ਨਵੀਂ ਦਿੱਲੀ: ਕਰਜੇ ਵਿੱਚ ਦੱਬੀ ਕੰਪਨੀ ਨਿਲਾਮ ਹੋਣ ਜਾ ਰਹੀ ਹੈ ਇਸ ਕੰਪਨੀ ਦੇ ਸ਼ੇਅਰ ਦੀ ਕੀਮਤ ਮਹਿਜ਼ 2 ਰੁਪਏ ਰਹਿ ਗਈ ਹੈ। ਇਸ ਕੰਪਨੀ ਨੂੰ ਖਰੀਦਣ ਲਈ ਮੁਕੇਸ਼ ਅੰਬਾਨੀ ਅਤੇ ਅਡਾਨੀ ਦੌੜ ਵਿੱਚ ਹਨ।ਇਸ ਕੰਪਨੀ ਦੇ 49 ਵਿਅਕਤੀ ਖਰੀਦਦਾਰ ਹਨ।
ਗੌਤਮ ਅਡਾਨੀ ਅਤੇ ਮੁਕੇਸ਼ ਅੰਬਾਨੀ ਦਾ ਇਸ ਕੰਪਨੀ ਨੂੰ ਖਰੀਦਣ ਲਈ ਦਿਲਚਸਪੀ ਦਾ ਅਸਰ ਫਿਊਚਰ ਰਿਟੇਲ ਦੇ ਸ਼ੇਅਰਾਂ ਤੇ ਵੀ ਨਜ਼ਰ ਆ ਰਿਹਾ ਹੈ ਅਤੇ ਇਸਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਦੇ ਸ਼ੇਅਰ ਵਿੱਚ ਬੀਤੇ ਲਗਾਤਾਰ ਪੰਜ ਦਿਨਾਂ ਤੋਂ ਅੱਪਰ ਸਰਕਟ ਲੱਗ ਰਿਹਾ ਹੈ ਇਸ ਦੌਰਾਨ 3 ਅਪ੍ਰੈਲ ਨੂੰ ਇਹ ਸ਼ੇਅਰ 4 ਫੀਸਦੀ ਦੀ ਤੇਜ਼ੀ ਨਾਲ 2.20 ਰੁਪਏ ਤੇ ਪਹੁੰਚ ਗਿਆ ਸੀ, 5 ਅਪ੍ਰੈਲ ਨੂੰ 2.30 ਰੁਪਏ, 6 ਅਪ੍ਰੈਲ ਨੂੰ 2.40 ਰੁਪਏ,10 ਅਪ੍ਰੈਲ ਨੂੰ 2.50 ਰੁਪਏ ਅਤੇ 11 ਅਪ੍ਰੈਲ ਨੂੰ 2.60 ਰੁਪਏ ਤੱਕ ਪਹੁੰਚ ਗਿਆ। ਇੰਨ੍ਹਾਂ ਪੰਜਾ ਦਿਨਾਂ ਵਿੱਚ ਸ਼ੇਅਰ ਨੇ ਆਪਣੇ ਨਿਵੇਸ਼ਕਾਂ ਨੂੰ 18.81 ਫੀਸਦੀ ਰਿਟਰਨ ਦਿੱਤਾ ਜਾਵੇਗਾ।
ਹਾਲਾਂਕਿ ਜਦੋਂ ਬਿਗ ਬਜ਼ਾਰ ਦਾ ਨਾਮ ਪੂਰੇ ਦੇਸ਼ ਵਿੱਚ ਸੀ ਉਦੋਂ ਸ਼ੇਅਰਾਂ ਦੀ ਕੀਮਤ ਸਿਖਰਾਂ ਉੱਤੇ ਸੀ। ਦੱਸ ਦੇਈਏ ਕਿ 24 ਨਵੰਬਰ 2017 ਨੂੰ ਫਿਊਚਰ ਰਿਟੇਲ ਦਾ ਇਕ ਸ਼ੇਅਰ 644.85 ਰੁਪਏ ਦੇ ਲੇਬਲ ਉੱਤੇ ਸੀ,ਇਸ ਤੋਂ ਬਾਅਦ ਇਸ ਵਿੱਚ ਗਿਰਾਵਟ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਅਤੇ ਸਾਲ 2020 ਤੱਕ ਧੀਮੀ ਰਫਤਾਰ ਨਾਲ ਚਲਦਾ ਰਿਹਾ।
ਫਿਊਚਰ ਗਰੁੱਪ ਕਿਸੇ ਸਮੇਂ ਦੇਸ਼ ਦੀ ਦੂਜੀ ਸਭ ਤੋਂ ਵੱਡੀ ਰਿਟੇਲਰ ਫਰਮ ਸੀ। ਬਿਗ ਬਾਜ਼ਾਰ ਵਾਲੀ ਕੰਪਨੀ ਫਿਊਚਰ ਰਿਟੇਲ ‘ਤੇ ਵੱਖ-ਵੱਖ ਲੈਣਦਾਰਾਂ ਦਾ 21,000 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ। ਕਰੋਨਾ ਦੇ ਦੌਰ ਵਿੱਚ ਸਥਿਤੀ ਵਿਗੜ ਗਈ ਸੀ। ਫਿਊਚਰ ਰਿਟੇਲ, ਜੋ ਆਪਣੇ ਕਰਜ਼ੇ ਦੀ ਅਦਾਇਗੀ ਕਰਨ ਵਿੱਚ ਅਸਫਲ ਰਿਹਾ, ਦੀਵਾਲੀਆਪਨ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੈ। ਅਜਿਹੇ ‘ਚ ਰਿਲਾਇੰਸ ਇੰਡਸਟਰੀਜ਼ ਇਸ ਨੂੰ ਖਰੀਦਣ ਲਈ ਅੱਗੇ ਆਈ ਅਤੇ ਕੰਪਨੀ ਨੂੰ 24,713 ਕਰੋੜ ਰੁਪਏ ‘ਚ ਐਕਵਾਇਰ ਕਰਨ ਦੀ ਪੇਸ਼ਕਸ਼ ਕੀਤੀ ਪਰ ਕਈ ਉਤਰਾਅ-ਚੜ੍ਹਾਅ ਤੋਂ ਬਾਅਦ ਇਹ ਸੌਦਾ ਰੱਦ ਕਰ ਦਿੱਤਾ ਗਿਆ।



