ਸ੍ਰੀ ਭੈਣੀ ਸਾਹਿਬ ਵਿਖੇ ਵਿਸ਼ਵ ਸ਼ਾਂਤੀ ਲਈ ਸਵਾ ਲੱਖ ਚੰਡੀ ਦੇ ਵਾਰ ਦੇ ਪਾਠ

Punjab News:  ਲੁਧਿਆਣਾ ਦੇ ਭੈਣੀ ਸਾਹਿਬ ਵਿੱਚ ਸਤਿਗੁਰੂ ਉਦੇ ਸਿੰਘ ਜੀ ਅਗਵਾਈ ਵਿਚ ਚੰਡੀ ਦੀ ਵਾਰ ਦੇ ਹਵਨ ਯੱਗ ਦੀ ਆਰੰਭਤਾ ਹੋਈ। ਇਹ ਹਵਨ ਯੱਗ ਵਿਸ਼ਵ…

Punjab News:  ਲੁਧਿਆਣਾ ਦੇ ਭੈਣੀ ਸਾਹਿਬ ਵਿੱਚ ਸਤਿਗੁਰੂ ਉਦੇ ਸਿੰਘ ਜੀ ਅਗਵਾਈ ਵਿਚ ਚੰਡੀ ਦੀ ਵਾਰ ਦੇ ਹਵਨ ਯੱਗ ਦੀ ਆਰੰਭਤਾ ਹੋਈ। ਇਹ ਹਵਨ ਯੱਗ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ 23 ਨਵੰਬਰ ਤੱਕ ਅਖੰਡ ਚੱਲੇਗਾ। ਜਿਸ ਵਿਚ ਵੱਡੀ ਗਿਣਤੀ ਚ ਸਾਧ-ਸੰਗਤ ਦੇਸ਼ਾਂ ਵਿਦੇਸ਼ਾਂ ‘ਚੋਂ ਆ ਭਾਗ ਲੈ ਰਹੀਆਂ ਹਨ।

ਹਵਨ ਯੱਗ ਵਿੱਚ ਸਵਾ ਲੱਖ ਚੰਡੀ ਦੀ ਵਾਰ ਦੇ ਪਾਠ ਕਰਨ ਦਾ ਟੀਚਾ ਹੈ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੁਆਰਾ ਰਚਿਤ ਬਾਣੀ ਚੰਡੀ ਦੀ ਵਾਰ ਦਾ ਪਾਠ ਰੌਜਾਨਾ ਦੇ ਨੇਮ ਅਨੁਸਾਰ ਕਰਦੇ ਹਨ। ਨਾਮਧਾਰੀ ਸਮਾਜ ਇਸ ਗੱਲ ਤੇ ਯਕੀਨ ਕਰਦਾ ਹੈ ਕਿ ਇਹ ਬਾਣੀ ਬੁਰਾਈ ਖਿਲਾਫ਼ ਲੜਨ ਦੀ ਸ਼ਕਤੀ ਬਖਸਦੀ ਹੈ ਅਤੇ ਅਧਿਆਤਮਿਕ ਬਲ ਦਿੰਦੀ ਹੈ। ਇਸ ਹਵਨ ਯੱਗ ਵਿੱਚ ਭਾਗ ਲੈਣ ਲਈ ਵੱਡੀ ਗਿਣਤੀ ਚ ਸੰਗਤ ਅਰਦਾਸ ‘ਚ ਸ਼ਾਮਲ ਹੋਈ।  

23 ਨਵੰਬਰ ਤੱਕ ਚੱਲਣ ਵਾਲੇ ਇਨ੍ਹਾਂ ਧਾਰਮਿਕ ਸਮਾਗਮਾਂ ਚ ਕਈ ਸਖਸ਼ੀਅਤਾਂ ਵੀ ਸ਼ਿਰਕਤ ਕਰਨ ਗਿਆ ਪ੍ਰਬੰਧਕਾਂ ਨੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ 15 ਨਵੰਬਰ ਤੋਂ ਇਹ ਧਾਰਮਿਕ ਸਮਾਗਮ ਸ਼ੁਰੂ ਹੋ ਕੇ 23 ਨਵੰਬਰ ਤੱਕ ਚੱਲਣਗੇ। 

Leave a Reply

Your email address will not be published. Required fields are marked *