ਦਸੂਹਾ : ਜੀਟੀ ਰੋਡ ਪੁਲਿਸ ਸਟੇਸ਼ਨ ਦਸੂਹਾ ਨੇੜੇ ਦਰਦਨਾਕ ਹਾਦਸਾ ਵਾਪਰਿਆ। ਇਕ ਟਰੱਕ ਤੇ ਸਕੂਟਰੀ ਦੀ ਜਬਰਦਸਤ ਟੱਕਰ ਕਾਰਨ ਇਕ 28 ਸਾਲਾ ਕੁੜੀ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਟਰੱਕ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ 28 ਸਾਲਾ ਅੰਕਿਤਾ ਪੁੱਤਰੀ ਮਨਜੀਤ ਸਿੰਘ ਰਾਮਗੜੀਆ ਬੰਬੋਵਾਲ ਦੀ ਨਿਵਾਸੀ ਸੀ। ਉਹ ਆਪਣੀ ਸਹੇਲੀ ਨਿਵਾਸੀ ਬੋਦਲ ਨੂੰ ਮਿਲਣ ਗਈ ਹੋਈ ਸੀ। ਉਹ ਜਦੋਂ ਸਕੂਟੀ ਉਤੇ ਆਪਣੇ ਪਿੰਡ ਨੂੰ ਵਾਪਸ ਜਾ ਰਹੀ ਸੀ ਤਾਂ ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ ਹਾਦਸਾ ਵਾਪਰ ਗਿਆ। ਟਰੱਕ ਤੇ ਸਕੂਟੀ ਦੀ ਜਬਰਦਸਤ ਟੱਕਰ ਹੋ ਗਈ। ਇਸ ਕਾਰਨ ਅੰਕਿਤਾ ਦੀ ਮੌਤ ਹੋ ਗਈ। ਟਰੱਕ ਨੰਬਰ ਪੀ. ਬੀ. 0609815 ਦਾ ਡਰਾਈਵਰ ਅਬਦੁਲ ਰਸੀਦ ਜੰਮੂ ਦਾ ਰਹਿਣ ਵਾਲਾ ਹੈ। ਟੀ. ਵੀ. ਐੱਸ. ਸਕੂਟਰੀ ਦਾ ਕਾਫ਼ੀ ਨੁਕਸਾਨ ਹੋਇਆ ਹੈ। ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮ੍ਰਿਤਕ ਕੁੜੀ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਵੱਲੋਂ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਦਸੂਹਾ ‘ਚ ਦਰਦਨਾਕ ਹਾਦਸਾ ! ਲਾਪਰਵਾਹ ਟਰੱਕ ਚਾਲਕ ਕਾਰਨ ਵਿਛ ਗਏ ਸੱਥਰ, ਸਹੇਲੀ ਨੂੰ ਮਿਲ ਸਕੂਟੀ ਉਤੇ ਪਰਤ ਰਹੀ ਸੀ 28 ਸਾਲਾ ਕੁੜੀ
ਦਸੂਹਾ : ਜੀਟੀ ਰੋਡ ਪੁਲਿਸ ਸਟੇਸ਼ਨ ਦਸੂਹਾ ਨੇੜੇ ਦਰਦਨਾਕ ਹਾਦਸਾ ਵਾਪਰਿਆ। ਇਕ ਟਰੱਕ ਤੇ ਸਕੂਟਰੀ ਦੀ ਜਬਰਦਸਤ ਟੱਕਰ ਕਾਰਨ ਇਕ 28 ਸਾਲਾ ਕੁੜੀ ਦੀ ਦਰਦਨਾਕ…
