10 ਸਾਲਾਂ ਬਾਅਦ ‘ਭਾਭੀ ਜੀ ਘਰ ਪਰ ਹੈਂ 2.0’ ‘ਚ ਪ੍ਰਸ਼ੰਸਕਾਂ ਨੂੰ ਮਿਲੇਗਾ ਤੋਹਫਾ, ਹੋਵੇਗੀ ਭਾਭੀ ਜੀ ਦੀ ਵਾਪਸੀ

ਮੁੰਬਈ :  ਮਸ਼ਹੂਰ ਟੀਵੀ ਅਦਾਕਾਰਾ ਸ਼ਿਲਪਾ ਸ਼ਿੰਦੇ ਇੱਕ ਵਾਰ ਫਿਰ ਆਪਣੇ ਸਭ ਤੋਂ ਮਸ਼ਹੂਰ ਕਿਰਦਾਰ ‘ਅੰਗੂਰੀ ਭਾਭੀ’ ਦੇ ਰੂਪ ਵਿੱਚ ਪਰਦੇ ‘ਤੇ ਵਾਪਸੀ ਕਰ ਰਹੀ…

Bhabhi Ji Ghar Par Hai

ਮੁੰਬਈ :  ਮਸ਼ਹੂਰ ਟੀਵੀ ਅਦਾਕਾਰਾ ਸ਼ਿਲਪਾ ਸ਼ਿੰਦੇ ਇੱਕ ਵਾਰ ਫਿਰ ਆਪਣੇ ਸਭ ਤੋਂ ਮਸ਼ਹੂਰ ਕਿਰਦਾਰ ‘ਅੰਗੂਰੀ ਭਾਭੀ’ ਦੇ ਰੂਪ ਵਿੱਚ ਪਰਦੇ ‘ਤੇ ਵਾਪਸੀ ਕਰ ਰਹੀ ਹੈ। ‘ਭਾਭੀ ਜੀ ਘਰ ਪਰ ਹੈਂ 2.0’ ਰਾਹੀਂ ਸ਼ਿਲਪਾ ਨੇ ਲੰਬੇ ਸਮੇਂ ਬਾਅਦ ਯਾਨੀ ਕਿ ਪੂਰੇ 10 ਸਾਲਾ ਬਾਅਦ ਇਸ ਸ਼ੋਅ ਵਿੱਚ ਕਦਮ ਰੱਖਿਆ ਹੈ। ਆਪਣੀ ਵਾਪਸੀ ਨੂੰ ਲੈ ਕੇ ਸ਼ਿਲਪਾ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੇ ਇਸ ਸਫ਼ਰ ਨੂੰ ਕਿਸਮਤ ਦੀ ਯੋਜਨਾ ਦੱਸਿਆ ਹੈ।

ਪੁਰਾਣੇ ਵਿਵਾਦਾਂ ਤੇ ਤੋੜੀ ਚੁੱਪ

ਨਿਰਮਾਤਾਵਾਂ ਨਾਲ ਹੋਏ ਪੁਰਾਣੇ ਵਿਵਾਦਾਂ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਸ਼ਿਲਪਾ ਸ਼ਿੰਦੇ ਨੇ ਕਿਹਾ ਕਿ ਸਮੇਂ ਦੇ ਨਾਲ ਰਿਸ਼ਤੇ ਬਦਲ ਜਾਂਦੇ ਹਨ। ਉਨ੍ਹਾਂ ਮੁਤਾਬਕ, “ਪਰਿਵਾਰਾਂ ਵਿੱਚ ਝਗੜੇ ਹੋਣਾ ਆਮ ਗੱਲ ਹੈ। ਮੈਂ ਹਮੇਸ਼ਾ ਆਪਣੇ ਦਿਲ ਦੀ ਗੱਲ ਸੁਣੀ ਹੈ ਅਤੇ ਜਦੋਂ ਮੈਨੂੰ ਵਾਪਸੀ ਲਈ ਪੁੱਛਿਆ ਗਿਆ ਤਾਂ ਮੈਂ ਪੁਰਾਣੀਆਂ ਗੱਲਾਂ ਜਾਂ ਲੋਕਾਂ ਬਾਰੇ ਜ਼ਿਆਦਾ ਨਹੀਂ ਸੋਚਿਆ। ਮੇਰੇ ਜਾਣ ਤੋਂ ਬਾਅਦ ਕਾਫੀ ਗਲਤਫਹਿਮੀਆਂ ਹੋਈਆਂ ਸਨ, ਪਰ ਹੁਣ ਸਭ ਕੁਝ ਪਿੱਛੇ ਰਹਿ ਗਿਆ ਹੈ।”

 

View this post on Instagram

 

A post shared by AndTV Official (@andtvofficial)

ਪ੍ਰਸ਼ੰਸਕਾਂ ਲਈ ਵੱਡਾ ਤੋਹਫ਼ਾ

ਸ਼ਿਲਪਾ ਸ਼ਿੰਦੇ ਨੇ ਭਾਵੁਕ ਹੁੰਦਿਆਂ ਸਾਂਝਾ ਕੀਤਾ ਕਿ ਭਾਵੇਂ ਉਹ ਸਕ੍ਰੀਨ ‘ਤੇ ਅੰਗੂਰੀ ਭਾਭੀ ਦਾ ਕਿਰਦਾਰ ਨਹੀਂ ਨਿਭਾ ਰਹੀ ਸੀ, ਪਰ ਇਹ ਕਿਰਦਾਰ ਕਦੇ ਵੀ ਉਨ੍ਹਾਂ ਤੋਂ ਦੂਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ, “ਲੋਕ ਮੈਨੂੰ ਅਸਲ ਜ਼ਿੰਦਗੀ ਵਿੱਚ ਵੀ ਅੰਗੂਰੀ ਭਾਭੀ ਕਹਿ ਕੇ ਹੀ ਬੁਲਾਉਂਦੇ ਹਨ। ਪ੍ਰਸ਼ੰਸਕ ਅਕਸਰ ਪੁੱਛਦੇ ਸਨ ਕਿ ਮੈਂ ਕਦੋਂ ਵਾਪਸ ਆਉਗੇ ਅਤੇ ਅੱਜ ਮੈਂ ਉਨ੍ਹਾਂ ਨੂੰ ਮਾਣ ਨਾਲ ਕਹਿ ਸਕਦੀ ਹਾਂ ਕਿ ਤੁਹਾਡੀ ਅਸਲੀ ਅੰਗੂਰੀ ਭਾਭੀ ਵਾਪਸ ਆ ਗਈ ਹੈ।” ਉਨ੍ਹਾਂ ਦੱਸਿਆ ਕਿ 10 ਸਾਲਾਂ ਬਾਅਦ ਉਸੇ ਭੂਮਿਕਾ ਵਿੱਚ ਪਰਤਣਾ ਉਨ੍ਹਾਂ ਲਈ ਇੱਕ ਇਤਿਹਾਸਕ ਪਲ ਹੈ।

ਸੈੱਟ ‘ਤੇ ਕੀਤਾ ਖੂਬਸੂਰਤ ਸਵਾਗਤ

ਸ਼ੋਅ ਦੀ ਪੂਰੀ ਸਟਾਰ ਕਾਸਟ—ਆਸਿਫ ਸ਼ੇਖ, ਰੋਹਿਤਸ਼ਵ ਗੌੜ ਅਤੇ ਵਿਦਿਸ਼ਾ ਸ਼੍ਰੀਵਾਸਤਵ ਨੇ ਸ਼ਿਲਪਾ ਸ਼ਿੰਦੇ ਦਾ ਬਹੁਤ ਪਿਆਰ ਨਾਲ ਸਵਾਗਤ ਕੀਤਾ। ਸ਼ਿਲਪਾ ਸ਼ਿੰਦੇ ਨੇ ਦੱਸਿਆ ਕਿ ਸੈੱਟ ‘ਤੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਘਰ ਵਰਗਾ ਮਹਿਸੂਸ ਹੋਇਆ। ਉਨ੍ਹਾਂ ਮੁਤਾਬਕ ‘ਭਾਭੀ ਜੀ ਘਰ ਪਰ ਹੈਂ 2.0’ ਵਿੱਚ ਉਹੀ ਪੁਰਾਣੀ ਮਾਸੂਮੀਅਤ ਅਤੇ ਹਾਸਾ ਹੋਵੇਗਾ, ਪਰ ਇੱਕ ਨਵੇਂ ਅੰਦਾਜ਼ ਅਤੇ ਤਾਜ਼ਾ ਊਰਜਾ ਦੇ ਨਾਲ। ਉਹਨਾਂ ਨੇ ਕਿਹਾ ਇਸ ਨਾਟਕ ਦਾ ਮਕਸਦ ਇਸ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਲੋਕਾਂ ਨੂੰ ਹਸਾਉਣਾ ਅਤੇ ਸਕੂਨ ਦੇਣਾ ਹੈ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *