LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Amritsar To Direct Flight Kuala Lumpur: ਅੰਮ੍ਰਿਤਸਰ-ਕੁਆਲਾਲੰਪੁਰ ਲਈ ਸ਼ੁਰੂ ਹੋਵੇਗੀ ਜਲਦ ਉਡਾਣ, ਕਰੋਨਾ ਕਾਰਨ 'ਚ ਹੋਈ ਸੀ ਬੰਦ

plane57

Amritsar To Direct Flight Kuala Lumpur: ਪੰਜਾਬ ਦਾ ਅੰਮ੍ਰਿਤਸਰ ਹਵਾਈ ਅੱਡਾ ਇੱਕ ਵਾਰ ਫਿਰ ਮਲੇਸ਼ੀਆ ਨਾਲ ਜੁੜਨ ਜਾ ਰਿਹਾ ਹੈ। ਏਅਰ ਏਸ਼ੀਆ ਐਕਸ ਨੇ ਕੋਵਿਡ ਕਾਰਨ ਮਾਰਚ 2020 ਵਿੱਚ ਬੰਦ ਕੀਤੇ ਅੰਮ੍ਰਿਤਸਰ-ਕੁਆਲਾਲੰਪੁਰ ਮਾਰਗ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਹੈ। ਇਹ ਉਡਾਣ ਸਤੰਬਰ 2023 ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਹ ਉਡਾਣ ਹਫ਼ਤੇ ਵਿੱਚ ਚਾਰ ਦਿਨ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਏਅਰ ਏਸ਼ੀਆ ਐਕਸ ਦਾ ਏਅਰਬੱਸ ਏ-330 ਜਹਾਜ਼ ਐਤਵਾਰ ਅਤੇ ਸੋਮਵਾਰ ਨੂੰ ਕੁਆਲਾਲੰਪੁਰ ਤੋਂ ਉਡਾਣ ਭਰੇਗਾ। ਇਹ ਉਡਾਣ ਕੁਆਲਾਲੰਪੁਰ ਤੋਂ ਸਵੇਰੇ 7:35 ਵਜੇ ਉਡਾਣ ਭਰੇਗੀ, ਜਦੋਂ ਕਿ ਇਹ ਸਵੇਰੇ 11:00 ਵਜੇ ਅੰਮ੍ਰਿਤਸਰ ਪਹੁੰਚੇਗੀ। ਜਦੋਂ ਕਿ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਇਹ ਜਹਾਜ਼ ਕੁਆਲਾਲੰਪੁਰ ਤੋਂ ਰਾਤ 8.25 ਵਜੇ ਉਡਾਣ ਭਰੇਗਾ ਅਤੇ ਰਾਤ 11.50 ਵਜੇ ਅੰਮ੍ਰਿਤਸਰ ਲੈਂਡ ਕਰੇਗਾ।

ਇਸੇ ਤਰ੍ਹਾਂ ਇਹ ਉਡਾਣ ਐਤਵਾਰ ਅਤੇ ਸੋਮਵਾਰ ਨੂੰ ਦੁਪਹਿਰ 12.30 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਰਾਤ 8.55 ਵਜੇ ਕੁਆਲਾਲੰਪੁਰ ਪਹੁੰਚੇਗੀ। ਇਸੇ ਤਰ੍ਹਾਂ ਬੁੱਧਵਾਰ-ਸ਼ੁੱਕਰਵਾਰ ਨੂੰ ਇਹ ਜਹਾਜ਼ ਅੰਮ੍ਰਿਤਸਰ ਤੋਂ ਸਵੇਰੇ 1 ਵਜੇ ਉਡਾਣ ਭਰੇਗਾ ਅਤੇ ਸਵੇਰੇ 9.25 ਵਜੇ ਮਲੇਸ਼ੀਆ ਪਹੁੰਚੇਗਾ।

ਜਹਾਜ਼ 377 ਸੀਟਾਂ ਵਾਲਾ ਹੋਵੇਗਾ
ਏਅਰ ਏਸ਼ੀਆ ਐਕਸ ਦੇ ਮੁਤਾਬਕ, ਏਅਰਬੱਸ ਏ-330 ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। ਇਹ 377 ਸੀਟਾਂ ਨਾਲ ਲੈਸ ਜਹਾਜ਼ ਹੋਵੇਗਾ। ਜਿਸ ਵਿੱਚ ਬਿਜ਼ਨਸ ਕਲਾਸ ਦੀਆਂ 12 ਸੀਟਾਂ ਵੀ ਹੋਣਗੀਆਂ। ਇਸ ਤੋਂ ਇਲਾਵਾ ਇਸ ਜਹਾਜ਼ ਦੇ ਆਉਣ ਨਾਲ ਪੰਜਾਬੀਆਂ ਨੂੰ ਕਾਫੀ ਫਾਇਦਾ ਹੋਵੇਗਾ। ਆਸਟ੍ਰੇਲੀਆ ਜਾਣ ਵਾਲੇ ਪੰਜਾਬੀ ਇਸ ਫਲਾਈਟ ਦੀ ਵਰਤੋਂ ਕਰਕੇ ਕਨੈਕਟਡ ਫਲਾਈਟ ਲੈ ਸਕਦੇ ਹਨ।

In The Market