BIG NEWS : Bhagwant Mann ਦਾ ਵੱਡਾ ਐਲਾਨ, ‘ਕਾਂਗਰਸ ਨੂੰ ਹੋਇਆ ਵੱਡਾ ਨੁਕਸਾਨ’, ਕੈਪਟਨ ਨੇ ਚੁੱਕਿਆ ਨਵਾਂ ਕਦਮ!
ਪੰਜਾਬ ਵਿਧਾਨ ਸਭਾ (Punjab Vidhan Sabha) ਦਾ ਕਾਰਵਾਈ ਦਾ ਅੱਜ ਪਹਿਲਾ ਦਿਨ ਸੀ ਜੋ ਕਿ ਖੂਬ ਹੰਗਾਮਾ ਭਰਪੂਰ ਰਿਹੈ। ਇਸ ਦੌਰਾਨ ਕਾਂਗਰਸ (Congress) ਵੱਲੋਂ ਸਦਨ ਵਿੱਚ ਪੰਜਾਬ ਸਰਕਾਰ (Punjab Government) ਦਾ ਜੰਮ੍ਹ ਕੇ ਵਿਰੋਧ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਂਗਰਸ ਵਿਧਾਇਕਾਂ ਨਾਲ ਆਹਮੋ-ਸਾਹਮਣੇ ਹੋ ਗਏ,ਕਾਂਗਰਸ ਦੇ ਵਿਰੋਧ ਤੋਂ ਭੜਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann) ਨੇ ਕਿਹਾ ਕਿ ਕਾਂਗਰਸ ਸਾਨੂੰ ਕਾਨੂੰਨ ਸਮਝਾਉਣ ਦੀ ਬਜਾਏ ਆਪ ਸਮਝੇ ਕਿ ਹਾਊਸ ਵਿਚ ਸਪੀਕਰ ਦੀ ਆਗਿਆ ਦੇ ਨਾਲ ਕੋਈ ਵੀ ਮਤਾ ਅਤੇ ਕੋਈ ਵੀ ਬਿੱਲ ਲਿਆਂਦਾ ਜਾ ਸਕਦਾ ਹੈ, ਕਾਂਗਰਸ ਕੋਲ ਬੋਲਣ ਨੂੰ ਕੁੱਝ ਨਹੀਂ ਹੈ। ਕਾਂਗਰਸ ਪਹਿਲਾਂ ਆਪਣਾ ਘਰ ਤਾਂ ਸੰਭਾਲ ਲਵੇ।
ਕਾਂਗਰਸ ‘ਤੇ ਭੜਕੇ CM Bhagwant Mann
Bhagwant Mann Said
ਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਹੱਕਾਂ ਦੀ ਗੱਲ ਕਰ ਰਹੀ ਹੈ ਜਦਕਿ ਮਹਾਰਾਸ਼ਟਰ, ਰਾਜਸਥਾਨ ਅਤੇ ਗੋਆ ਵਿੱਚ ਤਾਂ ਕਾਂਗਰਸ ਕੋਲੋਂ ਆਪਣੇ ਹੱਕ ਸੰਭਾਲੇ ਨਹੀਂ ਗਏ, ਫਿਰ ਇਥੇ ਕਿਹੜੇ ਹੱਕ ਮੰਗ ਰਹੇ ਹਨ। ਕਾਂਗਰਸ ਨਾ ਕੋਈ ਮਤਾ ਪਾਸ ਹੋਣ ਦਿੰਦੀ ਹੈ ਅਤੇ ਨਾ ਡਿਬੇਟ ਕਰਨ ਦਿੰਦੀ ਹੈ, ਕਾਂਗਰਸ ਕਿਸ ਗੱਲੋਂ ਕਾਣੀ ਹੈ।
ਜਦਕਿ ਕਾਂਗਰਸ ਦੇ ਵਿਧਾਇਕ ਬਾਹਰ ਜਾ ਕੇ ਮੀਡੀਆ ਸਾਹਮਣੇ ਕਹਿਣਗੇ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਕੀਤਾ ਜਾਵੇ, ਅਸੀਂ ਸੈਸ਼ਨ ਲੰਬਾ ਕਰਨਾ ਚਾਹੁੰਦੇ ਆ ਪਰ ਸਾਡੇ ਨਾਲ ਬੈਠ ਕੇ ਅੱਖਾਂ ’ਚ ਅੱਖਾਂ ਪਾ ਕੇ ਗੱਲ ਤਾਂ ਕਰੋ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੀ ਕੋਈ ਬੀਜੇਪੀ ਦੇ ਨਾਲ ਸੈਟਿੰਗ ਹੋ ਚੁੱਕੀ ਹੈ ਜਿਸ ਕਾਰਨ ਉਹ ਅਜਿਹਾ ਕਰ ਰਹੇ ਹਨ ।
Also Read: Punjabi Khabra
Other News – Punjabi News

