LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Gold-Silver Price Today: ਸੋਨਾ ਹੋਇਆ ਸਸਤਾ, ਚਾਂਦੀ ਚਮਕੀ, ਜਾਣੋ ਅੱਜ ਕੀ ਰਿਹਾ 10 ਗ੍ਰਾਮ ਸੋਨੇ ਦਾ ਰੇਟ

gold65

Gold-Silver Price Today: ਅੱਜ, 10 ਮਈ, 2023 ਨੂੰ, ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਸੋਨੇ ਦੀ ਕੀਮਤ 61,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਹੈ। ਉੱਥੇ ਹੀ ਚਾਂਦੀ ਦੀ ਕੀਮਤ 76 ਹਜਾਰ ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਰਾਸ਼ਟਰੀ ਪੱਧਰ 'ਤੇ 999 ਸ਼ੁੱਧਤਾ ਵਾਲੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 61430 ਰੁਪਏ ਹੈ। ਜਦਕਿ 999 ਸ਼ੁੱਧਤਾ ਵਾਲੀ ਚਾਂਦੀ 76,351 ਰੁਪਏ ਹੈ।

ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਮੰਗਲਵਾਰ ਸ਼ਾਮ ਨੂੰ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 61533 ਰੁਪਏ ਪ੍ਰਤੀ 1 ਸੀ। ਜੋ ਅੱਜ ਸਵੇਰੇ (10 ਮਈ) 61430 ਰੁਪਏ 'ਤੇ ਆ ਗਿਆ ਹੈ। ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ 'ਤੇ ਸੋਨਾ ਅਤੇ ਚਾਂਦੀ ਸਸਤੇ ਹੋ ਗਏ ਹਨ।

ਤੁਹਾਨੂੰ ਦੱਸ ਦੇਈਏ ਕਿ ਇੰਡੀਅਨ ਬੁਲਿਅਨ ਜਵੈਲਰਜ਼ ਐਸੋਸੀਏਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਕੀਮਤਾਂ ਨੇ ਵੱਖ-ਵੱਖ ਸ਼ੁੱਧਤਾ ਵਾਲੇ ਸੋਨੇ ਦੀ ਮਿਆਰੀ ਕੀਮਤ ਵਿੱਚ ਬਦਲਾਅ ਕੀਤਾ ਹੈ। ਇਹ ਸਾਰੀਆਂ ਕੀਮਤਾਂ ਟੈਕਸ ਅਤੇ ਮੇਕਿੰਗ ਚਾਰਜ ਤੋਂ ਪਹਿਲਾਂ ਹਨ। IBJA ਦੁਆਰਾ ਜਾਰੀ ਕੀਤੀਆਂ ਦਰਾਂ ਦੇਸ਼ ਭਰ ਵਿੱਚ ਆਮ ਹਨ ਪਰ GST ਇਸ ਦੀਆਂ ਕੀਮਤਾਂ ਵਿੱਚ ਸ਼ਾਮਲ ਨਹੀਂ ਹੈ। 

In The Market