Nuh Violence: ਹਰਿਆਣਾ ਦੇ ਨੂੰਹ ‘ਚ ਮੁੜ ਤੋਂ ਤਣਾਅ, ਮੰਦਰ ਜਾ ਰਹੀਆਂ ਔਰਤਾਂ ‘ਤੇ ਸੁੱਟੇ ਗਏ ਪੱਥਰ

Nuh Violence News:  ਹਰਿਆਣੇ ਦੇ ਨੂਹ ਸ਼ਹਿਰ ਵਿੱਚ ਦਲਿਤ ਭਾਈਚਾਰੇ ਦੀਆਂ ਔਰਤਾਂ ਖੂਹ ਦੀ ਪੂਜਾ ਕਰਨ ਲਈ ਮੰਦਰ ਜਾ ਰਹੀਆਂ ਸਨ, ਜਦੋਂ ਵੱਡੀ ਮਸਜਿਦ ਦੇ…

Nuh Violence News:  ਹਰਿਆਣੇ ਦੇ ਨੂਹ ਸ਼ਹਿਰ ਵਿੱਚ ਦਲਿਤ ਭਾਈਚਾਰੇ ਦੀਆਂ ਔਰਤਾਂ ਖੂਹ ਦੀ ਪੂਜਾ ਕਰਨ ਲਈ ਮੰਦਰ ਜਾ ਰਹੀਆਂ ਸਨ, ਜਦੋਂ ਵੱਡੀ ਮਸਜਿਦ ਦੇ ਉੱਪਰੋਂ ਪੱਥਰਬਾਜ਼ੀ ਵਿੱਚ ਕਈ ਔਰਤਾਂ ਜ਼ਖ਼ਮੀ ਹੋ ਗਈਆਂ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਐੱਸਪੀ ਨਰਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮਸਜਿਦ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।

ਕਰੀਬ 3 ਮਹੀਨੇ ਦੀ ਸ਼ਾਂਤੀ ਤੋਂ ਬਾਅਦ ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ ਇਕ ਵਾਰ ਫਿਰ ਤਣਾਅ ਪੈਦਾ ਹੋ ਗਿਆ ਹੈ। ਪੁਲਿਸ ਮੁਤਾਬਕ ਮੰਗਲਵਾਰ ਦੇਰ ਸ਼ਾਮ ਕੁਝ ਔਰਤਾਂ ਖੂਹ ਦੀ ਪੂਜਾ ਕਰਨ ਲਈ ਮੰਦਰ ਜਾ ਰਹੀਆਂ ਸਨ। ਫਿਰ ਬਦਮਾਸ਼ਾਂ ਨੇ ਵੱਡੀ ਮਸਜਿਦ ਦੇ ਸਿਖਰ ਤੋਂ ਉਨ੍ਹਾਂ ‘ਤੇ ਪਥਰਾਅ ਕੀਤਾ। ਸੂਚਨਾ ਮਿਲਦੇ ਹੀ ਐੱਸਪੀ ਨਰਿੰਦਰ ਸਿੰਘ ਪੁਲਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕੀਤਾ।

Leave a Reply

Your email address will not be published. Required fields are marked *