ਫਤਿਹਗੜ੍ਹ ਸਾਹਿਬ ਸਮੇਤ ਕਈ ਜ਼ਿਲ੍ਹਿਆਂ ‘ਚ ਸੁਣਾਈ ਦਿੱਤਾ ਜ਼ੋਰਦਾਰ ਧਮਾਕਾ, ਘਰਾਂ ਦੇ ਸ਼ੀਸ਼ੇ ਹਿੱਲੇ, ਪੁਲਿਸ ਨੇ ਦੱਸਿਆ ਅਸਲੀ ਕਾਰਨ

ਫਤਿਹਗੜ੍ਹ ਸਾਹਿਬ: ਬੀਤੀ ਦੇਰ ਰਾਤ ਫਤਿਹਗੜ੍ਹ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇੱਕ ਬੇਹੱਦ ਭਿਆਨਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਕਾਰਨ ਪੂਰੇ ਖੇਤਰ ਵਿੱਚ…

ਫਤਿਹਗੜ੍ਹ ਸਾਹਿਬ: ਬੀਤੀ ਦੇਰ ਰਾਤ ਫਤਿਹਗੜ੍ਹ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇੱਕ ਬੇਹੱਦ ਭਿਆਨਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਕਾਰਨ ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਨਾਲ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਦੇ ਸ਼ੀਸ਼ੇ ਤੱਕ ਹਿੱਲ ਗਏ। ਰਾਤ ਭਰ ਸੋਸ਼ਲ ਮੀਡੀਆ ‘ਤੇ ਵੀ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਰਹੀ ਅਤੇ ਲੋਕ ਇੱਕ-ਦੂਜੇ ਤੋਂ ਇਸ ਬਾਰੇ ਪੁੱਛਗਿੱਛ ਕਰਦੇ ਨਜ਼ਰ ਆਏ।

40 ਤੋਂ 50 ਕਿਲੋਮੀਟਰ ਤੱਕ ਸੁਣਾਈ ਦਿੱਤੀ ਗੂੰਜ

ਜਾਣਕਾਰੀ ਅਨੁਸਾਰ ਇਸ ਧਮਾਕੇ ਦੀ ਗੂੰਜ ਕੇਵਲ ਫਤਿਹਗੜ੍ਹ ਸਾਹਿਬ ਤੱਕ ਹੀ ਸੀਮਤ ਨਹੀਂ ਸੀ, ਬਲਕਿ ਅਮਲੋਹ, ਮੰਡੀ ਗੋਬਿੰਦਗੜ੍ਹ, ਖੰਨਾ, ਪਾਇਲ ਅਤੇ ਸਮਰਾਲਾ ਵਰਗੇ ਦੂਰ-ਦੁਰਾਡੇ ਦੇ ਇਲਾਕਿਆਂ (ਲਗਭਗ 40-50 ਕਿਲੋਮੀਟਰ ਦੇ ਘੇਰੇ) ਵਿੱਚ ਵੀ ਲੋਕਾਂ ਨੇ ਇਸ ਨੂੰ ਸਾਫ਼ ਸੁਣਿਆ। ਲੋਕ ਅਚਾਨਕ ਹੋਏ ਇਸ ਖੜਕੇ ਤੋਂ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ।

ਪੁਲਿਸ ਦਾ ਖੁਲਾਸਾ: ਸੋਨਿਕ ਬੂਮਸੀ ਧਮਾਕੇ ਦੀ ਵਜ੍ਹਾ

ਇਸ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੋਈ ਜ਼ਮੀਨੀ ਧਮਾਕਾ ਨਹੀਂ ਸੀ। ਅਧਿਕਾਰੀਆਂ ਮੁਤਾਬਕ ਰਾਤ ਲਗਭਗ 9 ਵਜੇ ਅਸਮਾਨ ਵਿੱਚੋਂ ਸੁਪਰ ਸੋਨਿਕ ਫਾਈਟਰ ਜੈੱਟ (Fighter Jet) ਗੁਜ਼ਰੇ ਸਨ। ਜਦੋਂ ਇਹ ਜੈੱਟ ਹਵਾ ਦੀ ਰਫ਼ਤਾਰ ਤੋਂ ਤੇਜ਼ ਚੱਲਦੇ ਹਨ, ਤਾਂ ਹਵਾ ਦੇ ਦਬਾਅ ਕਾਰਨ ਅਸਮਾਨ ਵਿੱਚ ‘ਸੋਨਿਕ ਬੂਮ’ ਪੈਦਾ ਹੁੰਦਾ ਹੈ, ਜੋ ਕਿ ਇੱਕ ਸ਼ਕਤੀਸ਼ਾਲੀ ਧਮਾਕੇ ਵਰਗਾ ਮਹਿਸੂਸ ਹੁੰਦਾ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।

ਪੁਰਾਣੀ ਘਟਨਾ ਕਾਰਨ ਲੋਕਾਂ ਚ ਵਧੀ ਦਹਿਸ਼ਤ

ਹਾਲਾਂਕਿ ਪੁਲਿਸ ਨੇ ਇਸ ਨੂੰ ਸਾਧਾਰਨ ਪ੍ਰਕਿਰਿਆ ਦੱਸਿਆ ਹੈ, ਪਰ ਸਥਾਨਕ ਲੋਕਾਂ ਵਿੱਚ ਭਾਰੀ ਡਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦਹਿਸ਼ਤ ਦਾ ਇੱਕ ਵੱਡਾ ਕਾਰਨ ਪਿਛਲੇ ਦਿਨੀਂ ਸਰਹੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਮਾਲ ਗੱਡੀ ਦੀ ਪਟੜੀ ‘ਤੇ ਹੋਇਆ ਬਲਾਸਟ ਵੀ ਹੈ। ਉਸ ਘਟਨਾ ਦੀਆਂ ਯਾਦਾਂ ਤਾਜ਼ਾ ਹੋਣ ਕਾਰਨ ਲੋਕ ਇਸ ਧਮਾਕੇ ਨੂੰ ਲੈ ਕੇ ਜ਼ਿਆਦਾ ਚਿੰਤਤ ਨਜ਼ਰ ਆਏ। ਪਰ ਹੁਣ ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 

ਅੰਮ੍ਰਿਤਸਰ ਪੁਲਿਸ ਦੀ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: ਕੇਂਦਰੀ ਜੇਲ੍ਹ ਅਤੇ ਗੁਰੂ ਕੀ ਵਡਾਲੀ ‘ਚ ਚਲਾਇਆ ਸਰਚ ਅਭਿਆਨ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *