Amritsar : 10 ਸਾਲਾਂ ਬੱਚੇ ਨਾਲ 60 ਸਾਲਾਂ ਵਿਅਕਤੀ ਵੱਲੋਂ ਦੁਸ਼ਕਰਮ ਕਰਨ ਦੀ ਕੋਸ਼ਿਸ਼, ਇਨਸਾਫ ਦੀ ਕੀਤੀ ਮੰਗ

ਅੰਮ੍ਰਿਤਸਰ : ਅੱਜ ਦੇ ਦੌਰ ਵਿੱਚ ਦਿਨ ਪ੍ਰਤੀ ਦਿਨ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇੱਕ ਬੇਹੱਦ ਸ਼ਰਮਨਾਕ ਖਬਰ ਸਾਹਮਣੇ ਆਈ ਹੈ, ਜਿਸ ਨੂੰ…

ਅੰਮ੍ਰਿਤਸਰ : ਅੱਜ ਦੇ ਦੌਰ ਵਿੱਚ ਦਿਨ ਪ੍ਰਤੀ ਦਿਨ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇੱਕ ਬੇਹੱਦ ਸ਼ਰਮਨਾਕ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਕਿਸੇ ਦਾ ਵੀ ਦਿਲ ਦਹਿਲ ਜਾਵੇਗਾ। ਦਰਅਸਲ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ 10 ਸਾਲਾਂ ਬੱਚੇ ਨਾਲ ਇੱਕ 60 ਸਾਲ ਦੇ ਵਿਅਕਤੀ ਨੇ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਬੱਚੇ ਦੇ ਪਰਿਵਾਰ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ।

ਪੀੜਤ ਪਰਿਵਾਰ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦ ਉਹਨਾਂ ਦਾ ਬੱਚਾ ਖੇਡ ਰਿਹਾ ਸੀ ਅਤੇ ਉਹ ਪਤੰਗ ਪਿੱਛੇ ਭੱਜਦਾ ਹੋਇਆ ਗੁਆਢੀਂ ਦੇ ਘਰ ਪਹੁੰਚ ਗਿਆ। ਉਹ ਵਿਅਕਤੀ ਘਰ ਇੱਕਲਾ ਸੀ ਤਾਂ ਉਸ ਵਿਅਕਤੀ ਵੱਲੋਂ ਬੱਚੇ ਨੂੰ ਦਬੋਚ ਲਿਆ ਗਿਆ, ਫਿਰ ਉਸ ਨਾਲ ਉੱਥੇ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਮੌਕੇ ‘ਤੇ ਮਾਸੂਮ ਬੱਚਾ ਉੱਥੇ ਆਪਣੀ ਜਾਨ ਬਚਾ ਕੇ ਭੱਜ ਗਿਆ।

ਪਰਿਵਾਰ ਵੱਲੋਂ ਆਰੋਪੀ ਤਿਲਕ ਰਾਜ ਉਪਰ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਗੁਆਂਢੀ 60 ਸਾਲਾਂ ਵਿਅਕਤੀ ਇਕੱਲਾ ਰਹਿੰਦਾ ਹੈ। ਉਸ ਦਾ ਇੱਕ ਪੁੱਤਰ ਹੈ ਜੋ ਕਿ ਫੋਜ ਵਿੱਚ ਭਰਤੀ ਹੈ ਅਤੇ ਲੜਕੀ ਆਸਟ੍ਰੇਲੀਆ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਅਕਸਰ ਇਹ ਸਾਡੇ ਬੱਚੇ ਨਾਲ ਅਜਿਹੀਆਂ ਹਰਕਤਾਂ ਕਰਦਾ ਰਹਿੰਦਾ ਸੀ। ਉਸ ਵੱਲੋਂ ਸਾਡੇ ਬੱਚੇ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ। ਸਾਡੇ ਬੱਚੇ ਨੇ ਡਰ ਕਾਰਨ ਸਾਨੂੰ ਕੁਝ ਨਹੀਂ ਦੱਸਿਆ ਜਦ ਸਾਰਿਆ ਹੱਦਾਂ ਪਾਰ ਹੋ ਗਈਆਂ ਤਾਂ ਉਸ ਨੂੰ ਸਭ ਕੁਝ ਦੱਸ ਦਿੱਤਾ।  ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਸੀ ਜਿੱਥੇ ਦਰਿੰਦਗੀ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀਆ ਗਈਆਂ ਸਨ। ਬਜ਼ੁਰਗ ਵਿਅਕਤੀ ਵੱਲੋਂ ਇੱਕ ਛੋਟੀ ਬੱਚੀ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

 

Leave a Reply

Your email address will not be published. Required fields are marked *