ਚੰਡੀਗੜ੍ਹ ‘ਚ ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦਾ ਲਾਈਵ ਸ਼ੋਅ, ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ

ਚੰਡੀਗੜ੍ਹ : ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦਾ ਲਾਈਵ ਸ਼ੋਅ ਅੱਜ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਣ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕਾਂ ਵੱਲੋਂ ਤਿਆਰੀਆਂ ਮੁਕੰਮਲ ਕਰ…

ਚੰਡੀਗੜ੍ਹ : ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦਾ ਲਾਈਵ ਸ਼ੋਅ ਅੱਜ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਣ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਚੰਡੀਗੜ੍ਹ ਪੁਲਿਸ ਨੇ ਵੀ ਸ਼ੋਅ ‘ਚ ਭੀੜ ਇਕੱਠੀ ਕਰਨ ਨੂੰ ਲੈ ਕੇ ਆਪਣੀ ਯੋਜਨਾ ਬਣਾ ਲਈ ਹੈ। ਪੁਲਿਸ ਨੇ ਦਰਸ਼ਕਾਂ ਅਤੇ ਆਮ ਲੋਕਾਂ ਲਈ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।ਸੁਰੱਖਿਆ ਪ੍ਰਬੰਧਾਂ ਲਈ 800 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ।ਅਰਿਜੀਤ ਸਿੰਘ ਦੇ ਸ਼ੋਅ ਲਈ ਐਂਟਰੀ ਅੱਜ ਦੁਪਹਿਰ 2 ਵਜੇ ਤੋਂ ਖੁੱਲ੍ਹੇਗੀ। ਇਸ ਵਿੱਚ 15000 ਦਰਸ਼ਕਾਂ ਅਤੇ 5000 ਦੇ ਕਰੀਬ ਵਾਹਨਾਂ ਦੇ ਆਉਣ ਦੀ ਸੰਭਾਵਨਾ ਹੈ। ਇਸ ਕਾਰਨ ਸ਼ਹਿਰ ਵਿੱਚ ਸੁਰੱਖਿਆ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਪੁਲੀਸ ਲਈ ਚੁਣੌਤੀ ਬਣਿਆ ਹੋਇਆ ਹੈ।

800 ਸਿਪਾਹੀਆਂ ਦੇ ਨਾਲ ਚੰਡੀਗੜ੍ਹ ਪੁਲੀਸ ਦੇ ਅੱਠ ਡੀਐਸਪੀ ਅਤੇ 14 ਇੰਸਪੈਕਟਰ ਪੱਧਰ ਦੇ ਅਧਿਕਾਰੀ ਵੀ ਮੈਦਾਨ ਵਿੱਚ ਉਤਾਰੇ ਗਏ ਹਨ। ਉਹ ਸੈਕਟਰ-34 ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਡਿਊਟੀ ਨਿਭਾਉਣਗੇ ਅਤੇ ਹਰ ਮੋੜ ’ਤੇ ਸੁਰੱਖਿਆ ਪ੍ਰਬੰਧਾਂ ’ਤੇ ਨਜ਼ਰ ਰੱਖਣਗੇ।ਚੰਡੀਗੜ੍ਹ ਪੁਲਿਸ ਨੇ ਆਮ ਲੋਕਾਂ ਲਈ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਚੰਡੀਗੜ੍ਹ ਪੁਲੀਸ ਨੇ ਅੱਜ ਸੈਕਟਰ 33-34 ਦੀ ਡਿਵਾਈਡਿੰਗ ਰੋਡ ਅਤੇ ਸੈਕਟਰ 34-35 ਦੀ ਡਿਵਾਈਡਿੰਗ ਰੋਡ ’ਤੇ ਨਾ ਜਾਣ ਦੀ ਸਲਾਹ ਦਿੱਤੀ ਹੈ ਕਿਉਂਕਿ ਦਰਸ਼ਕਾਂ ਦੀ ਸਭ ਤੋਂ ਵੱਧ ਭੀੜ ਇਨ੍ਹਾਂ ਦੋਵਾਂ ਸੜਕਾਂ ‘ਤੇ ਹੋਵੇਗੀ। ਇਸ ਕਾਰਨ ਇੱਥੇ ਟ੍ਰੈਫਿਕ ਜਾਮ ਹੋ ਸਕਦਾ ਹੈ।ਚੰਡੀਗੜ੍ਹ ਪੁਲੀਸ ਵੱਲੋਂ ਜਾਰੀ ਰੋਡ ਪਲਾਨ ਮੁਤਾਬਕ ਫਰਨੀਚਰ ਮਾਰਕੀਟ ਦੇ ਸਾਹਮਣੇ ਤੋਂ ਵਾਹਨਾਂ ਨੂੰ ਸਿਰਫ਼ ਅੰਦਰ ਹੀ ਜਾਣ ਦਿੱਤਾ ਜਾਵੇਗਾ। ਇੱਥੋਂ ਵਾਹਨਾਂ ਦੀ ਨਿਕਾਸੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਸੈਕਟਰ 33 ਅਤੇ 34 ਲਾਈਟ ਪੁਆਇੰਟ ਤੋਂ ਲੈ ਕੇ ਨਿਊ ਲੇਬਰ ਚੌਕ ਤੱਕ ਕਿਸੇ ਵੀ ਤਰ੍ਹਾਂ ਦੀ ਪਾਰਕਿੰਗ ਜਾਂ ਪਿਕ ਡਰਾਪ ਨਹੀਂ ਕੀਤਾ ਜਾ ਸਕੇਗਾ। ਟਰੈਫਿਕ ਪੁਲੀਸ ਦੇ ਨਕਸ਼ੇ ਵਿੱਚ ਪੁਆਇੰਟ ਨੰਬਰ ਡੀ ਤੋਂ ਸਰਵਿਸ ਲੇਨ ਵੱਲ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਹੈ। ਪੁਆਇੰਟ ਨੰਬਰ ਈ ‘ਤੇ ਦੋਵੇਂ ਪਾਸੇ ਟੈਕਸੀਆਂ ਲਈ ਪਿਕ ਐਂਡ ਡਰਾਪ ਦਾ ਪ੍ਰਬੰਧ ਹੋਵੇਗਾ।

Leave a Reply

Your email address will not be published. Required fields are marked *