Tokyo Olympics: ਕੁਸ਼ਤੀ ‘ਚ ਬਜਰੰਗ ਪੁਨੀਆ ਦੀ ਧਮਾਕੇਦਾਰ ਜਿੱਤ, ਵਧੀ ਮੈਡਲ ਦੀ ਉਮੀਦ

ਟੋਕੀਓ – ਪਹਿਲਵਾਨ ਬਜਰੰਗ ਪੁਨੀਆ (Bajrang Punia) ਨੇ ਪੁਰਸ਼ਾਂ ਦੇ 65 ਕਿੱਲੋਗਰਾਮ ਫ੍ਰੀਸਟਾਈਲ 1/8 ਫਾਈਨਲ ਮੈਚ ‘ਚ ਕਿਰਗਿਜ਼ਸਤਾਨ ਦੇ ਈ. ਅਕਮਤਾਲੀਏਵ ਨੂੰ ਹਰਾ ਕੇ ਕੁਆਰਟਰ…

ਟੋਕੀਓ – ਪਹਿਲਵਾਨ ਬਜਰੰਗ ਪੁਨੀਆ (Bajrang Punia) ਨੇ ਪੁਰਸ਼ਾਂ ਦੇ 65 ਕਿੱਲੋਗਰਾਮ ਫ੍ਰੀਸਟਾਈਲ 1/8 ਫਾਈਨਲ ਮੈਚ ‘ਚ ਕਿਰਗਿਜ਼ਸਤਾਨ ਦੇ ਈ. ਅਕਮਤਾਲੀਏਵ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਹੁਣ ਕਿਹਾ ਜਾ ਰਿਹਾ ਹੈ ਕਿ ਮੈਡਲ ਦੀ ਉਮੀਦ ਹੁਣ ਹੋਰ ਵੀ ਵੱਧ ਗਈ ਹੈ। ਇਸ ਮੈਚ ਵਿਚ ਬਜਰੰਗ ਪੁਨੀਆ ਨੇ  ਦਿਖਾ ਦਿੱਤਾ ਹੈ ਕਿ ਉਹ ਮੈਡਲ ਦਾ ਦਾਅਵੇਦਾਰ ਕਿਉਂ ਹੈ। 

ਪੜੋ ਹੋਰ ਖਬਰਾਂ: ਹਨੀ ਸਿੰਘ ਦੀ ਪਤਨੀ ਸ਼ਾਲਿਨੀ ਨੇ ਮੰਗਿਆ 10 ਕਰੋੜ ਦਾ ਮੁਆਵਜ਼ਾ, ਗਾਇਕ ‘ਤੇ ਲਾਏ ਗੰਭੀਰ ਦੋਸ਼

ਬਜਰੰਗ ਪੁਨੀਆ ਨੇ ਇੱਕ ਹੀ ਚਾਲ ਵਿੱਚ ਵਿਰੋਧੀ ਪਹਿਲਵਾਨ ਨੂੰ ਹਰਾ ਦਿੱਤਾ ਹੈ। ਬਜਰੰਗ ਪੁਨੀਆ (Bajrang Punia) ਹੁਣ ਈਰਾਨ ਦੇ ਮੁਰਤਜ਼ਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਬਜਰੰਗ ਪੁਨੀਆ (Bajrang Punia) ਦਾ ਸੈਮੀਫਾਈਨਲ ਮੈਚ ਅੱਜ ਖੇਡਿਆ ਜਾਵੇਗਾ।

ਦੱਸਣਯੋਗ ਹੈ ਕਿ ਸੈਮੀਫਾਈਨਲ ਵਿੱਚ ਉਸਦਾ ਸਾਹਮਣਾ ਅਜ਼ਰਬਾਈਜਾਨ ਦੇ ਹਾਜੀ ਅਲੀਏਵ ਨਾਲ ਹੋਵੇਗਾ। ਇਹ ਮੈਚ ਅੱਜ ਖੇਡਿਆ ਜਾਣਾ ਹੈ। ਅਲੀਯੇਵ 57 ਕਿਲੋਗ੍ਰਾਮ ਵਿੱਚ ਰੀਓ 2016 ਦੀ ਕਾਂਸੀ ਤਮਗਾ ਜੇਤੂ ਅਤੇ 61 ਕਿਲੋਗ੍ਰਾਮ ਵਿੱਚ 3 ਵਾਰ ਦੀ ਵਿਸ਼ਵ ਚੈਂਪੀਅਨ ਹੈ।

ਪੜੋ ਹੋਰ ਖਬਰਾਂ: ਪਾਕਿਸਤਾਨ ‘ਚ ਹਿੰਦੂ ਮੰਦਰ ‘ਚ ਭੰਨ-ਤੋੜ, ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਡਿਪਟੀ ਨੂੰ ਭੇਜਿਆ ਸੰਮਨ

Leave a Reply

Your email address will not be published. Required fields are marked *