ਸਰਾਫ਼ਾ ਬਾਜ਼ਾਰ ‘ਚ ਦਿਨ-ਦਿਹਾੜੇ ਨੋਸਰਬਾਜ਼ੀ, ਕਕੁਲਚੇ ਵਾਲੇ ਨੂੰ ‘ਚਾਚਾ’ ਕਹਿ ਪੈਰੀਂ ਹੱਥ ਲਗਾਏ ਅਤੇ ਜੇਬ ‘ਚੋਂ ਉਡਾ ਲਏ 20 ਹਜ਼ਾਰ

ਖੰਨਾ : ਉਦਯੋਗਿਕ ਸ਼ਹਿਰ ਖੰਨਾ ਦੇ ਸਭ ਤੋਂ ਭੀੜ-ਭੜੱਕੇ ਵਾਲੇ ਇਲਾਕੇ ਸਰਾਫ਼ਾ ਬਾਜ਼ਾਰ ਵਿੱਚ ਅੱਜ ਦਿਨ-ਦਿਹਾੜੇ ਨੋਸਰਬਾਜ਼ੀ ਦੀ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਇੱਕ…

stealing

ਖੰਨਾ : ਉਦਯੋਗਿਕ ਸ਼ਹਿਰ ਖੰਨਾ ਦੇ ਸਭ ਤੋਂ ਭੀੜ-ਭੜੱਕੇ ਵਾਲੇ ਇਲਾਕੇ ਸਰਾਫ਼ਾ ਬਾਜ਼ਾਰ ਵਿੱਚ ਅੱਜ ਦਿਨ-ਦਿਹਾੜੇ ਨੋਸਰਬਾਜ਼ੀ ਦੀ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਇੱਕ ਚਲਾਕ ਨੋਸਰਬਾਜ਼ ਨੇ ਕੁਲਚੇ ਦੀ ਰੇਹੜੀ ਲਗਾਉਣ ਵਾਲੇ ਇੱਕ ਮਾਸੂਮ ਵਿਅਕਤੀ ਨੂੰ ਆਪਣੀ ਗੱਲਾਂ ਵਿੱਚ ਉਲਝਾ ਕੇ ਉਸ ਦੀ ਜੇਬ ਵਿੱਚੋਂ 20 ਹਜ਼ਾਰ ਰੁਪਏ ਸਾਫ਼ ਕਰ ਦਿੱਤੇ। ਇਹ ਸਾਰੀ ਵਾਰਦਾਤ ਬਾਜ਼ਾਰ ਵਿੱਚ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ ਹੈ।

ਪੈਰੀਂ ਹੱਥ ਲਗਾਉਣ ਦੇ ਬਹਾਨੇ ਮਾਰਿਆ ਡਾਕਾ

ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਰੇਹੜੀ ਕੋਲ ਆ ਕੇ ਰੁਕਦਾ ਹੈ ਅਤੇ ਕੁਲਚਾ ਖਾਣ ਤੋਂ ਬਾਅਦ ਪੈਸੇ ਦੇਣ ਲਈ ਆਪਣੀ ਜੇਬ ਵਿੱਚ ਹੱਥ ਪਾਉਂਦਾ ਹੈ। ਇਸ ਦੌਰਾਨ ਉਹ ਕੁਲਚੇ ਵਾਲੇ ਨਾਲ ਬੇਹੱਦ ਆਪਣਾਪਨ ਦਿਖਾਉਂਦੇ ਹੋਏ  ਹਾਸਾ-ਮਜ਼ਾਕ ਕਰਨ ਲੱਗਦਾ ਹੈ। ਉਹ ਕੁਲਚੇ ਵਾਲੇ ਨੂੰ ‘ਚਾਚਾ-ਚਾਚਾ’ ਕਹਿ ਕੇ ਉਸ ਦੇ ਪੈਰੀਂ ਹੱਥ ਲਗਾਉਂਦਾ ਹੈ। ਇਸੇ ਨਿਮਰਤਾ ਅਤੇ ਆਦਰ ਦੇ ਬਹਾਨੇ ਉਸ ਨੇ ਬੜੀ ਸਫ਼ਾਈ ਨਾਲ ਕੁਲਚੇ ਵਾਲੇ ਦੀ ਜੇਬ ਵਿੱਚੋਂ 20 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਜਾਣੋ ਪੀੜਤ ਦੀ ਹੱਡਬੀਤੀ 

ਮੂਲ ਰੂਪ ਵਿੱਚ ਬਰੇਲੀ ਦੇ ਰਹਿਣ ਵਾਲੇ ਪੀੜਤ ਕੁਲਚੇ ਵਾਲੇ ਨੇ ਦੱਸਿਆ ਕਿ ਇਹ ਨੋਸਰਬਾਜ਼ ਪਹਿਲਾਂ ਵੀ ਕਈ ਵਾਰ ਉਸ ਕੋਲੋਂ ਕੁਲਚੇ ਲੈ ਕੇ ਜਾ ਚੁੱਕਾ ਸੀ, ਜਿਸ ਕਾਰਨ ਉਸ ਨੂੰ ਸ਼ੱਕ ਨਹੀਂ ਹੋਇਆ। ਪੀੜਤ ਅਨੁਸਾਰ, “ਉਸ ਨੇ ਕੁਲਚਾ ਖਾ ਕੇ 20 ਰੁਪਏ ਦਿੱਤੇ ਅਤੇ ਫਿਰ ਪੈਰੀਂ ਹੱਥ ਲਗਾਉਣ ਲੱਗ ਪਿਆ। ਜਿਵੇਂ ਹੀ ਉਹ ਉੱਥੋਂ ਗਿਆ, ਮੈਂ ਜੇਬ ਵਿੱਚ ਹੱਥ ਮਾਰਿਆ ਤਾਂ ਪੈਸੇ ਗਾਇਬ ਸਨ। ਮੈਂ ਉਸ ਦੇ ਪਿੱਛੇ ਵੀ ਭੱਜਿਆ, ਪਰ ਉਹ ਭੀੜ ਦਾ ਫ਼ਾਇਦਾ ਉਠਾ ਕੇ ਦੂਰ ਨਿਕਲ ਗਿਆ।”

ਪੁਲਿਸ ਨੂੰ ਸ਼ਿਕਾਇਤ ਦੀ ਤਿਆਰੀ

ਗ਼ਰੀਬ ਰੇਹੜੀ ਚਾਲਕ ਦੀ ਮਿਹਨਤ ਦੀ ਕਮਾਈ ਲੁੱਟੇ ਜਾਣ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਵੱਲੋਂ ਇਸ ਮਾਮਲੇ ਸਬੰਧੀ ਸਥਾਨਕ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾ ਰਹੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਅਜਿਹੇ ਨੋਸਰਬਾਜ਼ਾਂ ਨੂੰ ਨੱਥ ਪਾਈ ਜਾ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

ਅੰਮ੍ਰਿਤਸਰ ਵਿਖੇ ਦੜਾ-ਸੱਟਾ ਲਗਾਉਣ ਦੀ ਵੀਡੀਓ ਵਾਇਰਲ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *