ਗੁਰਦਾਸਪੁਰ–ਫਲਾਈਓਵਰ ਹੇਠੋਂ ਝਾੜੀਆਂ ਵਿਚੋਂ ਕੈਨੇਡਾ ਤੋਂ ਆਏ ਨੌਜਵਾਨ ਦੀ ਲਾ.ਸ਼ ਬਰਾਮਦ ਹੋਈ ਹੈ, ਜੋ ਥਾਣਾ ਤਿੱਬੜ ਤਹਿਤ ਆਉਂਦੇ ਪਿੰਡ ਕੋਠੇ ਨੇੜੇ ਸਥਿਤ ਫਲਾਈਓਵਰ ਹੇਠੋਂ ਝਾੜੀਆਂ ’ਚੋਂ ਮਿਲੀ। ਜਦੋਂ ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ 2 ਵਿਅਕਤੀ ਇਹ ਲਾ.ਸ਼ ਕਾਰ ’ਚ ਲਿਆ ਕੇ ਇਥੇ ਸੁੱਟਦੇ ਨਜ਼ਰ ਆਏ। ਪੁਲਿਸ ਨੇ 2 ਜਣਿਆਂ ਖ਼ਿਲਾਫ਼ ਕ.ਤ.ਲ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਤਾਂ ਇਹ ਦੋਵੇਂ ਮ੍ਰਿਤਕ ਨੌਜਵਾਨ ਦੇ ਦੋਸਤ ਨਿਕਲੇ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ (27) ਪੁੱਤਰ ਪਿਤਾ ਨਗਵੰਤ ਸਿੰਘ ਵਾਸੀ ਕੋਟ ਕੇਸਰਾ ਸਿੰਘ ਥਾਣਾ ਝੰਡੇਰ ਹਾਲ ਵਾਸੀ ਫਤਹਿਗੜ੍ਹ ਚੂੜੀਆਂ ਵਜੋਂ ਹੋਈ ਹੈ।
ਮ੍ਰਿਤਕ ਜਸ਼ਨਪ੍ਰੀਤ ਸਿੰਘ ਦੇ ਪਿਤਾ ਨਗਵੰਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੰਜਾਬ ਪੁਲਿਸ ’ਚ ਤਾਇਨਾਤ ਸੀ। ਉਸ ਦਾ ਲੜਕਾ ਜਸ਼ਨਪ੍ਰੀਤ ਕੈਨੇਡਾ ਰਹਿੰਦਾ ਹੈ ਤੇ ਕਰੀਬ 5 ਮਹੀਨੇ ਪਹਿਲਾਂ ਆਪਣੀ ਭੈਣ ਦੇ ਵਿਆਹ ਲਈ ਪਿੰਡ ਪਰਤਿਆ ਸੀ। 22 ਅਪ੍ਰੈਲ ਨੂੰ ਦੁਪਹਿਰ 2 ਵਜੇ ਦੇ ਕਰੀਬ ਜਸ਼ਨ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਗੁਰਦਾਸਪੁਰ ’ਚ ਰਹਿੰਦੇ ਇਕ ਦੋਸਤ ਦੇ ਜਨਮ ਦਿਨ ’ਤੇ ਜਾ ਰਿਹਾ ਹੈ।
ਸ਼ਾਮ ਕਰੀਬ 5 ਵਜੇ ਉਸ ਨੂੰ ਫੋਨ ਆਇਆ ਕਿ ਉਹ ਦੋਸਤ ਦੀ ਪਾਰਟੀ ’ਚ ਗੁਰਦਾਸਪੁਰ ਪਹੁੰਚ ਗਿਆ ਹੈ। ਜਦੋਂ ਅਸੀਂ ਸਾਢੇ 6 ਵਜੇ ਜਸ਼ਨਪ੍ਰੀਤ ਨੂੰ ਦੁਬਾਰਾ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਸੀ। 23 ਅਪ੍ਰੈਲ ਦੀ ਸਵੇਰ ਸਾਨੂੰ ਪਤਾ ਲੱਗਾ ਕਿ ਥਾਣਾ ਤਿੱਬੜ ਦੀ ਪੁਲਿਸ ਨੂੰ ਪਿੰਡ ਕੋਠੇ ਘਰਾਲਾ ਨੇੜੇ ਇਕ ਨੌਜਵਾਨ ਦੀ ਲਾ.ਸ਼ ਮਿਲੀ ਹੈ, ਜਿਸ ਨੂੰ ਦੇਖ ਕੇ ਪਤਾ ਲੱਗਾ ਕਿ ਇਹ ਜਸ਼ਨਪ੍ਰੀਤ ਦੀ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੇ ਲੜਕੇ ਦਾ ਕ.ਤ.ਲ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਤੇ ਉਸ ਦੇ ਹੋਰ ਸਾਥੀਆਂ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਕੀਤਾ ਹੈ।
ਥਾਣਾ ਤਿੱਬੜ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਵਾਸੀ ਪਿੰਡ ਸਰਾਏ ਥਾਣਾ ਸਦਰ ਦੇ ਖ਼ਿਲਾਫ਼ ਕ.ਤ.ਲ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਦੇ ਅਣਪਛਾਤੇ ਸਾਥੀ ਨੂੰ ਗ੍ਰਿਫ਼.ਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਭੈਣ ਦੇ ਵਿਆਹ ਲਈ ਕੈਨੇਡਾ ਤੋਂ ਪੰਜਾਬ ਆਏ ਮੁੰਡੇ ਨਾਲ ਵਾਰ.ਦਾਤ, ਸੀਸੀਟੀਵੀ ਨੇ ਦੋਸਤਾਂ ਦੀ ਖੋਲ੍ਹੀ ਪੋਲ
ਗੁਰਦਾਸਪੁਰ–ਫਲਾਈਓਵਰ ਹੇਠੋਂ ਝਾੜੀਆਂ ਵਿਚੋਂ ਕੈਨੇਡਾ ਤੋਂ ਆਏ ਨੌਜਵਾਨ ਦੀ ਲਾ.ਸ਼ ਬਰਾਮਦ ਹੋਈ ਹੈ, ਜੋ ਥਾਣਾ ਤਿੱਬੜ ਤਹਿਤ ਆਉਂਦੇ ਪਿੰਡ ਕੋਠੇ ਨੇੜੇ ਸਥਿਤ ਫਲਾਈਓਵਰ ਹੇਠੋਂ ਝਾੜੀਆਂ…
