‘Baahubali The Epic’ ਹੁਣ OTT ‘ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿੱਥੇ ਦੇਖ ਸਕੋਗੇ

ਮੁੰਬਈ : ਐੱਸ.ਐੱਸ. ਰਾਜਾਮੌਲੀ ਦੀ ਇਤਿਹਾਸਕ ਫ਼ਿਲਮ ‘ਬਾਹੂਬਲੀ’ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਸਾਲ 2015 ਅਤੇ 2017 ਵਿੱਚ ਰਿਲੀਜ਼ ਹੋਏ ਦੋਵੇਂ…

baahubali the epic

ਮੁੰਬਈ : ਐੱਸ.ਐੱਸ. ਰਾਜਾਮੌਲੀ ਦੀ ਇਤਿਹਾਸਕ ਫ਼ਿਲਮ ‘ਬਾਹੂਬਲੀ’ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਸਾਲ 2015 ਅਤੇ 2017 ਵਿੱਚ ਰਿਲੀਜ਼ ਹੋਏ ਦੋਵੇਂ ਪਾਰਟਸ ਨੂੰ ਮਿਲਾ ਕੇ ਬਣਾਈ ਗਈ ਖ਼ਾਸ ਫ਼ਿਲਮ ‘ਬਾਹੂਬਲੀ ਦ ਐਪਿਕ’ ਹੁਣ ਡਿਜੀਟਲ ਪਲੇਟਫਾਰਮ ‘ਤੇ ਦਸਤਕ ਦੇਣ ਜਾ ਰਹੀ ਹੈ। ਸਿਨੇਮਾਘਰਾਂ ਵਿੱਚ ਮੁੜ-ਰਿਲੀਜ਼ ਹੋਣ ਤੋਂ ਬਾਅਦ, ਹੁਣ ਇਹ ਫ਼ਿਲਮ ਕ੍ਰਿਸਮਸ ਦੇ ਮੌਕੇ ‘ਤੇ ਓ.ਟੀ.ਟੀ (OTT) ‘ਤੇ ਸਟ੍ਰੀਮ ਹੋਣ ਲਈ ਤਿਆਰ ਹੈ।

ਨੈੱਟਫਲਿਕਸ ਤੇ ਇਸ ਦਿਨ ਹੋਵੇਗੀ ਸਟ੍ਰੀਮ

OTT ਨੈੱਟਫਲਿਕਸ (Netflix) ਨੇ ਅਜੇ ਤੱਕ ਸੋਸ਼ਲ ਮੀਡੀਆ ‘ਤੇ ਇਸ ਦੀ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਹੈ। ਇਸ ਫਿਲਮ ਦੀ ਐਪ ‘ਤੇ ਲਿਸਟਿੰਗ ਹੋ ਚੁੱਕੀ ਹੈ। ਇਸ ਦੌਰਾਨ ਲਿਸਟਿੰਗ ਨੂੰ ਦੇਖਦਿਆ ਇਹ ਫ਼ਿਲਮ 25 ਦਸੰਬਰ 2025 ਯਾਨੀ ਕਿ ਦਿਨ ਵੀਰਵਾਰ ਨੂੰ ਸਟ੍ਰੀਮ ਕੀਤੀ ਜਾਵੇਗੀ।

ਰੀ-ਰਿਲੀਜ਼ ਤੇ ਕੀਤੀ ਜ਼ਬਰਦਸਤ ਕਮਾਈ

‘ਬਾਹੂਬਲੀ ਦ ਐਪਿਕ’ ਫਿਲਮ 31 ਅਕਤੂਬਰ 2025 ਨੂੰ ਸਿਨੇਮਾਘਰਾਂ ਵਿੱਚ ਰੀ-ਰਿਲੀਜ਼ ਹੋਈ ਸੀ। ਪ੍ਰਸ਼ੰਸਕਾਂ ਦਾ ਬਾਹੂਬਲੀ ਫਿਲਮ ਨੂੰ ਲੈ ਕੇ ਇੰਨਾ ਜ਼ਿਆਦਾ ਕ੍ਰੈਜ ਹੈ ਕਿ ਇਸ ਫਿਲਮ ਦੇ ਫਿਰ ਦੁਬਾਰਾ ਰਿਲੀਜ਼ ਹੁੰਦੇ ਹੀ ਫਿਲਮ ਨੇ 51.72 ਕਰੋੜ ਦੀ ਕਮਾਈ ਕਰ ਲਈ ਹੈ। ਫ਼ਿਲਮ ਦੇ ਅੰਤ ਵਿੱਚ ਇੱਕ ਨਵੀਂ ਐਨੀਮੇਟਡ ਫ਼ਿਲਮ ‘ਬਾਹੂਬਲੀ: ਦ ਇਟਰਨਲ ਵਾਰ’ ਦਾ ਐਲਾਨ ਵੀ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਈਸ਼ਾਨ ਸ਼ੁਕਲਾ ਕਰਨਗੇ।

ਰਾਜਾਮੌਲੀ ਦਾ ਅਗਲਾ ਵੱਡਾ ਪ੍ਰੋਜੈਕਟ: ਵਾਰਾਣਸੀ

‘ਬਾਹੂਬਲੀ’ ਤੇ ‘RRR’ ਵਰਗੀਆਂ ਬਲਾਕਬਸਟਰ ਫ਼ਿਲਮਾਂ ਦੇਣ ਵਾਲੇ ਡਾਇਰੈਕਟਰ ਐੱਸ.ਐੱਸ. ਰਾਜਾਮੌਲੀ ਅੱਜਕੱਲ੍ਹ ਆਪਣੀ ਅਗਲੀ ਫ਼ਿਲਮ ‘ਵਾਰਾਣਸੀ’ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫ਼ਿਲਮ ਵਿੱਚ ਮਹੇਸ਼ ਬਾਬੂ, ਪ੍ਰਿਅੰਕਾ ਚੋਪੜਾ ਅਤੇ ਪ੍ਰਿਥਵੀਰਾਜ ਸੁਕੁਮਾਰਨ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ ਸਾਲ 2027 ਵਿੱਚ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਰਿਲੀਜ਼ ਹੋਣ ਦੀ ਉਮੀਦ ਹੈ, ਜਿਸ ਨੂੰ ਲੈ ਕੇ ਸਿਨੇਮਾ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਹੈ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *