ਅੰਮ੍ਰਿਤਸਰ (ਬਿਊਰੋ) – ਮਾਂ ਦਾ ਆਪਣੇ ਬੱਚਿਆਂ ਦੀ ਜ਼ਿੰਦਗੀ ਵਿਚ ਅਹਿਮ ਰੋਲ ਹੁੰਦਾ ਹੈ ਉਹ ਮਾਂ ਹੀ ਹੁੰਦੀ ਹੈ ਜੋ ਖੁਦ ਗਿੱਲੀ ਥਾਂ ‘ਤੇ ਸੋ ਕੇ ਆਪਣੇ ਬੱਚਿਆਂ ਨੂੰ ਸੁੱਕੀ ਥਾਂ ‘ਤੇ ਸਵਾਉਂਦੀ ਹੈ ਅੱਜ ਮਦਰਸ ਡੇਅ ‘ਤੇ ਤੁਹਾਨੂੰ ਇਕ ਅਜਿਹੀ ਹੀ ਮਾਂ ਦੀ ਕਹਾਣੀ ਦੱਸਦੇ ਹਾਂ ਜੋ ਆਪਣੇ ਬੱਚਿਆਂ ਦੀ ਹੀ ਨਹੀਂ ਸਗੋਂ ਇਸ ਕੋਰੋਨਾ ਮਹਾਮਾਰੀ ਵਿਚ ਦੇਸ਼ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਬਾਰੇ ਵੀ ਸੋਚ ਰਹੀ ਹੈ ਅਤੇ ਜਦੋਂ ਉਹ ਆਪਣੀ ਡਿਊਟੀ ਖਤਮ ਕਰ ਕੇ ਘਰ ਜਾਂਦੀ ਹੈ ਤਾਂ ਆਪਣੇ ਬੱਚਿਆਂ ਤੋਂ ਨਹੀਂ ਮਿਲ ਪਾਉਂਦੀ ਕਿਉੰਕਿ ਉਸ ਨੂੰ ਡਰ ਹੈ ਕਿ ਕਿਤੇ ਕੋਰੋਨਾ ਮਹਾਮਾਰੀ ਦੀ ਬੀਮਾਰੀ ਉਸ ਦੇ ਬੱਚਿਆਂ ਵਿਚ ਨਾ ਆ ਜਾਵੇ ਅਸੀਂ ਗੱਲ ਕਰ ਰਹੇ ਹਾਂ ਇਕ ਡਾਕਟਰ ਮਾਂ ਦੀ।
ਇਸ ਦੁਨੀਆ ਵਿਚ ਮਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਮਾਂ ਹੀ ਹੈ ਜਿਸ ਦੇ ਰਹਿੰਦਿਆਂ ਜ਼ਿੰਦਗੀ ਵਿਚ ਕੋਈ ਗਮ ਨਹੀਂ ਰਹਿੰਦਾ। ਦੁਨੀਆ ਸਾਥ ਦੇਵੇ ਜਾਂ ਨਾ ਦੇਵੇ ਪਰ ਮਾਂ ਦਾ ਪਿਆਰ ਹਮੇਸ਼ਾ ਆਪਣੇ ਬੱਚੇ ਨਾਲ ਰਹਿੰਦਾ ਹੈ। ਅੱਜ ਮਦਰਸ ਡੇ ਹੈ ਅਤੇ ਅੱਜ ਤੁਹਾਨੂੰ ਇਕ ਅਜਿਹੇ ਡਾਕਟਰ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜੋ ਇਕ ਮਾਂ ਵੀ ਹੈ ਅਤੇ ਕੋਰੋਨਾ ਮਹਾਮਾਰੀ ਦੌਰਾਨ ਜਦੋਂ ਡਿਊਟੀ ਖਤਮ ਕਰ ਕੇ ਘਰ ਆਉਂਦੀ ਹੈ ਤਾਂ ਆਪਣੇ ਬੱਚਿਆਂ ਨੂੰ ਨਹੀਂ ਮਿਲ ਪਾਉਂਦੀ ਕਿਉਂਕਿ ਉਸ ਨੂੰ ਇਕ ਡਰ ਰਹਿੰਦਾ ਹੈ ਕਿ ਕਿਤੇ ਉਸ ਦੇ ਬੱਚੇ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਨਾ ਆ ਜਾਣ ਜਸਪ੍ਰੀਤ ਨਾਂ ਦੀ ਇਹ ਮਹਿਲਾ ਇਕ ਡਾਕਟਰ ਹੈ ਅਤੇ ਇਕ ਮਾਂ ਹੋਣ ਦੇ ਨਾਅਤੇ ਉਹ ਆਪਣੀ ਜ਼ਿੰਮੇਵਾਰੀ ਖੂਬ ਸਮਝਦੀ ਹੈ।
ਜਸਪ੍ਰੀਤ ਲੋਕਾਂ ਦੀ ਸੇਵਾ ਕਰ ਕੇ ਜਦੋਂ ਆਪਣੇ ਘਰ ਪਰਿਵਾਰ ਕੋਲ ਜਾਂਦੀ ਹੈ ਤਾਂ ਉਹ ਪਹਿਲਾਂ ਆਪਣੇ ਆਪ ਨੂੰ ਸਵੱਛ ਕਰਦੀ ਹੈ ਫਿਰ ਉਹ ਆਪਣੇ ਪਰਿਵਾਰ ਨੂੰ ਮਿਲਦੀ ਹੈ। ਇਸ ਪਿੱਛੋਂ ਉਹ ਆਪਣੇ ਘਰ ਦਾ ਕੰਮ ਕਰਕੇ ਆਪਣੇ ਪਰਿਵਾਰ ਲਈ ਖਾਣਾ ਬਣਾਉਂਦੀ ਹੈ। ਜਸਪ੍ਰੀਤ ਮੁਤਾਬਕ ਜਦੋਂ ਕੋਰੋਨਾ ਮਹਾਮਾਰੀ ਪੂਰੀ ਦੁਨੀਆ ਵਿਚ ਤੇਜ਼ੀ ਨਾਲ ਫੈਲ ਰਹੀ ਸੀ ਤਾਂ ਉਨ੍ਹਾਂ ਦੀ ਡਿਊਟੀ ਦੁਨੀਆ ਪ੍ਰਤੀ ਵੀ ਵੱਧ ਗਈ। ਉਸ ਦੌਰਾਨ ਉਸ ਨੂੰ ਆਪਣਾ ਮਮਤਾ ਨੂੰ ਇਕ ਪਾਸੇ ਰੱਖ ਦੁਨੀਆ ਦੀ ਸੇਵਾ ਵਿਚ ਡਿਊਟੀ ਨਿਭਾਉਣੀ ਪਈ ਫਿਲਹਾਲ ਅਜੇ ਵੀ ਉਨ੍ਹਾਂ ਨੂੰ ਕਦੇ-ਕਦੇ ਰਾਤ ਦੀ ਡਿਊਟੀ ਨਿਭਾਉਣੀ ਪੈਂਦੀ ਹੈ ਅਤੇ ਉਹ ਇਸ ਔਖੀ ਘੜੀ ਵਿਚ ਇਕ ਮਾਂ ਦੇ ਫਰਜ਼ ਨੂੰ ਚੰਗੇ ਤਰੀਕੇ ਨਾਲ ਨਿਭਾਉਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਭ ਕੁਝ ਉਨ੍ਹਾਂ ਨੇ ਆਪਣੀ ਮਾਂ ਤੋਂ ਸਿੱਖਿਆ ਹੈ ਕਿਉਂਕਿ ਉਹ ਵੀ ਇਕ ਵਰਕਿੰਗ ਵੂਮੈਨ ਸਨ।


