ICC ਵੱਲੋਂ ਟਰਾਂਸਜੈਂਡਰ ਕ੍ਰਿਕਟਰਾਂ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਪਹਿਲੇ ਅੰਤਰਰਾਸ਼ਟਰੀ ਟਰਾਂਸਜੈਂਡਰ ਕ੍ਰਿਕਟਰ ਨੇ ਲਿਆ ਸੰਨਿਆਸ, ਕਹੀ ਇਹ ਵੱਡੀ ਗੱਲ

ਨਵੀਂ ਦਿੱਲੀ:  ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਮੰਗਲਵਾਰ ਨੂੰ ਟਰਾਂਸਜੈਂਡਰ ਕ੍ਰਿਕਟਰਾਂ ‘ਤੇ ਪਾਬੰਦੀ ਲਗਾ ਦਿੱਤੀ, ਜਿਸ ਤੋਂ ਬਾਅਦ ਕੈਨੇਡੀਅਨ ਕ੍ਰਿਕਟਰ ਡੇਨੀਅਲ ਮੈਕਗੀ ਨੇ ਅੰਤਰਰਾਸ਼ਟਰੀ ਕ੍ਰਿਕਟ…

ਨਵੀਂ ਦਿੱਲੀ:  ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਮੰਗਲਵਾਰ ਨੂੰ ਟਰਾਂਸਜੈਂਡਰ ਕ੍ਰਿਕਟਰਾਂ ‘ਤੇ ਪਾਬੰਦੀ ਲਗਾ ਦਿੱਤੀ, ਜਿਸ ਤੋਂ ਬਾਅਦ ਕੈਨੇਡੀਅਨ ਕ੍ਰਿਕਟਰ ਡੇਨੀਅਲ ਮੈਕਗੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਲੜਾਈ ਜਾਰੀ ਰਹੇਗੀ- ਡੇਨੀਅਲ

ਅੰਤਰਰਾਸ਼ਟਰੀ ਕ੍ਰਿਕਟ ‘ਚ ਨਜ਼ਰ ਆਉਣ ਵਾਲੇ ਪਹਿਲੇ ਟਰਾਂਸਜੈਂਡਰ ਮੈਕਗੀ ਨੇ ਕ੍ਰਿਕਟ ਦੀ ਸਰਵਉੱਚ ਸੰਸਥਾ ਤੋਂ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਲੜਾਈ ਜਾਰੀ ਰਹੇਗੀ।ਡੇਨੀਅਲ ਮੈਕਗੀ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੈ ਕਿਉਂਕਿ ਆਈਸੀਸੀ ਨੇ ਮੰਗਲਵਾਰ ਨੂੰ ਨਵੇਂ ਫੈਸਲੇ ਦਾ ਐਲਾਨ ਕੀਤਾ ਹੈ।

ਡੇਨੀਅਲ ਮੈਕਗੀ  ਨੇ ਕਿਹਾ ਹੈ ਕਿ ਮੇਰਾ ਕ੍ਰਿਕਟ ਕਰੀਅਰ ਖਤਮ ਹੋ ਗਿਆ ਹੈ। ਜਿਵੇਂ ਹੀ ਇਹ ਸ਼ੁਰੂ ਹੋਇਆ, ਇਸ ਨੂੰ ਖਤਮ ਕਰਨਾ ਪਿਆ ਹੈ। ਮੇਰੇ ਸਫ਼ਰ ਵਿੱਚ ਮੇਰਾ ਸਾਥ ਦੇਣ ਵਾਲੇ ਸਾਰਿਆਂ ਦਾ ਧੰਨਵਾਦ। ਮੇਰੇ ਸਾਥੀਆਂ, ਮੇਰੇ ਵਿਰੋਧੀਆਂ, ਕ੍ਰਿਕਟ ਭਾਈਚਾਰੇ ਅਤੇ ਮੇਰੇ ਸਪਾਂਸਰਾਂ ਦਾ ਧੰਨਵਾਦ।

 

Leave a Reply

Your email address will not be published. Required fields are marked *