ਪਟਿਆਲਾ ‘ਚ ਕੇਬਲ ਆਪ੍ਰੇਟਰਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਲੈ ਕੇ ਆਪ੍ਰੇਟਰਾਂ ਦੇ ਹੱਕ ਵਿੱਚ ਆਏ ਨਵਜੋਤ ਸਿੱਧੂ

ਪਟਿਆਲਾ: ਪਟਿਆਲਾ ਵਿਖੇ ਲਗਾਤਾਰ ਕੇਬਲ ਆਪ੍ਰੇਟਰਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਵੇਖ ਦੇ ਹੋਏ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਆਪ੍ਰੇਟਰਾਂ ਦੇ…

ਪਟਿਆਲਾ: ਪਟਿਆਲਾ ਵਿਖੇ ਲਗਾਤਾਰ ਕੇਬਲ ਆਪ੍ਰੇਟਰਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਵੇਖ ਦੇ ਹੋਏ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਆਪ੍ਰੇਟਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਸਿੱਧੂ ਦਾ ਕਹਿਣਾ ਹੈ ਕਿ ਕੇਬਲ ਆਪ੍ਰੇਟਰਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਬਲ ਉੱਤੇ ਕੁਝ ਲੋਕ ਕਬਜ਼ਾ ਕਰਨ ਦੀ ਨੀਅਤ ਨਾਲ ਹਮਲੇ ਕਰ ਰਹੇ ਹਨ ਜੋ ਕਿ ਗਲਤ ਹੈ। 

ਹਮਲੇ ਤੋਂ ਬਾਅਦ ਕੋਈ ਮਾਮਲਾ ਦਰਜ ਨਹੀ- ਸਿੱਧੂ 
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਐੱਸਐੱਸਪੀ ਵੱਲੋਂ ਵੀ ਜਾਣਬੁੱਝ ਕੇ ਕਾਰਵਾਈ ਨਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਵਿੱਚ ਕੰਮ ਕਰਨ ਵਾਲੇ ਵੀ ਸੁਰੱਖਿਅਤ ਨਹੀ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਬਲ ਆਪ੍ਰੇਟਰਾਂ ਉੱਤੇ ਹੋਏ ਹਮਲੇ ਤੋਂ ਬਾਅਦ ਕੋਈ ਵੀ ਸਖਤ ਕਾਰਵਾਈ ਨਹੀ ਕੀਤੀ ਗਈ ਹੈ।

ਪੰਜਾਬ ਵਿੱਚ ਕੇਬਲ ਆਪ੍ਰੇਟਰਾਂ ਉੱਤੇ ਹਮਲਾ ਹੋਣਾ ਮੰਦਭਾਗਾ 
ਉਨ੍ਹਾਂ ਦਾ ਕਹਿਣਾ ਹੈ ਕਿ ਹਲਕੇ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਕਈ ਥਾਵਾਂ ਉੱਤੇ ਕੇਬਲ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਧੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਕੰਮ ਕਰਨ ਵਾਲਿਆ ਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਹੈ।

ਸਥਾਨਕ ਲੋਕਾਂ ਦੇ ਵੱਡੇ ਦਾਅਵੇ 

ਮਿਲੀ ਜਾਣਕਾਰੀ ਅਨੁਸਾਰ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਥਾਵਾਂ ਉੱਤੇ ਸੈੱਟਬਾਕਸ ਹਟਾ ਕੇ ਨਵੇਂ ਕੰਪਨੀ ਦੇ ਲਗਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਰਾਸਰ ਧੱਕਾ ਹੈ।

Leave a Reply

Your email address will not be published. Required fields are marked *