ਮੁੰਬਈ (ਇੰਟ.)- ਸ਼ਵੇਤਾ ਤਿਵਾਰੀ ਅਤੇ ਅਭਿਨਵ ਕੋਹਲੀ ਦਾ ਵਿਵਾਦ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ ਸਗੋਂ ਬੇਟੇ ਦੀ ਕਸਟਡੀ ਨੂੰ ਲੈ ਕੇ ਦੋਹਾਂ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਇਕ-ਦੂਜੇ ਵਿਰੁੱਧ ਦੋਸ਼ ਲਗਾਉਣ ਤੋਂ ਬਾਅਦ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ। ਸ਼ਵੇਤਾ ਨੇ ਵੀਡੀਓ ਸ਼ੇਅਰ ਕਰ ਕੇ ਪਤੀ ਅਭਿਨਵ ‘ਤੇ ਇਲਜ਼ਾਮ ਲਗਾਇਆ ਸੀ ਹੁਣ ਅਭਿਨਵ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਪਤਨੀ ਸ਼ਵੇਤਾ ‘ਤੇ ਭੜਾਸ ਕੱਢੀ ਹੈ।
ਟੀ.ਵੀ. ਪ੍ਰੋਗਰਾਮ ‘ਖਤਰੋਂ ਕੇ ਖਿਲਾੜੀ’ ਦੀ ਸ਼ੂਟਿੰਗ ਚੱਲ ਰਹੀ ਹੈ ਇਸ ਲਈ ਸ਼ਵੇਤਾ ਤਿਵਾਰੀ ਕੇਪਟਾਊਨ ਵਿਚ ਹੈ। ਸ਼ਵੇਤਾ ਨੇ ਥੋੜ੍ਹੇ ਦਿਨ ਪਹਿਲਾਂ ਹੀ ਪਤੀ ਅਭਿਨਵ ਕੋਹਲੀ ਬਾਰੇ ਕੁਝ ਗੱਲਾਂ ਆਖੀਆਂ ਸਨ, ਜਿਸ ‘ਤੇ ਹੁਣ ਪਤੀ ਨੇ ਲਾਈਵ ਆ ਕੇ ਖਰੀਆਂ-ਖਰੀਆਂ ਸੁਣਾਈਆਂ ਹਨ। ਅਭਿਨਵ ਨੇ ਕਿਹਾ ਕਿ ਸ਼ਵੇਤਾ ਉਸ ਨੂੰ ਆਪਣੇ ਪੁੱਤਰ ਨਾਲ ਮਿਲਣ ਨਹੀਂ ਦਿੰਦੀ।
https://www.instagram.com/tv/COnBW26HiZw/?utm_source=ig_web_copy_link
ਅਭਿਨਵ ਨੇ ਕਿਹਾ ਕਿ ਸ਼ਵੇਤਾ ਉਸ ਨੂੰ ਬਿਨਾਂ ਦੱਸੇ ਗਈ ਹੈ, ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼ਵੇਤਾ ਨੂੰ ਸ਼ਰਮ ਨਹੀਂ ਆਉਂਦੀ ਉਹ ਮੇਰੇ ‘ਤੇ ਇਲਜ਼ਾਮ ਲਗਾ ਰਹੀ ਹੈ ਕਿ ਮੈਂ ਉਸ ਨੂੰ ਪੈਸੇ ਨਹੀਂ ਦਿੰਦਾ, ਮੈਂ ਬਹੁਤ ਸਾਰੇ ਪੈਸੇ ਉਸ ਦੇ ਬੈਂਕ ਅਕਾਉਂਟ ਵਿਚ ਟਰਾਂਸਫਰ ਕੀਤੇ ਹਨ। ਮੇਰੇ ਕੋਲ ਇਨ੍ਹਾਂ ਸਭ ਦੇ ਸਬੂਤ ਹਨ। ਅਭਿਨਵ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਫੈਲੀ ਹੋਈ ਹੈ ਤੇ ਉਸ ਨੂੰ ਪੈਸੇ ਕਮਾਉਣ ਦੀ ਪਈ ਹੋਈ ਹੈ।
ਉਸ ਲਈ ਪੈਸੇ ਬੱਚਿਆਂ ਤੋਂ ਇੰਨੇ ਉਪਰ ਹਨ। ਅਭਿਨਵ ਨੇ ਕਿਹਾ ਕਿ ਜਦੋਂ ਸ਼ਵੇਤਾ ਕੋਵਿਡ ਪਾਜ਼ੇਟਿਵ ਹੋ ਗਈ ਸੀ ਤਾਂ ਉਹ 14 ਦਿਨਾਂ ਲਈ ਕੁਆਰੰਟੀਨ ਸੀ ਉਸ ਵੇਲੇ ਮੇਰੇ ਬੱਚੇ ਦੀ ਕਸਟਡੀ ਮੇਰੇ ਕੋਲ ਸੀ ਉਦੋਂ ਸ਼ਵੇਤਾ ਵੀ ਰਾਜ਼ੀ ਸੀ ਪਰ ਜਦੋਂ ਉਹ ਠੀਕ ਹੋ ਗਈ ਤਾਂ ਉਹ ਮੇਰੇ ਕੋਲੋਂ ਮੇਰੇ ਬੇਟੇ ਨੂੰ ਲੈ ਗਈ ਮੈਂ ਵੀ ਉਸ ਨੂੰ ਰੋਕਿਆ ਨਹੀਂ। ਬਾਅਦ ਵਿਚ ਬੱਚੇ ਨੇ ਉਸ ਕੋਲ ਜਾਣਾ ਬੰਦ ਕਰ ਦਿੱਤਾ। ਫਿਰ ਉਹ ਬੱਚੇ ਨੂੰ ਲੈ ਕੇ ਗਾਇਬ ਹੋ ਗਈ ਸੀ। ਫਿਲਹਾਲ ਮੈਂ ਕਾਨੂੰਨੀ ਤਰੀਕੇ ਨਾਲ ਆਪਣੀ ਲੜਾਈ ਲੜ ਰਿਹਾ ਹਾਂ।

.jpg)



.jpg)