ਦੀ ਬੇਟੀ ਸੁਪ੍ਰਿਆ ਸ਼ਰਮਾ ਨੇ MANDALA ART ਵਿੱਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਸੁਪ੍ਰਿਆ ਨੇ ਮਨ ਦੇ ਬਹੁਤ ਸਾਰੇ ਪਾਸਾਰਾਂ ਨੂੰ ਆਪਣੀ ਕਲਾ ਰਹੀ ਪੇਸ਼ ਕੀਤਾ ਹੈ। ਉਨ੍ਹਾਂ ਦੀ ਕਲਾ ਕ੍ਰਿਤੀਆਂ ਔਰਤ-ਮਰਦ ਦੇ ਆਰ-ਪਾਰ ਹੁੰਦੀਆਂ ਹਨ। ਜਦੋਂ ਲੀਵਿੰਗ ਇੰਡੀਆ ਦੀ ਟੀਮ ਨੇ ਸੁਪ੍ਰਿਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣੀ ਸੂਖਮ ਕਲਾ ਬਾਰੇ ਦੱਸਿਆ ਹੈ ਕਿ ਮੈਨੂੰ ਬਚਪਨ ਤੋਂ ਕੁਝ ਨਾ ਕੁਝ ਬਣਾਉਣ ਦਾ ਸ਼ੌਕ ਸੀ। ਉਨ੍ਹਾਂ ਦਾ ਕਹਿਣਾ ਹੈ ਕਿ  MANDALA ART ਰਾਹੀਂ ਔਰਤ-ਮਰਦ ਦੇ ਮਨ ਦੀਆਂ ਬਹੁਤ ਸਾਰੀਆਂ ਪਰਤਾਂ ਨੂੰ ਫਰੋਲ ਰਹੀ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਲਾ ਰਹੀ ਮੈਂ ਹਰ ਵਿਅਕਤੀ ਨੂੰ ਆਪਣੀ ਊਰਜਾ ਨੂੰ ਸਹੀ ਪਾਸੇ ਲਗਾਉਣ ਦੀ ਅਪੀਲ ਕਰਦੀ ਹਾਂ। ਉਨ੍ਹਾਂ ਦਾ ਕਹਿਣਾ ਮੁਨੱਖੀ ਸਰੀਰ ਕਈ ਜਨਮਾਂ ਬਾਅਦ ਮਿਲਦਾ ਹੈ ਇਸ ਦੀ ਊਰਜਾ ਨੂੰ ਜੇਕਰ ਠੀਕ ਮਾਰਗ ਮਿਲ ਜਾਂਦਾ ਹੈ ਤਾਂ ਇਹ ਮਨੁੱਖੀ ਜਨਮ ਸਫਲ ਹੋ ਜਾਂਦਾ ਹੈ। ਸੁਪ੍ਰਿਆ ਦਾ ਕਹਿਣਾ ਹੈ ਕਿ  MANDALA ART ਦੁਆਰਾ ਬਹੁਤ ਸਾਰੀਆਂ ਕ੍ਰਿਤੀਆ ਬਣਾਈਆਂ ਹਨ ਜੋ ਬ੍ਰਹਿਮੰਡੀ ਚੇਤਨਾ ਨੂੰ ਪੇਸ਼ ਕਰਦੀਆਂ ਹਨ। ਉਨ੍ਹਾ ਦਾ ਕਹਿਣਾ ਹੈ ਕਿ ਜਦੋਂ ਮੈਂ ਕੁਦਰਤ ਨੂੰ ਆਪਣੇ ਕੋਲ ਮਹਿਸੂਸ ਕਰਦੀ ਹਾਂ ਤਾਂ ਮੇਰੀ ਕਲਮ ਕੁਦਰਤ ਦੇ ਬਹੁਰੰਗਾਂ ਨੂੰ ਪੇਸ਼ ਕਰਨ ਲਈ ਉਤਾਵਾਲੀ ਹੋ ਜਾਂਦੀ ਹੈ। ਸੁਪ੍ਰਿਆ ਸ਼ਰਮਾ ਦਾ ਕਹਿਣਾ ਹੈ ਕਿ ਉਹ ਮੀਡੀਆ ਵਿੱਚ ਜਾਬ ਕਰਦੇ ਹਨ ਪਰ ਇਸ ਦੇ ਨਾਲ-ਨਾਲ ਆਪਣੀ ਕਲਾ ਨੂੰ ਵੀ ਸਮਾਂ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਮਾਤਮਾ ਨੇ ਮੈਨੂੰ ਇਹ ਕਲਾ ਬਖਸ਼ੀ ਹੈ ਅਤੇ ਇਸ ਕਲਾ ਨਾਲ ਉਹ ਬ੍ਰਹਿਮੰਡੀ ਚੇਤਨਾ ਨੂੰ ਪੇਸ਼ ਕਰ ਰਹੀ ਹੈ ਜੋ ਕਿ ਬਹੁਤ ਸਕੂਨ ਦਿੰਦੀ ਹੈ।...

indgo52369

Flights News: ਅਯੁੱਧਿਆ 'ਚ ਰਾਮ ਮੰਦਰ ਦੀ ਸਥਾਪਨਾ ਦੀ ਤਰੀਕ ਨੇੜੇ ਆ ਰਹੀ ਹੈ। ਅਜਿਹੇ 'ਚ ਦੇਸ਼ ਦੇ ਕਈ ਹਿੱਸਿਆਂ ਤੋਂ ਲੋਕ ਅਯੁੱਧਿਆ ਆਉਣ ਲੱਗੇ ਹਨ। ਅਯੁੱਧਿਆ ਵਿੱਚ ਹਵਾਈ ਅੱਡਾ ਖੁੱਲ੍ਹਣ ਤੋਂ ਬਾਅਦ ਏਅਰਲਾਈਨਜ਼ ਕੰਪਨੀਆਂ ਅਯੁੱਧਿਆ ਲਈ ਉਡਾਣਾਂ ਸ਼ੁਰੂ ਕਰ ਰਹੀਆਂ ਹਨ। ਦਿੱਲੀ-ਅਯੁੱਧਿਆ ਤੋਂ ਬਾਅਦ ਇੰਡੀਗੋ ਨੇ ਮੁੰਬਈ-ਅਯੁੱਧਿਆ ਉਡਾਣ ਦਾ ਐਲਾਨ ਕੀਤਾ ਹੈ। ਸਭ ਤੋਂ ਪਹਿਲਾਂ ਇੰਡੀਗੋ ਨੇ ਦਿੱਲੀ ਤੋਂ ਅਯੁੱਧਿਆ ਲਈ ਉਡਾਣਾਂ ਦਾ ਐਲਾਨ ਕੀਤਾ ਸੀ ਪਰ ਹੁਣ ਇੰਡੀਗੋ ਮੁੰਬਈ ਤੋਂ ਅਯੁੱਧਿਆ ਲਈ ਵੀ ਉਡਾਣਾਂ ਸ਼ੁਰੂ ਕਰ ਰਹੀ ਹੈ।  ਦੱਸ ਦੇਈਏ ਕਿ ਹਵਾਬਾਜ਼ੀ ਕੰਪਨੀ ਇੰਡੀਗੋ ਦਾ ਜਹਾਜ਼ 30 ਦਸੰਬਰ ਨੂੰ ਦਿੱਲੀ ਤੋਂ ਅਯੁੱਧਿਆ ਲਈ ਆਪਣੀ ਪਹਿਲੀ ਸ਼ੁਰੂਆਤੀ ਉਡਾਣ ਲੈਣ ਜਾ ਰਿਹਾ ਹੈ। ਇੰਡੀਗੋ ਦੇ ਅਨੁਸਾਰ, ਅਯੁੱਧਿਆ ਵਿੱਚ ਲਗਭਗ ਪੂਰਾ ਹੋ ਚੁੱਕੇ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੰਚਾਲਨ ਦੇ ਪਹਿਲੇ ਪੜਾਅ ਵਿੱਚ, ਅਯੁੱਧਿਆ ਤੋਂ ਦਿੱਲੀ ਅਤੇ ਅਹਿਮਦਾਬਾਦ ਲਈ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਕੰਪਨੀ 6 ਜਨਵਰੀ ਤੋਂ ਅਯੁੱਧਿਆ ਲਈ ਆਪਣੀ ਵਪਾਰਕ ਉਡਾਣ ਸੇਵਾ ਸ਼ੁਰੂ ਕਰੇਗੀ। ਇਸ ਤੋਂ ਬਾਅਦ ਮੁੰਬਈ-ਅਯੁੱਧਿਆ ਫਲਾਈਟ ਦਾ ਵੀ ਐਲਾਨ ਕੀਤਾ ਗਿਆ ਹੈ।

scotor52369

ਚੰਡੀਗੜ੍ਹ : ਚੰਡੀਗੜ੍ਹ 'ਚ ਅੱਜ ਤੋਂ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫਤ ਨਹੀਂ ਹੋਵੇਗੀ। ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਦੀਵਾਲੀ ਦੇ ਮੌਕੇ 'ਤੇ ਸ਼ਹਿਰ ਵਾਸੀਆਂ ਨੂੰ ਤੋਹਫਾ ਦਿੰਦੇ ਹੋਏ 1 ਦਸੰਬਰ ਤੋਂ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫਤ ਕਰਨ ਦਾ ਐਲਾਨ ਕੀਤਾ ਸੀ। ਪਰ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਨੇ ਮੇਅਰ ਦੇ ਇਸ ਫੈਸਲੇ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਹੈ। ਦੀਵਾਲੀ ਦੀ ਪੂਰਵ ਸੰਧਿਆ 'ਤੇ, ਮੇਅਰ ਨੇ ਨਗਰ ਨਿਗਮ ਦੁਆਰਾ ਸੰਚਾਲਿਤ ਸ਼ਹਿਰ ਦੇ ਸਾਰੇ ਪਾਰਕਿੰਗ ਸਥਾਨਾਂ 'ਤੇ 1 ਦਸੰਬਰ ਤੋਂ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫਤ ਕਰਨ ਦਾ ਐਲਾਨ ਕੀਤਾ ਸੀ। ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰਤ ਮੀਡੀਆ ਗਰੁੱਪ ਵੱਲੋਂ ਪ੍ਰੈਸ ਬਿਆਨ ਜਾਰੀ ਕੀਤਾ ਗਿਆ। ਲਿਖਿਆ ਗਿਆ ਸੀ ਕਿ ਸਦਨ ਨੇ ਦੋਪਹੀਆ ਵਾਹਨਾਂ ਲਈ ਮੁਫਤ ਪਾਰਕਿੰਗ ਦੇ ਏਜੰਡੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਦਾ ਟੈਂਡਰ ਹੋਣਾ ਅਜੇ ਬਾਕੀ ਹੈ। ਅਜਿਹੇ 'ਚ ਲੋਕਾਂ ਨੂੰ ਲਾਭ ਪਹੁੰਚਾਉਣ 'ਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ, ਇਸ ਲਈ 1 ਦਸੰਬਰ ਤੋਂ ਦੋਪਹੀਆ ਵਾਹਨਾਂ ਨੂੰ ਪਾਰਕਿੰਗ ਫੀਸ ਭਰਨ ਤੋਂ ਛੋਟ ਦਿੱਤੀ ਜਾਵੇਗੀ।