Meet Hayer Wedding : ਵਿਆਹ ਦੇ ਬੰਧਨ ‘ਚ ਬੱਝੇ ਮੀਤ ਹੇਅਰ, ਡਾ. ਗੁਰਵੀਨ ਕੌਰ ਨਾਲ ਲਈਆਂ ਲਾਵਾਂ

ਚੰਡੀਗੜ੍ਹ : ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੀਜੇ ਮੰਤਰੀ ਹਨ ਜਿਹੜੇ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਮੀਤ ਹੇਅਰ…

ਚੰਡੀਗੜ੍ਹ : ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੀਜੇ ਮੰਤਰੀ ਹਨ ਜਿਹੜੇ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਮੀਤ ਹੇਅਰ ਨੇ ਮੇਰਠ ‘ਚ ਡਾ. ਗੁਰਵੀਨ ਕੌਰ ਨਾਲ ਲਾਵਾਂ ਲਈਆਂ। ਆਨੰਦ ਕਾਰਜ ਤੇ ਰਿਸੈਪਸ਼ਨ ਲਈ ਸਿਰਫ਼ ਪਰਿਵਾਰਕ ਮੈਂਬਰਾਂ ਤੇ ਕਰੀਬੀਆਂ ਨੂੰ ਹੀ ਸੱਦਾ ਦਿੱਤਾ ਗਿਆ ਸੀ।

ਡਾ. ਗੁਰਵੀਨ ਕੌਰ ਹਨ ਰੇਡੀਓਲੋਜਿਸਟ

ਮੀਤ ਹੇਅਰ ਇਸ ਸਮੇਂ ਜਲ ਸਰੋਤ ਵਿਭਾਗ ਦੇ ਮੰਤਰੀ ਹਨ। ਡਾ. ਗੁਰਵੀਨ ਕੌਰ ਦੇ ਪਿਤਾ ਭੁਪਿੰਦਰ ਸਿੰਘ ਨੂੰ ਭਾਰਤੀ ਓਲੰਪਿਕ ਸੰਘ ਵੱਲੋਂ ਹਾਲ ਹੀ ‘ਚ ਸੰਪੰਨ ਹੋਈਆਂ ਏਸ਼ਿਆਈ ਖੇਡਾਂ ‘ਚ ਬਤੌਰ ਚੀਫ ਭੇਜਿਆ ਗਿਆ ਸੀ। ਭਾਰਤ-ਪਾਕਿ ਵੰਡ ਤੋਂ ਬਾਅਦ ਭੁਪਿੰਦਰ ਸਿੰਘ ਬਾਜਵਾ ਦਾ ਪਰਿਵਾਰ ਭਾਰਤ ਆ ਕੇ ਮੇਰਠ ਵੱਸ ਗਿਆ ਸੀ। ਡਾ. ਗੁਰਵੀਨ ਕੌਰ ਰੇਡੀਓਲੋਜਿਸਟ ਹਨ।

 

Leave a Reply

Your email address will not be published. Required fields are marked *