‘Border 2’ Boom the box office: 7 ਦਿਨਾਂ ਵਿੱਚ 200 ਕਰੋੜ ਦਾ ਅੰਕੜਾ ਪਾਰ, ਸੰਨੀ ਦਿਓਲ ਨੇ ਫੈਨਜ਼ ਦਾ ਕੀਤਾ ਧੰਨਵਾਦ

ਮੁੰਬਈ :  ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਨੀ ਦਿਓਲ ਦੀ ਸਭ ਤੋਂ ਉਡੀਕੀ ਜਾਣ ਵਾਲੀ ਫ਼ਿਲਮ ‘ਬਾਰਡਰ 2’ ਸਿਨੇਮਾਘਰਾਂ ਵਿੱਚ ਕਮਾਈ ਦੇ ਨਵੇਂ ਰਿਕਾਰਡ ਸਥਾਪਤ ਕਰ…

ਮੁੰਬਈ :  ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਨੀ ਦਿਓਲ ਦੀ ਸਭ ਤੋਂ ਉਡੀਕੀ ਜਾਣ ਵਾਲੀ ਫ਼ਿਲਮ ‘ਬਾਰਡਰ 2’ ਸਿਨੇਮਾਘਰਾਂ ਵਿੱਚ ਕਮਾਈ ਦੇ ਨਵੇਂ ਰਿਕਾਰਡ ਸਥਾਪਤ ਕਰ ਰਹੀ ਹੈ। ਫ਼ਿਲਮ ਦੀ ਰਿਲੀਜ਼ ਨੂੰ ਅੱਜ ਇੱਕ ਹਫ਼ਤਾ ਪੂਰਾ ਹੋ ਗਿਆ ਹੈ ਅਤੇ ਇਨ੍ਹਾਂ ਸੱਤ ਦਿਨਾਂ ਵਿੱਚ ਫ਼ਿਲਮ ਨੇ ਭਾਰਤੀ ਬਾਕਸ ਆਫਿਸ ‘ਤੇ 216.6 ਕਰੋੜ ਰੁਪਏ ਤੋਂ ਵੱਧ ਦੀ ਸ਼ਾਨਦਾਰ ਕਮਾਈ ਕਰ ਲਈ ਹੈ। ਫ਼ਿਲਮ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਨੇ ਸਾਬਤ ਕਰ ਦਿੱਤਾ ਹੈ ਕਿ ਦਰਸ਼ਕਾਂ ਵਿੱਚ ਅੱਜ ਵੀ ਦੇਸ਼ ਭਗਤੀ ਦੇ ਜਜ਼ਬੇ ਵਾਲੀਆਂ ਫ਼ਿਲਮਾਂ ਦਾ ਕਰੇਜ਼ ਬਰਕਰਾਰ ਹੈ।

ਬਰਫ਼ੀਲੀਆਂ ਵਾਦੀਆਂ ਤੋਂ ਸੰਨੀ ਦਿਓਲ ਨੇ ਜਤਾਇਆ ਪਿਆਰ

ਫ਼ਿਲਮ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸੰਨੀ ਦਿਓਲ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਖ਼ਾਸ ਵੀਡੀਓ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਹੈ। ਬਰਫ਼ ਨਾਲ ਢਕੀਆਂ ਪਹਾੜੀਆਂ ਦੇ ਵਿਚਕਾਰ ਖੜ੍ਹੇ ਹੋ ਕੇ ਸੰਨੀ ਨੇ ਭਾਵੁਕ ਹੁੰਦਿਆਂ ਕਿਹਾ, “ਮੇਰੀ ਆਵਾਜ਼ ਤੁਹਾਡੇ ਦਿਲਾਂ ਤੱਕ ਪਹੁੰਚੀ ਹੈ। ਤੁਸੀਂ ‘ਬਾਰਡਰ 2’ ਨੂੰ ਇੰਨਾ ਪਿਆਰ ਦਿੱਤਾ, ਉਸ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।” ਉਨ੍ਹਾਂ ਦਾ ਇਹ ਅੰਦਾਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਜਾਣੋ ਬਾਰਡਰ 2′ ਦੀ ਪੂਰੇ ਹਫ਼ਤੇ ਦੀ ਕਮਾਈ ਦਾ ਵੇਰਵਾ

ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 23 ਜਨਵਰੀ ਨੂੰ ਰਿਲੀਜ਼ ਹੋਈ ਸੀ। ਪਹਿਲੇ ਦਿਨ ਤੋਂ ਹੀ ਫ਼ਿਲਮ ਨੇ ਬਾਕਸ ਆਫਿਸ ‘ਤੇ ਆਪਣੀ ਪਕੜ ਮਜ਼ਬੂਤ ਰੱਖੀ ਹੈ। ਹਫ਼ਤੇ ਦੇ ਅੰਤ (Weekend) ‘ਤੇ ਫ਼ਿਲਮ ਦੀ ਕਮਾਈ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ।

ਫ਼ਿਲਮ ਦਾ ਹੁਣ ਤੱਕ ਦਾ ਕਲੈਕਸ਼ਨ ਕਰੋੜ ਰੁਪਏ ਵਿੱਚ ਹੋ ਗਈ ਹੈ। ਇਸ ਦੀ ਪਹਿਲੇ ਦਿਨ 30.0 ਕਰੋੜ ਰਹੀ, ਇਸ ਦੇ ਨਾਲ ਹੀ ਦੂਜਾ ਦਿਨ 36.5 ਕਰੋੜ, ਤੀਜੇ ਦਿਨ 54.5 ਕਰੋੜ, ਚੌਥੇ ਦਿਨ 59.0 ਕਰੋੜ, ਪੰਜਵੇਂ ਦਿਨ  20.0 ਕਰੋੜ ਅਤੇ ਛੇਵੇਂ ਦਿਨ 13.0 ਕਰੋੜ ਰਿਹਾ। ਬਾਰਡਰ 2 ਦੀ ਸੱਤਵੇਂ ਦਿਨ 3.6 ਕਰੋੜ ਰਹੀ, ਇਸ ਦੇ ਨਾਲ ਹੀ ਦੱਸ ਦੇਈਏ ਕਿ ਕੁੱਲ ਮਿਲਾ ਕੇ ਕਮਾਈ 216.6 ਕਰੋੜ ਰੁਪਏ ਰਹੀ। ਫ਼ਿਲਮ ਦੀ ਕਮਾਈ ਦੀ ਰਫ਼ਤਾਰ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੇ ਰਿਕਾਰਡ ਤੋੜ ਸਕਦੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 

Arijit Singh ਨੇ ਗਾਇਕੀ ਨੂੰ ਅਲਵਿਦਾ ਕਹਿਣ ‘ਤੇ Vishal Dadlani ਨੇ ਸਾਂਝਾ ਕੀਤਾ ਜੀਵਨ ਦਾ ਸੱਚ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *