Big loss to the cinema world: ‘ਮੈਰੀ ਕੋਮ’ ਫੇਮ ਦਿੱਗਜ ਅਦਾਕਾਰ ਸੁਨੀਲ ਥਾਪਾ ਦਾ 68 ਸਾਲ ਦੀ ਉਮਰ ‘ਚ ਦੇਹਾਂਤ

ਕਾਠਮੰਡੂ: ਨੇਪਾਲੀ ਅਤੇ ਭਾਰਤੀ ਸਿਨੇਮਾ ਦੇ ਮੰਨੇ-ਪ੍ਰਮੰਨੇ ਅਦਾਕਾਰ ਸੁਨੀਲ ਥਾਪਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। 68 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ…

ਕਾਠਮੰਡੂ: ਨੇਪਾਲੀ ਅਤੇ ਭਾਰਤੀ ਸਿਨੇਮਾ ਦੇ ਮੰਨੇ-ਪ੍ਰਮੰਨੇ ਅਦਾਕਾਰ ਸੁਨੀਲ ਥਾਪਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। 68 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ। ਰਿਪੋਰਟਾਂ ਅਨੁਸਾਰ, ਸੁਨੀਲ ਥਾਪਾ ਦਾ ਦੇਹਾਂਤ ਦਿਲ ਦਾ ਦੌਰਾ (ਕਾਰਡੀਅਕ ਅਰੈਸਟ) ਪੈਣ ਕਾਰਨ ਹੋਇਆ ਹੈ। ਉਨ੍ਹਾਂ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਕਾਠਮੰਡੂ ਦੇ ਨੌਰਵਿਕ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋਈ ਮੌਤ

ਹਸਪਤਾਲ ਦੇ ਚੇਅਰਪਰਸਨ ਰਾਜੇਂਦਰ ਬਹਾਦਰ ਸਿੰਘ ਨੇ ਦੱਸਿਆ ਕਿ ਜਦੋਂ ਸੁਨੀਲ ਥਾਪਾ ਨੂੰ ਹਸਪਤਾਲ ਲਿਆਂਦਾ ਗਿਆ, ਤਾਂ ਉਹ ਬੇਹੋਸ਼ ਸਨ। ਡਾਕਟਰਾਂ ਵੱਲੋਂ ਸਵੇਰੇ 7:44 ਵਜੇ ਕੀਤੇ ਗਏ ਈ.ਸੀ.ਜੀ. (ECG) ਟੈਸਟ ਤੋਂ ਬਾਅਦ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।

ਨੇਪਾਲੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਵਿਲੇਨ

ਸੁਨੀਲ ਥਾਪਾ ਨੇ ਆਪਣੇ ਕਰੀਅਰ ਵਿੱਚ 300 ਤੋਂ ਵੱਧ ਨੇਪਾਲੀ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੂੰ ਫਿਲਮ ‘ਚੀਨੋ’ ਵਿੱਚ ਨਿਭਾਏ ‘ਰਾਤੇ ਕੈਲਾ’ ਦੇ ਕਿਰਦਾਰ ਲਈ ਸਭ ਤੋਂ ਵੱਧ ਪ੍ਰਸਿੱਧੀ ਮਿਲੀ, ਜਿਸ ਨੇ ਉਨ੍ਹਾਂ ਨੂੰ ਇੰਡਸਟਰੀ ਦੇ ਸਭ ਤੋਂ ਖੌਫਨਾਕ ਅਤੇ ਮਸ਼ਹੂਰ ਵਿਲੇਨ ਵਜੋਂ ਸਥਾਪਿਤ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਨੇਪਾਲੀ ਦੇ ਨਾਲ-ਨਾਲ ਭੋਜਪੁਰੀ ਫਿਲਮਾਂ ਵਿੱਚ ਵੀ ਮਨਵਾਇਆ।

ਬਾਲੀਵੁੱਡ ਵਿੱਚ ਮਾਰੀ ਧੱਕ: ਮੈਰੀ ਕੋਮਲਈ ਮਿਲਿਆ ਫਿਲਮਫੇਅਰ ਨਾਮਜ਼ਦਗੀ

ਸੁਨੀਲ ਥਾਪਾ ਨੇ ਬਾਲੀਵੁੱਡ ਵਿੱਚ ਵੀ ਕਈ ਯਾਦਗਾਰ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਨੂੰ ਪ੍ਰਿਅੰਕਾ ਚੋਪੜਾ ਦੀ ਫਿਲਮ ‘ਮੈਰੀ ਕੋਮ’ ਵਿੱਚ ਕੋਚ ਦੇ ਕਿਰਦਾਰ ਲਈ ਫਿਲਮਫੇਅਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਸਿੱਧ ਵੈੱਬ ਸੀਰੀਜ਼ ‘ਦਿ ਫੈਮਿਲੀ ਮੈਨ’, ਫਿਲਮ ‘ਇਕ ਦੂਜੇ ਕੇ ਲੀਏ’ ਅਤੇ ‘ਆਜ ਕੀ ਆਵਾਜ਼’ ਵਰਗੇ ਵੱਡੇ ਪ੍ਰੋਜੈਕਟਾਂ ਵਿੱਚ ਕੰਮ ਕੀਤਾ।

ਮਾਡਲਿੰਗ ਅਤੇ ਫੁੱਟਬਾਲ ਤੋਂ ਕੀਤੀ ਸੀ ਸ਼ੁਰੂਆਤ

ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਸੁਨੀਲ ਨੇ 1970 ਦੇ ਦਹਾਕੇ ਵਿੱਚ ਮੁੰਬਈ ਵਿੱਚ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਇੱਕ ਪੇਸ਼ੇਵਰ ਫੁੱਟਬਾਲ ਖਿਡਾਰੀ ਵੀ ਸਨ ਅਤੇ ਮੁੰਬਈ ਦੇ ਕਲੱਬਾਂ ਲਈ ਖੇਡਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਫੋਟੋ ਜਰਨਲਿਸਟ ਵਜੋਂ ਵੀ ਕੰਮ ਕੀਤਾ ਅਤੇ 1974 ਵਿੱਚ ਭੂਟਾਨ ਦੇ ਰਾਜਿਆਂ ਦੇ ਤਾਜਪੋਸ਼ੀ ਸਮਾਗਮ ਨੂੰ ਕਵਰ ਕੀਤਾ ਸੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 

Major incident in Garhshankar: ਸਾਬਕਾ ਸਬ-ਇੰਸਪੈਕਟਰ ਦੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ, ਇਲਾਕੇ ‘ਚ ਦਹਿਸ਼ਤ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *