ਲੜਕੀ ਨਾਲ ਛੇੜਛਾੜ ਪਈ ਮਹਿੰਗੀ, ਗਾਜ਼ੀ ਗੁੱਲਾ ਨੇੜੇ ਲੋਕਾਂ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਦੀ ਕੀਤੀ ‘ਛਿੱਤਰ ਪਰੇਡ’

ਜਲੰਧਰ : ਸ਼ਹਿਰ ਦੇ ਗਾਜ਼ੀ ਗੁੱਲਾ ਇਲਾਕੇ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਇੱਕ ਮੁਟਿਆਰ ਨਾਲ ਕਥਿਤ ਤੌਰ ‘ਤੇ ਛੇੜਛਾੜ ਕਰਨ ਦੇ ਦੋਸ਼…

ਸ਼ਹਿਰ ਦੇ ਗਾਜ਼ੀ ਗੁੱਲਾ ਇਲਾਕੇ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਇੱਕ ਮੁਟਿਆਰ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਨ ਦੇ ਦੋਸ਼ ਵਿੱਚ ਬਾਈਕ ਸਵਾਰ

ਜਲੰਧਰ : ਸ਼ਹਿਰ ਦੇ ਗਾਜ਼ੀ ਗੁੱਲਾ ਇਲਾਕੇ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਇੱਕ ਮੁਟਿਆਰ ਨਾਲ ਕਥਿਤ ਤੌਰ ‘ਤੇ ਛੇੜਛਾੜ ਕਰਨ ਦੇ ਦੋਸ਼ ਵਿੱਚ ਬਾਈਕ ਸਵਾਰ ਤਿੰਨ ਨੌਜਵਾਨਾਂ ਦੀ ਲੋਕਾਂ ਵੱਲੋਂ ਜੰਮ ਕੇ ਖਿਚਾਈ ਕੀਤੀ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਜੰਮ ਕੇ ‘ਛਿੱਤਰ ਪਰੇਡ’ ਕੀਤੀ ਅਤੇ ਮਾਮਲਾ ਕਾਫੀ ਦੇਰ ਤੱਕ ਗਰਮਾਇਆ ਰਿਹਾ।

ਪਿਤਾ ਨਾਲ ਜਾ ਰਹੀ ਸੀ ਲੜਕੀ

ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਆਪਣੀ ਬੇਟੀ ਨਾਲ ਬਾਈਕ ‘ਤੇ ਘਰ ਜਾ ਰਿਹਾ ਸੀ। ਪੀੜਤ ਪੱਖ ਦਾ ਦੋਸ਼ ਹੈ ਕਿ ਜਦੋਂ ਉਹ ਗਾਜ਼ੀ ਗੁੱਲਾ ਨੇੜੇ ਪਹੁੰਚੇ ਤਾਂ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਲੜਕੀ ਨੂੰ ਦੇਖ ਕੇ ਭੱਦੀਆਂ ਟਿੱਪਣੀਆਂ ਕੀਤੀਆਂ ਅਤੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਇਸ ਗੱਲ ਨੂੰ ਲੈ ਕੇ ਲੜਕੀ ਦੇ ਪਿਤਾ ਅਤੇ ਨੌਜਵਾਨਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ, ਜੋ ਦੇਖਦੇ ਹੀ ਦੇਖਦੇ ਹੱਥੋਪਾਈ ਵਿੱਚ ਬਦਲ ਗਈ।

ਪਰਿਵਾਰ ਨੇ ਮੌਕੇ ਤੇ ਹੀ ਨੌਜਵਾਨਾਂ ਨੂੰ ਸਿਖਾਇਆ ਸਬਕ

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਚਾਚਾ ਵਰੁਣ ਨੇ ਦੱਸਿਆ ਕਿ ਜਦੋਂ ਉਸਨੇ ਭੀੜ ਦੇਖੀ ਤਾਂ ਉਹ ਉੱਥੇ ਰੁਕ ਗਿਆ। ਉਸਨੇ ਦੇਖਿਆ ਕਿ ਉਸਦੇ ਭਰਾ ਨਾਲ ਤਿੰਨ ਨੌਜਵਾਨ ਉਲਝ ਰਹੇ ਸਨ। ਵਰੁਣ ਮੁਤਾਬਕ ਉਸਨੇ ਇਕੱਲਿਆਂ ਹੀ ਤਿੰਨਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਨੂੰ ਸਬਕ ਸਿਖਾਇਆ। ਮੌਕੇ ‘ਤੇ ਇਕੱਠੇ ਹੋਏ ਹੋਰ ਲੋਕਾਂ ਨੇ ਵੀ ਨੌਜਵਾਨਾਂ ਦੀ ਇਸ ਹਰਕਤ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਅਜਿਹੇ ਅਨਸਰਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ।

ਮਾਫ਼ੀ ਮੰਗਣ ਤੇ ਦਸਤਾਵੇਜ਼ ਚੈੱਕ ਕਰਨ ਤੋਂ ਬਾਅਦ ਛੱਡਿਆ

ਦੂਜੇ ਪਾਸੇ, ਫੜੇ ਗਏ ਨੌਜਵਾਨਾਂ ਨੇ ਛੇੜਛਾੜ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਸਿਰਫ਼ ਲੜਕੀ ਵੱਲ ਦੇਖਿਆ ਸੀ, ਕੋਈ ਗਲਤ ਹਰਕਤ ਨਹੀਂ ਕੀਤੀ। ਮਾਹੌਲ ਵਿਗੜਦਾ ਦੇਖ ਨੌਜਵਾਨਾਂ ਨੇ ਮੌਕੇ ‘ਤੇ ਮਾਫ਼ੀ ਮੰਗੀ। ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਤਿੰਨਾਂ ਨੌਜਵਾਨਾਂ ਦੇ ਸ਼ਨਾਖਤੀ ਦਸਤਾਵੇਜ਼ ਚੈੱਕ ਕੀਤੇ ਅਤੇ ਸਖ਼ਤ ਚੇਤਾਵਨੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਉੱਥੋਂ ਜਾਣ ਦਿੱਤਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

Sri Dashmesh Academy controversy: ਪ੍ਰਿੰਸੀਪਲ ਡਾ. ਸੋਨੂ ਵਾਲੀਆ ਖ਼ਿਲਾਫ਼ ਜਾਂਚ ਤੇਜ਼, SIT ਨੇ ਦਸਤਾਵੇਜ਼ ਕੀਤੇ ਤਲਬ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *