ਮੁੰਬਈ : ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ mahhi vij ਇਨੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਮਾਹੀ ਨੇ ਆਪਣੇ ਪਤੀ ਅਤੇ ਮਸ਼ਹੂਰ ਹੋਸਟ ਜੈ ਭਾਨੁਸ਼ਾਲੀ ਤੋਂ ਤਲਾਕ ਲੈਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਐਲਾਨ ਦੇ ਕੁਝ ਹੀ ਦਿਨਾਂ ਬਾਅਦ, ਮਾਹੀ ਵੱਲੋਂ ਆਪਣੇ ਇੱਕ ਬੇਹੱਦ ਕਰੀਬੀ ਦੋਸਤ ਲਈ ਸਾਂਝੀ ਕੀਤੀ ਗਈ ਇੱਕ ਇਮੋਸ਼ਨਲ ਪੋਸਟ ਨੇ ਸੋਸ਼ਲ ਮੀਡੀਆ ‘ਤੇ ਨਵੀਂ ਚਰਚਾ ਛੇੜ ਦਿੱਤੀ ਹੈ।
ਨਦੀਮ ਦੇ ਜਨਮਦਿਨ ‘ਤੇ ਮਾਹੀ ਨੇ ਲੁਟਾਇਆ ਪਿਆਰ
ਮਾਹੀ ਵਿਜ ਨੇ ਆਪਣੇ ਖਾਸ ਦੋਸਤ ਨਦੀਮ ਦੇ ਜਨਮਦਿਨ ਦੇ ਮੌਕੇ ‘ਤੇ ਇੰਸਟਾਗ੍ਰਾਮ ‘ਤੇ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ਹੈ। ਇਸ ਫੋਟੋ ਵਿੱਚ ਮਾਹੀ ਨਦੀਮ ਨੂੰ ਕੇਕ ਖੁਆਉਂਦੀ ਨਜ਼ਰ ਆ ਰਹੀ ਹੈ। ਪੋਸਟ ਦੇ ਕੈਪਸ਼ਨ ਵਿੱਚ ਮਾਹੀ ਨੇ ਬਹੁਤ ਹੀ ਡੂੰਘੀਆਂ ਗੱਲਾਂ ਲਿਖੀਆਂ ਹਨ। ਉਸ ਨੇ ਲਿਖਿਆ, “ਜਿਸ ਨੂੰ ਮੈਂ ਚੁਣਿਆ ਹੈ, ਉਹ ਇਤਫ਼ਾਕ ਨਾਲ ਨਹੀਂ ਬਲਕਿ ਦਿਲ ਨਾਲ ਚੁਣਿਆ ਹੈ। ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।”
View this post on Instagram
“ਤੁਸੀਂ ਮੇਰੀ ਸਭ ਤੋਂ ਸੁਰੱਖਿਅਤ ਥਾਂ ਹੋ”
ਆਪਣੀ ਭਾਵੁਕ ਪੋਸਟ ਨੂੰ ਜਾਰੀ ਰੱਖਦਿਆਂ Mahi Vij ਨੇ ਅੱਗੇ ਲਿਖਿਆ ਕਿ ਨਦੀਮ ਉਹ ਵਿਅਕਤੀ ਹੈ ਜੋ ਉਸ ਦੀ ਅਣਕਹੀ ਗੱਲ ਵੀ ਸਮਝ ਲੈਂਦਾ ਹੈ। ਮਾਹੀ ਨੇ ਕਿਹਾ, “ਤੁਸੀਂ ਮੇਰੇ ਨਾਲ ਇਸ ਲਈ ਨਹੀਂ ਖੜ੍ਹੇ ਕਿਉਂਕਿ ਇਹ ਤੁਹਾਡੀ ਮਜਬੂਰੀ ਹੈ, ਬਲਕਿ ਇਸ ਲਈ ਕਿਉਂਕਿ ਤੁਸੀਂ ਖੁਦ ਚਾਹੁੰਦੇ ਹੋ। ਤੁਸੀਂ ਮੇਰਾ ਪਰਿਵਾਰ ਹੋ, ਮੇਰੀ ਸਭ ਤੋਂ ਸੁਰੱਖਿਅਤ ਥਾਂ ਅਤੇ ਮੇਰੇ ਹਮੇਸ਼ਾ ਦੇ ਸਾਥੀ ਹੋ।” ਮਾਹੀ ਦੇ ਇਸ ਅੰਦਾਜ਼ ਨੇ ਪ੍ਰਸ਼ੰਸਕਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ ਅਤੇ ਲੋਕ ਇਸ ਪੋਸਟ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/nupur-sanon-singer-stebin-ben-tied-the-knot-a-grand-wedding-took-place-in-udaipur/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



