Double murder case : ਪੁਲਿਸ ਦੀ ਵੱਡੀ ਕਾਰਵਾਈ, 3 ਹੋਰ ਮੁਲਜ਼ਮ ਗ੍ਰਿਫ਼ਤਾਰ, 5 ਲੱਖ ਦੀ ਸੁਪਾਰੀ ਨਾਲ ਰਚੀ ਸੀ ਸਾਜ਼ਿਸ਼

ਕੈਥਲ : ਥਾਣਾ ਪੁੰਡਰੀ ਦੇ ਅਧੀਨ ਆਉਂਦੇ ਪਿੰਡ ਪਾਈ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਡਬਲ ਕਤਲ ਕਾਂਡ (ਡਬਲ ਮਰਡਰ) ਵਿੱਚ ਪੁਲਿਸ ਨੂੰ ਵੱਡੀ…

Double murder case:

ਕੈਥਲ : ਥਾਣਾ ਪੁੰਡਰੀ ਦੇ ਅਧੀਨ ਆਉਂਦੇ ਪਿੰਡ ਪਾਈ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਡਬਲ ਕਤਲ ਕਾਂਡ (ਡਬਲ ਮਰਡਰ) ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਸਪੈਸ਼ਲ ਡਿਟੈਕਟਿਵ ਯੂਨਿਟ (SDU) ਨੇ ਇਸ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ.ਐਸ.ਪੀ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਦੇ ਪਿੱਛੇ 15 ਸਾਲ ਪੁਰਾਣੀ ਰੰਜਿਸ਼ ਅਤੇ 5 ਲੱਖ ਰੁਪਏ ਦੀ ਸੁਪਾਰੀ ਦਾ ਮਾਮਲਾ ਸਾਹਮਣੇ ਆਇਆ ਹੈ।

15 ਸਾਲ ਪੁਰਾਣੀ ਰੰਜਿਸ਼

ਪੁਲਿਸ ਅਨੁਸਾਰ ਤੇਜਿੰਦਰ ਉਰਫ਼ ਤੇਜੀ ਅਤੇ ਚੇਲਾ ਰਾਮ ਦੇ ਪਰਿਵਾਰਾਂ ਵਿਚਕਾਰ ਪਿਛਲੇ 14-15 ਸਾਲਾਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਸਾਲ 2012 ਵਿੱਚ ਹੋਏ ਇੱਕ ਝਗੜੇ ਦੌਰਾਨ ਚੇਲਾ ਰਾਮ ਦੇ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਸੀ, ਜਿਸ ਵਿੱਚ ਦੂਜੀ ਧਿਰ ਨੂੰ ਸਜ਼ਾ ਵੀ ਹੋਈ ਸੀ। ਸਾਲ 2018 ਵਿੱਚ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਇਹ ਮੁਲਜ਼ਮ ਬਾਹਰ ਆਏ ਸਨ, ਪਰ ਦਿਲ ਵਿੱਚ ਬਦਲੇ ਦੀ ਅੱਗ ਸੁਲਘ ਰਹੀ ਸੀ।

ਦਿਨ-ਦਿਹਾੜੇ ਗੋਲੀਆਂ ਮਾਰ ਕੇ ਦੋ ਵਿਅਕਤੀਆਂ ਦਾ ਕਤਲ

19 ਦਸੰਬਰ ਦੀ ਸਵੇਰ ਨੂੰ ਜਦੋਂ ਭਾਨਾ ਨਾਮਕ ਵਿਅਕਤੀ ਖੇਤਾਂ ਤੋਂ ਘਰ ਪਰਤ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਮਲਾਵਰਾਂ ਨੇ ਜਾਂਦੇ-ਜਾਂਦੇ ਧਮਕੀ ਦਿੱਤੀ ਕਿ ਉਨ੍ਹਾਂ ਨੇ ਪਰਿਵਾਰ ਦੇ ਇੱਕ ਹੋਰ ਮੈਂਬਰ ਰਾਜੇਂਦਰ ਦਾ ਵੀ ਕਤਲ ਕਰ ਦਿੱਤਾ ਹੈ। ਬਾਅਦ ਵਿੱਚ ਰਾਜੇਂਦਰ ਦੀ ਲਾਸ਼ ਵੀ ਜਟੇੜੀ ਰੋਡ ਦੇ ਖੇਤਾਂ ਵਿੱਚੋਂ ਬਰਾਮਦ ਹੋਈ।

5 ਲੱਖ ਚ ਦਿੱਤੀ ਗਈ ਸੀ ਸੁਪਾਰੀ

ਪੁਲਿਸ ਪੁੱਛ ਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਮੁੱਖ ਮੁਲਜ਼ਮ ਰਾਹੁਲ ਨੇ ਆਪਣੇ ਦੋਸਤ ਕੁਲਦੀਪ (ਝੱਜਰ) ਨਾਲ ਮਿਲ ਕੇ ਇਸ ਕਤਲ ਦੀ ਸਾਜ਼ਿਸ਼ ਰਚੀ ਸੀ ਅਤੇ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਕੁਲਦੀਪ ਬਹੂ ਝੱਜਰ ਦਾ ਰਹਿਣ ਵਾਲਾ ਹੈ, ਜੋ ਕਿ ਇਸ ਡਬਲ ਕਤਲ ਦੀ ਵਾਰਦਾਤ ਵਿੱਚ ਸ਼ਾਮਲ ਸੀ। ਇਸ ਦੇ ਨਾਲ ਹੀ ਦੱਸ ਦੇਈਏ ਕਿ ਰਵਿੰਦਰ ਉਰਫ਼ ਰਵੀ ਬੇਹਲਾ, ਰੇਵਾੜੀ ਦਾ ਰਹਿਣ ਵਾਲਾ ਹੈ। ਇਸ ਸਖਸ਼ ਨੇ ਯੂਪੀ ਦੇ ਬਾਗਪਤ ਤੋਂ ਨਾਜਾਇਜ਼ ਹਥਿਆਰ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ ਸੀ। ਸੰਨੀ ਕਾਕੌਤ ਦਾ ਰਹਿਣ ਵਾਲਾ ਹੈ, ਇਸ ਨੇ ਨਾਜਾਇਜ਼ ਕਾਰਤੂਸ ਦਿੱਤੇ ਅਤੇ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੂੰ ਪਿਹੋਵਾ ਵਿੱਚ ਲੁਕਣ ਲਈ ਜਗ੍ਹਾ ਦਿੱਤੀ।

ਪੁਲਿਸ ਦੀ ਬਰਾਮਦਗੀ

ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਕੁੱਲ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 2 ਨਾਜਾਇਜ਼ ਪਿਸਤੌਲ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮ ਕੁਲਦੀਪ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ, ਜਦਕਿ ਰਵਿੰਦਰ ਅਤੇ ਸੰਨੀ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ ਤਾਂ ਜੋ ਹੋਰ ਖ਼ੁਲਾਸੇ ਕੀਤੇ ਜਾ ਸਕਣ। ਐਸ.ਪੀ. ਉਪਾਸਨਾ ਨੇ ਪੁਲਿਸ ਟੀਮਾਂ ਦੀ ਇਸ ਕਾਮਯਾਬੀ ਦੀ ਸ਼ਲਾਘਾ ਕੀਤੀ ਹੈ।

 ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ   

Leave a Reply

Your email address will not be published. Required fields are marked *