Big news : ਡਰੱਗਜ਼ ਕੇਸ ‘ਚ ਬਿਕਰਮ ਮਜੀਠੀਆ ਤੋਂ ਬਾਅਦ ਪੰਜਾਬ ਪੁਲਿਸ ਨੇ ਭਾਜਪਾ ਆਗੂ ਅਜਨਾਲਾ ਨੂੰ ਕੀਤਾ ਤਲਬ

ਅੰਮ੍ਰਿਤਸਰ : ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਦਸੰਬਰ 2021 ਵਿੱਚ ਬਿਕਰਮ ਸਿੰਘ ਮਜੀਠੀਆ (Bikram Singh Majithia) ਉੱਤੇ ਦਰਜ ਹੋਏ ਡਰੱਗ ਮਾਮਲੇ ਵਿੱਚ…

ਅੰਮ੍ਰਿਤਸਰ : ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਦਸੰਬਰ 2021 ਵਿੱਚ ਬਿਕਰਮ ਸਿੰਘ ਮਜੀਠੀਆ (Bikram Singh Majithia) ਉੱਤੇ ਦਰਜ ਹੋਏ ਡਰੱਗ ਮਾਮਲੇ ਵਿੱਚ ਹੁਣ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਵੀ ਤਲਬ ਕੀਤਾ ਹੈ।ਮੁਹਾਲੀ ਦੇ ਪੰਜਾਬ ਸਟੇਟ ਕ੍ਰਾਈਮ ਥਾਣੇ ‘ਚ ਐਨਡੀਪੀਐਸ ਦੀ ਧਾਰਾ 25-27ਏ-29 ਤਹਿਤ ਦਰਜ ਕੀਤੇ ਗਏ ਕੇਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਸੀਨੀਅਰ ਅਕਾਲੀ ਆਗੂ ਰਤਨ ਸਿੰਘ ਅਜਨਾਲਾ ਦੇ ਪੁੱਤਰ ਸਾਬਕਾ ਵਿਧਾਇਕ ਬੋਨੀ ਅਜਨਾਲਾ ਫਰਵਰੀ 2023 ‘ਚ ਭਾਜਪਾ ਵਿੱਚ ਸ਼ਾਮਲ ਹੋਏ ਸਨ।

ਐਡੀਸ਼ਨਲ ਡਾਇਰੈਕਟਰ ਆਫ਼ ਪੁਲਿਸ (ADGP), ਪਟਿਆਲਾ ਰੇਂਜ-ਕਮ-ਇੰਚਾਰਜ ਐਸਆਈਟੀ ਨੇ ਪੁਲਿਸ ਕਮਿਸ਼ਨਰ ਨੂੰ ਰਣਜੀਤ ਐਵੀਨਿਊ ਪੁਲਿਸ ਨੂੰ ਨਿਰਦੇਸ਼ ਦੇਣ ਲਈ ਕਿਹਾ ਹੈ ਕਿ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 13 ਦਸੰਬਰ ਨੂੰ ਏਡੀਜੀਪੀ, ਪਟਿਆਲਾ ਰੇਜ ਦੇ ਸਾਹਮਣੇ ਪੇਸ਼ ਹੋਣ ਲਈ ਸੂਚਿਤ ਕੀਤਾ ਜਾਵੇ।

 

 
 

Leave a Reply

Your email address will not be published. Required fields are marked *