ਗੁਰਦਾਸਪੁਰ : ਇਨਸਾਨੀ ਰਿਸ਼ਤਿਆਂ ਅਤੇ ਮਜਬੂਰੀਆਂ ਦੀ ਇੱਕ ਬੇਹੱਦ ਦੁਖਦਾਈ ਤਸਵੀਰ ਗੁਰਦਾਸਪੁਰ ਦੇ ਕਾਹਨੂੰਵਾਨ ਰੋਡ ਤੋਂ ਸਾਹਮਣੇ ਆਈ ਹੈ। ਇੱਥੋਂ ਦਾ ਰਹਿਣ ਵਾਲਾ 18 ਸਾਲਾ ਨੌਜਵਾਨ ਸੰਨੀ, ਜੋ ਕਿ ਮਾਨਸਿਕ ਤੌਰ ‘ਤੇ ਬੇਹੱਦ ਭੋਲਾ ਅਤੇ ਸਿੱਧਾ-ਸਾਧਾ ਹੈ, ਪਿਛਲੇ ਇੱਕ ਸਾਲ (ਫਰਵਰੀ 2025) ਤੋਂ ਰਹੱਸਮਈ ਹਾਲਤ ਵਿੱਚ ਲਾਪਤਾ ਹੈ।
ਬਿਮਾਰ ਦਾਦੀ ਤੇ ਲਾਚਾਰ ਪਿਓ ਦੀ ਵਧ ਰਹੀ ਚਿੰਤਾ
ਸੰਨੀ ਦੀ ਮਾਂ ਇਸ ਦੁਨੀਆ ਵਿੱਚ ਨਹੀਂ ਹੈ। ਘਰ ਵਿੱਚ ਉਸ ਦਾ ਬਿਰਧ ਪਿਤਾ ਧੰਨਾ ਸਿੰਘ, ਇੱਕ ਬਿਮਾਰ ਦਾਦੀ ਤੇ ਇੱਕ ਵਿਧਵਾ ਭੂਆ ਹੈ। ਸੰਨੀ ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਅਚਾਨਕ ਘਰੋਂ ਚਲਾ ਗਿਆ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਕੋਈ ਸ਼ਰਾਰਤੀ ਅਨਸਰ ਉਸ ਦੇ ਭੋਲੇਪਨ ਦਾ ਫਾਇਦਾ ਉਠਾ ਕੇ ਉਸ ਨੂੰ ਵਰਗਲਾ ਕੇ ਨਾਲ ਲੈ ਗਿਆ ਹੋ ਸਕਦਾ ਹੈ।
ਗੁਬਾਰੇ ਵੇਚ ਕੇ ਪੁੱਤਰ ਦੀ ਤਲਾਸ਼ ਕਰ ਰਿਹਾ ਪਿਤਾ
ਸਮਾਜ ਸੇਵੀ ਰੋਕੀ ਸ਼ਹਿਰੀਆ ਨੇ ਇਸ ਮਾਮਲੇ ਨੂੰ ਮੀਡੀਆ ਦੇ ਸਾਹਮਣੇ ਲਿਆਂਦਾ। ਉਨ੍ਹਾਂ ਦੱਸਿਆ ਕਿ ਸੰਨੀ ਦਾ ਪਿਤਾ ਧੰਨਾ ਸਿੰਘ ਗੁਬਾਰੇ ਵੇਚ ਕੇ ਗੁਜ਼ਾਰਾ ਕਰਦਾ ਹੈ। ਉਹ ਪਿੰਡ-ਪਿੰਡ, ਗਲੀ-ਗਲੀ ਗੁਬਾਰੇ ਵੇਚਣ ਦੇ ਨਾਲ-ਨਾਲ ਆਪਣੇ ਇਕਲੌਤੇ ਪੁੱਤਰ ਦੀ ਫੋਟੋ ਦਿਖਾ ਕੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰਿਵਾਰ ਨੇ ਕੋਈ ਵੀ ਧਾਰਮਿਕ ਅਸਥਾਨ ਜਾਂ ਪੁਲਿਸ ਥਾਣਾ ਨਹੀਂ ਛੱਡਿਆ, ਜਿੱਥੇ ਉਨ੍ਹਾਂ ਨੇ ਮਦਦ ਦੀ ਗੁਹਾਰ ਨਾ ਲਗਾਈ ਹੋਵੇ, ਪਰ ਹਰ ਪਾਸਿਓਂ ਨਿਰਾਸ਼ਾ ਹੀ ਪੱਲੇ ਪੈ ਰਹੀ ਹੈ।
ਪਰਿਵਾਰ ਦੀ ਭਾਵੁਕ ਅਪੀਲ: ‘ਸਾਡੀ ਮਦਦ ਕਰੋ‘
ਇੱਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸੰਨੀ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪਰਿਵਾਰ ਦੀ ਆਰਥਿਕ ਹਾਲਤ ਬੇਹੱਦ ਕਮਜ਼ੋਰ ਹੈ ਅਤੇ ਘਰ ਵਿੱਚ ਬਿਮਾਰੀ ਤੇ ਗਰੀਬੀ ਦਾ ਡੇਰਾ ਹੈ। ਧੰਨਾ ਸਿੰਘ ਨੇ ਰੋਂਦਿਆਂ ਕਿਹਾ ਕਿ ਉਸ ਦਾ ਪੁੱਤਰ ਬਹੁਤ ਸਿੱਧਾ ਹੈ ਅਤੇ ਉਸ ਨੂੰ ਆਪਣਾ ਚੰਗਾ-ਮਾੜਾ ਵੀ ਨਹੀਂ ਪਤਾ।
ਜੇਕਰ ਤੁਹਾਨੂੰ ਸੰਨੀ ਦਿਖਾਈ ਦੇਵੇ ਤਾਂ ਇੱਥੇ ਕਰੋ ਸੰਪਰਕ
ਪਰਿਵਾਰ ਅਤੇ ਸਮਾਜ ਸੇਵੀਆਂ ਨੇ ਲੋਕਾਂ ਨੂੰ ਭਾਵੁਕ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਸੰਨੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਪਰਿਵਾਰਕ ਮੈਂਬਰਾਂ ਨਾਲ ਇਸ ਨੰਬਰ 98773-83023 ‘ਤੇ ਸੰਪਰਕ ਕਰ ਸਕਦਾ ਹਨ। ਇਸ ਬਾਬਤ ਗੁਰਦਾਸਪੁਰ ਪੁਲਿਸ ਨੂੰ ਵੀ ਸੂਚਿਤ ਕੀਤਾ ਜਾ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Judo players from Gurdaspur created history: ਆਪਣੇ ਤੋਂ ਵੱਡੀ ਉਮਰ ਦੇ ਵਰਗ ਵਿੱਚ ਜਿੱਤੇ ਕੌਮੀ ਮੈਡਲ; ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਦਿਖਾਉਣਗੇ ਦਮ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।
https://www.youtube.com/live/0ElNGDWBifc?si=kwo_Ex7jjjVzWUSs



