ਲਾਡੋਵਾਲ ਟੋਲ ਦੀਆਂ ਦਰਾਂ ‘ਚ ਵੱਡਾ ਵਾਧਾ, 165 ਰੁਪਏ ਦੀ ਜਗ੍ਹਾ ਕਾਰ ਦੇ ਚਾਰਜ ਕੀਤੇ ਜਾਣਗੇ 215 ਰੁਪਏ

ਲੁਧਿਆਣਾ : ਤਕਰੀਬਨ ਚਾਰ ਮਹੀਨੇ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਨੇ ਟੋਲ ਪਲਾਜ਼ਾ ਦੇ ਰੇਟਾਂ ‘ਚ ਇਜ਼ਾਫਾ ਕੀਤਾ l ਅਥਾਰਟੀ ਨੇ ਬੀਤੀ ਰਾਤ ਰੇਟ ‘ਚ 30% ਵਾਧਾ ਕਰ…

ਲੁਧਿਆਣਾ : ਤਕਰੀਬਨ ਚਾਰ ਮਹੀਨੇ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਨੇ ਟੋਲ ਪਲਾਜ਼ਾ ਦੇ ਰੇਟਾਂ ‘ਚ ਇਜ਼ਾਫਾ ਕੀਤਾ l ਅਥਾਰਟੀ ਨੇ ਬੀਤੀ ਰਾਤ ਰੇਟ ‘ਚ 30% ਵਾਧਾ ਕਰ ਦਿੱਤਾ ਜਿਸਦਾ ਸਿੱਧਾ ਅਸਰ ਲੁਧਿਆਣਾ, ਜਲੰਧਰ ਤੇ ਪੰਜਾਬ ਦੇ ਹੋਰ ਮੁਸਾਫਰਾਂ ਉੱਪਰ ਪਵੇਗਾ l ਜਿੱਥੇ ਕਾਰ ਦੇ 165 ਰੁਪਏ ਚਾਰਜ ਕੀਤੇ ਜਾਂਦੇ ਸਨ ਹੁਣ 215 ਰੁਪਏ ਲਏ ਜਾਣਗੇ l ਇਸ ਦੇ ਨਾਲ ਹੀ ਫਾਸਟੈਗ ਵਾਲੇ ਵਾਹਨਾਂ ਕੋਲੋਂ ਇਕ ਟਰਿਪ ਦਾ ਦੁਗਣਾ ਚਾਰਜ ਲਿਆ ਜਾਵੇਗਾ l ਕਾਰ ‘ਚ ਅਗਰ ਫਾਸਟੈਗ ਨਹੀਂ ਹੈ ਤਾਂ ਇਸਦੇ 430 ਦੇਣੇ ਪੈਣਗੇl ਇਹ ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਦਾਇਰੇ ‘ਚ ਰਹਿਣ ਵਾਲੇ ਲੋਕਾਂ ਤਕ ਸੀਮਤ ਹੈ। ਗੈਰ-ਵਪਾਰਕ ਵਾਹਨਾਂ ਲਈ ਪਾਸ ਲਈ ਰੇਟ 330 ਰੁਪਏ ਹੈ।

3 ਐਕਸਲ ਵਾਲੇ ਵਪਾਰਕ ਵਾਹਨਾਂ ਨੂੰ ਯਾਤਰਾ ਲਈ 795 ਰੁਪਏ, 4-6 ਐਕਸਲ ਵਾਲੇ ਵਾਹਨਾਂ ਨੂੰ 1140 ਰੁਪਏ ਤੇ ਸੱਤ ਜਾਂ ਇਸ ਤੋਂ ਵੱਧ ਐਕਸਲ ਵਾਲੇ ਵੱਡੇ ਵਾਹਨਾਂ ਨੂੰ 1390 ਰੁਪਏ ਦਾ ਟੋਲ ਅਦਾ ਕਰਨਾ ਪਵੇਗਾ।NHAI ਦੇ ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਦਰਾਂ ਨੂੰ ਟੈਰਿਫ ਨਿਯਮਾਂ ਅਨੁਸਾਰ ਸੋਧਿਆ ਗਿਆ ਹੈ। ਇਹ ਸੋਧ ਸਾਰੇ 3 ​​ਟੋਲਾਂ ‘ਤੇ ਲਾਗੂ ਹੁੰਦੀ ਹੈ। ਇਸ ਵਿਚ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ, ਕਰਨਾਲ ਜ਼ਿਲ੍ਹੇ ਦਾ ਘੜੌਂਦਾ ਟੋਲ ਤੇ ਅੰਬਾਲਾ ਦਾ ਘੱਗਰ ਟੋਲ ਸ਼ਾਮਲ ਹਨ।

Leave a Reply

Your email address will not be published. Required fields are marked *