ਕਿਸਾਨ ਅੰਦੋਲਨ ਵਿਚ ਬੰਗਾਲੀ ਲੜਕੀ ਨਾਲ ਰੇਪ ਦਾ ਮਾਮਲਾ : ਕਿਸਾਨ ਨੇਤਾ ਯੋਗੇਂਦਰ ਯਾਦਵ ਤੋਂ ਐੱਸ.ਆਈ.ਟੀ. ਨੇ ਕੀਤੀ ਪੁੱਛਗਿੱਛ

ਝੱਜਰ (ਇੰਟ.)- ਝੱਜਰ ਜ਼ਿਲੇ ਦੀ ਦਿੱਲੀ ਸਰਹੱਦ ‘ਤੇ ਬਹਾਦੁਰਗੜ੍ਹ ਦੇ ਟਿੱਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਬੀਤੇ ਦਿਨੀਂ ਪੱਛਮੀ ਬੰਗਾਲ ਦੀ ਇਕ ਲੜਕੀ…

ਝੱਜਰ (ਇੰਟ.)- ਝੱਜਰ ਜ਼ਿਲੇ ਦੀ ਦਿੱਲੀ ਸਰਹੱਦ ‘ਤੇ ਬਹਾਦੁਰਗੜ੍ਹ ਦੇ ਟਿੱਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਬੀਤੇ ਦਿਨੀਂ ਪੱਛਮੀ ਬੰਗਾਲ ਦੀ ਇਕ ਲੜਕੀ ਨਾਲ ਜਬਰ ਜ਼ਨਾਹ ਦੇ ਮਾਮਲੇ ਵਿਚ ਪੁਲਸ ਵਲੋਂ ਕਿਸਾਨ ਨੇ ਯੋਗੇਂਦਰ ਯਾਦਵ ਕੋਲੋਂ ਪੁੱਛਗਿਛ ਕੀਤੀ ਗਈ। ਯੋਗੇਂਦਰ ਯਾਦਵ ਨੂੰ ਪੁਲਸ ਵਲੋਂ ਨੋਟਿਸ ਭੇਜ ਕੇ ਤਲਬ ਕੀਤਾ ਗਿਆ ਸੀ। ਉਸੇ ਨੋਟਿਸ ‘ਤੇ ਯੋਗੇਂਦਰ ਯਾਦਵ ਇਥੇ ਬਹਾਦੁਰਗੜ੍ਹ ਵਿਚ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਸਾਹਮਣੇ ਪੇਸ਼ ਹੋਏ।

ਯਾਦਵ ਨੇ ਪੁਲਸ ਸਾਹਮਣੇ ਜਾਂਚ ਵਿਚ ਉਨ੍ਹਾਂ ਦੇ ਅਤੇ ਸਾਂਝੇ ਮੋਰਚੇ ਵਲੋਂ ਸਹਿਯੋਗ ਦੇਣ ਦੀ ਗੱਲ ਆਖੀ ਹੈ। ਬਾਅਦ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸੇ ਵੀ ਮਹਿਲਾ ਨਾਲ ਕਿਸੇ ਵੀ ਤਰ੍ਹਾਂ ਦੀ ਬਦਸਲੂਕੀ ਸੰਯੁਕਤ ਕਿਸਾਨ ਮੋਰਚਾ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਯੋਗੇਂਦਰ ਯਾਦਵ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਜਿਸ ਲੜਕੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਬਾਰੇ ਉਹ ਇੰਨਾ ਹੀ ਕਹਿਣਾ ਚਾਹੁਣਗੇ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਮਹਿਲਾ ਦੇ ਨਾਲ ਛੇੜਖਾਨੀ ਕੀਤੇ ਜਾਣਦੀ ਜਾਣਕਾਰੀ ਸੀ ਪਰ ਉਸ ਦੌਰਾਨ ਪੀੜਤਾ ਦਾ ਇਲਾਜ ਕਰਵਾਉਣਾ ਸਾਡੀ ਪਹਿਲ ਸੀ।

ਮਹਿਲਾ ਨਾਲ ਛੇੜਖਾਨੀ ਤੋਂ ਜ਼ਿਆਦਾ ਕੁਝ ਹੋਇਆ ਤਾਂ ਇਸ ਗੱਲ ਦਾ ਖੁਲਾਸਾ ਦੋ ਮਈ ਨੂੰ ਹੋਇਆ। ਪਰ ਉਨ੍ਹਾਂ ਦੇ ਇਹ ਗੱਲ ਸਮਝ ਤੋਂ ਪਰੇ ਹੈ ਕਿ ਪੀੜਤਾ ਦੇ ਪਿਤਾ ਨੇ ਦੋ ਲੋਕਾਂ ਵਿਰੁੱਧ ਸ਼ਿਕਾਇਤ ਦਿੱਤੀ ਸੀ, ਜਦੋਂ ਕਿ ਐੱਫ.ਆਈ.ਆਰ. ਅੱਧਾ ਦਰਜਨ ਲੋਕਾਂ ਵਿਰੁੱਧ ਦਰਜ ਕੀਤੀ ਗਈ ਹੈ। ਇਸ ਨੂੰ ਲੈ ਕੇ ਹੀ ਉਨ੍ਹਾਂ ਨੇ ਸਵਾਲ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਕਿ ਅੰਦੋਲਨ ਨੂੰ ਪਹਿਲਾਂ ਵੀ ਬਦਨਾਮ ਕੀਤਾ ਗਿਆ ਸੀ। ਇਸ ਘਟਨਾ ਦਾ ਵੀ ਲੋਕ ਇਸਤੇਮਾਲ ਕਰਨਗੇ ਪਰ ਉਹ ਅਤੇ ਸੰਯੁਕਤ ਕਿਸਾਨ ਮੋਰਚਾ ਚਾਹੁੰਦੇ ਹਨ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਸਿਰਫ ਅਤੇ ਸਿਰਫ ਸੱਚ ਦੇ ਨਾਲ ਹੈ।

Leave a Reply

Your email address will not be published. Required fields are marked *