Virat Kohli : ਨਿਊਜ਼ੀਲੈਂਡ ਖਿਲਾਫ਼ ਵਡੋਦਰਾ ਵਨਡੇ ‘ਚ ਰਚਿਆ ਇਤਿਹਾਸ, ਸੰਗਕਾਰਾ ਨੂੰ ਪਛਾੜ ਕੇ ਬਣੇ ਦੁਨੀਆ ਦੇ ਦੂਜੇ ਸਭ ਤੋਂ ਸਫਲ ਬੱਲੇਬਾਜ਼

ਵਡੋਦਰਾ : ਕ੍ਰਿਕਟ ਜਗਤ ਦੇ ਸਿਰਤਾਜ ਅਤੇ ਆਧੁਨਿਕ ਦੌਰ ਦੇ ਸਭ ਤੋਂ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ…

virat kohli (1)

ਵਡੋਦਰਾ : ਕ੍ਰਿਕਟ ਜਗਤ ਦੇ ਸਿਰਤਾਜ ਅਤੇ ਆਧੁਨਿਕ ਦੌਰ ਦੇ ਸਭ ਤੋਂ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਦੁਨੀਆ ‘ਚੇਜ਼ ਮਾਸਟਰ’ ਕਿਉਂ ਕਹਿੰਦੀ ਹੈ। ਨਿਊਜ਼ੀਲੈਂਡ ਵਿਰੁੱਧ ਵਡੋਦਰਾ ਵਿੱਚ ਖੇਡੇ ਗਏ ਪਹਿਲੇ ਵਨਡੇ ਮੁਕਾਬਲੇ ਵਿੱਚ ਵਿਰਾਟ ਨੇ ਆਪਣੀ ਬੱਲੇਬਾਜ਼ੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਹਾਲਾਂਕਿ, ਕੋਹਲੀ ਮਹਿਜ਼ 7 Runs ਦੇ ਫਰਕ ਨਾਲ ਆਪਣੇ ਕਰੀਅਰ ਦੇ 54ਵੇਂ ਵਨਡੇ ਸੈਂਕੜੇ ਤੋਂ ਖੁੰਝ ਗਏ, ਪਰ ਉਨ੍ਹਾਂ ਦੀ ਪਾਰੀ ਨੇ ਭਾਰਤ ਦੀ ਜਿੱਤ ਦੀ ਨੀਂਹ ਪੱਕੀ ਕਰ ਦਿੱਤੀ।

300 Runs ਦੇ ਟੀਚੇ ਦਾ ਪਿੱਛਾ ਅਤੇ ਕੋਹਲੀ ਦਾ ਕਹਿਰ  

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ ਨੇ ਬੋਰਡ ‘ਤੇ 300 Runs ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਕਿਸੇ ਵੀ ਟੀਮ ਲਈ ਇਸ ਟੀਚੇ ਨੂੰ ਹਾਸਲ ਕਰਨਾ ਚੁਣੌਤੀਪੂਰਨ ਸੀ, ਪਰ ਜਦੋਂ ਵਿਰਾਟ ਕੋਹਲੀ ਕ੍ਰੀਜ਼ ‘ਤੇ ਹੋਣ ਤਾਂ ਨਾਮੁਮਕਿਨ ਕੁਝ ਵੀ ਨਹੀਂ ਹੁੰਦਾ। ਕੋਹਲੀ ਨੇ 93 Runs ਦੀ ਬੇਹੱਦ ਸੰਭਲੀ ਹੋਈ ਅਤੇ ਹਮਲਾਵਰ ਪਾਰੀ ਖੇਡੀ। ਭਾਵੇਂ ਉਹ ਆਪਣਾ 85ਵਾਂ ਅੰਤਰਰਾਸ਼ਟਰੀ ਸੈਂਕੜਾ ਪੂਰਾ ਨਹੀਂ ਕਰ ਸਕੇ, ਪਰ ਉਨ੍ਹਾਂ ਦੀ ਫਾਰਮ ਨੇ ਵਿਰੋਧੀ ਗੇਂਦਬਾਜ਼ਾਂ ਦੇ ਪਸੀਨੇ ਛੁਡਾ ਦਿੱਤੇ। ਪਿਛਲੇ 5 ਮੈਚਾਂ ਵਿੱਚ ਕੋਹਲੀ 2 ਸੈਂਕੜੇ ਅਤੇ 3 ਨਾਬਾਦ ਅਰਧ ਸੈਂਕੜੇ ਜੜ ਕੇ ਆਪਣੀ ਸਰਵੋਤਮ ਫਾਰਮ ਵਿੱਚ ਪਰਤ ਆਏ ਹਨ।

ਸੰਗਕਾਰਾ ਦਾ ਰਿਕਾਰਡ ਤੋੜਿਆ, ਹੁਣ ਸਿਰਫ਼ ਸਚਿਨ ਤੋਂ ਪਿੱਛੇ

ਇਸ ਪਾਰੀ ਦੌਰਾਨ ਵਿਰਾਟ ਕੋਹਲੀ ਨੇ ਵਿਸ਼ਵ ਕ੍ਰਿਕਟ ਵਿੱਚ ਕਈ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀਆਂ 28,000 Runs  ਪੂਰੇ ਕਰ ਲਏ ਹਨ ਅਤੇ ਉਹ ਇਸ ਮੁਕਾਮ ਤੱਕ ਪਹੁੰਚਣ ਵਾਲੇ ਦੁਨੀਆ ਦੇ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਸ਼੍ਰੀਲੰਕਾ ਦੇ ਦਿੱਗਜ ਕੁਮਾਰ ਸੰਗਕਾਰਾ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੀ ਸੂਚੀ ਵਿੱਚ ਕੋਹਲੀ ਤੋਂ ਅੱਗੇ ਸਿਰਫ਼ ਮਹਾਨ ਸਚਿਨ ਤੇਂਦੁਲਕਰ ਹੀ ਰਹਿ ਗਏ ਹਨ।

ਰਿਕਾਰਡਾਂ ਦੀ ਲੜੀ ਵਿੱਚ ਇੱਕ ਹੋਰ ਸੁਨਹਿਰੀ ਪੰਨਾ

ਵਿਰਾਟ ਦੀ ਇਸ ਉਪਲਬਧੀ ਨੇ ਕ੍ਰਿਕਟ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਭਰ ਦਿੱਤਾ ਹੈ। ਅੰਕੜੇ ਗਵਾਹੀ ਦਿੰਦੇ ਹਨ ਕਿ ਭਾਵੇਂ ਪਹਿਲਾਂ ਬੱਲੇਬਾਜ਼ੀ ਕਰਨੀ ਹੋਵੇ ਜਾਂ ਟੀਚੇ ਦਾ ਪਿੱਛਾ, ਕੋਹਲੀ ਨੂੰ ਰੋਕਣਾ ਫਿਲਹਾਲ ਅਸੰਭਵ ਜਾਪ ਰਿਹਾ ਹੈ। ਉਨ੍ਹਾਂ ਦੀ ਲਗਾਤਾਰ ਬਿਹਤਰ ਹੋ ਰਹੀ ਫਾਰਮ ਆਉਣ ਵਾਲੇ ਮੁਕਾਬਲਿਆਂ ਲਈ ਵਿਰੋਧੀ ਟੀਮਾਂ ਲਈ ਖ਼ਤਰੇ ਦੀ ਘੰਟੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/iran-protest-203-deaths-so-far-us-and-israel-get-a-big-warning-due-to-increasing-tension/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *